You dont have javascript enabled! Please download Google Chrome!

ਸਰਦਾਰ ਰਵੀ ਸਿੰਘ ਨਾਲ ਇੰਟਰਵਿਊ-“ਮੈਂ ਵੀ ਕੇਸ ਕਤਲ ਕਰਵਾ ਦਿੱਤੇ ਸੀ”

ਸਰਦਾਰ ਰਵੀ ਸਿੰਘ ਅਰਬ ਦੀ ਧਰਤੀ ਤੇ ਮਸੀਹਾ ਬਣ ਕੇ ਪ੍ਰਗਟ ਹੋਇਆ ਹੈ। ਘਰ ਬਹਿ ਕੇ ਲਿਖਣਾ ਅਸਾਨ ਹੈ। ਸੀਰੀਆ ਜਾਣਾ ਮੌਤ ਨੂੰ ਮਿਲਣਾ ਹੈ। ਧੰਨ ਹੈ ਸਰਦਾਰ ਰਵੀ ਸਿੰਘ ਤੇਰੀ ਹਿੰਮਤ । ਲੱਖ ਲੱਖ ਪ੍ਰਣਾਮ ਹੈ ਤੇਰੀ ਘਾਲਣਾ ਨੂੰ। ਸਿੱਖੀ,ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ ‘ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ। Related imageਜੇਕਰ ਅਸੀਂ ਵੇਖੀਏ ਤਾਂ ਕੁਦਰਤ ਨੇ ਮਨੁੱਖ ਦਾ ਦੂਜੇ ਜਾਨਵਰਾਂ ਤੋਂ ਇਹ ਫਰਕ ਰੱਖਿਆ ਹੈ ਕਿ ਇਸ ਦੇ ਸਿਰ ਦੇ ਉੱਤੇ ਲੰਮੇ-ਲੰਮੇ ਵਾਲ ਹਨ ਜੋ ਹੋਰ ਕਿਸੇ ਜਾਨਵਰ ਦੇ ਸਿਰ ਉੱਤੇ ਇੰਨੇ ਲੰਮੇ ਵਾਲ ਨਹੀਂ ਹੁੰਦੇ। ਇਸੇ ਤਰਾਂ ਆਦਮੀ ਤੇ ਔਰਤ ਵਿਚ ਕੁਦਰਤ ਨੇ ਇਹ ਫਰਕ ਰੱਖਿਆ ਹੈ ਕਿ ਔਰਤ ਦੇ ਚਿਹਰੇ ੳੁੱਤੇ ਵਾਲ ਨਹੀਂ ਹਨ ਪਰ ਆਦਮੀ ਦੇ ਚਿਹਰੇ ਉੱਤੇ ਵਾਲ ਹੁੰਦੇ ਹਨ ਜਿਸ ਨੂੰ ਅਸੀਂ ਦਾੜ੍ਹੀ-ਮੁੱਛਾਂ ਕਹਿ ਦਿੰਦੇ ਹਾਂ।Image result for SARDAR RAVI SINGH INTERVIEW ਸੋ ਕੁਦਰਤ ਨੇ ਹੀ ਮਨੂੱਖ ਨੂੰ ਇਕ ਵਿਲੱਖਣ ਸੂਰਤ ਦਿੱਤੀ ਹੈ। ਕੇਸ ਕੁਦਰਤ ਵੱਲੋਂ ਮਨੂੱਖ ਨੂੰ ਦਿੱਤੀ ਅਲੱਗ ਪਹਿਚਾਣ ਹੈ। ਉਂਝ ਵੀ ਜੇ ਅਸੀਂ ਵੇਖੀਏ ਕਿ ਜਿੰਨੇ ਵੀ ਰਿਸ਼ੀ-ਮੁਨੀ, ਪੀਰ-ਪਗੰਬਰ, ਵੱਡੇ-ਵੱਡੇ ਦਾਰਸ਼ਨਿਕ, ਸਇੰਸਦਾਨਾਂ, ਆਦਿ ਦੀਆਂ ਤਸਵੀਰਾਂ ਸਾਬਤ ਸੂਰਤ ਵਾਲੀਆਂ ਹੀ ਹੁੰਦੀਆਂ ਹਨ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅਗਰ ਸਾਬਤ ਸੂਰਤ ਰਹਿਣ ਦਾ ਹੁਕਮ ਦਿੱਤਾ ਤਾਂ ਇਹ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਸੀ । ਇਹ ਪਹਿਚਾਣ ਮਨੁੱਖ ਨੂੰ ਕੁਦਰਤ ਦੀ ਬਖਸ਼ੀ ਹੋਈ ਹੈ।

error: Alert: Content is protected !!