You dont have javascript enabled! Please download Google Chrome!

ਲੁਧਿਆਣਾ: ਪਕੌੜੇ ਵੇਚਣ ਵਾਲੇ ਨੇ ਕਰਾਈ ਧੰਨ-ਧੰਨ, 60 ਲੱਖ ਰੁਪਏ ਦਾ ਭਰਿਆ ਟੈਕਸ ..

ਸ਼ਹਿਰ ਦੇ ਮਸ਼ਹੂਰ ਪਕੌੜਾ ਵਿਕਰੇਤਾ ਵੱਲੋਂ ਆਮਦਨ ਕਰ ਵਿਭਾਗ ਨੂੰ ਅਣਐਲਾਨੀ ਜਾਇਦਾਦ ਵਜੋਂ 60 ਲੱਖ ਰੁਪਏ ਸਰੰਡਰ ਕੀਤੇ ਜਾਣ ਦੀ ਖ਼ਬਰ ਹੈ। ਵਿਭਾਗ ਨੇ ਪੰਨਾ ਸਿੰਘ ਪਕੌੜੇ ਵਾਲਾ ਦੀਆਂ ਦੁਕਾਨਾਂ ਦੀ ਨਿਗਰਾਨੀ ਕੀਤੀ ਸੀ, ਜਿਸ ਤੋਂ ਅਗਲੇ ਦਿਨ ਦੁਕਾਨ ਦੇ ਸੰਚਾਲਕ ਨੇ ਵਿਭਾਗ ਨੂੰ 60 ਲੱਖ ਰੁਪਏ ਸਰੰਡਰ ਕਰ ਦਿੱਤੇ।Image result for panna singh pakode
ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਪੰਨਾ ਸਿੰਘ ਪਕੌੜੇ ਵਾਲਾ ਦੀਆਂ ਮਾਡਲ ਟਾਊਨ ਤੇ ਗਿੱਲ ਰੋਡ ਸਥਿਤ ਦੁਕਾਨਾਂ ‘ਤੇ ਸਰਵੇਖਣ ਕੀਤਾ। ਅਧਿਕਾਰੀਆਂ ਨੇ ਦੁਕਾਨਾਂ ਦੇ ਬਹੀ ਖਾਤੇ ਜਾਂਚੇ ਤੇ ਔਸਤ ਆਮਦਨ ਦਾ ਲੇਖਾ ਜੋਖਾ ਕੀਤਾ। ਵਿਭਾਗ ਨੂੰ ਸ਼ੱਕ ਸੀ ਕਿ ਪਕੌੜਾ ਵਿਕਰੇਤਾ ਆਪਣੀ ਆਮਦਨ ਘੱਟ ਦਿਖਾ ਰਿਹਾ ਹੈ ਜਦਕਿ ਉਸ ਦੀ ਵਿਕਰੀ ਜ਼ਿਆਦਾ ਹੈ।Image result for panna singh pakode
ਪੂਰੇ ਮਾਮਲੇ ਬਾਰੇ ਇਨਕਮ ਟੈਕਸ ਵਿਭਾਗ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ Media ਨਾਲ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਦੇਵ ਰਾਜ ਨੇ 60 ਲੱਖ ਰੁਪਏ ਵਿਭਾਗ ਨੂੰ ਜਮ੍ਹਾ ਕਰਵਾਉਣ ਦੀ ਗੱਲ ਕਬੂਲੀ। ਜ਼ਿਕਰਯੋਗ ਹੈ ਕਿ ਸੰਨ 1952 ਵਿੱਚ ਪੰਨਾ ਸਿੰਘ ਨੇ ਲੁਧਿਆਣਾ ਦੀ ਗਿੱਲ ਰੋਡ ‘ਤੇ ਦੁਕਾਨ ਖੋਲ੍ਹੀ ਸੀ।ਉਸ ਦੀ ਮਸ਼ਹੂਰੀ ਇੰਨੀ ਸੀ ਕਿ ਹੁਣ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਸ਼ਾਖਾਵਾਂ ਹਨ। ਪੰਨਾ ਸਿੰਘ ਪਕੌੜੇ ਵਾਲਾ ਪਨੀਰ ਪਕੌੜੇ ਤੇ ਦਹੀਂ ਭੱਲਿਆਂ ਲਈ ਪ੍ਰਸਿੱਧ ਹੈ ਅਤੇ ਸਿਆਸਤਦਾਨਾਂ ਤੋਂ ਲੈਕੇ ਵੱਡੇ ਪੁਲਿਸ ਤੇ ਉੱਚ ਅਧਿਕਾਰੀਆਂ ਤੇ ਵਪਾਰੀ ਇਸ ਦੇ ਗਾਹਕ ਹਨ।

error: Alert: Content is protected !!