You dont have javascript enabled! Please download Google Chrome!

ਮੁਸਲਮਾਨ ਅਤੇ ਹਿੰਦੂ ਵੀਰ ਵੀ ਪਹੁੰਚੇ ਬਰਗਾੜ੍ਹੀ ਮੋਰਚੇ ਵਿੱਚ ਦੇਖੋ ਇਸ ਸੰਘਰਸ਼ ਬਾਰੇ ਕੀ ਕਿਹਾ ..

ਸੱਤ ਅਕਤੂਬਰ ਨੂੰ ਪੰਜਾਬ ਵਿੱਚ ਤਿੰਨ ਵੱਡੇ ਇਕੱਠ ਹੋਏ ਜਿਸ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਹੈ ਕਿ ਆਖਰ ਕਿਸ ਸਮਾਗਮ ਵਿੱਚ ਲੋਕਾਂ ਦੀ ਗਿਣਤੀ ਵੱਧ ਸੀ। ਸਾਰੀਆਂ ਧਿਰਾਂ ਆਪੋ-ਆਪਣੇ ਇਕੱਠ ਦੇ ਵੱਡੇ ਹੋਣ ਦਾ ਦਾਅਵਾ ਕਰ ਰਹੀਆਂ ਹਨ। ਬੇਸ਼ੱਕ ਸਾਰੀਆਂ ਧਿਰਾਂ ਨੇ ਆਪਣੇ ਸਮਾਗਮਾਂ ਨੂੰ ਸਫਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇਨ੍ਹਾਂ ਵਿੱਚੋਂ ਪੰਥਕ ਜਥੇਬੰਦੀਆਂ ਦੇ ਇਕੱਠ ਨੇ ਖੁਫੀਆਂ ਏਜੰਸੀਆਂ ਦੇ ਅੰਦਾਜ਼ਿਆਂ ਨੂੰ ਮਾਤ ਪਾਈ ਹੈ।Image result for bargari
ਦਰਅਸਲ ਖੁਫੀਆਂ ਏਜੰਸੀਆਂ ਦਾ ਅੰਦਾਜ਼ ਸੀ ਕਿ ਪੰਥਕ ਜਥੇਬੰਦੀਆਂ ਦੇ ਇਕੱਠ ਵਿੱਚ 15 ਤੋਂ 20 ਹਜ਼ਾਰ ਲੋਕ ਪਹੁੰਚ ਸਕਦੇ ਹਨ। ਇੱਥੋਂ ਤੱਕ ਕਿ ਪੰਥਕ ਮੋਰਚੇ ਦੇ ਕੁਝ ਲੀਡਰ ਵੀ ਸੋਚ ਰਹੇ ਸੀ ਕਿ ਮਾਰਚ ਵਿੱਚ ਤਕਰੀਬਨ 25 ਤੋਂ 30 ਹਜ਼ਾਰ ਲੋਕ ਪਹੁੰਚਣਗੇ। ਹੁਣ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਹੈ ਕਿ ਪੰਥਕ ਜਥੇਬੰਦੀਆਂ ਦਾ ਇਕੱਠ 3 ਤੋਂ ਚਾਰ ਲੱਖ ਤੱਕ ਸੀ। ਬੇਸ਼ੱਕ ਇਹ ਪੰਥਕ ਜਥੇਬੰਦੀਆਂ ਦੇ ਹਮਾਇਤੀਆਂ ਦੇ ਹੀ ਦਾਅਵੇ ਹਨ ਪਰ ਇਸ ਗੱਲ਼ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇਕੱਠ ਅਕਾਲੀ ਦਲ ਤੇ ਕਾਂਗਰਸ ਦੀਆਂ ਰੈਲੀਆਂ ਤੋਂ ਵੱਧ ਸੀ।Image result for bargari
ਅਕਾਲੀ ਦਲ ਤੇ ਕਾਂਗਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਰੈਲੀਆਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਪਹੁੰਚੇ ਸੀ। ਜੇਕਰ ਇਨ੍ਹਾਂ ਦਾਅਵਿਆਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਸ ਵਿੱਚ ਗੱਲ਼ ਵਿੱਚ ਕੋਈ ਸ਼ੱਕ ਨਹੀਂ ਕਿ ਪੰਥਕ ਜਥੇਬੰਦੀਆਂ ਦਾ ਇਕੱਠ ਇੱਕ ਲੱਖ ਤੋਂ ਵੱਧ ਸੀ। ਖਾਸ ਗੱਲ਼ ਇਹ ਰਹੀ ਕਿ ਇਸ ਇਕੱਠ ਵਿੱਚ ਜ਼ਿਆਦਾਤਰ ਲੋਕ ਖੁਦ ਆਪਣੇ ਵਾਹਨਾਂ ਵਿੱਚ ਪਹੁੰਚੇ। ਦੂਜੇ ਪਾਸੇ ਅਕਾਲੀ ਦਲ ਤੇ ਕਾਂਗਰਸ ਨੇ ਖਾਸ ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ।Image result for bargari
ਪੰਥਕ ਜਥੇਬੰਦੀਆਂ ਦੇ ਇਸ ਇਕੱਠ ਨੇ ਅਕਾਲੀ ਦਲ ਤੇ ਸੱਤਾਧਿਰ ਕਾਂਗਰਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਿੱਖਾਂ ਦੇ ਮਨਾਂ ਅੰਦਰ ਅਜੇ ਵੀ ਬੇਅਦਬੀ ਕਾਂਡ ਦੀ ਚੀਸ ਬਰਕਰਾਰ ਹੈ। ਪੰਥਕ ਜਥੇਬੰਦੀਆਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਕੈਪਟਨ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਪੰਜਾਬ ਦਾ ਮਾਹੌਲ ਹੋਰ ਗਰਮਾ ਸਕਦਾ ਹੈ।

error: Alert: Content is protected !!