You dont have javascript enabled! Please download Google Chrome!

ਅਫੀਮ ਦੀ ਖੇਤੀ ਕਰਨ ਦੇ ਹੱਕ ਵਿੱਚ ਸਿੱਧੂ ਵੀ ਆੲੇ .. ਕਿਹਾ ਅਫ਼ੀਮ ਤੇ ਭੁੱਕੀ, ਹੈਰੋਇਨ ਤੋਂ ਬਿਹਤਰ: ਸਿੱਧੂ

ਕੈਪਟਨ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਅਫੀਮ ਅਤੇ ਭੁੱਕੀ, ਹੈਰੋਇਨ ਤੋਂ ਕਿਤੇ ਜ਼ਿਆਦਾ ਬਿਹਤਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੈਰੋਇਨ ਸਾਲ ਅੰਦਰ ਹੀ ਜਾਨ ਲੈ ਲੈਂਦੀ ਹੈ ਬਲਕਿ ਦਵਾਈ ਵਜੋਂ ਅਫੀਮ ਵਰਤਣ ਵਾਲੇ ਪੁਰਾਣੇ ਲੋਕ ਲੰਬੀਆਂ ਉਮਰਾਂ ਜਿਉਂਦੇ ਸੀ। ਸਿੱਧੂ ਨੇ ਨਾ ਸਿਰਫ਼ ਪੁਰਜ਼ੋਰ ਤਰੀਕੇ ਨਾਲ ਸਮਰਥਨ ਕੀਤਾ ਬਲਕਿ ਆਪਣੇ ਪਰਿਵਾਰ ਦੀ ਮਿਸਾਲ ਦਿੱਤੀ। ਸਿੱਧੂ ਨੇ ਰਵਾਇਤੀ ਨਸ਼ਿਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਾਇਆ ਜੀ ਵੀ ਦਵਾਈ ਵਜੋਂ ਅਫ਼ੀਮ ਦੀ ਵਰਤੋਂ ਕਰਦੇ ਰਹੇ ਨੇ। ਲੁਧਿਆਣਾ ਵਿੱਚ ਐਤਵਾਰ ਨੂੰ ਹੋਏ ਜਿਸ ਸਮਾਗਮ ਵਿੱਚ ਸਿੱਧੂ ਨੇ ਇਹ ਬਿਆਨ ਦਿੱਤਾ ਉੱਥੇ ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ ਵੀ ਮੌਜੂਦ ਸਨ। ਸਿੰਥੇਟਿਕ ਡਰੱਗ ਪੰਜਾਬ ਵਿੱਚ ਲਿਆਉਣ ਲਈ ਇੱਕ ਵਾਰ ਫ਼ਿਰ ਬਿਕਰਮ ਮਜੀਠੀਆ ਨੂੰ ਵੀ ਘੇਰਾ ਪਾਇਆ।ਖਸਖਸ ਦਾ ਛੱਟਾ ਦੇਣ ਦੇ ਦੋਸ਼ 'ਚ ਧਰਮਵੀਰ ਗਾਂਧੀ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ
ਪੰਜਾਬ ਦੀ ਜਵਾਨੀ ਨੂੰ ਜਾਨਲੇਵਾ ਸਿੰਥੈਟਿਕ ਡਰੱਗ ਦੇ ਚੁੰਗਲ ਵਿੱਚੋਂ ਅਜ਼ਾਦ ਕਰਨ ਲਈ ਡਾ.ਧਰਮਵੀਰ ਗਾਂਧੀ ਰਵਾਇਤੀ ਨਸ਼ੇ ਦੀ ਵਕਾਲਤ ਕਰ ਰਹੇ ਨੇ। ਗਾਂਧੀ ਲਗਾਤਾਰ ਇਹ ਮੰਗ ਕਰ ਰਹੇ ਨੇ ਕਿ ਪੰਜਾਬ ਵਿੱਚ ਅਫੀਮ-ਭੁੱਕੀ ਦੀ ਖੇਤੀ, ਵਿਕਰੀ ਅਤੇ ਇਸਤੇਮਾਲ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ। ਡਾ.ਗਾਂਧੀ ਦਾ ਤਰਕ ਹੈ ਕਿ ਖਾਸ ਮਾਤਰਾ ਵਿੱਚ ਲਏ ਇਹ ਨਸ਼ੇ ਇਨਸਾਨ ਦੀ ਜਾਨ ਨਹੀਂ ਲੈਂਦੇ ਜਿਸ ਤਰ੍ਹਾਂ ਹੈਰੋਇਨ ਜਿਹੇ ਨਸ਼ੇ ਮੌਤ ਦੇ ਮੂੰਹ ਵਿੱਚ ਧੱਕਦੇ ਨੇ।
ਡਾ.ਧਰਮਵੀਰ ਗਾਂਧੀ ਪੰਜਾਬ ਵਿੱਚ ਨਸ਼ਿਆਂ ਦੀ ਸਮੱਸ਼ਿਆ ਬਾਰੇ ਦਿੱਤੇ ਆਪਣੇ ਸੁਝਾਅ ਨੂੰ ਸੂਬਾ ਤੇ ਕੇਂਦਰ ਸਰਕਾਰ ਕੋਲ ਵੀ ਪਹੁੰਚਾ ਚੁੱਕੇ ਨੇ। ਸਰਕਾਰਾਂ ਖੁੱਲ੍ਹ ਕੇ ਇਸ ਬਾਰੇ ਬੋਲ ਨਹੀਂ ਰਹੀਆਂ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਚੁੱਕੇ ਨੇ ਕਿ ਡਾ.ਗਾਂਦੀ ਜੇਕਰ ਕੇਂਦਰ ਸਰਕਾਰ ਤੋਂ ਹਰੀ ਝੰਡੀ ਦਿਵਾ ਦੇਣ ਤਾਂ ਉਹ ਵਿਚਾਰ ਕਰਨਗੇ। ਹੁਣ ਨਵਜੋਤ ਸਿੱਧੂ ਨੇ ਬੇਬਾਕੀ ਨਾਲ ਡਾ.ਗਾਂਧੀ ਦਾ ਸਮਰਥਨ ਕਰਕੇ ਇਸ ਮਸਲੇ ਨੂੰ ਹੋਰ ਹਵਾ ਦਿੱਤੀ ਹੈ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਖ਼ਿਲਾਫ਼ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲੁਧਿਆਣਾ ਰੇਂਜ ਦੇ ਆਈਜੀ ਨੇ ਆਖਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਗਾਂਧੀ ਨੇ ਸੰਗਰੂਰ ਦੇ ਛਪਾਰ ਵਿੱਚ ਨਸ਼ੇ ਦੀ ਖੇਤੀ ਦੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਸੀ। ਉਨ੍ਹਾਂ ਨੇ ਇੱਥੇ ਰੈਲੀ ਕਰਕੇ ਅਫੀਮ ਦੀ ਖੇਤੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਸੀ। ਗਾਂਧੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਦੇ ਨੌਜਵਾਨ ਅਤੇ ਕਿਸਾਨਾਂ ਨੂੰ ਬਚਾਉਣ ਦਾ ਇੱਕ ਹੀ ਹੱਲ ਨਸ਼ੇ ਦੀ ਖੇਤੀ ਹੈ। ਪੰਜਾਬ ਦੀ ਨੌਜਵਾਨਾ ਨੂੰ ਚਿੱਟੇ ਤੋਂ ਬਚਾਉਣ ਦਾ ਇੱਕੋ ਹੀ ਰਾਹ ਹੈ ਅਫੀਮ ਦੀ ਖੇਤੀ। ਉਨ੍ਹਾਂ ਦਾ ਤਰਕ ਸੀ ਕਿ ਜੇਕਰ ਰਾਜਸਥਾਨ ਅਤੇ ਦੂਜੇ ਰਾਜਾਂ ਦੀ ਤਰ੍ਹਾਂ ਪੰਜਾਬ ਵੀ ਨਸ਼ੇ ਦੀ ਖੇਤੀ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਪੰਜਾਬ ਦੇ ਕਿਸਾਨ ਖ਼ੁਸ਼ਹਾਲ ਹੋਣਗੇ।
ਦੱਸ ਦਈਏ ਕਿ ਡਾ. ਗਾਂਧੀ ਇਹ ਮੰਗ ਕੇਂਦਰ ਸਰਕਾਰ ਅੱਗੇ ਵੀ ਰੱਖ ਚੁੱਕੇ ਹਨ। ਇਸ ਸਮੇਂ ਇਸ ਖੇਤੀ ਦਾ ਅਧਿਕਾਰ ਕੇਂਦਰ ਦੇ ਹੱਥਾਂ ਵਿੱਚ ਹੈ। ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਫ਼ੀਮ ਦੇ ਮੁੱਦੇ ‘ਤੇ ਦਿੱਤੇ ਗਏ ਬਿਆਨ ‘ਤੇ ਬੋਲਦਿਆਂ ਕਿਹਾ ਕਿ ਉਹ ਖ਼ੁਸ਼ ਹਨ ਕਿ ਇਹ ਮੁੱਦਾ ਇਕ ਵਾਰ ਫਿਰ ਉੱਠਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ। ਦੱਸ ਦਈਏ ਕਿ ਸਿੱਧੂ ਨੇ ਨਾ ਸਿਰਫ਼ ਗਾਂਧੀ ਦਾ ਪੁਰਜ਼ੋਰ ਤਰੀਕੇ ਨਾਲ ਸਮਰਥਨ ਕੀਤਾ, ਬਲਕਿ ਆਪਣੇ ਪਰਿਵਾਰ ਦੀ ਮਿਸਾਲ ਦਿੱਤੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਤਾਇਆ ਜੀ ਵੀ ਦਵਾਈ ਵਜੋਂ ਅਫ਼ੀਮ ਦੀ ਵਰਤੋਂ ਕਰਦੇ ਰਹੇ ਹਨ। ਸਿੱਧੂ ਨੇ ਰਵਾਇਤੀ ਨਸ਼ਿਆਂ ਦੀ ਹਮਾਇਤ ਕਰਦਿਆਂ ਸਿੰਥੇਟਿਕ ਡਰੱਗ ਪੰਜਾਬ ਵਿੱਚ ਲਿਆਉਣ ਲਈ ਇੱਕ ਵਾਰ ਫਿਰ ਬਿਕਰਮ ਮਜੀਠੀਆ ਨੂੰ ਵੀ ਘੇਰਾ ਪਾਇਆ।

Leave a Reply

Your email address will not be published. Required fields are marked *

error: Alert: Content is protected !!