You dont have javascript enabled! Please download Google Chrome!

ਵੱਡੀ ਖਬਰ ..ਸੰਗਰੂਰ ‘ਸ ਸੁਖਬੀਰ ਬਾਦਲ ਦਾ ਵਿਰੋਧ .. ਕਿਸੇ ਨੇ ਜੁੱਤੀ ਵੀ ਸੁੱਟੀ …

ਸੰਗਰੂਰ (ਬੇਦੀ)—ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਦੌਰਾਨ ਅੱਜ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਦੌਰਾਨ ਸੁਖਬੀਰ ਦੀ ਗੱਡੀ ਵੱਲ ਇਕ ਸਿੱਖ ਆਗੂ ਵੱਲੋਂ ਜੁੱਤੀ ਵੀ ਸੁੱਟੀ ਗਈ ਅਤੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਸੁਖਬੀਰ ਦੀ ਸੰਗਰੂਰ ਫੇਰੀ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ, ਗੱਡੀ ਵੱਲ ਸੁੱਟੀ ਜੁੱਤੀ ..sukhbir singh badal
ਆਮ ਆਦਮੀ ਪਾਰਟੀ ਪੰਜਾਬ ਵਲੋਂ ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ ‘ਚ ਐੱਮ. ਐੱਲ. ਏ. ਹੋਸਟਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ, ਜਿਸ ‘ਚ ਅਮਨ ਅਰੋੜਾ, ਬਲਜਿੰਦਰ ਕੌਰ ਸਮੇਤ ਕਈ ਵਿਧਾਇਕ ਅਤੇ ਵਰਕਰ ਮੌਜੂਦ ਰਹੇ। sukhbir singh badalਇਸ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੂੰ ਬੈਰੀਕੇਡਿੰਗ ਲਾ ਕੇ ਪੁਲਸ ਨੇ ਰੋਕ ਲਿਆ।
‘ਆਪ’ ਵਲੋਂ ਇਹ ਪ੍ਰਦਰਸ਼ਨ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ‘ਚ ਹੋਈਆਂ ਧਾਂਦਲੀਆਂ ਅਤੇ ਪੰਜਾਬ ‘ਚ ਔਰਤਾਂ ‘ਤੇ ਵਧ ਰਹੇ ਅੱਤਿਆਚਾਰਾਂ ਖਿਲਾਫ ਕੀਤਾ ਗਿਆ। ‘ਆਪ’ ਆਗੂਆਂ ਦਾ ਕਹਿਣਾ ਸੀ ਕਿ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਦਿੱਲੀ ‘ਚ ਹਨ ਪਰ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਉਨ੍ਹਾਂ ਵਲੋਂ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਮਿਲਦਾ ਅਤੇ ਉਨ੍ਹਾਂ ਦੀ ਗੱਲ ਸੁਣਦਾ ਪਰ ਇਸ ਦੇ ਉਲਟ ਉਨ੍ਹਾਂ ‘ਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਗਈਆਂ ਅਤੇ ਧੱਕੇਸ਼ਾਹੀ ਕੀਤੀ ਗਈ। ਇਸ ਦੌਰਾਨ ਪਾਰਟੀ ਵਲੋਂ ਉਨ੍ਹਾਂ ‘ਤੇ ਲਾਠੀਚਾਰਜ ਕਰਨ ਦੇ ਦੋਸ਼ ਵੀ ਲਾਏ ਗਏ।

error: Alert: Content is protected !!