You dont have javascript enabled! Please download Google Chrome!

ਵੱਡੇ ਤੋਂ ਵੱਡੇ ਗਾਇਕ ਵੀ ਇਸ ਦੀ ਰੀਸ ਨਹੀਂ ਕਰ ਸਕਦੇ … ਦੇਖ ਕੇ ਸਭ ਹੈਰਾਨ …

ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਸੁੱਤ-ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰਾਂ ਝਰਕੇ, ਲੋਕ ਚੇਤਿਆਂ ਦਾ ਅੰਗ ਬਣਦੇ ਹੋਏ ਪੀੜੀ-ਦਰ-ਪੀੜੀ ਅਗੇਰੇ ਪਹੁੰਚਦੇ ਹਨ। ਇਹ ਕਿਸੇ ਕੌਮ ਦਾ ਅਣਵੰਡਿਆ ਕੀਮਤੀ ਸਰਮਾਇਆ ਹੁੰਦੇ ਹਨ। ਕਿਸੇ ਬੋਲੀ ਦੇ ਸਾਹਿਤ ਦੀ ਇਹ ਅਜਿਹੀ ਪਲੇਠੀ ਕਿਰਤ ਹੁੰਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਅਵਚੇਤਨ ਮਨ ਦੀਆਂ ਆਪ-ਮੁਹਾਰੀਆ ਛੱਲਾਂ ਲੈ-ਬੱਧ ਰੂਪ ਧਾਰਦੀਆਂ ਰਹਿੰਦੀਆਂ ਹਨ। ਇਹ ਕੌਮਾਂ ਦੇ ਹਿਰਦਿਆਂ ਅੰਦਰ ਸਾਂਝ ਤੇ ਅੱਪਣਤ ਦੀ ਵਗਦੀ ਸਾਂਝੀ ਰੌਂ ਨੂੰ ਪੁਨਰ ਸਰਜੀਤ ਕਰਨ ਤੇ ਲੋਕਾਂ ਨੂੰ ਸਾਂਝੀ -ਸੱਭਿਆਚਾਰਿਕ ਕੜੀ ਤੇ ਭਾਵਕ ਏਕਤਾ ਵਿੱਚ ਬੰਨ੍ਹੀ ਰੱਖਣ ਦਾ ਸਾਰਥਕ ਰੋਲ ਦਾ ਕਰਦੇ ਹਨ।ਮਨੁੱਖੀ ਸੱਭਿਆਚਾਰ ਨਾਲ ਇਹਨਾਂ ਦਾ ਰਿਸ਼ਤਾ ਬੜਾਕਦੀਮੀ ਹੈ। ਸੱਭਿਆਚਾਰ ਦੀ ਸਾਂਝੀ ਸੋਚ, ਸਾਂਝੇ ਵਲਵਲਿਆਂ ਤੇ ਪਰੰਪਰਾਗਤ ਰਹਿਣੀ -ਬਹਿਣੀ ਦੇ ਅਨੇਕਾਂ ਸਜੀਵ ਚਿੱਤਰ ਇਹਨਾਂ ਵਿੱਚੋਂ ਝਲਕਾਂ ਮਾਰਦੇ ਹਨ। ਮਨੁੱਖੀ ਸੱਭਿਆਚਾਰ ਅਤੇ ਮਾਨਵੀ ਹਿਰਦਿਆਂ ਦੇ ਇਹ ਇਤਨਾ ਕਰੀਬ ਹਨ ਕਿ ਵਸ਼ਿਸ਼ਟ ਸਾਹਿਤ, ਜਿਨ੍ਹਾਂ ਵਿਸ਼ਿਆ ਨੂੰ ਕਈ ਵਾਰ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ, ਉਹਨਾਂ ਨੂੰ ਵੀ ਇਹਨਾਂ ਲੋਕ ਗੀਤਾ ਵਿੱਚ ਜ਼ਬਾਨ ਮਿਲ ਜਾਂਦੀ ਹੈ। ਲੋਕ-ਗੀਤ ਲੋਕ-ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿਤਨੀ ਬਹੁਰੰਗੀ ਤੇ ਵੰਨ-ਸੁਵੰਨੀ ਝਾਂਕੀ ਲੋਕ-ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ-ਰੂਪ ਵਿੱਚ ਆਪਣਾ ਪ੍ਰਗਟਾਉ ਨਹੀਂ ਲੱਭ ਸਕਦੀ ।