You dont have javascript enabled! Please download Google Chrome!

ਹੁਣ SGPC ਤੇ ਕੌਣ ਕਾਬਜ ਹੋਵੇਗਾ ? .. ਕਾਂਗਰਸ ਜਾਂ ਅਕਾਲੀ ਜਾਂ ਫਿਰ ਬਰਗਾੜ੍ਹੀ ਮੋਰਚੇ ਵਾਲੇ ..

ਪੰਜਾਬ ਦੇ ਇਤਿਹਾਸ ‘ਚ 7 ਅਕਤੂਬਰ ਦਾ ਦਿਨ ‘ਸੁਪਰ ਸੰਡੇ’ ਦੇ ਰੂਪ ‘ਚ ਜਾਣਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਇਕ ਵਾਰ ਫਿਰ 91 ਸਾਲਾ ਅਕਾਲੀ ਨੇਤਾ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਰਚਾ ਸੰਭਾਲ ਲਿਆ ਹੈ। ਸੂਬੇ ਦੇ ਦੋਵੇਂ ਹੀ ਦਿੱਗਜ ਨੇਤਾ ਅੱਜ ਇਕ-ਦੂਜੇ ਦੇ ਸਿਆਸੀ ਗੜ੍ਹ ਪਟਿਆਲਾ ਅਤੇ ਲੰਬੀ ‘ਚ ਗੱਜਣਗੇ। ਇਨ੍ਹਾਂ ਰੈਲੀਆਂ ਜ਼ਰੀਏ ਦਮ ਦਿਖਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੇ ਭੀੜ ਜੁਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ। ਕਾਂਗਰਸ ਜਿੱਥੇ 1.5 ਲੱਖ ਤੋਂ ਵੱਧ ਭੀੜ ਜੁਟਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਹੀ ਅਕਾਲੀ ਦਲ ਨੇ ਪੂਰੇ ਪੰਜਾਬ ਤੋਂ ਵਰਕਰਾਂ ਨੂੰ ਪਟਿਆਲਾ ਸੱਦਿਆ ਹੈ। ਪਟਿਆਲਾ ਰੈਲੀ ‘ਚ ਪੂਰੀ ਤਾਕਤ ਦਿਖਾਉਣ ਲਈ ਅਕਾਲੀ ਦਲ ਨੂੰ ਸਭ ਤੋਂ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਨੂੰ ਮੈਦਾਨ ‘ਚ ਉਤਾਰਨਾ ਪਿਆ ਹੈ। ਬੇਅਦਬੀ ਦੀਆਂ ਘਟਨਾਵਾਂ ਦੇ ਬਾਅਦ ਬਹਿਬਲਕਲਾਂ ਗੋਲੀਕਾਂਡ ਨੂੰ ਲੈ ਕੇ ਕਾਂਗਰਸ ਨੇ ਪੂਰਾ ਫੋਕਸ ਬਾਦਲਾਂ ‘ਤੇ ਕਰ ਦਿੱਤਾ ਹੈ। ਕਾਂਗਰਸ ਦੀ ਨੀਤੀ ਜੋ ਦਿਸ ਰਹੀ ਹੈ, ਉਸ ਨਾਲ ਇਹੀ ਨਜ਼ਰ ਆ ਰਿਹਾ ਹੈ ਕਿ ਬਾਦਲਾਂ ਨੂੰ ਕਿਸੇ ਵੀ ਤਰ੍ਹਾਂ ਪੰਥ ਵਿਰੋਧੀ ਸਾਬਤ ਕੀਤਾ ਜਾਵੇ। ਅਕਾਲੀ ਦਲ ਨੇ ਕਾਂਗਰਸ ਦੀ ਇਸ ਨੀਤੀ ਨੂੰ ਸਮਝਦੇ ਹੋਏ ਹੀ ਕੈਪਟਨ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ ‘ਚ ਜ਼ਬਰ ਵਿਰੋਧੀ ਰੈਲੀ ਕਰਨ ਦਾ ਫੈਸਲਾ ਕੀਤਾ। the super sunday of politics in punjabਟਕਸਾਲੀ ਆਗੂਆਂ ਦੀ ਨਾਰਾਜ਼ਗੀ ਤੋਂ ਬਾਅਦ ਅਕਾਲੀ ਦਲ ਦੀ ਇਸ ਰੈਲੀ ਦਾ ਮਹੱਤਵ ਹੋਰ ਵੀ ਵਧ ਗਿਆ ਹੈ। ਪਾਰਟੀ ਦੇ ਇਸ ਸੰਕਟ ਵੇਲੇ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਵਰਗੇ ਵੱਡੇ ਸਿਆਸਤਦਾਨਾਂ ਨੇ ਦੂਰੀ ਬਣਾਈ ਹੋਈ ਹੈ। ਇਹ ਵੀ ਖਦਸ਼ਾ ਹੈ ਕਿ ਇਹ ਆਗੂ ਸ਼ਾਇਦ ਰੈਲੀ ‘ਚ ਵੀ ਨਾ ਸ਼ਾਮਲ ਹੋਣ।

error: Alert: Content is protected !!