ਹੁਣ ਗੁਰਦਵਾਰਾ ਕਮੇਟੀਆਂ ਨੂੰ ਵੀ ਚਾਹੀਦਾ ਹੈ ਸਿੱਧੂ ਮੂਸੇ ਵਾਲਾ..!

ਅਜਕਲ ਗੰਦੇ ਗਾਇਕਾ ਨੇ ਗੰਦੇ ਗੀਤ ਗਾ ਗਾ ਸਾਡੇ ਸੱਭਿਆਚਾਰ ਦਾ ਬੇੜਾ ਗਰਕ ਕਰ ਦਿੱਤਾ ਹੈ, ਲੋਕ ਇਹਨਾਂ ਨੂੰ ਨੱਥ ਪਾਉਣ ਨਵੇਂ ਨਵੇਂ ਤਰਲੇ ਕਰ ਰਹੇ ਨੇ, ਪਰ ਇੱਕ ਅਨੋਖੀ ਹੀ ਘਟਨਾ ਸਾਹਮਣੇ ਆ ਰਹੀ ਹੈ, ਇਸ ਟਾਈਮ ਪੰਜਾਬ ਦੀ ਜਵਾਨੀ ਨੂੰ ਸਭ ਤੋਂ ਜਿਆਦਾ ਵਿਗਾੜਨ ਵਾਲਾ ਗਾਇਕ ਹੈ ਸਿੱਧੂ ਮੂਸੇ ਵਾਲਾ | ਜਿਸ ਦਾ ਸੂਝਵਾਨ ਸੱਜਣ ਡਟ ਕੇ ਵਿਰੋਧ ਕਰ ਰਹੇ ਨੇ | ਪਰ ਹੈਰਾਨ ਕਰ ਦੇਣ ਵਾਲੀ ਘਟਨਾਂ ਉਦ੍ਹੋਂ ਸਾਹਮਣੇ ਆਈ ਜਦੋਂ ਇਤਿਹਾਸਕ ਗੁਰਦਵਾਰਾ ਦੀ ਕਮੇਟੀ ਨੇ ਚਿੱਠੀ ਲਿਖ ਕੇ ਗੁਰੂ ਨਾਨਕ ਦੇਵ ਜੀ 550 ਗੁਰਪੁਰਬ ਨੂੰ ਸਮੱਰਪਤ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਸੱਦਿਆ | ਘਟਨਾ ਤਿੰਨ ਗੁਰੂਆਂ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ ਮੋਗਾ ਦੀ ਹੈ, ਜਿਥੇ ਹਰ ਸਾਲ ਤਕਰੀਬਨ ਪੰਜ ਦਿਨ ਮਾਘੀ ਦਾ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਆਸ ਪਾਸ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਦੀਆਂ ਹਨ ਤੇ ਸਿਆਸੀ ਰੈਲੀਆਂ ਵੀ ਵੱਡੇ ਪੱਧਰ ਤੇ ਹੁੰਦੀਆਂ, ਜਿੱਥੇ ਲੋਕ ਇਤਿਹਾਸਕ ਜਗਾਹ ਤੇ ਰੈਲੀਆਂ ਤੇ ਹੋਰ ਗਲਤ ਪ੍ਰੋਗਰਾਮਾਂ ਦੇ ਬੰਦ ਹੋਣ ਦੀ ਮੰਗ ਕਰ ਰਹੇ ਸੀ ਉੱਥੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਨੇ ਖੁਦ ਆਪ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਚਿੱਠੀ ਲਿਖ ਕੇ ਉਹਨਾਂ ਦੇ ਮੇਲੇ ਦੀ ਸ਼ੋਭਾ ਵਧਾਉਣ ਦੀ ਗੱਲ ਕੀਤੀ ਜਿਸ ਨਾਲ ਸਭ ਹੈਰਾਨ ਰਹਿ ਗਏ | ਇੰਨੇ ਵੱਡੇ ਇਤਿਹਾਸਕ ਗੁਰਦਵਾਰਿਆਂ ਦੀਆਂ ਕਮੇਟੀਆਂ ਹੁਣ ਇਹਨਾਂ ਗੰਦੇ ਗਾਇਕਾਂ ਨੂੰ ਬੁਲਾ ਕੇ ਕੇਹਰ ਪ੍ਰਚਾਰ ਕਾਰਨਾਂ ਚਾਉਂਦੀਆਂ ਹਨ, ਪਹਿਲਾਂ ਹੀ ਸਾਡਾ ਬੇੜਾ ਬਹੁਤ ਗਰਕ ਚੁੱਕਿਆ ਹੈ ਅਜੇ ਹੋਰ ਪਤਾ ਨਹੀਂ ਕਿੰਨਾ ਕੁ ਗਰਕਣਾ ਬਾਕੀ ਹੈ ? ਗੁਰਦਵਾਰਾ ਤਖਤੂਪੁਰਾ ਸਾਹਿਬ ਦੇ ਮੈਨੇਜਰ ਨੇ ਲੈਟਰਪੈਡ ਤੇ ਲਿਖੀ ਸਿੱਧੂ ਮੂਸੇ ਵਾਲੇ ਨੂੰ ਚਿੱਠੀ ਵਿੱਚ ਲਿਖਿਆ ਹੈ ਕੇ – ਸਤਿਕਾਰਯੋਗ ਲੋਕ ਗਾਇਕ ਸਿੱਧੂ ਮੂਸੇ ਵਾਲਾ ਜੀ, ਅਸੀਂ ਨਿਮਰਤਾ ਸਾਹਿਤ ਬੇਨਤੀ ਕਰਦੇ ਹਾਂ ਕੇ ਹਰ ਸਾਲ ਦੀ ਤਰਾਂ ਗੁਰਦਵਾਰਾ ਸਾਹਿਬ ਵਿੱਚ ਮਾਘੀ ਮੇਲਾ 2019 ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਮੋਗੇ ਇਲਾਕੇ ਦੀਆਂ ਸੰਗਤਾਂ ਪਹੁੰਚ ਰਹੀਆਂ ਨੇ ,ਇਹ ਸਾਰਾ ਮੇਲਾ ਗੁਰੂ ਨਾਨਕ ਦੇਵ ਦੇ 550 ਵੇ ਗੁਰਪੁਰਬ ਨੂੰ ਸਮਰਪਤ ਹੋਵੇਗਾ | ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਨ ਕੇ ਤੁਸੀਂ ਵੀ ਇਸ ਮੇਲੇ ਤੇ ਆਓ ਆਪ ਦੀ ਆਉਣ ਨਾਲ ਸਾਡਾ ਹੌਂਸਲਾ ਵੱਧ ਜਾਵੇਗਾ ਅਸੀਂ ਦਿਲ ਦੀਆਂ ਗਹਿਰਾਈਆਂ ਨਾਲ ਤੁਹਾਨੂੰ ਉਡੀਕਾਂ ਗੇ, ਆਪ ਜੀ ਵੀ ਆਕੇ ਮੇਲੇ ਵਿੱਚ ਸੇਵਾ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |

Leave a Reply

Your email address will not be published. Required fields are marked *