You dont have javascript enabled! Please download Google Chrome!

ਸਿਰੋਪਾਓ ਦੇਣੇ ਬੰਦ ਹੋਣੇ ਚਾਹਿਦੇ ਦੇਖੋ ਕਿਓਂ .. ਸਾਰੇ ਸ਼ੇਅਰ ਕਰੋ ਤੇ ਵਿਚਾਰ ਦਿਓ ..

ਕਿਸੇ ਵਿਅਕਤੀ ਦੁਆਰਾ ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਕੀਤੇ ਵਿਲੱਖਣ ਕੰਮਾਂ ਬਦਲੇ ਉਸ ਦੀ ਹੌਂਸਲਾ ਅਫਜ਼ਾਈ ਕਰਨ ਲਈ ਉਸ ਨੂੰ ਢੁਕਵਾਂ ਇਨਾਮ ਸਰਕਾਰ, ਕਿਸੇ ਸੰਸਥਾ ਜਾਂ ਕਿਸੇ ਅਦਾਰੇ ਵਲੋਂ ਦਿਤਾ ਜਾਂਦਾ ਹੈ। ਜੇ ਕਿਸੇ ਲੇਖਕ ਨੇ ਸਾਹਿਤਕ ਖੇਤਰ ਵਿੱਚ ਲੋਕਾਂ ਲਈ ਇਨਕਲਾਬੀ ਅਤੇ ਸੇਧ ਦੇਣ ਵਾਲਾ ਸਾਹਿਤ ਰੱਚਿਆ ਹੋਵੇ ਤੱਦ ਵੀ ਉਸ ਨੂੰ ਇਨਾਮ ਦਿਤਾ ਜਾਂਦਾ ਹੈ। ਉਸ ਇਨਾਮ ਵਿੱਚ ਕੋਈ ਯਾਦਗਾਰੀ ਚਿੰਨ੍ਹ, ਦੁਸ਼ਾਲਾ ਅਤੇ ਮਾਇਆ ਭੇਟ ਕੀਤੀ ਜਾਂਦੀ ਹੈ। ਤਾਂ ਕਿ ਉਹ ਹੋਰ ਵੀ ਉਤਸ਼ਾਹ ਨਾਲ ਉਸਾਰੂ ਸਾਹਿਤ ਲੋਕਾਂ ਦੀ ਭਲਾਈ ਲਈ ਲਿਖ ਸਕੇ। ਫੌਜ ਵਲੋਂ ਵੀ ਦੇਸ਼ ਲਈ ਕੁਰਬਾਨੀ ਅਤੇ ਵਧੀਆ ਕੰਮ ਕਰਨ ਵਾਲਿਆਂ ਨੂੰ ਉੱਚੇ ਤੋਂ ਉੱਚੇ ਸਨਮਾਨ ਅਤੇ ਖ਼ਿਤਾਬ ਦਿਤੇ ਜਾਂਦੇ ਹਨ। Image result for siropaਇਸੇ ਤਰ੍ਹਾਂ ਹੀ ਸਿੱਖ ਧਰਮ ਅੰਦਰ ਵੀ ਗੁਰੂਘਰ ਦੀ ਬਖਸ਼ਿਸ਼ ਸਮਝੇ ਜਾਂਦੇ `ਸਿਰੋਪਾਉ` ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਵਜੋਂ ਉਹਨਾਂ ਗੁਰਸਿੱਖਾਂ ਨੂੰ ਦਿਤਾ ਜਾਂਦਾ ਸੀ, ਜੋ ਨਾਮ ਰਸੀਏ, ਸੇਵਾ ਤੇ ਸਿਮਰਨ ਦੇ ਪੁੰਜ, ਉੱਚੇ-ਸੁੱਚੇ ਕਿਰਦਾਰ ਵਾਲੇ, ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲੇ ਹੋਣ ਤੇ ਜਿਹਨਾਂ ਨੇ ਸਿੱਖ ਧਰਮ ਅਤੇ ਸਿੱਖ ਕੌਮ ਪ੍ਰਤੀ ਵਿਸ਼ੇਸ਼ ਕਾਰਜ ਕੀਤੇ ਹੋਣ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਗੁਰਸਿੱਖਾਂ ਨੂੰ ਆਮ ਸੰਗਤ ਵਿੱਚ ਸਤਿਕਾਰ ਦੀ ਭਾਵਨਾ ਨਾਲ ਵੇਖਿਆ ਜਾਂਦਾ ਸੀ। ਕਿਉਂਕਿ ਉਹਨਾਂ ਦੇ ਕੀਤੇ ਕੰਮਾਂ ਨੂੰ ਗੁਰੂ ਸਾਹਿਬਾਨਾਂ ਨੇ ਪ੍ਰਵਾਨ ਕਰ ਲਿਆ ਹੁੰਦਾ ਸੀ। ਇਸ ਤਰ੍ਹਾਂ ਦੇ ਦਿਤੇ ਸਨਮਾਨਾਂ ਨਾਲ ਬਾਕੀ ਸੰਗਤ ਵਿੱਚ ਚੰਗੇ ਕਾਰਜ ਕਰਨ ਦਾ ਉਤਸ਼ਾਹ ਪੈਦਾ ਹੁੰਦਾ ਸੀ।Image result for siropa
ਸਮਾਂ ਤੁਰਦਾ ਗਿਆ। ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਕਿਰਦਾਰ ਡਿੱਗਦੇ ਗਏ। ਇਸ ਲਈ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨਾਂ ਵਲੋਂ ਆਪਣੇ ਅਧਿਕਾਰਾਂ ਦੀ ਨਜ਼ਾਇਜ਼ ਵਰਤੋਂ ਕਰਕੇ ਆਪਣੇ ਚਹੇਤਿਆਂ ਨੂੰ ਬਿਨ੍ਹਾਂ ਕਿਸੇ ਪ੍ਰਾਪਤੀਆਂ ਤੋਂ ਥੋਕ ਵਿੱਚ ਇਹ ਸਿਰੋਪਾਓ ਦੇਣੇ ਆਰੰਭ ਕਰ ਦਿਤੇ ਸਨ। ਇਸ ਤਰ੍ਹਾਂ ਅੱਜ ਗਿਆਨਹੀਣ ਲੋਕਾਂ ਦੇ ਸਵਾਰਥ ਕਰਕੇ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਵੋਟਾਂ ਲੈਣ ਦੀ ਸਿਆਸਤ ਅਤੇ ਮਿਹਰਬਾਨੀ ਨੇ ਸਿਰੋਪਾਉ ਨੂੰ ਮਹਿਜ਼ ਦੋ ਮੀਟਰ ਦਾ ਇੱਕ ਮਾਮੂਲੀ ਕਪੜਾ ਬਣਾ ਕੇ ਰੱਖ ਦਿਤਾ ਹੈ।
ਅੱਜ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਸਿਰਮੌਰ ਧਾਰਮਿਕ ਅਸਥਾਨ ਸਿਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਵਿੱਚ ਸਭ ਨੂੰ ਬਰਾਬਰ ਸਮਝਣ ਦੀ ਰਿਵਾਇਤ ਨੂੰ ਤਹਿਸ-ਨਹਿਸ ਕਰਕੇ ਸਿਰੋਪਾਉ ਨੂੰ ਸੌ ਰੁਪਏ ਜਾਂ ਇਸ ਤੋਂ ਵੱਧ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਸੌ ਰੁਪਏ ਜਾਂ ਇਸ ਤੋਂ ਵੱਧ ਦਾ ਮੱਥਾ ਟੇਕਣ ਵਾਲਿਆਂ ਨੂੰ ਕੇਸਰੀ ਰੰਗ ਦਾ ਤਹਿ ਕੀਤਾ ਸਿਰੋਪਾਉ, ਜਿਸ ਵਿੱਚ ਇੱਕ ਵੱਡਾ ਪਤਾਸਾ ਵੀ ਹੁੰਦਾ ਹੈ, ਦਿਤਾ ਜਾਂਦਾ ਹੈ। ਸੌ ਰੁਪਏ ਤੋਂ ਘੱਟ ਮੱਥਾ ਟੇਕਣ ਵਾਲੇ ਨੂੰ ਕੁੱਝ ਵੀ ਨਹੀਂ ਦਿਤਾ ਜਾਂਦਾ। Image result for siropaਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਟੀ. ਵੀ. ਪ੍ਰਸਾਰਨ ਸਮੇਂ ਘੱਟ ਪੈਸਿਆਂ ਦਾ ਮੱਥਾ ਟੇਕਣ ਵਾਲੇ ਗਰੀਬ ਵਿਅਕਤੀ ਅਕਸਰ ਸੇਵਾਦਾਰਾਂ ਤੋਂ ਸਿਰੋਪਾਉ ਦੀ ਮੰਗ ਕਰਦੇ ਦਿਖਾਈ ਦਿੰਦੇ ਹਨ। ਜਿਵੇਂ ਕੋਈ ਦੁਕਾਨਦਾਰ ਕਿਸੇ ਵਸਤੂ ਦੀ ਘੱਟ ਕੀਮਤ ਦੇਣ ਵਾਲੇ ਗਾਹਕ ਨੂੰ ਉਹ ਵਸਤੂ ਨਹੀਂ ਦਿੰਦਾ। ਇਸ ਤਰ੍ਹਾਂ ਹੀ ਸੇਵਾਦਾਰ ਵੀ ਸੌ ਰੁਪਏ ਤੋਂ ਘੱਟ ਮੱਥਾ ਟੇਕਣ ਵਾਲਿਆਂ ਨੂੰ ਸਿਰੋਪਾਉ ਨਹੀਂ ਦਿੰਦੇ। ਤੇ ਮਜ਼ਦੂਰੀ ਕਰਨ ਵਾਲਾ, ਰੁੱਖੀ-ਸੁੱਖੀ ਖਾਣ ਵਾਲਾ, ਗੁਰੂ ਨਾਨਕ ਸਾਹਿਬ ਦਾ ਪਿਆਰਾ ਪਾਤਰ ਭਾਈ ਲਾਲੋ ਗੁਰੂ ਘਰ ਵਿੱਚ ਹੁੰਦੇ, ਇਸ ਮਨੁੱਖੀ ਵਰਤਾਰੇ ਨੂੰ ਬਿੱਟ-ਬਿੱਟ ਤੱਕਦਾ ਸਬਰ ਦਾ ਘੁੱਟ ਭਰ ਕੇ ਵੇਖਦਾ ਰਹਿ ਜਾਂਦਾ ਹੈ। ਕੀ ਗੁਰੂ ਘਰ ਦੀ ਬਖਸ਼ਿਸ਼ ਕਹੌਣ ਵਾਲੇ ਇਸ ਸਿਰੋਪਾਉ ਦੀ ਸਿਰਫ ਕੀਮਤ ਸੌ ਰੁਪਏ ਹੈ? ਗੁਰੂ ਸਾਹਿਬਾਨ ਦੀ ਚਲਾਈ ਇਸ ਰਿਵਾਇਤ ਦਾ ਮੁੱਲ ਤਾਂ ਦੁਨੀਆਵੀ ਕੀਮਤਾਂ ਤੋਂ ਪਰ੍ਹੇ ਹੈ।Image result for siropa