ਲੋਕ-ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨਿਕਟੀ ਸਾਂਝ ਦਾ ਸਦਕਾ ਹੀ ਲੋਕ-ਗੀਤਾਂ ਦੀ ਫੁੱਲਕਾਰੀ ਦਾ ਇੱਕ-ਇੱਕ ਧਾਗਾ ਸੱਭਿਆਚਾਰਿਕ ਕਦਰਾਂ-ਕੀਮਤਾਂ ਤੇ ਰਸਮਾ ਨਾਲ ਪਰੁੱਤਿਆ ਪਿਆ ਹੈ। ਇਨਸਾਨ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਸ਼ਾਇਦ ਹੀ ਸਾਡੀ ਰਹਿਣੀ-ਬਹਿਣੀ ਦਾ ਕੋਈ ਅਜਿਹਾ ਮੌਕਾ ਹੋਵੇ ਜਿਸ ਸੰਬੰਧੀ ਲੋਕ-ਗੀਤ ਆਪਣਾ ਸਾਥ ਨਾ ਪਾਲਦੇ ਹੋਣ। ਖ਼ਸ਼ੀ-ਗ਼ਮੀ, ਜੰਮਣ-ਮਰਨ, ਮੇਲ-ਵਿਛੋੜੇ, ਰੁੱਤਾਂ-ਥਿੱਤਾਂ, ਦਿਨਾ-ਦਿਹਾਰਾਂ, ਰੀਤੀ-ਰਿਵਾਜਾਂ ਤੇ ਹੋਰ ਸਮਜਿਕ ਕਾਰਾਂ-ਵਿਹਾਰਾਂ ਵਿੱਚ ਲੋਕ ਗੀਤ ਮਨੁੱਖ ਦੇ ਅੰਗ-ਸੰਗ ਰਹਿੰਦੇ ਹਨ। ਇਸ ਕਰਕੇ ਹੀ ਇਹਨਾਂ ਨੂੰ ਲੋਕ -ਸੱਭਿਆਚਾਰ ਦਾ ਜਖ਼ੀਰਾ ਮੰਨਿਆ ਜਾਂਦਾ ਹੈ।
ਇਤਹਾਸਿਕ ਤੌਰ ਤੇ ਲੋਕ-ਗੀਤਾਂ ਦੀ ਸਿਰਜਣਾ, ਉਦੋਂ ਤੋਂ ਆਰੰਭ ਹੋਈ ਜਦੋਂ ਮਨੁੱਖ ਨੇ ‘ਭਾਸ਼ਾ ਬੋਲਦੇ’ ਸਮਾਜ ਵਿੱਚ ਰਿਸ਼ਤੇ-ਨਾਤਿਆਂ ਦੇ ਸੰਸਾਰ ਵਿੱਚ ਰਹਿਣ-ਸਹਿਣ ਸ਼ੁਰੂ ਕੀਤਾ। ਮੁੱਢਲੇ ਸਮੇਂ ਵਿੱਚ ਇਹ ਨਾਚ ਅਤੇ ਸੰਗੀਤ ਵਰਗੀਆਂ ਕਲਾਵਾਂ ਨਾਲ ਸਾਂਝੇ ਰੂਪ ਵਿੱਚ ਹੋਂਦ ਵਿੱਚ ਆਏ। ਮਨੱਖੀ ਕਿਰਤ ਦੇ ਹੁੰਗਾਰਿਆ ਵਜੋਂ ਇਹ ਮਨੁੱਖ ਦੇ ਦੁੱਖ-ਸੁੱਖ, ਤੰਗੀਆ-ਤੁਰਸ਼ੀਆ, ਰੀਝਾਂ, ਵਲਵਲਿਆਂ, ਮੇਲੇ-ਵਿਛੋੜਿਆਂ ਅਤੇ ਹਾਸਿਆਂ-ਰੋਸਿਆ ਦਾ ਸਭ ਤੋਂ ਪਹਿਲਾ ਪ੍ਰਗਟਾਉ ਮਾਧੀਅਮ ਬਣੇ, ਇਹਨਾਂ ਦੀ ਸਿਰਜਨਾ ਪਿੱਛੇ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਤੀਰਾ ਕਾਰਜਸ਼ੀਲ ਹੁੰਦਾ ਹੈ ਜਿਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ।

error: Alert: Content is protected !!