SBI ਨੇ ਬੰਦ ਕੀਤੇ 41 ਲੱਖ ਬੱਚਤ ਖਾਤੇ ,ਜਾਣੋ ਕੀ ਹੈ ਕਾਰਨ ?…

ਨਵੀਂ ਦਿੱਲੀ : ਸੂਚਨਾ ਅਧਿਕਾਰ (RTI) ਤੋਂ ਖ਼ੁਲਾਸਾ ਹੋਇਆ ਹੈ ਕਿ ਘਟੋ-ਘਟ ਜਮ੍ਹਾਂ ਰਾਸ਼ੀ ਨਾ ਰੱਖਣ ‘ਤੇ ਗਾਹਕਾਂ ਨੂੰ ਜੁਰਮਾਨਾ ਵਸੂਲੀ ਦੇ ਪ੍ਰਬੰਧ ਦੇ ਕਾਰਨ ਮੌਜੂਦਾ ਵਿਤੀ ਸਾਲ ਦੇ ਸ਼ੁਰੂਆਤੀ 10 ਮਹੀਨਿਆਂ (ਅਪ੍ਰੈਲ – ਜਨਵਰੀ) ਦੌਰਾਨ ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਐਸਬੀਆਈ ਨੇ ਕਰੀਬ 41.16 ਲੱਖ ਖਾਤੇ ਬੰਦ ਕਰ ਦਿਤੇ ਹਨ। ਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਸਮਾਜਕ ਕਰਮਚਾਰੀ ਚੰਦਰਸ਼ੇਖਰ ਗੌੜ ਨੇ ਦਸਿਆ ਕਿ ਉਨ੍ਹਾਂ ਦੀ ਆਰਟੀਆਈ ਅਰਜ਼ੀ ‘ਤੇ ਐਸਬੀਆਈ ਦੇ ਇਕ ਅਧਿਕਾਰੀ ਨੇ ਉਨ੍ਹਾਂ ਨੂੰ 28 ਫ਼ਰਵਰੀ ਨੂੰ ਭੇਜੇ ਪੱਤਰ ਵਿਚ ਇਹ ਜਾਣਕਾਰੀ ਦਿਤੀ। ਇਸ ਪੱਤਰ ਵਿਚ ਦਸਿਆ ਗਿਆ ਕਿ ਘਟੋ-ਘਟ ਜਮ੍ਹਾਂ ਰਾਸ਼ੀ ਉਪਲਬਧ ਨਾ ਹੋਣ ‘ਤੇ ਜੁਰਮਾਨਾ ਲਗਾਉਣ ਕਾਰਨ ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਵਿਤੀ ਸਾਲ 2017-18 ਵਿਚ 31 ਜਨਵਰੀ ਤਕ ਬੰਦ ਕੀਤੇ ਗਏ ਬੱਚਤ ਖਾਤਿਆਂ ਦੀ ਗਿਣਤੀ ਲਗਭਗ 41.16 ਲੱਖ ਹੈ।

ਘਟੋ-ਘਟ ਜਮ੍ਹਾਂ ਰਾਸ਼ੀ ਨਾ ਰੱਖੇ ਜਾਣ ‘ਤੇ ਜੁਰਮਾਨਾ ਵਸੂਲੀ ਕਾਰਨ ਐਸਬੀਆਈ ਵਿਚ ਬਹੁਤ ਵੱਡੀ ਤਾਦਾਦ ਵਿਚ ਬੱਚਤ ਖਾਤਿਆਂ ਦੇ ਬੰਦ ਹੋਣ ਦੀ ਹੈਰਾਨ ਕਰਨ ਵਾਲੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਹੈ। ਜਦੋਂ ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਨੇ ਇਸ ਮਦ ਵਿਚ ਜੁਰਮਾਨੇ ਨੂੰ ਇਕ ਅਪ੍ਰੈਲ ਤੋਂ 75 ਫ਼ੀ ਸਦੀ ਤਕ ਘਟਾਉਣ ਦਾ ਅਹਿਮ ਫ਼ੈਸਲਾ ਕੀਤਾ ਹੈ। ਦੇਸ਼ ਵਿਚ ਗ਼ਰੀਬ ਤਬਕੇ ਦੇ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਦੇ ਸਰਕਾਰ ਦੇ ਅਭਿਲਾਸ਼ੀ ਮੁਹਿੰਮ ਵਿਚ ਖ਼ਾਸ ਕਰ ਜਨਤਕ ਖੇਤਰ ਦੇ ਬੈਂਕਾਂ ਦੁਆਰਾ ਇਸ ਸਮੇਂ ਵਿਚ ਜੁਰਮਾਨਾ ਵਸੂਲੀ ਨੂੰ ਲੈ ਕੇ ਲੰਮੇ ਸਮੇਂ ਤੋਂ ਬਹਿਸ ਚਲ ਰਹੀ ਹੈ।

ਚਾਲੂ ਰਹਿ ਸਕਦੇ ਸਨ 41.16 ਲੱਖ ਖਾਤੇ

ਗੌੜ ਨੇ ਕਿਹਾ ਕਿ ਜੇਕਰ ਐਸਬੀਆਈ ਇਸ ਸਮੇਂ ਵਿਚ ਜੁਰਮਾਨੇ ਦੀ ਰਕਮ ਨੂੰ ਘਟਾਉਣ ਦਾ ਫ਼ੈਸਲਾ ਸਮਾਂ ਰਹਿੰਦੇ ਕਰ ਲੈਂਦਾ ਤਾਂ ਉਸ ਨੂੰ 41.16 ਲੱਖ ਬੱਚਤ ਖਾਤਿਆਂ ਤੋਂ ਹੱਥ ਨਹੀਂ ਧੋਣਾ ਪੈਂਦਾ। ਇਸ ਨਾਲ ਹੀ ਇਨ੍ਹਾਂ ਖ਼ਾਤਾਧਾਰਕਾਂ ਨੂੰ ਪ੍ਰੇਸ਼ਾਨੀ ਨਹੀਂ ਹੁੰਦੀ ਜਿਨ੍ਹਾਂ ਵਿਚ ਵੱਡੀ ਤਾਦਾਦ ਵਿਚ ਗ਼ਰੀਬ ਲੋਕ ਸ਼ਾਮਲ ਰਹੇ ਹੋਣਗੇ। ਐਸਬੀਆਈ ਦੀ ਤਰਫ਼ ਅਕਾਊਂਟ ਵਿਚ ਬੈਲੇਂਸ ਮੇਂਟੇਨ ਨਾ ਕਰਨ ‘ਤੇ ਮੈਟਰੋ ਅਤੇ ਸ਼ਹਿਰੀ ਇਲਾਕਿਆਂ ਵਿਚ ਘਟੋ-ਘਟ ਬਕਾਇਆ ਨਾ ਰੱਖਣ ‘ਤੇ ਚਾਰਜ 50 ਰੁਪਏ ਤੋਂ ਘਟਾ ਕੇ 15 ਰੁਪਏ ਕਰ ਦਿਤਾ ਗਿਆ ਹੈ।

40 ਰੁਪਏ ਤੋਂ ਘਟਾ ਕੇ 12 ਰੁਪਏ ਕੀਤਾ

ਦੂਜੇ ਪਾਸੇ ਛੋਟੇ ਸ਼ਹਿਰਾਂ ਵਿਚ ਚਾਰਜ ਨੂੰ 40 ਰੁਪਏ ਤੋਂ ਘਟਾ ਕੇ 12 ਰੁਪਏ ਕਰ ਦਿਤਾ ਗਿਆ ਹੈ। ਇਸੇ ਤਰ੍ਹਾਂ ਪੇਂਡੂ ਇਲਾਕਿਆਂ ਵਿਚ ਘਟੋ-ਘਟ ਬਕਾਇਆ ਨਾ ਰੱਖਣ ‘ਤੇ ਹੁਣ 40 ਰੁਪਏ ਦੇ ਬਦਲੇ 10 ਰੁਪਏ ਹੀ ਚਾਰਜ ਲਗੇਗਾ। ਇਸ ਚਾਰਜ ਵਿਚ ਜੀਐਸਟੀ ਵੱਖ ਤੋਂ ਲਗੇਗਾ। ਬੈਂਕ ਦੇ ਰਿਟੇਲ ਅਤੇ ਡਿਜੀਟਲ ਬੈਂਕਿੰਗ ਦੇ ਐਮਡੀ ਪੀ.ਕੇ. ਗੁਪਤਾ ਨੇ ਕਿਹਾ ਕਿ ਸਾਡੇ ਗਾਹਕਾਂ ਦੀ ਭਾਵਨਾ ਅਤੇ ਉਨ੍ਹਾਂ ਦੇ ਫ਼ੀਡਬੈਕ ਨੂੰ ਲੈਣ ਦੇ ਬਾਅਦ ਅਸੀਂ ਇਹ ਕਦਮ ਚੁਕਿਆ ਹੈ। ਉਨ੍ਹਾਂ ਮੁਤਾਬਕ ਬੈਂਕ ਅਪਣੇ ਗਾਹਕਾਂ ਦੇ ਹਿਤਾਂ ਦਾ ਧਿਆਨ ਪਹਿਲਾਂ ਰਖਦਾ ਹੈ।

