You dont have javascript enabled! Please download Google Chrome!

ਸਿੰਘ ਕਦੀ ਮੰਗਦੇ ਨਹੀਂ ..ਕਿਰਤ ਕਰਦੇ ਨੇ .. ਜੇ ਸਿੱਖ ਹੋ ਤਾਂ ਮਾਣ ਨਾਲ ਸ਼ੇਅਰ ਕਰੋ

ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਵਾਲੇ ਵਿਸ਼ੇ ਨੂੰ ਜੇਕਰ ਕੁੱਝ ਹੀ ਲਫ਼ਜ਼ਾਂ `ਚ ਬਿਆਨਣਾ ਹੋਵੇ ਤਾਂ ਇਹ ਸਮਝਣਾ ਹੈ ਕਿ “ਨਾਮ” ਦਾ ਹੀ ਸੰਪੂਰਣ ਸਰੂਪ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। ਇਸਤਰ੍ਹਾਂ ਗੁਰਬਾਣੀ ਅਨੁਸਾਰ ‘ਨਾਮ ਜਪੋ’ ਦਾ ਅਰਥ ਹੈ-ਅਪਣੇ ਜੀਵਨ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਿਖਿਆ ਅਨੁਸਾਰ ਤਿਆਰ ਕਰਨਾ-ਤਾਬਿਆ ਚਲਾਣਾ ਅਤੇ ਗੁਰਬਾਣੀ ਜੀਵਨ ਜਾਚ ਦਾ ਅਨੁਸਾਰੀ ਬਨਾਉਣਾ। https://www.facebook.com/sikhitv/videos/446110779150681/ ਇਸਤਰ੍ਹਾਂ ਜੇਕਰ ਜੀਵਨ ਦੀ ਇਹੋ ਜਿਹੀ ਉਚੀ-ਆਤਮਿਕ ਅਵਸਥਾ ਬਣ ਆਵੇ ਤਾਂ ਹੀ ਸਮਝ ਆ ਸਕੇਗਾ ਕਿ “ਕਿਰਤ ਕਰਨਾ” ਦੇ ਅਰਥ ਕੀ ਹਨ? ਉਸਤੋਂ ਪਹਿਲਾਂ ਨਹੀਂ। ਇਹ ਤਾਂ ਕੇਵਲ ਗੁਰਬਾਣੀ ਨੇ ਸਾਬਤ ਕਰਨਾ ਹੈ ਕਿ ਜੋ ਕੁੱਝ ਅਸੀਂ ਕਰ ਰਹੇ ਹਾਂ ਉਹ “ਕਿਰਤ” ਹੈ ਵੀ ਜਾਂ ਨਹੀਂ।ਇਸੇ ਤਰ੍ਹਾਂ ਜਦੋਂ ਸਾਡਾ ਜੀਵਨ ਰਾਹ “ਸਭ ਮਹਿ ਜੋਤਿ ਜੋਤਿ ਹੈ ਸੋਇ” (ਪੰ: 13) ਅਨੁਸਾਰ ਸਚਮੁੱਚ ਹੀ ਗੁਰਬਾਣੀ ਸਿਖਿਆ ਵਾਲਾ ਹੁੰਦਾ ਜਾਵੇਗਾ ਤਾਂ ਸਾਡਾ ਜੀਵਨ ਸੁਆਰਥੀ ਜਾਂ ਮੱਤਲਬੀ ਜੀਵਨ ਨਹੀਂ ਰਹਿ ਜਾਵੇਗਾ। ਕਿਉਂਕਿ ਉਸ ਵੇਲੇ ਸੰਤੋਖ-ਪਰੋਪਕਾਰ ਤਾਂ ਸਾਡੇ ਜੀਵਨ ਦਾ ਹਿੱਸਾ ਹੋਣਗੇ। Related imageਉਸੇ ਦਾ ਨਤੀਜਾ ਹੋਵੇਗਾ ਕਿ ‘ਵੰਡ ਛਕੋ’ ਵਾਲਾ ਰੱਬੀ ਉਤਸਾਹ ਸਾਡੇ ਜੀਵਨ `ਚ ਆਪ ਮੁਹਾਰੇ ਪਣਪੇਗਾ। ਉਸ ਸਮੇਂ ‘ਵੰਡ ਛਕੋ’ ਦੇ ਵੀ ਸਾਡੇ ਕੋਲ ਦਾਨ-ਪੁੰਨ ਵਾਲੇ ਬਨਾਵਟੀ, ਪੁਰਾਤਨ, ਕੱਚੇ ਜਾਂ ਗੁਰਮਤਿ ਵਿਰੋਧੀ ਬ੍ਰਾਹਮਣੀ ਅਰਥ ਨਹੀਂ ਹੋਣਗੇ। ਨਹੀਂ ਤਾਂ ਅਸੀਂ ਵੀ, ‘ਵੰਡ ਛਕੋ’ ਦੇ ਉਹੀ ਪੁਰਾਤਨ ਬ੍ਰਾਹਮਣੀ ਅਤੇ ਮਨ-ਮਰਜ਼ੀ ਦੇ ਬਨਾਵਟੀ ਅਰਥਾਂ `ਚ ਹੀ ਡੁੱਬੇ ਰਵਾਂਗੇ, ਜਿਸ ਚਿੱਕੜ ਚੋਂ ਗੁਰਦੇਵ ਨੇ ਸਾਨੂੰ ਦਸ ਜਾਮੇ ਧਾਰਨ ਕਰਕੇ, ਅਨੇਕਾਂ ਘਾਲਣਾ ਘਾਲਕੇ ਕਢਿਆ। ਇਸਤਰ੍ਹਾਂ ‘ਨਾਮ ਜਪੋ’ ਦੇ ਗੁਰਬਾਣੀ ਅਰਥਾਂ ਨਾਲ ਤਿਆਰ ਹੋਇਆ ਜੀਵਨ ਹੀ ਸਾਨੂੰ ‘ਕਿਰਤ ਕਰੋ’ ਅਤੇ ‘ਵੰਡ ਛਕੋ’ ਦੋਨਾਂ ਦੇ ਵੀ ਸਹੀ ਅਰਥ ਦੇ ਸਕੇਗਾ।Image result for honest earn

ਭਿੰਨ ਭਿੰਨ ਨਹੀਂ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” – ਦਰਅਸਲ ਇਹ ਗੁਰਮਤਿ ਦੇ ਤਿੰਨ ਸਿਧਾਂਤ ਨਹੀਂ ਹਨ, ਜਿਵੇਂ ਕਿ ਅਪਣੀ ਨਾਸਮਝੀ ਕਾਰਣ ਅਜ ਅਸੀਂ ਬਣਾਈ ਬੈਠੇ ਹਾਂ। ਅਜ ਗੁਰਬਾਣੀ ਜੀਵਨ ਬਾਰੇ ਸਾਡੀ ਬਣ ਚੁਕੀ ਦੂਰੀ ਦਾ ਹੀ ਨਤੀਜਾ ਹੈ ਕਿ ਗੁਰਦੇਵ ਰਾਹੀਂ ਇਸ ਮਹਾਨ ਸਿਧਾਂਤਕ ਦੇਣ ਤੋਂ ਨਾ ਤਾਂ ਅਸੀਂ ਕੁੱਝ ਲੈ ਰਹੇ ਹਾਂ ਅਤੇ ਨਾ ਹੀ ਸੰਸਾਰ ਨੂੰ ਕੁੱਝ ਦੇਣ `ਚ ਸਫ਼ਲ ਹੋ ਰਹੇ ਹਾਂ, ਬਲਕਿ ਇਕੋ ਹੀ ਗੁਰਮਤਿ ਸਿਧਾਂਤ ਨੂੰ ਤਿੰਨ ਮੰਨ ਕੇ ਚਲ ਰਹੇ ਹਾਂ। ਅਸਲ `ਚ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਗੁਰਮਤਿ ਦਾ ਲੜੀਬੱਧ ਇਕੋ ਹੀ ਨਿਵੇਕਲਾ ਅਤੇ ਸਾਡੇ ਜੀਵਨ ਲਈ ਵੱਡਮੁਲਾ ਸਿਧਾਂਤ ਹੈ ਜਿਥੇ “ਕਿਰਤ ਕਰੋ” ਅਤੇ “ਵੰਡ ਛਕੋ” – “ਨਾਮ ਜਪੋ” ਦਾ ਹੀ ਵਿਸਤਾਰ ਹਨ। ਸ਼ਰਤ ਹੈ, ਜਦੋਂ ਅਸਾਂ “ਨਾਮ ਜਪੋ” ਦੇ ਅਰਥ ਵੀ ਨਿਰੋਲ ਗੁਰਬਾਣੀ ਤੋਂ ਹੀ ਲਏ ਹੋਣ। ਇਥੋਂ ਤੀਕ ਕਿ ਗੁਰਦੇਵ ਨੇ ਤਾਂ ਗੁਰਬਾਣੀ `ਚ ਵੀ ਇਸ ਸਿਧਾਂਤ ਨੂੰ ਬਿਆਨਿਆ ਹੈ ਜਿਵੇਂ “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: 1245) ਜਿਸਦੇ ਅਰਥ ਹਨ, ਐ ਬੰਦਿਆ! ਜਦੋਂ ਤੇਰਾ ਜੀਵਨ ਗੁਰਬਾਣੀ ਅਨੁਸਾਰ ‘ਨਾਮ ਜਪੋ’ ਬਣਕੇ ਕਰਤਾਰ ਦੇ ਰੰਗ ਰੰਗਿਆ ਜਾਵੇਗਾ ਤਾਂ-ਤਾਂ ਹੀ ਤੈਨੂੰ ਸਮਝ ਆ ਸਕੇਗੀ ਕਿ ਤੂੰ “ਘਾਲਿ ਕਮਾਈ” (ਕਿਰਤ ਕਰੋ) ਕਰ ਵੀ ਰਿਹਾ ਹੈ ਜਾਂ ਨਹੀਂ। ਇਸੇਤਰ੍ਰ੍ਹਾਂ ਤੈਨੂੰ ਤਾਂ ਹੀ ਸਮਝ ਆ ਸਕੇਗੀ ਕਿ ਉਸ ‘ਕਿਰਤ ਕਮਾਈ’ ਨੂੰ ਤੂੰ ਇਕਲਿਆਂ ਨਹੀਂ ਬਲਕਿ “ਕਿਛੁ ਹਥਹੁ ਦੇਇ” (ਵੰਡ ਛਕਣਾ) ਹੈ ਕਿਉਂਕਿ ਤੂੰ ਇੱਕ ਸਮਾਜਿਕ `ਤੇ ਧਾਰਮਿਕ ਪ੍ਰਾਣੀ ਹੈਂ ਇਸ ਲਈ ਤੇਰੀਆਂ ਕੁੱਝ ਹੋਰ ਜ਼ਿਮੇਵਾਰੀਆਂ ਵੀ ਹਨ ਅਤੇ ਗੁਰਬਾਣੀ ਸਿਖਿਆ ਤੋਂ ਹੀ ਤੇਰੇ ਅੰਦਰ ਉਨ੍ਹਾਂ ਜ਼ਿਮੇਵਾਰੀਆਂ ਦਾ ਇਹਸਾਸ ਵੀ ਪੈਦਾ ਹੋ ਸਕੇਗਾ। ਜਿਸਦੇ ਲਈ ਗੁਰਦੇਵ ਫ਼ੁਰਮਾਂਦੇ ਹਨ “ਨਾਨਕ ਰਾਹੁ ਪਛਾਣਹਿ ਸੇਇ” ਭਾਵ ਇਹੀ ਤਰੀਕਾ ਹੈ ਜਿਸਤੋਂ ਜ਼ਿੰਦਗੀ ਨੂੰ ਠੀਕ ਰਾਹ ਤੇ ਤੋਰਿਆ ਜਾ ਸਕੇ। ਅਗੇ ਚਲਕੇ ਚੌਥੇ ਜਾਮੇ ਸਮੇਂ ਇਸੇ “ਵੰਡ ਛਕੋ” ਵਾਲੀ ਹਿਦਾਇਤ ਦਾ ਹੀ ਪ੍ਰਕਟ ਰੂਪ ਹੈ ‘ਦਸਵੰਧ’ ਪ੍ਰਥਾ।“ਗਿਆਨ ਵਿਹੂਣਾ ਗਾਵੈ ਗੀਤ” – ਸੰਬੰਧਤ ਪੂਰੇ ਸਲੋਕ ਦੇ ਦਰਸ਼ਨ ਕਰੋ ਜੋ ਇਸਤਰ੍ਹਾਂ ਹੈ “ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” ਇਸਤਰ੍ਹਾਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਜਦੋਂ “ਨਾਮ ਜਪੋ, ਕਿਰਤ ਕਰੋ” ਵਾਲੇ ਜੀਵਨ ਦੀ ਅਗਿਆਨਤਾ ਕਾਰਣ ਹੀ ਕੁੱਝ ਲੋਕਾਂ ਨੇ ਧਰਮ ਦੇ ਪੜ੍ਹਦੇ ਹੇਠ ਭੋਲੀ ਭਾਲੀ ਲੋਕਾਈ ਨੂੰ ਲੁੱਟਣ ਅਤੇ ਅਪਣੀ ਕਮਾਈ ਲ਼ਈ ਵਿਹਲੜਾ ਵਾਲੇ ਰਸਤੇ ਅਪਣਾਏ ਹੋਣ ਤਾਂ “ਵੰਡ ਛਕੋ” ਵਾਲੀ ਅਵਸਥਾ ਬਣੇਗੀ ਕਿਥੋਂ? ਉਥੇ ਤਾਂ ਅਪਣਾ ਢਿੱਡ ਹੀ ਵੱਡਾ ਹੋਇਆ ਹੁੰਦਾ ਹੈ। ਹੋਰ ਤਾਂ ਹੋਰ, ਦੇਖਿਆ ਜਾਵੇ ਤਾਂ ਬਹੁਤਾ ਕਰਕੇ ਅਜ ਸਿੱਖ ਪ੍ਰਚਾਰਕ ਦੀ ਹਾਲਤ ਵੀ ਸੰਗਤਾਂ ਦੀ ਲੁੱਟ-ਖੋਹ ਵਾਲੀ ਹੀ ਬਣੀ ਪਈ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਨੇ ਦੂਜਿਆਂ ਨੂੰ ਤਾਂ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਦੇ ਕਿਸ ਜੀਵਨ ਰਾਹ ਤੇ ਪਾਉਣਾ ਸੀ? ਅਜ ਤਾਂ ਇਹ ਅਪਣੇ ਹੀ ਨਿਖਿੱਧ ਪ੍ਰਚਾਰ ਸਿੱਸਟਮ ਦਾ ਮੋਹਤਾਜ, ਦਿਨੋ-ਦਿਨ ਰਸਾਤਲ ਵਲ ਜਾ ਰਿਹਾ ਹੈ।

error: Alert: Content is protected !!