You dont have javascript enabled! Please download Google Chrome!

ਮੰਡਿਆਂ ਨੇ ਪੂਰਾ Risk ਲੈ ਕੇ ਸੱਪ ਤੋਂ ਇਸ ਖਾਸ ਜਾਨਵਰ ਦੀ ਜਾਨ ਬਚਾੲੀ ..ਸ਼ੇਅਰ ਕਰੋ

ਸੰਸਾਰ ਦੇ ਸਾਰੇ ਧਰਮ ਹੀ ਮਾਨਵੀ ਕਦਰਾਂ-ਕੀਮਤਾਂ ਦਾ ਉਪਦੇਸ਼ ਦਿੰਦੇ ਹਨ। ਧਰਮ ਦਾ ਮੂਲ ਮਕਸਦ ਹੀ ਜੋੜਨਾ ਹੈ ਨਾ ਕਿ ਤੋੜਨਾ। ਪਿਆਰ, ਮੁਹੱਬਤ, ਭਾਈਚਾਰਕ ਸਾਂਝ, ਨੈਤਿਕਤਾ, ਸਦਾਚਾਰ, ਆਪਾ ਸਮਰਪਣ ਦੀ ਭਾਵਨਾ, ਹੳੁਮੈ ਤੋਂ ਰਹਿਤ ਹੋਣਾ, ਸਹਿਣਸ਼ੀਲਤਾ ਅਤੇ ਹੱਕ ਸੱਚ ਤੇ ਇਨਸਾਫ਼ ਲਈ ਜੂਝਣਾ ਕਿਸੇ ਵੀ ਧਰਮ ਦੀ ਸਿੱਖਿਆ ਦੇ ਮੂਲ ਸਰੋਕਾਰ ਹੋ ਸਕਦੇ ਹਨ। ਇਨ੍ਹਾਂ ਮਾਨਵੀ ਕਦਰਾਂ-ਕੀਮਤਾਂ ਤੋਂ ਸੱਖਣਾ ਮਨੁੱਖ ਭਾਵੇਂ ਕਿਸੇ ਵੀ ਧਰਮ ਦਾ ਕਿੰਨਾ ਵੱਡਾ ਪੈਰੋਕਾਰ ਕਿਉਂ ਨਾ ਹੋਵੇ, ਅਸਲ ਵਿੱਚ ਉਹ ਇਨਸਾਨੀਅਤ ਦੇ ਤਕਾਜ਼ਿਆਂ ਤੋਂ ਦੂਰ ਹੀ ਹੋਵੇਗਾ।
ਅਜੋਕੇ ਮਨੁੱਖ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕੀਤੀਆਂ ਹਨ। ਖੇਤੀ, ਵਿੱਦਿਆ, ਵਪਾਰ, ਵਿਗਿਆਨ, ਆਵਾਜਾਈ, ਸੰਚਾਰ ਤੇ ਅਨੇਕਾਂ ਖੇਤਰਾਂ ਵਿੱਚ ਹੋਈ ਹੈਰਾਨੀਜਨਕ ਪ੍ਰਗਤੀ ਮਨੁੱਖੀ ਬੁੱਧੀ ਦੇ ਕਮਾਲ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ। ਜਿਉਂ-ਜਿਉਂ ਵਿੱਦਿਆ ਦਾ ਪਸਾਰ ਹੋਇਆ ਹੈ, ਮਨੁੱਖ ਸਾਹਮਣੇ ਗਿਆਨ ਦੇ ਅਸੀਮ ਭੰਡਾਰ ਖੁੱਲ੍ਹ ਗਏ ਹਨ। ਜਿਹੜੀਆਂ ਗੱਲਾਂ ਕੁਝ ਸਾਲ ਪਹਿਲਾਂ ਤਕ ਹੈਰਾਨੀਜਨਕ ਤੇ ਭੇਦਭਰੀਆਂ ਲੱਗਦੀਆਂ ਸਨ, ਅੱਜ ਮਨੁੱਖੀ ਬੁੱਧੀ ਨੇ ਉਨ੍ਹਾਂ ਦੀ ਥਾਹ ਪਾ ਲਈ ਹੈ। ਸੂਚਨਾ ਖੇਤਰ ਵਿੱਚ ਆਈ ਕ੍ਰਾਂਤੀ ਨੇ ਤਾਂ ਵਿਸ਼ਾਲ ਸੰਸਾਰ ਨੂੰ ਬਹੁਤ ਸੀਮਤ ਕਰ ਦਿੱਤਾ ਹੈ। ਧਰਮ ਦੇ ਖੇਤਰ ਵਿੱਚ ਵੀ ਮਨੁੱਖ ਪਿੱਛੇ ਨਹੀਂ ਰਿਹਾ। ਧਰਮਾਂ ਦੇ ਪੈਰੋਕਾਰਾਂ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਪੂਰਤੀ ਲਈ ਆਲੀਸ਼ਾਨ ਧਾਰਮਿਕ ਅਸਥਾਨਾਂ ਦੀ ਉਸਾਰੀ ਵਿੱਚ ਇੱਕ ਦੂਜੇ ਤੋਂ ਵਧ ਕੇ ਹਿੱਸਾ ਪਾਇਆ ਹੈ। ਧਾਰਮਿਕ ਰਹਿਬਰਾਂ ਦੇ ਨਾਂ ਨਾਲ ਜੁੜੇ ਵਿਸ਼ੇਸ਼ ਦਿਨਾਂ ਨੂੰ ਅਪਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। Image result for humanityਹੁਣ ਧਾਰਮਿਕ ਸਮਾਗਮ ਵੱਡੀ ਪੱਧਰ ’ਤੇ ਅਤੇ ਬਹੁਤ ਜ਼ਿਆਦਾ ਹੋਣ ਲੱਗੇ ਹਨ ਅਤੇ ਅਪਾਰ ਸ਼ਰਧਾ ਨਾਲ ਲੋਕ ਇਨ੍ਹਾਂ ਵਿੱਚ ਸ਼ਾਮਲ ਵੀ ਹੁੰਦੇ ਹਨ। ਅਜਿਹੇ ਸਮਾਗਮਾਂ ਸਮੇਂ ਸਾਧ ਸੰਗਤ ਦੀ ਆਉ ਭਗਤ ਲਈ ਵੱਡੀ ਪੱਧਰ ’ਤੇ ਚਾਹ ਪਕੌੜੇ, ਛਬੀਲਾਂ, ਜਲੇਬੀਆਂ, ਖੀਰ ਕੜਾਹ ਤੇ ਅਨੇਕਾਂ ਪ੍ਰਕਾਰ ਦੀਆਂ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਲਗਾਏ ਜਾਂਦੇ ਹਨ। ਆਪਣੇ ਧਰਮ ਵਿੱਚ ਸ਼ਰਧਾ ਹੋਣੀ ਕੋਈ ਮਾੜੀ ਗੱਲ ਨਹੀਂ ਹੈ। ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਆਪਣੀ ਆਸਥਾ ਅਨੁਸਾਰ ਵਿਚਰ ਸਕੇ। ਦੁਖਦਾਈ ਸਥਿਤੀ ਇਹ ਹੈ ਕਿ ਬਹੁਤੇ ਲੋਕਾਂ ਦੀ ਸ਼ਰਧਾ ਕੇਵਲ ਧਰਮ ਦੀਆਂ ਬਾਹਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤਕ ਹੀ ਸੀਮਤ ਹੈ। ਵਿਰਲੇ ਲੋਕ ਹੀ ਹਨ ਜਿਹੜੇ ਧਰਮ ਦੀਆਂ ਸਿੱਖਿਆਵਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਉਂਦੇ ਹਨ।Image result for humanity
