You dont have javascript enabled! Please download Google Chrome!

BSF ਜਵਾਨ ਨੂੰ ਰਾਤ ਨੂੰ ਸੁੱਤੇ ਪਏ ਸਾਥੀ ਨੇ ਮਾਰੀ ਗੋਲੀ.. ਫੋਜੀ ਨੇ ਕੀਤਾ ਸਾਥੀ ਫੌਜੀ ਦਾ ਕਤਲ

ਬਟਾਲਾ (ਬੇਰੀ) : ਨਜ਼ਦੀਕੀ ਪਿੰਡ ਭੰਬੋਈ ਦੇ ਨੌਜਵਾਨ ਜਗਪ੍ਰੀਤ ਸਿੰਘ ਜੋ ਕਿ ਬੀ. ਐੱਸ. ਐੱਫ. ਦੀ 95ਵੀਂ ਬਟਾਲੀਅਨ ‘ਚ ਦੇਸ਼ ਦੀ ਸੇਵਾ ਨਿਭਾਅ ਰਿਹਾ ਸੀ, ਦੀ ਸਾਥੀ ਜਵਾਨ ਵੱਲੋਂ ਗਾਜ਼ੀਆਬਾਦ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ,batala  jawan  funeral ਜਿਸ ਤੋਂ ਬਾਅਦ ਅੱਜ ਮ੍ਰਿਤਕ ਜਗਪ੍ਰੀਤ ਸਿੰਘ ਦੀ ਲਾਸ਼ ਜਿਵੇਂ ਹੀ ਉਸਦੇ ਜੱਦੀ ਪਿੰਡ ਪਹੁੰਚੀ ਤਾਂ ਸਾਰਾ ਪਿੰਡ ਸ਼ੋਕ ‘ਚ ਡੁੱਬ ਗਿਆ।ਮੰਗਲਵਾਰ ਜਗਪ੍ਰੀਤ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। PunjabKesariਮ੍ਰਿਤਕ ਦੀ ਚਿਤਾ ਨੂੰ ਅਗਨੀ ਉਸਦੇ ਪਿਤਾ ਜਸਵੰਤ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਜਗਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ।
ਬੀ. ਐੱਸ. ਐੱਫ. ਜਵਾਨ ਜਗਪ੍ਰੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣ ਵਾਲਿਆਂ ‘ਚ PunjabKesariਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਹਰਜੀਤ ਸਿੰਘ ਖਹਿਰਾ, ਸਰਪੰਚ ਪਾਲ ਸਿੰਘ, ਦਵਿੰਦਰ ਸਿੰਘ ਸ਼ਾਹ, ਨਵਜੋਤ ਸਿੰਘ ਆੜ੍ਹਤੀ ਭੰਬੋਈ, ਦੌਲਤ ਸਿੰਘ, ਸਾਬਕਾ ਚੇਅਰਮੈਨ ਤਿਰਲੋਕ ਸਿੰਘ ਬਾਠ, ਏ. ਐੱਸ. ਆਈ. ਹਰਜਿੰਦਰ ਸਿੰਘ, ਏੇ. ਐੱਸ. ਆਈ. ਬਲਦੇਵ ਸਿੰਘ ਫੌਜੀ, ਸਰੂਪ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ ਚੋਣੇ, ਸੁੱਖਾ ਸਿੰਘ, ਸੁਲੱਖਣ ਸਿੰਘ, ਹੈੱਡ ਮਾਸਟਰ ਅਜੀਤ ਸਿੰਘ, ਮੁਖਤਾਰ ਸਿੰਘ ਨੰਬਰਦਾਰ ਦੇ ਨਾਂ ਵਰਨਣਯੋਗ ਹਨ।

error: Alert: Content is protected !!