You dont have javascript enabled! Please download Google Chrome!

‘Super Blue Blood Moon’ : 150 ਸਾਲ ਤੋਂ ਵੱਧ ਸਮੇਂ ਬਾਅਦ ਨਜ਼ਰ ਆਏਗਾ ਇਹ ਨਜ਼ਾਰਾ

ਇਸ ਸਾਲ ਦੀ ਸ਼ੁਰੂਆਤ ਦੇ ਪਹਿਲੇ ਮਹੀਨੇ ਦੇ ਅਖੀਰ ਵਿਚ ਸੁਪਰ ਮੂਨ, ਬਲੂ ਮੂਨ ਅਤੇ ਚੰਨ ਗ੍ਰਹਿਣ ਇਕ ਹੀ ਰਾਤ ਵਿਚ ਇਕੱਠੇ ਨਜ਼ਰ ਆਉਣਗੇ। ਇਹ ਨਜ਼ਾਰਾ 150 ਸਾਲ ਤੋਂ ਵੱਧ ਸਮੇਂ ਬਾਅਦ ਨਜ਼ਰ ਆਏਗਾ। ਇਹ ਗ੍ਰਹਿਣ 31 ਜਨਵਰੀ ਨੂੰ 6 ਵੱਜ ਕੇ 22 ਮਿੰਟ ਤੋਂ ਲੈ ਕੇ 8 ਵੱਜ ਕੇ 42 ਮਿੰਟ ਦਰਮਿਆਨ ਨਜ਼ਰ ਆਏਗਾ। ਇਸ ਨੂੰ ਭਾਰਤ ਦੇ ਨਾਲ-ਨਾਲ ਇੰਡੋਨੇਸ਼ੀਆ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਵੀ ਸਾਫ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਅਲਾਸਕਾ, ਹਵਾਈ ਅਤੇ ਕੈਨੇਡਾ ਵਿਚ ਇਹ ਗ੍ਰਹਿਣ ਸ਼ੁਰੂ ਤੋਂ ਅਖੀਰ ਤੱਕ ਸਾਫ-ਸਾਫ ਨਜ਼ਰ ਆਏਗਾ।
ਕੀ ਹੁੰਦਾ ਹੈ ਸੁਪਰਮੂਨ

ਚੰਨ ਅਤੇ ਧਰਤੀ ਵਿਚਕਾਰ ਦੀ ਦੂਰੀ ਸਭ ਤੋਂ ਘੱਟ ਹੋ ਜਾਂਦੀ ਹੈ। ਚੰਨ ਆਪਣੇ ਪੂਰੇ ਸ਼ਬਾਬ ਵਿਚ ਚਮਕਦਾ ਦਿਖਾਈ ਦਿੰਦਾ ਹੈ ਅਤੇ ਚੰਨ ਦੀ ਤੁਲਨਾ ਵਿਚ ਉਸ ਦਿਨ ਚੰਨ 14 ਫੀਸਦੀ ਜ਼ਿਆਦਾ ਵੱਡਾ ਅਤੇ 30 ਫੀਸਦੀ ਤੱਕ ਜ਼ਿਆਦਾ ਚਮਕੀਲਾ ਅਤੇ ਪੂਰਾ ਦਿੱਸਦਾ ਹੈ। ਇਸ ਲਈ ਇਸ ਨੂੰ ਸੁਪਰਮੂਨ ਵੀ ਕਿਹਾ ਜਾਂਦਾ ਹੈ।
ਕੀ ਹੁੰਦਾ ਹੈ ਬਲੂ ਮੂਨ

ਇਕ ਖਬਰ ਮੁਤਾਬਕ ਚੰਨ ਦਾ ਹੇਠਲਾ ਹਿੱਸਾ ਉਪਰਲੇ ਹਿੱਸੇ ਦੀ ਤੁਲਨਾ ਵਿਚ ਜ਼ਿਆਦਾ ਚਮਕੀਲਾ ਦਿਖਾਈ ਦਿੰਦਾ ਹੈ ਅਤੇ ਨੀਲੀ ਰੋਸ਼ਨੀ ਸੁੱਟਦਾ ਹੈ। ਜਿਸ ਕਾਰਨ ਇਸ ਨੂੰ ਬਲੂ ਮੂਨ ਕਿਹਾ ਜਾਂਦਾ ਹੈ। ਇਸ ਸਾਲ ਤੋਂ ਬਾਅਦ ਅਗਲੀ ਵਾਰ ਬਲੂ ਮੂਨ 31 ਦਸੰਬਰ 2028 ਨੂੰ, ਫਿਰ 31 ਜਨਵਰੀ 2037 ਨੂੰ ਨਜ਼ਰ ਆਵੇਗਾ। ਦੋਹਾਂ ਹੀ ਵਾਰ ਪੂਰਨ ਚੰਦਰ ਗ੍ਰਹਿਣ ਹੋਵੇਗਾ। ਦੱਸ ਦਈਏ ਕਿ ਪੂਰਨ ਚੰਨ ਗ੍ਰਹਿਣ 31 ਮਾਰਚ 1866 ਵਿਚ ਨਜ਼ਰ ਆਇਆ ਸੀ।
ਚੰਨ ਗ੍ਰਹਿਣ

ਚੰਨ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਪ੍ਰਿਥਵੀ ਅਤੇ ਚੰਨ ਅਜਿਹੀ ਸਥਿਤੀ ਵਿਚ ਹੁੰਦੇ ਹਨ ਕਿ ਕੁੱਝ ਸਮੇਂ ਲਈ ਪੂਰਾ ਚੰਨ ਪੁਲਾੜ ਧਰਤੀ ਦੀ ਛਾਇਆ ਵਿਚੋਂ ਲੰਘਦਾ ਹੈ ਪਰ ਪ੍ਰਿਥਵੀ ਦੇ ਵਾਯੂਮੰਡਲ ਤੋਂ ਲੰਘਦੇ ਸਮੇਂ ਸੂਰਜ ਦੀ ਲਾਲਿਮਾ ਵਾਯੂਮੰਡਲ ਵਿਚ ਬਿਖਰ ਜਾਂਦੀ ਹੈ ਅਤੇ ਚੰਨ ਦੀ ਸਤਿਹ ‘ਤੇ ਪੈਂਦੀ ਹੈ। ਇਸ ਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ। ਇਹ ਸਭ ਇਕ ਹੀ ਰਾਤ ਨੂੰ ਹੋਵੇਗਾ, ਜਿਸ ਕਾਰਨ ਇਸ ਨੂੰ ‘ਸੁਪਰ ਬਲੂ ਬਲੱਡ ਮੂਨ’ ਵੀ ਕਿਹਾ ਜਾ ਰਿਹਾ ਹੈ।

error: Alert: Content is protected !!