You dont have javascript enabled! Please download Google Chrome!

ਮਾਇਆ ਇਕੱਲੀ ਗੋਲਕ ਵਿੱਚ ਹੀ ਨਾ ਪਾਓ .. ਕਿਸੇ ਗਰੀਬ ਦੀ ਮਦਦ ਵੀ ਜਰੂ੍ਰ ਕਰਿਆ ਕਰੋ ..

ਗੁਰੂ ਦੀ ਗੋਲਕ ਗਰੀਬ ਦਾ ਮੂੰਹ’ ਇਹਨਾਂ ਸ਼ਬਦਾਂ ਵਿੱਚ ਗੁਰਮਤਿ ਦੀ ਲੋਕ ਭਲਾਈ ਦੀ ਭਾਵਨਾ ਚਾਨਣ ਦੇ ਦਰਿਆਂ ਵਾਂਗ ਸਪੱਸ਼ਟ ਨਜ਼ਰ ਆ ਰਹੀ ਹੈ। ਕਿਉਂਕਿ ਗਰੀਬ ਅਤੇ ਲੋੜਵੰਦ ਦੀ ਮਦਦ ਕਰਨਾ ਹੀ ਸਿੱਖ ਧਰਮ ਦਾ ਪਹਿਲਾ ਸਿਧਾਂਤ ਹੈ। ਇਸ ਦੇ ਨਾਲ ਹੀ ‘ਕਿਰਤ ਕਰਨਾ, ਵੰਡ ਛੱਕਣਾ ਅਤੇ ਨਾਮ ਜੱਪਣਾ’ ਸਿੱਖ ਧਰਮ ਦੇ ਮੁੱਢਲੇ ਅਸੂਲ ਹਨ। ਕਿਰਤ ਕਰਨੀ ਇੱਕ ਇਮਾਨਦਾਰ, ਸੱਚੇ-ਸੁੱਚੇ, ਨੇਕ ਇਨਸਾਨ ਅਤੇ ਧਰਮੀ ਵਿਅਕਤੀ ਦੀ ਨਿਸ਼ਾਨੀ ਹੈ। ਵੰਡ ਛੱਕਣ ਦਾ ਭਾਵ ਆਪਣੇ ਤੋਂ ਪਿੱਛੇ ਰਹਿ ਗਏ ਭਰਾਵਾਂ ਨੂੰ ਉਪਰ ਉਠਾਣਾ ਹੈ।Image result for gurudwara golak ਕਿਸੇ ਲੋੜ੍ਹਵੰਦ ਗਰੀਬ, ਦੁਖਿਆਰੇ ਅਤੇ ਆਰਥਿਕ ਸੰਕਟ ਵਿੱਚ ਫਸੇ ਵਿਅਕਤੀ ਦੀ ਮਦਦ ਕਰਨਾ। ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿਤਾ ਸੀ:-
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਿਹ ਸੇਇ॥ ਪੰਨਾ 1245 ..ਪਰ ਅੱਜ ਸਮਾਜ ਵਿੱਚ ਨਿਤਾਣੇ, ਆਰਥਿਕ ਤੌਰ `ਤੇ ਕਮਜ਼ੋਰ, ਲੋੜ੍ਹਵੰਦ ਅਤੇ ਭਿਆਨਕ ਰੋਗਾਂ ਨਾਲ ਤੜਫਦੇ ਮਨੁੱਖ ਨੂੰ ਵੇਖ ਕੇ ਗੁਰਦੁਆਰਾ ਕਮੇਟੀਆਂ ਅਤੇ ਖਾਂਦੇ-ਪੀਂਦੇ ਅਤੇ ਚੋਖੇ ਪੈਸੇ ਵਾਲੇ ਲੋਕ ਅੱਖਾਂ ਮੀਟ ਛੱਡਦੇ ਹਨ। ਕੋਈ ਗਰੀਬ ਨਿਮਾਣਾ ਹੋਵੇ… ਭੁੱਖਾ ਪਿਆਸਾ ਹੋਵੇ … ਨੰਗਾ ਫਿਰਦਾ ਹੋਵੇ … ਕਰਜ਼ੇ ਹੇਠ ਦੱਬਿਆ ਖੁਦਕਸ਼ੀਆਂ ਕਰਦਾ ਰਵ੍ਹੇ … ਭਿਆਨਕ ਬੀਮਾਰੀਆਂ ਦਾ ਮਹਿੰਗਾ ਇਲਾਜ਼ ਕਰਵਾਉਣ ਤੋਂ ਅਸਮਰਥ ਹੋਵੇ … ਵੱਲ ਵੇਖ ਕੇ ਅਸੀਂ ਲਾ-ਪ੍ਰਵਾਹੀ ਨਾਲ ਆਖ ਛੱਡਦੇ ਹਾਂ … ਸਾਨੂੰ ਕੀ …? ਵੰਡ ਛੱਕਣ ਦੇ ਉਪਦੇਸ਼ ਨੂੰ ਕੇਵਲ ਗੁਰਪੁਰਬ ਵਾਲੇ ਦਿਨ ਲੰਗਰ ਛਕਾਉਣ ਤੱਕ ਹੀ ਸੀਮਤ ਕਰ ਦੇਣਾ, ਗੁਰੂ ਨਾਨਕ ਦੀ ਸਿੱਖੀ ਦਾ ਉਦੇਸ਼ ਨਹੀਂ ਸੀ।Image result for gurudwara golak ਸਗੋਂ ਜੀਵਨ ਦੇ ਹਰ ਖੇਤਰ ਵਿੱਚ ਬਿਨ੍ਹਾਂ ਜ਼ਾਤ-ਪਾਤ ਅਤੇ ਭੇਦ-ਭਾਵ ਦੇ ਲੋੜ੍ਹਵੰਦ ਦੀ ਸਹਾਇਤਾ ਕਰਨੀ ਅਤੇ ਹਰ ਦੁੱਖੀ ਬੰਦੇ ਨਾਲ ਦੁੱਖ-ਸੁੱਖ ਦੀ ਸਾਂਝ ਪਾ ਕੇ ਉਸ ਨੂੰ ਆਪਣੇ ਬਰਾਬਰ ਖੜ੍ਹਾ ਕਰਨਾ … ਗੁਰੁ ਨਾਨਕ ਮਾਰਗ ਦਾ ਮੁੱਖ ਉਦੇਸ਼ ਸੀ। ਸਾਨੂੰ ਗੰਭੀਰਤਾ ਨਾਲ ਸੋਚਣਾ ਅਤੇ ਵੇਖਣਾ ਪਵੇਗਾ ਕਿ ਕੀ ਅੱਜ ਇਸ ਉਦੇਸ਼ ਦੀ ਪੂਰਤੀ ਗੁਰੂ ਦੀ ਗੋਲਕ ਦੁਆਰਾ ਹੋ ਰਹੀ ਹੈ? ਜੇ ਵੰਡ ਕੇ ਛੱਕਣ ਦੀ ਨੀਅਤ ਹੋਵੇ ਤਾਂ ਇੱਕ ਤਿੱਲ ਵੀ ਵੰਡਿਆ ਜਾ ਸਕਦਾ ਹੈ। ਜੇ ਨੀਅਤ ਹੀ ਨਾ ਹੋਵੇ ਤਾਂ ਭਾਂਵੇਂ ਲੱਖਾਂ ਹੀ ਧਨ ਹੋਵੇ ਤਾਂ ਵੀ ਨਹੀਂ ਵੰਡਿਆ ਜਾ ਸਕਦਾ।
ਅੱਜ ਗੁਰਦੁਆਰਿਆਂ ਦੀਆਂ ਗੋਲਕਾਂ ਮਾਇਆ ਨਾਲ ਨੱਕੋ-ਨੱਕ ਭਰੀਆਂ ਪਈਆਂ ਹਨ। ਗੋਲਕਾਂ ਦੇ ਉਪਰ ਲਿਖਿਆ ਹੁੰਦਾ ਹੈ, “ਗੁਰੂ ਜੀ ਕੀ ਗੋਲਕ”। ਅਸਲ ਵਿੱਚ ਇਹ ਗੋਲਕ ਗੁਰੂ ਜੀ ਕੀ ਨਹੀਂ ਹੈ … ਸਗੋਂ ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਜਾਂ ਸੈਕਟਰੀ ਦੀ ਹੁੰਦੀ ਹੈ। ਜਿਸ ਨੂੰ ਉਹ ਨਿੱਜੀ ਹਿੱਤਾਂ ਲਈ ਵੱਰਤਣ ਦੇ ਯਤਨ ਕਰਦੇ ਰਹਿੰਦੇ ਹਨ ਅਤੇ ਉਸ ਗੋਲਕ `ਤੇ ਐਸ਼-ਪ੍ਰਸਤੀ ਕਰਦੇ ਹਨ। ਉਹਨਾਂ ਦਾ ਪੂਰੀ ਤਰ੍ਹਾਂ ਗੋਲਕ `ਤੇ ਕਬਜ਼ਾ ਹੁੰਦਾ ਹੈ। ਗੁਰੁ ਸਾਹਿਬਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਥਾਂ ਪੁਰ ਥਾਂ ਮਾਇਆ ਤੋਂ ਦੂਰ ਰਹਿਣ ਲਈ ਸਿੱਖਾਂ ਨੂੰ ਬਚਨ ਕੀਤੇ ਸਨ ਕਿ “ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਨ ਜਾਈ॥” ਪੰਨਾ 417 ਅੱਜ ਗੁਰਦੁਆਰਾ ਸਾਹਿਬ ਦੀ ਗੋਲਕ ਗੁਰਦੁਆਰੇ ਦੀ ਸਭ ਤੋਂ ਮਹੱਤਵਪੂਰਨ ਚੀਜ਼ ਬਣ ਗਈ ਹੈ। Image result for gurudwara golakਪਰ ਅਫਸੋਸ ਅਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਨੱਕੋ-ਨੱਕ ਭਰੀ ਗੁਰੂ ਦੀ ਗੋਲਕ ਦਾ ਇੱਕ ਵੀ ਪੈਸਾ ਕਦੀ ਕਿਸੇ ਲੋੜ੍ਹਵੰਦ, ਨਿਆਸਰੇ, ਨਿਮਾਣੇ, ਨਿਤਾਣੇ ਅਤੇ ਗਰੀਬ ਦੀ ਭਲਾਈ ਲਈ ਅੱਜ ਤੱਕ ਨਹੀਂ ਵਰਤਿਆ ਗਿਆ। ਇਤਿਹਾਸਕ ਗੁਰਦੁਆਰਿਆਂ ਵਿੱਚ ਲੱਖਾਂ ਕੋਰੜਾਂ ਰੁਪਏ ਝੜਾਵੇ ਦੇ ਰੂਪ ਵਿੱਚ ਇਕੱਤਰ ਹੋ ਰਹੇ ਹਨ, ਫਿਰ ਵੀ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਨਹੀਂ ਬਣ ਸਕੀ। ਜਿਉਂਦਾ ਸੱਚ ਤਾਂ ਇਹ ਹੈ ਕਿ ਇਤਿਹਾਸਕ ਗੁਰਦੁਆਰਿਆਂ ਵਿੱਚ ਇਕੱਠੇ ਹੋਏ ਲੱਖਾਂ /ਕਰੋੜਾਂ ਰੁਪਏ ਨਾਲ ਉਹਨਾਂ ਗੁਰਦੁਆਰਿਆਂ ਦੀਆਂ ਪਰਾਤਨ ਇਮਾਰਤਾਂ, ਜੋ ਸਿੱਖ ਵਿਰਸੇ ਦੀਆਂ ਪ੍ਰਤੀਕ ਸਨ, ਦਾ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਮਲੀਆ ਮੇਟ ਕਰਕੇ ਸੰਗਮਰਮਰ ਲਗਾਇਆ ਜਾ ਰਿਹਾ ਹੈ ਅਤੇ ਲਾਇਆ ਜਾ ਚੁੱਕਿਆ ਹੈ। ਜੇ ਉਹਨਾਂ ਬਾਬਿਆਂ ਕੋਲ ‘ਸਿੱਖ ਵਿਰਸਾ’ ਖਤਮ ਕਰਨ ਦਾ ਰੋਸ ਕੀਤਾ ਜਾਂਦਾ ਹੈ ਤਾਂ ਉਹ ਕਾਰ ਸੇਵਾ ਵਾਲੇ ਬਾਬੇ ਅਤੇ ਉਹਨਾਂ ਵਰਗੇ ਗਿਆਨਹੀਣ ਲੋਕ ਆਖਦੇ ਹਨ ਕਿ “ਗੁਰੂ ਦਾ ਘਰ ਸੁੰਦਰ ਅਤੇ ਸਾਫ ਹੋਣਾ ਚਾਹੀਦਾ ਹੈ” ਕਾਰ ਸੇਵਾ ਵਾਲੇ ਬਾਬਿਆਂ ਅਤੇ ਗਿਆਨਹੀਣ ਲੋਕਾਂ ਤੋਂ ਪੁੱਛਣਾ ਬਣਦਾ ਹੈ ਕਿ ਕੀ ਕਦੀ ਉਹਨਾਂ ਨੇ ਆਪਣਾ ਮਨ ਸਾਫ ਕੀਤਾ ਹੈ?Image result for gurudwara golak ਜਿਥੇ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ। ਉਹਨਾਂ ਦੇ ਹਿਰਦੇ ਤਾਂ ਝੂਠ, ਕਪਟ, ਬੇਈਮਾਨੀ, ਲੋਭ, ਈਰਖਾ, ਕ੍ਰੋਧ, ਦੂਈ-ਦਵੈਤ, ਜ਼ਾਤ-ਪਾਤ ਦੀ ਭਾਵਨਾ, ਹੰਕਾਰ ਅਤੇ ਕਾਮ ਨਾਲ ਭਰੇ ਪਏ ਹਨ।
ਅੱਜ ਮਹਿੰਗਾਈ ਨੇ ਸਭ ਦੇ ਲੱਕ ਦੂਹਰੇ ਕੀਤੇ ਪਏ ਹਨ। ਬਹੁਤ ਸਾਰੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਸਖ਼ਤ ਮਿਹਨਤ ਤੋਂ ਬਾਅਦ ਬੜੀ ਮੁਸ਼ਕਲ ਨਾਲ ਮਿਲ ਰਹੀ ਹੈ। ਤੇ ਲੋਕਾਂ ਨੂੰ ਚਿੰਬੜੀਆਂ ਕੈਂਸਰ ਵਰਗੀਆਂ ਬੀਮਾਰੀਆਂ ਦੇ ਮਹਿੰਗਾ ਇਲਾਜ਼ ਕਰਾਉਣ ਦੀ ਕਿਸੇ ਵਿੱਚ ਹਿੰਮਤ ਨਹੀਂ ਹੈ। ਲੋਕ ਡਾਕਟਰੀ ਇਲਾਜ਼ ਖੁਣੋਂ ਮਰਨ ਲਈ ਮਜਬੂਰ ਹੋ ਰਹੇ ਹਨ। ਪਰ ਸੱਦ ਅਫਸੋਸ ਦੀ ਗੱਲ ਹੈ ਕਿ ਕੋਈ ਵੀ ਗੁਰਦੁਆਰਾ ਕਮੇਟੀ ਅਜਿਹੇ ਲੋੜ੍ਹਵੰਦ ਅਤੇ ਬੀਮਾਰ ਵਿਅਕਤੀ ਦੀ ਮਦਦ ਕਰਨ ਨੂੰ ਤਿਆਰ ਨਹੀਂ ਹੈ। ਇਸ ਤਰ੍ਹਾਂ ਦੀ ਮਦਦ ਕਰਨ ਦੀ ਗੱਲ ਗੁਰਦੁਆਰਾ ਕਮੇਟੀਆਂ ਦੇ ਸੰਵਿਧਾਨ ਵਿੱਚ ਲਿਖੀ ਹੀ ਨਹੀਂ ਗਈ ਹੈ। ਪਰ ਕੋਈ ਵੀ ਗੁਰਦੁਆਰਾ ਗਰੀਬ ਨਹੀਂ ਹੈ। ਨਾ ਹੀ ਕੋਈ ਗੁਰਦੁਆਰਾ ਘਾਟੇ ਵਿੱਚ ਜਾ ਰਿਹਾ ਹੈ। Image result for gurudwara golakਕਈ ਗੁਰਦੁਆਰਿਆਂ ਦੇ ਨਾਮ `ਤੇ ਜ਼ਮੀਨਾਂ ਵੀ ਅਲਾਟ ਹੋਈਆਂ ਹੋਈਆਂ ਹਨ। ਗੁਰਦੁਆਰਿਆਂ ਕੋਲ ਬਹੁਤ ਪੈਸਾ ਹੈ। ਫਿਰ ਵੀ ਗੁਰੂ ਦੀ ਗੋਲਕ ਵਿਚੋਂ ਲੋੜ੍ਹਵੰਦ ਦੀ ਮਦਦ ਨਹੀਂ ਕੀਤੀ ਜਾਂਦੀ। ਹਾਂ, ਵਿਦੇਸ਼ੀ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਸਿੱਖਾਂ ਵਲੋਂ ਉਥੇ ਮੁਸੀਬਤ ਵਿੱਚ ਫਸੇ ਸਿੱਖਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਉਹਨਾਂ ਦੁਆਰਾ ਪੰਜਾਬ ਵਿੱਚ ਵੀ ਲੋੜ੍ਹਵੰਦ ਦੀ ਮਦਦ ਕਰਨ ਲਈ ਮਾਇਆ ਭੇਜੀ ਜਾਂਦੀ ਹੈ। ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਜਿਸ ਗੁਰਦੁਆਰੇ ਵਿੱਚ ਚੰਗੀ ਚੋਖੀ ਆਮਦਨ ਹੁੰਦੀ ਹੈ, ਉਥੇ ਪ਼੍ਰਧਾਨਗੀ ਲੈਣ ਲਈ ਕਮੇਟੀਆਂ ਦੀਆਂ ਚੋਣਾਂ ਸਮੇਂ ਸਿੱਖ ਆਪਸ ਵਿੱਚ ਡਾਂਗ-ਸੋਟਾ ਹੋਣੋ ਵੀ ਨਹੀਂ ਝਿਜਕਦੇ। ਉਥੇ ਗੁਰਦੁਆਰਿਆਂ ਵਿੱਚ ਇੱਕ ਦੂਜੇ ਦੀਆਂ ਪੱਗਾਂ ਵੀ ਰੋਲੀਆਂ ਜਾਂਦੀਆਂ ਹਨ। ਹਰ ਕਿਸੇ ਵਲੋਂ ਗੁਰਦੁਆਰਾ ਕਮੇਟੀ ਵਿੱਚ ਸ਼ਾਮਲ ਹੋ ਕੇ ਗੁਰਦੁਆਰੇ ਦੀ ਗੋਲਕ `ਤੇ ਕਬਜ਼ਾ ਕਰਨ ਦਾ ਯਤਨ ਕੀਤਾ ਜਾਂਦਾ ਹੈ। ਤੇ ਗੋਲਕ ਦੀ ਮਾਇਆ ਵਰਤਣ ਲਈ ਮਨ-ਮਾਨੀਆਂ ਕੀਤੀਆਂ ਜਾਂਦੀਆਂ ਹਨ।

error: Alert: Content is protected !!