ਸਿਰੋਪਾਉ ਦੇਣ ਦੇ ਇਸ ਸਿਸਟਮ ਦੇ ਪਿੱਛੇ ਪ੍ਰਬੰਧਕਾਂ ਦੀ ਇਹ ਮਨਸ਼ਾ ਨਜ਼ਰ ਆਉਂਦੀ ਹੈ ਕਿ ਸੰਗਤ ਦੋ ਮੀਟਰ ਕਪੜੇ ਨੂੰ ਹਾਸਲ ਕਰਨ ਦੀ ਭੇਡ-ਚਾਲ ਵਿੱਚ ਘੱਟੋ-ਘੱਟ ਸੌ ਰੁਪਏ ਦਾ ਤਾਂ ਮੱਥਾ ਟੇਕੇਗਾ ਹੀ ਅਤੇ ਇਸ ਤਰ੍ਹਾਂ ਗੁਰੂ ਘਰ ਦੀ ਆਮਦਨ ਵਿੱਚ ਵਾਧਾ ਹੋ ਜਾਵੇਗਾ। ਅਜਿਹਾ ਕਾਰਜ ਇਹ ਵੀ ਸਿੱਧ ਕਰਦਾ ਹੈ ਕਿ ਸੰਗਤ ਦੀ ਸਮਝ ਬਹੁਤ ਨਿਘਰ ਚੁੱਕੀ ਹੈ। ਸੰਗਤ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਸੌ ਰੁਪਏ ਦਾ ਮੱਥਾ ਟੇਕ ਕੇ ਕੌਮ ਅਤੇ ਧਰਮ ਲਈ ਕੀ ਕਾਰਨਾਮਾ ਕਰ ਦਿਤਾ ਹੈ? ਹਾਂ ਇਹ ਸੱਚਾਈ ਜਰੂਰ ਹੈ ਕਿ ਵੱਧ ਪੈਸਿਆਂ ਦਾ ਮੱਥਾ ਟੇਕ ਕੇ ਸੰਗਤ ਨੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਨੂੰ ਮਾਇਆ ਨਾਲ ਮਾਲੋ-ਮਾਲ ਜਰੂਰ ਕਰ ਦਿਤਾ ਹੈ। ਤਾਂ ਕਿ ਸੇਵਾਦਾਰ ਅਤੇ ਪ੍ਰਬੰਧਕ ਮੁਫਤ ਦੀ ਕਮਾਈ `ਤੇ ਐਸ਼ ਕਰ ਸਕਣ। ਕਈ ਲੋਕ ਤਹਿ ਕੀਤੇ ਸਿਰੋਪਾਉ ਨੂੰ ਹਾਸਲ ਕਰਨ ਲਈ ਦੁਬਾਰਾ ਫਿਰ ਸੌ ਰੁਪਏ ਦਾ ਮੱਥਾ ਟੇਕਦੇ ਹਨ। ਭਾਵੇਂ ਉਹਨਾਂ ਨੇ ਪਹਿਲਾਂ ਥੋੜੇ ਪੈਸਿਆਂ ਦਾ ਮੱਥਾ ਟੇਕਿਆ ਹੀ ਹੋਵੇ। ਗੁਰੂ ਸਾਹਿਬਾਨਾਂ ਨੇ ਗੁਰੂ ਘਰਾਂ ਵਿੱਚ ਸਭ ਨੂੰ ਬਰਾਬਰੀ ਦਾ ਉਪਦੇਸ਼ ਦਿਤਾ ਸੀ। ਪਰ ਸਿੱਖ ਧਰਮ ਦੇ ਸਰਬਉੱਚ ਅਸਥਾਨ ਜਿਸ ਦੀ ਵਿਸ਼ਵਭਰ ਵਿੱਚ ਮਹਾਨਤਾ ਹੈImage result for siropa, ਉਥੇ ਅਮੀਰ ਅਤੇ ਗਰੀਬ ਦੀ ਭੇਟਾ ਵਿੱਚ ਸਿਰੋਪਾਉ ਰਾਹੀਂ ਵਿਤਕਰਾ ਕੀਤਾ ਜਾ ਰਿਹਾ ਹੈ। ਅਤੇ ਸਿੱਖੀ ਅਸੂਲਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਸੋਚਣ ਵਾਲੀ ਗੱਲ ਹੈ ਕਿ ਦਰਬਾਰ ਸਾਹਿਬ ਵਿੱਚ ਸੌ ਰੁਪਏ ਵਿੱਚ ਸਿਰੋਪਾਉ ਦੇਣਾ/ਵੇਚਣਾ ਕਿਉਂ ਜਰੂਰੀ ਹੈ? ਕੀ ਮੁੱਲ ਲਏ ਸਿਰੋਪਾਉ ਨੂੰ ਗੁਰੂ ਘਰ ਦੀ ਬਖਸ਼ਿਸ਼ ਕਿਹਾ ਜਾ ਸਕਦਾ ਹੈ? ਗੁਰੂ ਘਰ ਗਿਆਨ ਦੇ ਸੋਮੇ ਹਨ ਜਾਂ ਦੁਕਾਨਾਂ…? ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਇਸ ਦਾ ਨਿਰਣਾ ਅਜੇ ਤੱਕ ਨਹੀਂ ਕਰ ਸਕੇ। ਇਹ ਸਿੱਖ ਕੌਮ ਦੀ ਘੋਰ ਤ੍ਰਾਸਦੀ ਹੈ। ਗਲਤ ਰਿਵਾਇਤਾਂ ਨੂੰ ਅਗਾਂਹ ਦੀ ਅਗਾਂਹ, ਸੰਗਤ ਦੀ ਸ਼ਰਧਾ ਦਾ ਨਾਮ ਦੇ ਕੇ ਵਧਾਈਆਂ ਜਾ ਰਹੀਆਂ ਹਨ।
ਪ੍ਰਸਿੱਧ ਵਿਦਵਾਨ ਪ੍ਰੋ: ਇੰਦਰ ਸਿੰਘ ਘੱਗਾ ਆਪਣੀ ਇੱਕ ਲਿਖਤ ਵਿੱਚ ਸਿਰੋਪਾਉ ਬਾਰੇ ਲਿਖਦੇ ਹਨ। ਕਿ ਜਦੋਂ ਗੁਰੂ ਪਿਆਰ ਵਾਲਾ ਸਿੱਖ ਤਨ ਮਨ ਨਾਲ ਸੇਵਾ ਕਰਦਾ ਸੀ ਅਜਿਹੇ ਸਿੱਖ ਨੂੰ ਗੁਰੂ ਜੀ ਸਿਰੋਪੇ ਦੇ ਕੇ ਸਨਮਾਨਤ ਕਰਦੇ ਸਨ। ਪੀਰ ਬੁਧੂ ਸ਼ਾਹ ਨੇ ਆਪਣੇ ਪੁੱਤਰਾਂ ਅਤੇ ਸੇਵਕਾਂ ਨੂੰ ਵਰ੍ਹਦੀ ਅੱਗ ਵਿੱਚ ਗੁਰੂ ਜੀ ਦੇ ਹੱਕ ਵਿੱਚ ਜੰਗ ਲਈ ਭੇਜਿਆ। ਸ਼ਹੀਦੀਆਂ ਹੋਈਆਂ। ਅਨੇਕਾਂ ਨੌਜਵਾਨ ਜ਼ਖ਼ਮੀ ਹੋਏ। ਪੀਰ ਜੀ ਵਲੋਂ ਸਮੇਂ ਸਿਰ ਕੀਤੀ ਗਈ ਸਹਾਇਤਾ ਕਾਰਨ ਸਿੱਖ ਫ਼ੌਜ ਜਿੱਤ ਗਈ। ਜੰਗ ਤੋਂ ਬਾਅਦ ਗੁਰੂ ਜੀ ਨੇ ਕਈ ਯੋਧਿਆਂ ਦਾ ਸਨਮਾਨ ਕੀਤਾ। Image result for siropaਪੀਰ ਬੁੱਧੂ ਸ਼ਾਹ ਵਲੋਂ ਕੀਤੀ ਗਈ ਬੇਜੋੜ ਸੇਵਾ ਤੋਂ ਬਾਅਦ ਉਚੇਚੇ ਤੌਰ `ਤੇ ਸਨਮਾਨ ਕਰਦਿਆਂ ਆਪਣੀ ਦਸਤਾਰ ਦਾ ਅੱਧਾ ਹਿੱਸਾ ਪੀਰ ਜੀ ਨੂੰ ਸਿਰੋਪੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਭਰੇ ਇਕੱਠ ਵਿੱਚ ਉਹਨਾਂ ਦੀ ਪ੍ਰਸੰਸਾ ਕੀਤੀ ਗਈ। ਕਿੰਨੀ ਵੱਡੀ ਕੀਮਤ ਤਾਰ ਕੇ ਸਿਰੋਪਾ ਪ੍ਰਾਪਤ ਕੀਤਾ ਗਿਆ। 
