You dont have javascript enabled! Please download Google Chrome!

ਹਿੰਦੂ ਤੋਂ ਸਿੱਖ ਸੱਜ ਕੇ ਕਰ ਰਿਹਾ ਇਹ ਵੀਰ ਪ੍ਰਚਾਰ ..ਅਮਰੀਕਾ ਤੋਂ ਆਇਆ ਓਬਾਮਾ ਦਾ ਸੱਦਾ

ਬੈਂਗਲੁਰੂ ਦੇ ਰਹਿਣ ਵਾਲੇ ਇੱਕ ਸ਼ਖ਼ਸ ਦੇ ਮਨ ਵਿੱਚ ਅਜਿਹਾ ਵਿਚਾਰ ਆਇਆ ਕਿ ਉਹ ਮਹਾਦੇਵਾ ਰੈਡੀ ਤੋਂ ਅਮਰਦੀਪ ਸਿੰਘ ਖ਼ਾਲਸਾ ਸਜ ਗਿਆ। ਖ਼ਾਲਸਾ ਬਣਨ ਤੋਂ ਬਾਅਦ ਉਸ ਨੇ ਆਪਣਾ ਘਰ ਬਾਰ ਛੱਡ ਕੇ ਨਸ਼ਿਆਂ ਦੇ ਖ਼ਿਲਾਫ਼ ਜੰਗ ਸ਼ੁਰੂ ਕਰ ਦਿੱਤੀ। ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਵਿੱਚ ਉਸ ਨੇ 26 ਰਾਜਾਂ ਦਾ ਸਾਈਕਲ ਉੱਤੇ ਚੱਕਰ ਲੱਗਾ ਚੁੱਕੇ ਹਨ। ਜਿਸ ਤੋਂ ਬਾਅਦ ਅਮਨਦੀਪ ਸਿੰਘ ਖ਼ਾਲਸਾ ਦਾ ਨਾਮ ਗਿੰਨੀਜ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੋਣ ਲਈ ਮਨਜ਼ੂਰ ਹੋ ਗਿਆ। ਜਿਸ ਦੇ ਲਈ ਅਗਲੇ ਮਹੀਨੇ ਅਮਰੀਕਾ ਦੇ ਦੌਰੇ ਉੱਤੇ ਜਾ ਰਿਹਾ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰਦੀਪ ਸਿੰਘ ਖ਼ਾਲਸਾ ਨੇ 11 ਸਾਲਾਂ ਵਿੱਚ 26 ਰਾਜਾਂ ਦਾ ਸਾਈਕਲ ਉੱਤੇ ਸਫ਼ਰ ਕੀਤਾ ਹੈ। ਇਸ ਸਫ਼ਰ ਦੌਰਾਨ ਉਸ ਨੇ ਸਕੂਲਾਂ ਤੇ ਕਾਲਜਾਂ ਵਿੱਚ ਨਸ਼ਿਆਂ ਦੇ ਖ਼ਿਲਾਫ਼ ਪ੍ਰਚਾਰ ਕੀਤਾ। ਇਸ ਮੁਹਿੰਮ ਵਿੱਚ ਉਸ ਨੇ ਪੰਜਾਹ ਹਜ਼ਾਰ ਪਿੰਡਾਂ ਵਿੱਚ ਗਿਆ ਤੇ ਨਸ਼ੇ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ। ਉਸ ਨੇ ਕਰੀਬ ਦੋ ਲੱਖ ਸੱਤਰ ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ।
