‘ਹਾਈ End’ ਗੀਤ ਦਾ ਜਵਾਬ ਵੀ ਸਿਰਾ ਦਿੱਤਾ ਕਿਸੇ ਕਿਸਾਨ ਵੀਰ ਨੇ…ਪੜੋ ਤੇ ਸ਼ੇਅਰ ਕਰੋ

“ਹਾਈ End ਗੱਡੀਆਂ 150 ਤੇ ਛੱਡੀਆਂ” ਵਾਲਿਓ ਮਾੜੀ ਜਿਹੀ ਏਧਰ ਵੀ ਗੋਰ ਕਰਿਉ। ਅਸੀ ਮੋਟਰਸਾਈਕਲ ਮਗਰ ਰੇਹੜੀਆਂ ਬਣਾ ਲਈਆਂ,ਕਿਉਕਿ ਬਲਦਾਂ ਲਈ ਖਲ ਦਾਣਾ ਤੇ ਟਰੈਕਟਰ ਟਰਾਲੀ ਲਈ ਡੀਜ਼ਲ ਸਾਥੋਂ ਪੂਰਾ ਨਹੀਂ ਸੀ ਆਉਦਾ। ਅਸੀ ਮਰੂਤੀ ਤੇ ਜਿੰਨ ਕਾਰ ਵੀ ਗੈਸ ਕਿੱਟ ਤੇ ਰੱਖੀ ਆ ਆਉਣ ਜਾਣ ਨੂੰ ਕਿਉਂਕਿ 80 ਰੁਪਏ ਲੀਟਰ ਸਾਥੋਂ ਪੂਰਾ ਨੀ ਆਉਦਾ। ਸਿਲੰਡਰ ਭਰਵਾ ਕੇ ਸਾਡਾ ਬਾਪੂ ਦੱਸ ਵਾਰੀ ਪੁੱਛਦਾ ਵੀ ਸਬਸਿਡੀ ਵੇਖ ਖਾਂ ਆਈ ਖਾਤੇ ‘ਚ ਕਿ ਨਹੀਂ ?? ਬਾਰਵੀਂ ਕਰ ਕੇ ਸਾਨੂੰ ਫਿਕਰ ਪੈ ਜਾਂਦਾ ਵੀ ਪੜੀਏ ਕਿ ਪੈਲੀ ਠੇਕੇ ਤੇ ਲਈਏ ਤੇ ਉੱਤੋਂ ਠੇਕਾ ਵੀ ਸਾਡੇ ਈ ਕਈ ਮਾਤੜਾਂ ਨੇ 50,000 ਤੇ ਟੰਗ ਦਿੱਤਾ ਹੋਇਆ ਵੀ ਕੋਈ ਮਾੜਾ ਜਿੰਮੀਦਾਰ ਅੜਕਾਹ ਨਾ ਲਵੇ। ਸਾਨੂੰ ਫੀਡ 25 ਰੁਪਏ ਕਿਲੋ ਮਿਲਦੀ ਪਰ ਦੁੱਧ 20 ਰੁਪਏ ਕਿਲੋ ਵਿਕਦਾ। ਲਾਹੇਵੰਦ ਧੰਦਿਆਂ ਤੇ ਸਬਸਿਡੀ ਵੀ ਸਾਨੂੰ ਸਿਰਫ ਖਬਰਾਂ ਵਿੱਚ ਈ ਮਿਲਦੀ ਅਸਲੀਅਤ ਵਿੱਚ ਕਿਥੇ !! ਬਾਪੂ ਸਾਡਾ ਰੋਜ ਖਬਰਾਂ ਸਿਰਫ ਇਸ ਕਰਕੇ ਸੁਣਦਾ ਵੀ ਕਣਕ ਦਾ ਭਾਅ ਖੋਰੇ ਵਧਾ ਦੇਣ ਤੇ ਡੀਜ਼ਲ ਸਸਤਾ ਹੋ ਜਾਵੇ ਤੇ ਕਰਜਾ ਮਾਫੀ ਦੀ ਕੋਈ ਖਬਰ ਆ ਜਾਵੇ। ਤੁਸੀਂ ਕਿਹੜੀਆਂ ਹਾਈ End ਗੱਡੀਆਂ ਦੀ ਗੱਲ ਕਰਦੇ ੳ ?? ਸਾਨੂੰ ਵੀ ਵਿਖਾ ਦਿਉ ਕਿਸੇ ਮਿਹਨਤ ਦੀ ਕਰ ਕੇ ਖਾਣ ਵਾਲੇ ਹੇਠਾਂ ਹੋਣ ਹਾਈ End ਗੱਡੀਆਂ !! ਧੰਨਵਾਦ