ਉਹ ਅੱਗੇ ਲਿਖਦੇ ਹਨ ਕਿ ਸਮਾਂ ਆਪਣੀ ਚਾਲ ਚਲਦਾ ਗਿਆ। ਹਾਲਾਤ ਬਦਲਦੇ ਗਏ। ਗੁਰੂ ਸਾਹਿਬਾਨ ਦੇ ਉੱਤਮ ਉਪਦੇਸ਼ ਸਿੱਖਾਂ ਦੇ ਮਨਾਂ ਵਿਚੋਂ ਕਿਰਦੇ ਗਏ। ਸਿਰੋਪੇ ਦਾ ਕਪੜਾ ਥੋਕ ਵਿੱਚ ਖਰੀਦਿਆਂ ਜਾਣ ਲੱਗਾ। ਕਰੋੜਾਂ ਰੁਪਏ ਦੇ ਕਪੜੇ ਵਿਚੋਂ ਲੱਖਾਂ ਰੁਪਏ ਦੇ ਫਰਾਡ ਹੋ ਜਾਣੇ ਆਮ ਜਿਹੀ ਘਟਨਾ ਜਾਪਣ ਲੱਗੀ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੇ ਗੁਰਦਵਾਰਿਆਂ ਤੋਂ ਲੈ ਕੇ ਸਥਾਨਿਕ ਪੱਧਰ ਦੇ ਹਰ ਗੁਰਦਵਾਰੇ ਵਿੱਚ ਸਿਰੋਪਿਆਂ ਦਾ `ਵਪਾਰ` ਹੋਣ ਲੱਗ ਪਿਆ। ਗੁਰਪੁਰਬ ਸਮੇਂ ਵੱਡੇ ਇਕੱਠਾਂ ਵਿੱਚ ਪਾਠੀਆਂ ਨੂੰ ਸਿਰੋਪੇ… ਰਾਗੀਆਂ ਨੂੰ ਸਿਰੋੇਪੇ…Image result for siropa ਜਿਸ ਪ੍ਰਵਾਰ ਨੇ ਪਾਠ ਦਾ ਖਰਚਾ ਦਿਤਾ ਉਸ ਨੂੰ ਸਿਰੋਪਾ… ਕਥਾ ਵਾਚਕ ਤੇ ਅਰਦਾਸੀਏ ਨੂੰ ਸਿਰੋੇਪੇ… ਲੰਗਰ ਪਕਾਉਣ ਵਾਲਿਆਂ ਤੇ ਵਰਤਾਉਣ ਵਾਲਿਆਂ ਨੂੰ ਸਿਰੋਪੇ… ਸਾਈਕਲ ਸਕੂਟਰ ਸਾਂਭਣ ਵਾਲਿਆਂ ਨੂੰ ਤੇ ਜੋੜੇ ਜਮ੍ਹਾਂ ਕਰਨ ਵਾਲਿਆਂ ਨੂੰ ਸਿਰੋੇਪੇ…ਟੈਂਟ ਵਾਲਿਆਂ ਤੇ ਸਪੀਕਰ ਵਾਲਿਆਂ ਨੂੰ ਸਿਰੋਪੇ…। ਸਾਰਿਆਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਸਿਰੋਪੇ ਦੇਣ ਤੋਂ ਬਾਅਦ ਸਟੇਜ਼ ਤੋਂ ਸਪੀਕਰ ਰਾਹੀਂ ਬੋਲਿਆ ਜਾਂਦਾ ਹੈ ਕਿ ਸਾਧ ਸੰਗਤ ਜੀ ਜੇ ਕੋਈ ਹੋਰ ਰਹਿ ਗਿਆ ਹੋਵੇ ਤਾਂ ਸਟੇਜ਼ `ਤੇ ਆ ਕੇ ਸਿਰੋਪਾ ਲੈ ਜਾਵੋ। ਅਜਿਹੇ ਲੋਕਾਂ ਦੇ ਕਿਰਦਾਰ ਨੂੰ ਪਰਖਣ ਤੋਂ ਬਿਨ੍ਹਾਂ ਸਿਰੋਪਾ ਦੇ ਕੇ ਜੋ ਬੋਲੇ ਸੌ ਨਿਹਾਲ… ਦੇ ਜੈਕਾਰੇ ਗਜਾ ਦਿਤੇ ਜਾਂਦੇ ਹਨ।

error: Alert: Content is protected !!