ਇੰਨਾ ਹੀ ਨਹੀਂ ਖ਼ਾਲਸੇ ਨੇ ਇਸ ਯਾਤਰਾ ਵਿੱਚ ਕਿਸੇ ਤੋਂ ਵੀ ਇੱਕ ਰੁਪਿਆ ਤੱਕ ਨਹੀਂ ਲਿਆ ਬਲਕਿ ਪਲ਼ੋ ਹੀ ਦੋ ਲੱਖ ਦਾ ਖ਼ਰਚ ਕੀਤਾ। ਉਸ ਦੇ ਖ਼ਰਚਿਆਂ ਵਿੱਚ ਨਵੇਂ ਸਾਈਕਲ ਤੇ 50 ਨਵੇਂ ਟਾਇਰ ਸ਼ਾਮਲ ਹਨ। ਅਮਨਦੀਪ ਸਿੰਘ ਖ਼ਾਲਸਾ ਇਸ ਦੌਰਾਨ ਬਠਿੰਡਾ ਆਇਆ ਤੇ ਉਸ ਨੇ ਦੱਸਿਆ ਕਿ ਉਸ ਨੇ 2008 ਤੋਂ ਆਪਣਾ ਘਰ ਛੱਡਿਆ ਸੀ। ਉਸ ਦੇ ਬਾਅਦ ਕਦੇ ਘਰ ਜਾਣ ਦੇ ਬਾਰੇ ਸੋਚਿਆ ਤੱਕ ਨਹੀਂ। ਕੁੱਝ ਟਾਈਮ ਪਹਿਲਾਂ ਉਸ ਦੀ ਬੇਟੀ ਦਾ ਵਿਆਹ ਸੀ। ਉਹ ਵਿਆਹ ਵਿੱਚ ਵੀ ਨਹੀਂ ਗਿਆ।Image result for mahadev reddy sikh
ਖ਼ਾਲਸੇ ਦੇ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਛੇੜਨ ਤੋਂ ਬਾਅਦ ਹੁਣ ਉਸ ਦੀ ਇੱਛਾ ਹੈ ਕਿ ਬੇਂਗਰੁਰੂ ਵਿੱਚ ਆਪਣੇ ਘਰ ਜਾਵੇ। ਬੀਏ ਪਾਸ ਅਮਨਦੀਪ ਨੇ ਪੂਰਾ ਦੇਸ਼ ਘੁੰਮਣ ਦੌਰਾਨ ਨਸ਼ੇ ਬਾਰੇ ਕਾਫ਼ੀ ਸਟੱਡੀ ਕੀਤੀ। ਉਸ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਉਸ ਨੇ ਪੰਜਾਬ ਦੇ ਨਸ਼ਿਆਂ ਨੂੰ ਲੈ ਕੇ ਪੀ ਐੱਮ ਨਰਿੰਦਰ ਮੋਦੀ ਨੂੰ ਬਹੁਤ ਬਾਰ ਲਿਖਿਆ ਪਰ ਕੋਈ ਜੁਆਬ ਨਹੀਂ ਆਇਆ ਪਰ ਜਦੋਂ ਉਸ ਨੇ ਬਰਾਕ ਓਬਾਮਾ ਨੂੰ ਐਸਐਮਐਸ ਕੀਤਾ ਤਾਂ ਬਰਾਕ ਓਬਾਮਾ ਨੇ ਉਸ ਦਾ ਸੁਆਗਤ ਕੀਤਾ।Amandeep Singh at the Gurudwara in Bidar recently.
ਹੁਣ ਉਸ ਦਾ ਨਾਮ ਗਿੰਨੀਜ ਬੁੱਕ ਆਫ਼ ਵਰਲਡ ਰਿਕਾਰਡ ਦੇ ਲਈ ਦਾਖਲ ਹੋਣ ਜਾ ਰਿਹਾ ਹੈ। ਉਹ ਅਗਲੇ ਮਹੀਨੇ 26 ਨਵੰਬਰ ਨੂੰ ਅਮਰੀਕਾ ਦੌਰੇ ਉੱਤੇ ਜਾ ਰਿਹਾ ਹੈ। ਉੱਥੇ ਉਸ ਨੂੰ ਜਿਹੜਾ ਪੈਸਾ ਮਿਲਣ ਵਾਲਾ ਹੈ, ਉਸ ਦਾ ਜਿੱਥੇ ਉਹ ਨਸ਼ਿਆਂ ਖ਼ਿਲਾਫ਼ ਵਰਤੇਗਾ ਉੱਤੇ ਹੀ ਇਸ ਨੂੰ ਬੱਚਿਆਂ ਦੀ ਪੜਾਈ ਉੱਤੇ ਖ਼ਰਚ ਕਰੇਗਾ। ਇਸ ਦ੍ਰਿੜੀ ਸਖਸ਼ ਨਾਲ ਬਠਿੰਡਾ ਤੋਂ ਨਿਊਜ 18 ਪੰਜਾਬ ਦੇ ਪੱਤਰਕਾਰ ਸੂਰਜਭਾਨ ਨੇ ਖਾਸ ਮੁਲਾਕਾਤ ਕੀਤੀ ਹੈ, ਜਿਹੜੀ ਤੁਸੀਂ ਉੱਪਰ ਵੀਡੀਓ ਵਿੱਚ ਦੇਖ ਸਕਦੇ ਹੋ।

error: Alert: Content is protected !!