ਵਿਜੀਲੈਂਸ ਨੇ ਪਟਵਾਰੀ ਨੂੰ 8 ਹਜ਼ਾਰ ਰੁਪਏ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ..!

ਬਠਿੰਡੇ ਵਿਖੇ ਵਿਜੀਲੈਂਸ ਟੀਮ ਵੱਲੋਂ ਇੱਕ ਪਟਵਾਰੀ 8 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜਦਕਿ ਦੂਜੇ ਪਾਸੇ ਪਟਵਾਰਖਾਨੇ ਬਾਹਰ ਪਟਵਾਰੀਆਂ ਵੱਲੋਂ ਇਹ ਕਹਿ ਕੇ ਪ੍ਰਦਰਸ਼ਨ ਕੀਤਾ ਗਿਆ ਕਿ ਵਿਜੀਲੈਂਸ ਵੱਲ਼ੋਂ ਧੱਕੇਸ਼ਾਹੀ ਨਾਲ ਇਹ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਗਿਆ ਹੈ। 
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਪਟਵਾਰਖਾਨੇ ਵਿੱਚ ਤਾਇਨਾਤ ਸੁਖਦੇਵ ਸਿੰਘ ਨਾਮ ਦੇ ਪਟਵਾਰੀ ਜੋ ਕਿ ਕਾਰਝਰਾਨੀ ਪਿੰਡ ਜ਼ਿਲ੍ਹਾ ਬਠਿੰਡਾ ਤੋਂ 8 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ। ਤੇ ਉਨ੍ਹਾਂ ਨੂੰ ਜਸਵੀਰ ਸਿੰਘ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੇ ਆਪਣੇ ਭਰਾ ਤੋਂ ਜ਼ਮੀਨ ਦੀ ਬਦਲੀ ਕਰਵਾਉਣੀ ਸੀ ਜਿਸਦੇ ਕਾਗਜ਼ਾਤ ਉਸਨੇ ਪਟਵਾਰੀ ਨੂੰ ਦੇ ਦਿੱਤੇ ਸਨ Image result for vigilance bureau punjabਜਿਸਨੂੰ ਲੈ ਕੇ ਇੰਤਕਾਲ ਮਨਜ਼ੂਰ ਕਰਵਾਉਣ ਲ਼ਈ ਪਟਵਾਰੀ ਨੇ 2 ਹਜ਼ਾਰ ਰੁਪਏ ਪਹਿਲਾਂ ਲੈ ਲਏ ਸਨ ਬਾਕੀ 8 ਹਜ਼ਾਰ ਰੁਪਏ ਅੱਜ ਲੈਣੇ ਸਨ ਜਦ ਬਾਕੀ ਪੈਸੇ ਦੇਣ ਲਈ ਅੱਜ ਜਸਵੀਰ ਸਿੰਘ ਗਿਆ ਤਾਂ ਵਿਜੀਲੈਂਸ ਟੀਮ ਬਠਿੰਡਾ ਨੇ ਟਰੈਪ ਲਗਾ ਕੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੀ ਹੱਥੀਂ ਕਾਬੂ ਕੀਤਾ।

Leave a Reply

Your email address will not be published. Required fields are marked *