25 ਕਰੋੜ ਲੋਕਾਂ ਨੂੰ ਹੋਵੇਗਾ ਫ਼ਾਇਦਾ


ਬੈਂਕ ਦੇ ਇਸ ਕਦਮ ਨਾਲ 25 ਕਰੋੜ ਖਾਤਾ ਧਾਰਕਾਂ ਨੂੰ ਫ਼ਾਇਦਾ ਹੋਵੇਗਾ। ਹੁਣ ਐਸਬੀਆਈ ਵਿਚ ਕਰੀਬ 41 ਕਰੋੜ ਬੱਚਤ ਖਾਤੇ ਹਨ। ਇਸ ਵਿਚ 16 ਕਰੋੜ ਖਾਤੇ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਤਹਿਤ ਖ਼ੋਲ੍ਹੇ ਗਏ ਹਨ। ਬੈਂਕ ਨੇ ਗਾਹਕਾਂ ਨੂੰ ਮੁਫ਼ਤ ਵਿਚ ਰੈਗੂਲਰ ਸੇਵਿੰਗ ਅਕਾਊਂਟ ਨੂੰ ਬੇਸਿਕ ਸੇਵਿੰਗ ਅਕਾਊਂਟ ਵਿਚ ਬਦਲਣ ਦੀ ਸਹੂਲਤ ਵੀ ਦਿਤੀ ਹੈ।

SBI ਨੇ ਹਾਲ ਹੀ ਵਿਚ ਜਮ੍ਹਾਂ ਦਰ ਅਤੇ ਉਧਾਰ ਦਰ ਵਿਚ ਵਾਧਾ ਕੀਤਾ ਸੀ। ਹਾਲ ਹੀ ਵਿਚ ਐਸਬੀਆਈ ਨੇ ਲੋਨ ਦੀਆਂ ਦਰਾਂ 0.25 ਫ਼ੀ
ਸਦੀ ਤਕ ਵਧਾ ਦਿਤੀਆਂ ਸਨ। ਐਸਬੀਆਈ ਨੇ MCLR ਦੀਆਂ ਦਰਾਂ ਵਿਚ ਵਾਧਾ ਕੀਤਾ ਸੀ। ਇਸ ਦਰ ਨੂੰ ਆਧਾਰ ਬਣਾ ਕੇ ਬੈਂਕ ਲੋਨ ਦਿੰਦੇ ਹਨ। ਇਸ ਦੇ ਚਲਦੇ ਹੋਮ ਲੋਨ, ਆਟੋ ਲੋਨ ਅਤੇ ਪਰਸਨਲ ਲੋਨ ਵਰਗੇ ਸਾਰੇ ਲੋਨ ਮਹਿੰਗੇ ਹੋ ਗਏ।

ਐਸਬੀਆਈ ਨੇ ਤਿੰਨ ਸਾਲ ਦੀ ਐਮਸੀਐਲਆਰ ਦਰਾਂ ਨੂੰ 8.10 ਫ਼ੀ ਸਦੀ ਤੋਂ ਵਧਾ ਕੇ 8.35 ਫ਼ੀ ਸਦੀ ਕੀਤਾ ਸੀ। ਇਸੇ ਤਰ੍ਹਾਂ ਦੋ ਸਾਲ ਦੀ MCLR ਦਰਾਂ ਨੂੰ 8.05 ਫ਼ੀ ਸਦੀ ਤੋਂ ਵਧਾ ਕੇ 8.25 ਫ਼ੀ ਸਦੀ ਕਰ ਦਿਤਾ ਸੀ। ਇਕ ਸਾਲ ਦੀ ਐਮਸੀਐਲਆਰ ਦਰ 7.95 ਫ਼ੀ ਸਦੀ ਤੋਂ ਵਧ ਕੇ 8.15 ਫ਼ੀ ਸਦੀ ਹੋ ਗਈ ਹੈ। ਅਪ੍ਰੈਲ 2016 ਦੇ ਬਾਅਦ ਪਹਿਲਾਂ ਵਾਰ SBI ਨੇ ਦਰਾਂ ਵਿਚ ਵਾਧਾ ਕੀਤਾ ਸੀ।