You dont have javascript enabled! Please download Google Chrome!

ਸਹੇਲੀ ਦੇ ਪਤੀ ਦੇ ਨਜਾਇਜ ਸਬੰਧਾ ਬਾਰੇ ਦੱਸਣਾ ਪਿਆ ਮਹਿੰਗਾ, ਗਵਾਈ ਅਣਜੰਮੇ ਬੱਚੇ ਦੀ ਜਾਨ ..

ਸਹੇਲੀ ਨੂੰ ਉਸਦੇ ਪਤੀ ਦੇ ਨਾਜਾਇਜ਼ ਸੰਬੰਧਾਂ ਬਾਰੇ ਦੱਸਣ ਇਕ ਗਰਭਵਤੀ ਔਰਤ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਸਨੂੰ ਆਪਣਾ ਬੱਚਾ ਤੱਕ ਗੁਆਉਣਾ ਪੈ ਗਿਆ ….ਮਾਮਲਾ ਅੰਮ੍ਰਿਤਸਰ ਦਾ ਐ…ਜਿਥੇ ਇਕ ਪੁਲਸ ਵਾਲੇ ਦੀ ਪ੍ਰੇਮਿਕਾ ਨੇ ਇਸ ਗਰਭਵਤੀ ਔਰਤ ਨੂੰ ਇਸ ਕਦਰ ਬੇਦਰਦੀ ਨਾਲ ਕੁੱਟਿਆ ਕਿ ਉਸਦਾ ਗਰਭਪਾਤ ਹੋ ਗਿਆ… ਹੋਰ ਤਾਂ ਹੋਰ ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀ…ਸਹੇਲੀ ਨੂੰ ਉਸ ਦੇ ਪਤੀ ਦੇ ਨਾਜਾਇਜ਼ ਸਬੰਧਾਂ ਬਾਰੇ ਦੱਸਣਾ ਇਕ ਗਰਭਵਤੀ ਔਰਤ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣਾ ਬੱਚਾ ਤੱਕ ਗੁਆਉਣਾ ਪਿਆ। ਮਾਮਲਾ ਅੰਮ੍ਰਿਤਸਰ ਦਾ ਹੈ ਜਿਥੇ ਇਕ ਪੁਲਸ ਵਾਲੇ ਦੀ ਪ੍ਰੇਮਿਕਾ ਨੇ ਇਕ ਗਰਭਵਤੀ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ। ਇਸ ਉਪਰੰਤ ਉਕਤ ਮੁਲਜ਼ਮ ਔਰਤ ਨੇ ਕੁੱਟਮਾਰ ਦੀ ਵੀਡੀਓ ਤੱਕ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਜਾਣਕਾਰੀ ਮੁਤਾਬਕ ਰੰਜਨਾ ਦਾ ਪਤੀ ਗਗਨਦੀਪ ਸਿੰਘ ਉਰਫ ਫੌਜੀ ਪੰਜਾਬ ਪੁਲਸ ‘ਚ ਨੌਕਰੀ ਕਰਦਾ ਹੈ। ਰੰਜਨਾ ਦੀ ਸਹੇਲੀ ਕੰਵਲਜੀਤ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਗਗਨਦੀਪ ਸਿੰਘ ਦੇ ਉਨ੍ਹਾਂ ਦੀ ਸਹੇਲੀ ਗੀਤਾ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਉਨ੍ਹਾਂ ਦੋਵਾਂ ਦੀ ਇਕ ਤਸਵੀਰ ਵੀ ਉਸ ਨੂੰ ਦਿਖਾਈ। ਇਸ ਉਪਰੰਤ ਗੁੱਸੇ ‘ਚ ਗਗਨਦੀਪ ਨੇ ਇਸ ਸਬੰਧੀ ਆਪਣੀ ਪ੍ਰੇਮਿਕਾ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪ੍ਰੇਮਿਕਾ ਨੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਕੰਵਲਜੀਤ ਕੌਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਵੀਡੀਓ ਬਣਾਈ ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਵਾਈਰਲ ਕਰ ਦਿੱਤਾ। ਕੁੱਟਮਾਰ ਦੌਰਾਨ ਕੰਵਲਜੀਤ ਕੌਰ ਦੇ ਗਰਭ ‘ਚ ਪਲ ਰਹੇ 4 ਮਹੀਨੇ ਦਾ ਬੱਚਾ ਡਿੱਗ ਗਿਆ। ਕੰਵਲਜੀਤ ਕੌਰ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਇੰਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਇਸ ਸਬੰਧੀ ਗਗਨਦੀਪ ਸਿੰਘ, ਗੀਤਾ ਤੇ ਉਸ ਦੀਆਂ ਬਾਕੀ ਸਹੇਲੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
error: Alert: Content is protected !!