ਸਿੱਖੋ !! ਕਦੇ ਉਹਨਾਂ ਮੁਸਲਮਾਨਾਂ ਦੀ ਵੀ ਕਦਰ ਕਰੋਗੇ ਜਿਨਾਂ ਗੁਰੂ ਨਾਲ ਵਫਾ ਨਿਭਾਈ…

ਸਿੱਖੋ !! ਕੀ ਆਪਾਂ ਨੂੰ ਅਹਿਸਾਸ ਹੈ ਕਿ ਪਿਛਲੇ ਸੌ ਸਾਲ ਤੋਂ ਆਪਣੇ ਦਿਲ-ਦਿਮਾਗ ਅੰਦਰ ਇਸਲਾਮ ਵਿਰੁਧ ਨਫਰਤ ਭਰਨ ਲਈ ਕੀ ਕੁਝ ਕੀਤਾ ਜਾ ਰਿਹਾ ਹੈ? ਕਦੇ ਸੋਚਿਆ ਕਿ ਪੀਰ ਬੁੱਧੂ ਸ਼ਾਹ ਤੇ ਉਨਾਂ ਹੋਰ ਮੁਸਲਮਾਨਾਂ ਪ੍ਰਤੀ ਕਦੇ ਤੁਹਾਡੇ ਮਨ ਵਿਚ ਪਿਆਰ ਨਹੀ ਆਇਆ ਜਿੰਨਾਂ ਨੇ ਗੁਰੂ-ਘਰ ਨਾਲ ਪ੍ਰੀਤ ਨਿਭਾਈ। ਆਪਾਂ ਕਦੇ ਉਨਾਂ ਮੁਸਲਮਾਨਾਂ ਦੀ ਗੱਲ ਕਿਉਂ ਨਹੀ ਕੀਤੀ ਜਿਹੜੇ ਸਿਖੀ ਤੇ ਸਿਖਾਂ ਦੇ ‘ਨੇੜੇ “ਰਹੇ।ਸਾਨੂੰ ਹਰ ਮੁਸਲਮਾਨ ਔਰੰਗਜੇਬ,ਜਕਰੀਆ,ਮੱਸਾ ਰੰਘੜ ਹੀ ਕਿਉਂ ਦਿਸਦਾ ਹੈ? ਆਖਿਰ ਉਹ ਵੀ ਹਨ ਜਿਹੜੇ ਸਾਡੇ ਗੁਰੂ ਨੂੰ ਪਿਆਰ ਕਰਦੇ ਸਨ ਤੇ ਇਸੇ ਕਰਕੇ ਕਸ਼ਟ ਭੋਗਦੇ ਰਹੇ।ਹੋਰ ਬੜੇ ਮੁਸਲਮਾਨ ਹਨ ਜਿੰਨਾਂ ਨੇ ਸਿਖੀ ਤੇ ਸਿਖਾਂ ਨਾਲ ਨਫਰਤ ਨਹੀ ,ਪਿਆਰ ਕੀਤਾ।ਭਾਈ ਮਰਦਾਨਾ ਕੌਣ ਸੀ? ਦੌਲਤ ਖਾਂ ਲੋਧੀ,ਸਾਂਈ ਅੱਲ੍ਹਾ ਦਿਤਾ, ਸੱਯਦ ਤੱਕੀ,ਮੀਆਂ ਮਿੱਠਾ,ਸ਼ਾਹ ਸਰਫ.ਹਮਜ਼ਾ ਗੌਂਸ,ਸਾਂਈ ਬੁੱਢਣ ਸ਼ਾਹ,ਮਖਦੂਮ ਬਹਾਵਦੀਨ,ਪੀਰ ਦਸਤਗੀਰ ਬਹਿਲੋਲ ਦਾਨਾ,ਸੱਯਦ ਹਾਜੀ ਅਬਦੁਲ ਬੁਖਾਰੀ,ਅਬਦੁਲ ਰਹਿਮਾਨ,ਖਲੀਫਾ ਬੱਕਰ, ਸੁਲਤਾਨ ਹਮੀਦ,ਰੌਸ਼ਨ ਜ਼ਮੀਰ,ਬਾਬਰ, ਹਮਾਯੂੰ,ਅੱਲਾਯਾਰ ਖਾਂ, ਸ਼ਾਹ ਹੁਸੈਨ,ਅਕਬਰ, ਸਾਂਈ ਮੀਆਂ ਮੀਰ, ਆਡਤ, ਬਲਵੰਡ ਤੇ ਸੱਤਾ, ਅਬਦੁਲਾ ਤੇ ਨੱਥਾ,ਹਸਨ ਖਾਂ, ਕੱਟੂ ਸ਼ਾਹ,ਕੌਲ਼ਾਂ,ਚੂਹੜ ਰਬਾਬੀ ਕੌਣ ਸਨ ?ਸਾਂਈ ਦੌਲੇ ਸ਼ਾਹ,ਬਾਬਕ ਰਬਾਬੀ, ਖਵਾਜ਼ਾ ਰੌਸ਼ਨ, ਸੱਯਦ ਸ਼ਾਹ ਜਾਨੀ, ਦਾਰਾ ਸ਼ਿਕੋਹ, ਸਾਂਈ ਫਤਿਹ ਸ਼ਾਹ, ਨਵਾਬ ਰਹੀਮ ਬਖਸ,ਕਰੀਮ ਬਖਸ, ਨਵਾਬ ਸ਼ਾਇਸਤਾ ਖਾਨ, ਮੀਰਾ ਸ਼ਾਹ, ਸੈਫ ਖਾਨ, ਮੁਹੰਮਦ ਖਾਂ ਪਠਾਣ ਗੜ੍ਹੀਨਜ਼ੀਰ, ਦਰੋਗਾ ਅਬਦੁਲਾ ਖਵਾਜ਼ਾ,ਸਾਂਈ ਭੀਖਣ ਸ਼ਾਹ, ਪੀਰ ਆਰਫ ਦੀਨ, ਕਾਜ਼ੀ ਸਲਾਰਦੀਨ, ਪੀਰ ਬੁਧੂ ਸ਼ਾਹ, ਪੀਰ ਦਰਗਾਹੀ ਸ਼ਾਹ, ਮੀਰ ਗਿਆਸੁਦੀਨ,ਕਰੀਮ ਬਖਸ਼ ਪਠਾਣ, ਹਕੀਮ ਅਬੂ ਤਾਬ, ਸੈਦ ਬੇਗ ਖਾਂ,ਮੈਮੂੰ ਖਾਂ,ਕੋਟਲਾ ਨਿਹੰਗ ਨਿਹੰਗ ਖਾਂ, ਬੀਬੀ ਮੁਮਤਾਜ ਬੇਗਮ, ਭਾਈ ਗਨੀ ਖਾਂ-ਨਬੀ ਖਾਂ, ਕਾਜੀ ਪੀਰ ਮੁਹੰਮਦ, ਕਾਜੀ ਚਰਾਗ ਦੀਨ ਕੌਣ ਸਨ ?ਕਾਜੀ ਇਨਾਇਤ ਅਲੀ ਨੂਰਪੁਰੀਆ, ਰਾਏ ਕੱਲ੍ਹਾ,ਨੂਰਾ ਮਾਹੀ,ਇਬਰਾਹੀਮ, ਝੰਡੇ ਸ਼ਾਹ, ਸ਼ੇਖ ਫਰੀਦ, ਸਧਨਾ ਜੀ, ਸੁਥਰੇ ਸ਼ਾਹ, ਆਲਮ,ਜਿੰਦਪੀਰ,ਭਾਈ ਕਾਮਾਲ ਜੀ,ਜਲਮਾ,ਮਾਲੋ, ਸੱਯਦ ਅਬਦੁਲ ਹੱਕ,ਸੁਬੇਗ ਸ਼ਾਹ ਹਲਵਾਰੀਆ,ਹਸਨ ਅਲੀ ਮੋਠੂ ਮਾਜਰੀਆ ਵਰਗੇ ਇਤਿਹਾਸਕ ਪਾਤਰਾਂ ਨਾਲ ਸਾਡਾ ਕੀ ਰਿਸ਼ਤਾ ਹੈ? ਸਿਖ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਖੋਜ ਕਰਕੇ ਉਨਾਂ ਮੁਸਲਮਾਨਾਂ ਬਾਰੇ ਵੀ ਦੱਸਣ ਜਿੰਨਾਂ ਨੇ ਗੁਰੂ-ਘਰ ਨਾਲ ਨਿਭਾਈ ਹੈ,ਜਿੰਨਾ ਨੇ ਧਰੋਹ ਕਮਾਇਆ ਉਨਾਂ ਬਾਰੇ ਦੱਸਣ ਵਾਲੇ ਤਾਂ ਬਤੇਰੇ ਹਨ। ਭਾਰਤੀ ਹਕੂਮਤ ਸਾਡੇ ਦਿਮਾਗ ਵਿਚ ਇਹੀ ਧਸੋਣ ਵਿਚ ਲੱਗੀ ਹੋਈ ਹੈ ਕਿ ਹਰ ਮੁਸਲਮਾਨ ਸਿਖਾਂ ਦਾ ਦੁਸ਼ਮਣ ਹੈ।ਅਸਲ ਚ ਇਹ ਹਿੰਦ ਹਕੂਮਤ ਦੀ ਨੀਤੀ ਅਨੁਸਾਰ ਅਜਿਹਾ ਕੁਝ ਘੜਿਆ ਗਿਆ ਕਿ ਸਿੱਖ ਹਰ ਮੁਸਲਮਾਨ ਨੂੰ ਨਫਰਤ ਕਰਨ। ਪਰ ਗੰਗੂ ਦੀ ਵਾਰਿਸ ਇਹ ਹਕੂਮਤ ਕਦੇ ਨਹੀਂ ਦੱਸੇਗੀ ਕਿ ਚੰਦੂ ਕੌਣ ਸੀ,ਗੰਗੂ ਕੌਣ ਸੀ,ਡੋਗਰੇ ਕੌਣ ਸਨ। ਕਿਉਂਕਿ ਇਹ ਸਭ ਉਸ ਹਕਮੁਤ ਦੇ ਰਾਹਦਸੇਰੇ ਹਨ ਜਿਨਾਂ ਗੁਰੂ ਦਰਬਾਰ ਨਾਲ ਧੋਖੇ ਕੀਤੇ। ਸਿੱਖ ਕੌਮ ਨੂੰ ਖੁਦ ਸਮਝਣਾ ਪੈਣਾ ਕਿ ਮੁਸਲਮਾਨ ਨੂੰ ਸਿਰਫ ਮੁਸਲਮਾਨ ਕਰਕੇ ਨਫਰਤ ਨਹੀਂ ਕਰਨੀ ਕਿਉਂਕਿ ਗੁਰੂ ਸਿਧਾਂਤ ਧਰਮ ਖਿਲਾਫ ਨਹੀਂ ਚਲਦਾ ਜ਼ੁਲਮ ਖਿਲਾਫ ਚਲਦਾ ਹੈ।