You dont have javascript enabled! Please download Google Chrome!

SGPC ਦੇ ਸਾਬਕਾ ਪ੍ਰਧਾਨ ਮੱਕੜ੍ਹ ਨਾਲ ਸੁਖਬੀਰ ਬਾਦਲ ਦੀ ਬੰਦ ਕਮਰਾ ਮੀਟਿੰਗ ‘ਚ ਕੀ ਹੋਇਆ ..

ਅਕਾਲੀ ਦਲ ‘ਚ ਰੁੱਸਿਆ ਨੂੰ ਮਨਾਉਣ ਦਾ ਦੌਰ ਸ਼ੁਰੂ, ਸੁਖਬੀਰ ਤੇ ਮੱਕੜ ਵਿਚਾਲੇ ਬੰਦ ਕਮਰਾ ਮੀਟਿੰਗ
…ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ‘ਚ ਉਠੀਆਂ ਬਗਵਾਤੀ ਸੁਰਾਂ ਨੂੰ ਮੱਠਾ ਕਰਨ ਅਤੇ ਰੁੱਸਿਆਂ ਨੂੰ ਮਨਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ।sukhbir badal avtar singh makar meeting ਜਿਸ ਦੇ ਚੱਲਦੇ ਬੁੱਧਵਾਰ ਨੂੰ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ ਗਈ। ਮੱਕੜ ਪਿਛਲੇ ਕੁੱਝ ਸਮੇਂ ਤੋਂ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਸਨ। ਇਸ ਦੌਰਾਨ ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਗਰੇਵਾਲ ਵੀ ਉਨ੍ਹਾਂ ਦੇ ਨਾਲ ਸਨ।
ਇਸ ਦੌਰਾਨ ਸੁਖਬੀਰ ਬਾਦਲ ਤੇ ਅਵਤਾਰ ਸਿੰਘ ਮੱਕੜ ਵਿਚਾਲੇ ਬੰਦ ਕਮਰੇ ਵਿਚ ਕਰੀਬ 20 ਮਿੰਟ ਤਕ ਗੱਲਬਾਤ ਹੋਈ। ਮੀਟਿੰਗ ਉਪਰੰਤ ਸੁਖਬੀਰ ਨੇ ਕਿਹਾ ਕਿ 7 ਨੂੰ ਪਟਿਆਲਾ ਵਿਚ ਹੋਣ ਜਾ ਰਹੀ ਰੈਲੀ ਵਿਚ ਲੋਕਾਂ ਦੀ ਜਿੱਤ ਹੋਵੇਗੀ।sukhbir badal avtar singh makar meeting ਲੋਕ ਪਟਿਆਲਾ ਦੇ ਕਿਲੇ ਨੂੰ ਹਿਲਾ ਕੇ ਰੱਖ ਦੇਣਗੇ। ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਦੂਜੇ ਪਾਸੇ ਅਫੀਮ ਦੀ ਖੇਤੀ ਕਰਨ ਦੀ ਗੱਲ ਕਰ ਰਹੀ ਹੈ।

error: Alert: Content is protected !!