You dont have javascript enabled! Please download Google Chrome!

ਹਰਿਆਣਾ ਦੇ ਭਿੰਡਰਾਂਵਾਲਾ ਸਮਰਥਕ ਸਿੱਖਾਂ ਨੇ ਘੇਰਿਆ ਭਾਜਪਾ ਵਿਧਾਇਕ..ਪੱਕੇ ਬਾਈਕਾਟ ਦਾ ਐਲਾਨ..

ਹਰਿਆਣੇ ਦੇ ਸਿੱਖਾਂ ਨੇ ਸੂਬੇ ਵਿਚ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਰਨਾਲ ਦੇ ਗੁਰਦੁਆਰਾ ਸਾਹਿਬ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜਾਣ ਤੋਂ ਇਨਕਾਰ ਕਰਨ ਪਿੱਛੋਂ ਸਿੱਖਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਇਕ ਧਾਰਮਿਕ ਸਮਾਗਮ ਵਿਚੋਂ ਵਾਪਸ ਪਰਤ ਰਹੇ ਹਰਿਆਣਾ ਦੇ ਇਕੋ ਇਕ ਸਿੱਖ ਵਿਧਾਇਕ ਬਖ਼ਸ਼ੀਸ਼ ਸਿੰਘ ਨੂੰ ਸਿੱਖ ਜਥੇਬੰਦੀਆਂ ਨੇ ਘੇਰ ਲਿਆ। ਰੋਸ ਪ੍ਰਗਟ ਕਰ ਰਹੇ ਸਿੱਖਾਂ ਨੇ ਹੱਥਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਸਟਰ ਫੜੇ ਹੋਏ ਸਨ।
ਇਨ੍ਹਾਂ ਆਗੂਆਂ ਨੇ ਵਿਧਾਇਕ ਨੂੰ ਘੇਰਾ ਪਾ ਲਿਆ ਤੇ ਕਾਲੇ ਝੰਡੇ ਵਿਖਾਉਂਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਹਰਿਆਣਾ ਵਿਚ ਸਿੱਖਾਂ ਨੇ ਭਾਜਪਾ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ। ਸੂਬੇ ਦੇ ਮੁੱਖ ਮੰਤਰੀ ਖੱਟਰ ਨੇ ਪਿਛਲੇ ਦਿਨੀਂ ਡਾਚਰ ਦੇ ਇਕ ਗੁਰੂ ਘਰ ਵਿਚ ਇਸ ਲਈ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਥੇ ਭਿੰਡਰਾਂਵਾਲਾ ਦੀ ਤਸਵੀਰ ਲੱਗੀ ਹੋਈ ਸੀ। Image result for bhindranwaleਇਸ ਉਤੇ ਸਿੱਖਾਂ ਨੇ ਰੋਸ ਜਤਾਇਆ ਸੀ ਕਿ ਭਾਜਪਾ ਦੇ ਮੁੱਖ ਮੰਤਰੀ ਨੇ ਸੰਗਤ ਤੇ ਲੰਗਰ ਦਾ ਨਿਰਾਦਰ ਕੀਤਾ ਹੈ। ਜਿਸ ਪਿੱਛੋਂ ਇਕ ਮੀਟਿੰਗ ਕਰ ਕੇ ਭਾਜਪਾ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ।
ਹਰਿਆਣੇ ਦੇ ਸਿੱਖਾਂ ਚ ਖੱਟਰ ਦੀ ਕਰਤੂਤ ਨੇ ਭਰਿਆ ਨਵਾਂ ਜੋਸ਼ ਕਰਨਾਲ ਹਰਿਆਣੇ ਚ ਸਿੱਖ ਸੰਗਤਾਂ ਨੇ ਚਲਾਈ ਨਵੀਂ ਲਹਿਰ ੨੦ਵੀਂ ਸਦੀ ਦੇ ਮਹਾਨ ਜਰਨੈਲ ਸੰਤ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਹਰ ਗੁਰਦੁਆਰਾ ਸਾਹਿਬ ਚ ਤਸਵੀਰ ਲਗਾਈ ਅਤੇ ਬੀ ਜੇ ਪੀ ਦੇ ਅੈਮ ਅੈਲ ਏ ਬਖਸ਼ੀਸ ਸਿੰਹੁ ਨੂੰ ਸੰਤਾਂ ਦੀ ਤਸਵੀਰਾਂ ਵਿਖਾਈਆਂ ਅਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ.,… ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਡਰਦਿਆਂ ਗੁਰਦਵਾਰਾ ਸਾਹਿਬ ਜਾਣ ਤੋਂ ਮਨਾ ਕਾਹਦਾ ਕੀਤਾ,ਹਰਿਆਣੇ ਦੇ ਸਿੱਖ ਖੁੱਲੇ ਰੂਪ ਵਿਚ ਭਾਜਪਾ ਅਤੇ ਖੱਟਰ ਦੇ ਖਿਲਾਫ ਖੜੇ ਹੋ ਗਏ ਹਨ। ਸਿੱਖ ਆਗੂਆਂ ਨੇ ਹਰਿਆਣੇ ਦੇ ਸਾਰੇ ਗੁਰਦਵਾਰਾ ਸਾਹਿਬਾਨਾਂ ਵਿਚ ਐਲਾਨ ਕਰ ਦਿੱਤਾ ਹੈ ਕਿ ਹਰ ਗੁਰਦਵਾਰਾ ਸਾਹਿਬ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਫੋਟੋਆਂ ਲਾਈਆਂ ਜਾਣਗੀਆਂ ਅਤੇ ਸਾਰੇ ਭਾਜਪਾ ਲੀਡਰਾਂ ਦਾ ਸਮੇਤ ਮੁੱਖ ਮੰਤਰੀ ਖੱਟਰ ਦੇ ਹਰ ਤਰਾਂ ਨਾਲ ਬਾਈਕਾਟ ਕੀਤਾ ਜਾਵੇਗਾ।

error: Alert: Content is protected !!