ਅਸਲ ਵਿੱਚ ਧਰਮ ਕਿਸੇ ਵਿਖਾਵੇ ਦਾ ਨਾਂ ਨਹੀਂ ਹੈ, ਇਹ ਤਾਂ ਵਿਚਾਰਨ ਦਾ ਮੁੱਦਾ ਹੈ। ਅਜੋਕੇ ਸਮੇਂ ਵਿੱਚ ਇਨਸਾਨੀ ਕਦਰਾਂ-ਕੀਮਤਾਂ ਨੂੰ ਇਸ ਕਦਰ ਖੋਰਾ ਲੱਗ ਚੁੱਕਾ ਹੈ ਕਿ ਮਨੁੱਖ ਦੇ ਮਾਨਵੀ ਚਿਹਰੇ ਪਿੱਛੇ ਛੁਪੀ ਕਰੂਰਤਾ ਹੈਵਾਨਾਂ ਨੂੰ ਵੀ ਮਾਤ ਪਾ ਰਹੀ ਹੈ। ਮਨੁੱਖ ਪਦਾਰਥਵਾਦ ਦੀ ਦੌੜ ਵਿੱਚ ਇਸ ਤਰ੍ਹਾਂ ਗ਼ਲਤਾਨ ਹੋ ਚੁੱਕਾ ਹੈ ਕਿ ਕਿਸੇ ਦੁਖਿਆਰੇ ਦਾ ਦੁੱਖ ਦਰਦ ਸੁਣਨ ਜਾਂ ਜਾਣਨ ਦੀ ਉਸ ਪਾਸ ਉੱਕਾ ਹੀ ਵਿਹਲ ਨਹੀਂ ਹੈ। ਸੜਕ ’ਤੇ ਪਏ ਕਿਸੇ ਜ਼ਖ਼ਮੀ ਕੋਲੋਂ ਲੋਕ ਇਸ ਤਰ੍ਹਾਂ ਲੰਘ ਜਾਂਦੇ ਹਨ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਸੜਕ ਹਾਦਸਿਆਂ ਵਿੱਚ ਨਿੱਤ-ਦਿਨ ਹਜ਼ਾਰਾਂ ਲੋਕ ਜ਼ਖ਼ਮੀ ਹੁੰਦੇ ਹਨ, ਪਰ ਇਨ੍ਹਾਂ ਵਿੱਚੋਂ ਬਹੁਤੇ ਇਸ ਕਾਰਨ ਦਮ ਤੋੜ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਹੀਂ ਮਿਲੀ ਹੁੰਦੀ। ਕਿਸੇ ਪੀੜਤ ਪ੍ਰਤੀ ਜੇ ਕਿਸੇ ਦੇ ਮਨ ਵਿੱਚ ਹਮਦਰਦੀ ਦੀ ਭਾਵਨਾ ਪੈਦਾ ਨਹੀਂ ਹੁੰਦੀ ਤਾਂ ਵਿਖਾਵੇ ਕਰੀ ਜਾਣ ਦਾ ਕੋਈ ਅਰਥ ਨਹੀਂ ਹੈ।Image result for humanity
