You dont have javascript enabled! Please download Google Chrome!

Breaking – ਬਰਗਾੜੀ ਮੋਰਚੇ ‘ਤੇ ਬੈਠੇ ਇਕ ਆਗੂ ਦੀਆਂ ਅਸ਼ਲੀਲ ਤਸਵੀਰਾਂ ਹੋਇਆਂ Viral ..

ਅੰਮ੍ਰਿਤਸਰ (ਸੁਮਿਤ) : ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਬਰਗਾੜੀ ਮੋਰਚੇ ‘ਤੇ ਬੈਠੇ ਇਕ ਪੰਥਕ ਆਗੂ ਸੁਖਦੇਵ ਸਿੰਘ ਦੀਆਂ ਅਸ਼ਲੀਲ ਤਸਵੀਰਾਂ ਜਾਰੀ ਕੀਤੀਆਂ ਹਨ। ਸੁਖਦੇਵ ਸਿੰਘ ਅਤੇ ਉਸ ਦੇ ਪੁੱਤਰ ਦੀਆਂ ਇਕ ਔਰਤ ਨਾਲ ਇਤਰਾਜ਼ਯੋਗ ਤਸਵੀਰਾਂ ਜਾਰੀ ਕਰਦਿਆਂ ਵਲਟੋਹਾ ਨੇ ਕਿਹਾ ਕਿ ਜਿਹੜੇ ਲੋਕ ਬਰਗਾੜੀ ਮੋਰਚੇ ਵਿਚ ਬੈਠੇ ਹਨ, ਉਨ੍ਹਾਂ ਦਾ ਚਰਿੱਤਰ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ ਅਤੇ ਅਜਿਹੇ ਮਾੜੇ ਅਕਸ ਵਾਲੇ ਲੋਕ ਸਿੱਖ ਨਹੀਂ ਹੋ ਸਕਦੇ। ਵਲਟੋਹਾ ਨੇ ਕਿਹਾ ਕਿ ਇਸ ਮਾਮਲੇ ਨੂੰ ਉਹ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਚੁੱਕਣਗੇ ਅਤੇ ਅਜਿਹੇ ਵਿਅਕਤੀਆਂ ਨੂੰ ਪੰਥ ਵਿਚ ਖਾਰਜ ਕਰਨ ਦੀ ਮੰਗ ਕਰਨਗੇ।
ਦੂਜੇ ਪਾਸੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਦੇ ਪਟਿਆਲਾ ਰੈਲੀ ਵਿਚ ਨਾ ਜਾਣ ਦੇ ਫੈਸਲੇ ‘ਤੇ ਬੋਲਦੇ ਹੋਏ ਵਲਟੋਹਾ ਨੇ ਕਿ ਉਹ ਰੈਲੀ ਵਿਚ ਜ਼ਰੂਰ ਜਾਣਗੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਰੈਲੀ ਵਿਚ ਜਾਣ ਦੀ ਅਪੀਲ ਕਰਦੇ ਹਨ। ਬਰਗਾੜੀ ਕਾਂਡ ਸਬੰਧੀ ਸਮਾਜਿਕ ਜਾਗ੍ਰਿਤੀ ਫਰੰਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਿਰੁੱਧ ਅਦਾਲਤ ਵਿੱਚ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਹੈ। ਸੰਸਥਾ ਵੱਲੋਂ ਦੋਵਾਂ ਵਿਰੁੱਧ ਵਿਰੁੱਧ ਧਾਰਾ 304, 307, 295 ਤੇ 34 ਤਹਿਤ ਮੁਕੱਦਮਾ ਚਲਾਇਆ ਜਾਣ ਦੀ ਅਪੀਲ ਕੀਤੀ ਗਈ ਹੈ।case filed against parkash singh badal and sukhbir singh badal
ਮਾਮਲਾ ਜਥੇਬੰਦੀ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਵੱਲੋਂ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਬਰਗਾੜੀ ਕਾਂਡ ਲਈ ਉਕਤ ਦੋਵੇਂ ਪਿਓ-ਪੁੱਤਰ ਜ਼ਿੰਮੇਵਾਰ ਹਨ। ਜੱਜ ਸੁਮਿਤ ਸੱਭਰਵਾਲ ਨੇ ਸੰਸਥਾ ਦੀ ਸ਼ਿਕਾਇਤ ਨੂੰ ਸਵੀਕਾਰ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਏਗੀ। ਆਪਣੇ ਆਪ ਨੁੰ ਪੰਥਕ ਨੇਤਾ ਦੱਸਣ ਵਾਲੇ ਸੁਖਦੇਵ ਸਿੰਘ ਦੀਆਂ ਅਕਾਲੀ ਦਲ ਨੇ ਇਤਰਾਜ਼ਯੋਗ ਤਸਵੀਰਾਂ ਜਨਤਕ ਕੀਤੀਆਂ ਨੇ।ਤਸਵੀਰਾਂ ਨੂੰ ਅੰਮ੍ਰਿਤਸਰ ‘ਚ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਜਨਤਕ ਕੀਤਾ। ਵਲਟੋਹਾ ਨੇ ਦਾਅਵਾ ਕੀਤਾ ਹੈ ਕਿ ਸ਼ਰਮਸਾਰ ਕਰ ਦੇਣ ਵਾਲੀਆਂ ਇਨਾਂ ਤਸਵੀਰਾਂ ‘ਚ ਜੋ ਸ਼ਖਸ ਦਿਖਾਈ ਦੇ ਰਿਹਾ ਹੈ ਉਹ ਬਰਗਾੜੀ ਮੋਰਚੇ ਦੀ ਅਗੁਆਈ ਕਰਨ ਵਾਲਾ ਸੁਖਦੇਵ ਸਿੰਘ ਖਾਲਸਾ ਹੈ।

error: Alert: Content is protected !!