You dont have javascript enabled! Please download Google Chrome!

ਸ਼ਰਮਨਾਕ ਕਰਤੂਤ ..ਮਾਮੇ ਦੀ ਹਵਸ ਦਾ ਸ਼ਿਕਾਰ ਭਾਣਜੀ 9 ਸਾਲਾਂ ਤੋਂ ਮੰਗ ਰਹੀ ਇਨਸਾਫ ..

ਥਾਣਾ ਕੋਤਵਾਲੀ ਦੀ ਪੁਲਸ ਕੋਲ ਇਕ ਲੜਕੀ ਨੇ ਆਪਣੇ ਮਾਮੇ ‘ਤੇ ਹੀ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪੁਲਸ ਨੇ ਲੜਕੀ ਦੀ ਸ਼ਿਕਾਇਤ ‘ਤੇ ਮਾਮਾ, ਨਾਨੀ ਅਤੇ ਲੜਕੀ ਦੀ ਮਾਂ ਦੇ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਦਰਜ ਕੇਸ ਮੁਤਾਬਕ ਲੜਕੀ ਦੀ ਉਮਰ 21 ਸਾਲ ਹੈ ਅਤੇ ਉਹ ਮਾਨਸਾ ਦੀ ਰਹਿਣ ਵਾਲੀ ਹੈ। ਜੋ ਕਿ ਆਪਣੇ ਨਾਨਾ-ਨਾਨੀ ਦੇ ਕੋਲ ਪਟਿਆਲਾ ਆਈ ਸੀ, ਜਿਥੇ ਉਸ ਦਾ ਮਾਮਾ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਜਦੋਂ ਲੜਕੀ ਨੇ ਆਪਣੀ ਨਾਨੀ ਨੂੰ ਇਸ ਬਾਰੇ ਦੱਸਿਆ ਤਾਂ ਨਾਨੀ ਨੇ ਬਜਾਏ ਮਾਮੇ ਨੂੰ ਕੁਝ ਕਹਿਣ ਦੇ ਲੜਕੀ ਨੂੰ ਮੂੰਹ ਨਾ ਖੋਲ੍ਹਣ ਲਈ ਕਿਹਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਲੜਕੀ ਇਸ ਜ਼ੁਲਮ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਮਾਂ ਕੋਲ ਮਾਨਸਾ ਪਹੁੰਚੀ ਤਾਂ ਮਾਂ ਨੇ ਵੀ ਲੜਕੀ ਦੀ ਗੱਲ ਨਹੀਂ ਸੁਣੀ ਅਤੇ ਉਲਟਾ ਉਸ ਨੇ ਵੀ ਲੜਕੀ ਨੂੰ ਹੀ ਡਰਾਇਆ-ਧਮਕਾਇਆ। patiala rape ਉਕਤ ਲੜਕੀ ਨੇ ਇਸ ਜ਼ੁਲਮ ਵਿਰੁੱਧ ਇਨਸਾਫ ਲੈਣ ਲਈ ਪੁਲਸ ਤੱਕ ਪਹੁੰਚ ਬਣਾਈ ਤਾਂ ਥਾਣਾ ਕੋਤਵਾਲੀ ਦੀ ਪੁਲਸ ਨੇ ਉਸਦੇ ਮਾਮਾ, ਮਾਂ ਤੇ ਨਾਨੀ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਇਸਤਰੀਆਂ ਦੇ ਵਿਰੁਧ ਅਪਰਾਧਾਂ ਦੀ ਗਿਣਤੀ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਅਤੇ ਤੁਕਾ ਰਾਮ ਬਨਾਮ ਰਾਜ ( ਏ ਆਈ ਆਰ 1979 ਐਸ ਸੀ 185 ) ਵਿਚਲੇ ਫ਼ੈਸਲੇ ਦੇ ਵਿਰੁਧ ਲੋਕਾਂ ਵਿਚ ਨਾਰਾਜ਼ਗੀ ਅਤੇ ਇਸ ਅਹਿਸਾਸ ਦੇ ਫਲਸਰੂਪ ਕਿ ਬਲਾਤਕਾਰ ਨਾਲ ਸਬੰਧਤ ਕਾਨੂੰਨ ਸਮੇਂ ਦਾ ਹਾਣੀ ਨਹੀਂ ਸਾਬਤ ਹੋ ਰਿਹਾ ਬਲਾਤਕਾਰ ਨਾਲ ਸਬੰਧਤ ਕਾਨੂੰਨ ਵਿਚ 1983 ਵਿਚ ਕਾਫ਼ੀ ਸੋਧਾਂ ਕੀਤੀਆਂ ਗਈਆਂ ਸਨ । ਸਮਾਜ ਸੇਵਕਾਂ , ਕਾਨੂੰਨਦਾਨਾਂ , ਜੱਜ Image result for rapeਸਾਹਿਬਾਨ , ਵਿਦਵਾਨਾਂ ਅਤੇ ਇਸਤਰੀ ਸੰਗਠਨਾਂ ਵਲੋਂ ਇਸ ਸਬੰਧ ਵਿਚ ਕੀਤੇ ਰੋਸ ਮੁਜ਼ਾਹਰਿਆਂ ਅਤੇ ਪਰਗਟ ਕੀਤੇ ਵਿਚਾਰਾਂ ਦੇ ਸਨਮੁਖ ਫ਼ੌਜਦਾਰੀ ਕਾਨੂੰਨ ( ਸੋਧ ) ਐਕਟ 1983 ਦੁਆਰਾ ਬਲਾਤਕਾਰ ਨਾਲ ਸਬੰਧਤ ਕਾਨੂੰਨ ਵਿਚ ਕਾਫ਼ੀ ਸੋਧਾਂ ਕੀਤੀਆਂ ਗਈਆਂ ਹਨ । ਭਾਰਤ ਸਰਕਾਰ ਨੇ 1979 ਵਿਚ ਇਸ ਸਬੰਧੀ ਕਾਨੂੰਨ ਵਿਚ ਕੀਤੀ ਜਾਣੀ ਲੋੜੀਦੀ ਸੋਧ ਬਾਰੇ ਭਾਰਤ ਦੇ ਕਾਨੂੰਨ ਕਮਿਸ਼ਨ ਨੂੰ ਹਵਾਲਾ ਕੀਤਾ ਸੀ । ਉਸ ਕਮਿਸ਼ਨ ਨੇ ਬਲਾਤਕਾਰ ਨਾਲ ਸਬੰਧਤ ਸਬਸਟੈਂਟਿਵ ਅਤੇ ਜ਼ਾਬਤੇ ਦੇ ਕਾਨੂੰਨ ਵਿਚ ਸੋਧਾਂ ਦੀ ਸਿਫ਼ਾਰਸ਼ ਕੀਤੀ ਸੀ ਜਿਸ ਦੇ ਫਲਸਰੂਪ ਫ਼ੌਜਦਾਰੀ ਕਾਨੂੰਨ ( ਸੋਧ ) ਐਕਟ , 1983 ਹੋਂਦ ਵਿਚ ਆਇਆ । ਉਸ ਐਕਟ ਦੁਆਰਾ ਬਲਾਤਕਾਰ ਨਾਲ ਸਬੰਧਤ ਕਾਨੂੰਨ ਵਿਚ ਹੇਠ-ਲਿਖੀਆਂ ਅਦਲਾ ਬਦਲੀਆਂ ਕੀਤੀਆਂ ਗਈਆਂ ਹਨ : –Image result for rape
ਧਾਰਾ 375 ਅਤੇ 376 ਵਿਚ’ ਦ ਕ੍ਰਿਮੀਨਲ ਲਾ ( ਸੋਧ ) ਐਕਟ , 1983 ਦੁਆਰਾ ਕਾਫ਼ੀ ਸੋਧਾਂ ਕੀਤੀਆਂ ਗਈਆਂ ਹਨ । ਉਸ ਸੋਧ ਤੋਂ ਪਹਿਲਾਂ ਇਨ੍ਹਾਂ ਧਾਰਾਵਾਂ ਦਾ ਸ਼ੀਰਸ਼ਕ ‘ ‘ ਬਲਾਤਕਾਰ ਬਾਰੇ’ ’ ਸੀ ਜੋ ਬਦਲ ਕੇ ‘ ‘ ਜਿਨਸੀ ਅਪਰਾਧਾਂ ਬਾਰੇ’ ’ ਕੀਤਾ ਗਿਆ ਹੈ । ਧਾਰਾ 375 ਵਿਚ ਖੰਡ ਪੰਜਵੀ ਜੋੜੀ ਗਈ ਹੈ ਅਤੇ ਪਹਿਲਾਂ ਤੋਂ ਚਲੀ ਆ ਰਹੀ ਪੰਜਵੀਂ ਖੰਡ ਨੂੰ ਛੇਵੀਂ ਖੰਡ ਵਜੋਂ ਮੁੜ-ਹਿੰਦਸਿਆ ਗਿਆ ਹੈ । ਉਸ ਨਾਲ ਉਪਧਾਰਾ ( 2 ) ਅਤੇ ਨਾਲੇ ਤਿੰਨ ਵਿਆਖਿਆਵਾਂ ਜੋੜੀਆਂ ਗਈਆਂ ਹਨ । ਉਪਰੋਕਤ ਤੋਂ ਇਲਾਵਾ ਧਾਰਾ 376 ਤੋਂ ਪਿਛੋਂ ਭਾਰਤੀ ਦੰਡ ਸੰਘਤਾ ਵਿਚ ਚਾਰ ਨਵੀਆਂ ਧਾਰਾਵਾਂ ਅਰਥਾਤ 376-ੳ , 376-ਅ , 376-ੲ , 376-ਸ ਜੋੜੀਆਂ ਗਈਆਂ ਹਨ ।

error: Alert: Content is protected !!