ਅਸੀਂ ਛਬੀਲਾਂ ਵਿੱਚ ਤਾਂ ਬਦੋਬਦੀ ਪਾਣੀ ਪਿਲਾਉਣ ਲਈ ਕਾਹਲੇ ਹੁੰਦੇ ਹਾਂ, ਪਰ ਕਿਸੇ ਪਿਆਸੇ ਦੇ ਮੂੰਹ ਵਿੱਚ ਪਾਣੀ ਦੇ ਦੋ ਘੱਟ ਪਾਉਣ ਲਈ ਤਿਆਰ ਨਹੀਂ ਹਾਂ। ਲੰਗਰਾਂ ਦੀ ਸੇਵਾ ਕਰਦੇ ਅਸੀਂ ਰੱਜਿਆਂ ਨੂੰ ਰਜਾਈ ਜਾਣ ਦੀ ਤਾਂ ਪੂਰੀ ਵਾਹ ਲਾ ਦਿੰਦੇ ਹਾਂ, ਪਰ ਕਿਸੇ ਲੋੜਵੰਦ ਭੁੱਖ ਨਾਲ ਤੜਪ ਰਹੇ ਦੇ ਮੂੰਹ ਵਿੱਚ ਰੋਟੀ ਦੀ ਬੁਰਕੀ ਪਾਉਣੀ ਸਾਨੂੰ ਗਵਾਰਾ ਨਹੀਂ। ਧਾਰਮਿਕ ਆਸਥਾ ਦੀ ਪੂਰਤੀ ਲਈ ਅਸੀਂ ਲੱਖਾਂ ਰੁਪਏ ਪਾਣੀ ਵਾਂਗ ਵਹਾਈ ਜਾ ਰਹੇ ਹਾਂ, ਪਰ ਕਿਸੇ ਸਾਰਥਿਕ ਕੰਮ ਲਈ ਖ਼ਰਚ ਕਰਨਾ ਸਾਡੀ ਸੋਚ ਦਾ ਹਿੱਸਾ ਨਹੀਂ ਬਣਿਆ। ਕਿਸੇ ਗਰੀਬ ਦੇ ਬੱਚੇ ਦੀ ਪੜ੍ਹਾਈ ਲਈ ਕੋਈ ਪੈਸਾ ਖ਼ਰਚ ਕਰਨ ਲਈ ਤਿਆਰ ਨਹੀਂ ਹੈ। ਧਾਰਮਿਕ ਅਸਥਾਨਾਂ ’ਤੇ ਸੰਗਮਰਮਰ ਦੀ ਸੇਵਾ ਕਰਨ ਲਈ ਤਾਂ ਬਹੁਤ ਤਿਆਰ ਹੋ ਜਾਂਦੇ ਹਨ, ਪਰ ਕਿਸੇ ਗਰੀਬ ਦੀ ਬਿਮਾਰੀ ਦੇ ਇਲਾਜ ਲਈ ਕੋਈ ਹਾਮੀ ਭਰਨ ਲਈ ਤਿਆਰ ਨਹੀਂ ਹੁੰਦਾ। ਸਾਰੇ ਧਰਮ ਮਨੁੱਖਤਾ ਦੀ ਸੇਵਾ ਦਾ ਉਪਦੇਸ਼ ਦਿੰਦੇ ਹਨ। ਇਸ ਦੇ ਬਾਵਜੂਦ ਅਸੀਂ ਨਿਰਾਰਥਕ ਗੱਲਾਂ ਵਿੱਚ ਅਜਾਈਂ ਧਨ ਬਰਬਾਦ ਕਰ ਰਹੇ ਹਾਂ ਅਤੇ ਕਹਿਣ ਨੂੰ ਅਸੀਂ ਧਰਮ ਦੀ ਸੇਵਾ ਕਰ ਰਹੇ ਹਾਂ।Image result for humanity
ਧਰਮ ਦੇ ਨਾਂ ’ਤੇ ਫ਼ਿਰਕੂ ਦੰਗੇ ਭੜਕਾਉਣ ਵਾਲੇ ਕਿਹੜੇ ਧਰਮ ਦੇ ਪੈਰੋਕਾਰ ਹੋ ਸਕਦੇ ਹਨ? ਭਰਾਵਾਂ ਵਾਂਗ ਇਕੱਠੇ ਵੱਸਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਅ ਕੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਬਣਾ ਦੇਣਾ, ਧਰਮ ਦੇ ਅਖੌਤੀ ਠੇਕੇਦਾਰਾਂ ਦੀ ਨਿੱਤ ਦੀ ਖੇਡ ਹੈ। ਧਰਮ ਦਾ ਬਾਣਾ ਪਾ ਕੇ ਇਹ ਲੋਕ ਨਫ਼ਰਤ ਭਰੇ ਤੇ ਅੱਗ ਉਗਲਣ ਵਾਲੇ ਬਿਆਨ ਦੇ ਕੇ ਇਨਸਾਨੀਅਤ ਨੂੰ ਵੀ ਸ਼ਰਮਸ਼ਾਰ ਕਰਨ ਦੇ ਰਾਹ ਤੁਰੇ ਹੋਏ ਹਨ। ਧਰਮਾਂ ਵਿੱਚ ਵੰਡੀਆਂ ਪਾਉਣੀਆਂ ਤੇ ਧਰਮ ਦੇ ਨਾਂ ’ਤੇ ਖ਼ੂਨ ਵਹਾਉਣਾ ਕਿਸੇ ਵੀ ਧਰਮ ਦੀ ਸਿੱਖਿਆ ਨਹੀਂ ਹੋ ਸਕਦੀ। ਅਜੋਕੇ ਸਮਿਆਂ ਵਿੱਚ ਮਨੁੱਖ ਨੇ ਨੈਤਿਕਤਾ ਤੇ ਸਦਾਚਾਰ ਦੇ ਸਭ ਪ੍ਰਤੀਮਾਨਾਂ ਨੂੰ ਪੈਰਾਂ ਹੇਠ ਲਿਤਾੜ ਦਿੱਤਾ ਹੈ। ਮਨੁੱਖ ਉੱਤੇ ਸਵਾਰਥ ਏਨਾ ਭਾਰੂ ਹੋ ਗਿਆ ਹੈ ਕਿ ਉਹ ਲਾਲਚ ਦੇ ਵੱਸ ਪੈ ਕੇ ਖ਼ੂਨ ਦੇ ਰਿਸ਼ਤਿਆਂ ਨੂੰ ਰੋਲਣ ਦੇ ਰਾਹ ਤੁਰ ਪਿਆ ਹੈ। ਅੱਜ ਜਾਇਦਾਦ ਦੀ ਖਾਤਰ ਪੁੱਤ ਪਿਉ ਦਾ ਹੀ ਕਤਲ ਕਰਨ ਤੋਂ ਗੁਰੇਜ਼ ਨਹੀਂ ਕਰਦੇ। Related imageਭਰਾ ਜ਼ਮੀਨ ਦੇ ਕੁਝ ਸਿਆੜਾਂ ਦੀ ਲਾਲਸਾ ਵਿੱਚ ਭਰਾ ਦੇ ਖ਼ੂਨ ਦਾ ਪਿਆਸਾ ਬਣ ਜਾਂਦਾ ਹੈ। ਦਾਜ ਦੀ ਚੰਦਰੀ ਡੈਣ ਨਿੱਤ-ਦਿਨ ਨਵ-ਵਿਆਹੀਆਂ ਮੁਟਿਆਰਾਂ ਦੀ ਬਲੀ ਲੈ ਰਹੀ ਹੈ।
ਅਸਲੀ ਅਰਥਾਂ ਵਿੱਚ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਮਨੁੱਖੀ ਆਪੇ ਦੀ ਅਸਲੀ ਪਛਾਣ ਧਨ ਜਾਂ ਵੱਡੀਆਂ ਜਾਇਦਾਦਾਂ ਨਾਲ ਨਹੀਂ ਹੈ, ਸਗੋਂ ਮਾਨਵੀ ਗੁਣਾਂ ਵਿੱਚ ਹੈ। ਜੇ ਕੋਈ ਲੋਕਾਂ ਦਾ ਖ਼ੂਨ ਚੂਸ ਕੇ ਧਨ ਦੇ ਅੰਬਾਰ ਲਾ ਰਿਹਾ ਹੈ ਤਾਂ ਉਸ ਦੇ ਚਿਹਰੇ ਪਿੱਛੇ ਛੁਪੀ ਕਰੂਰਤਾ ਉਸ ਨੂੰ ਇਨਸਾਨ ਕਹੇ ਜਾਣ ਦੇ ਯੋਗ ਨਹੀਂ ਰਹਿਣ ਦਿੰਦੀ। ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਦਾ ਹੀ ਵਾਸ ਹੁੰਦਾ ਹੈ, ਜਿਨ੍ਹਾਂ ਦੇ ਮਨਾਂ ਵਿੱਚ ਮਨੁੱਖਤਾ ਵਸੀ ਹੁੰਦੀ ਹੈ।

error: Alert: Content is protected !!