You dont have javascript enabled! Please download Google Chrome!

ਮਾਂ ਨੂੰ ਪ੍ਰੇਮੀ ਨਾਲ ਵੇਖ ਆਪੇ ਤੋਂ ਬਾਹਰ ਹੋਇਆ ਪੁੱਤ, ਪ੍ਰੇਮੀ ਦਾ ਕੀਤਾ ਕਤਲ

75 ਸਾਲਾ ਰਾਮਚੰਦ ਛਾਬੜਾ ਦੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਜਲੰਧਰ ਪੁਲਸ ਨੇ ਮਾਂ-ਪੁੱਤ ਨੂੰ ਗ੍ਰਿਫਤਾਰ ਕੀਤਾ ਐ… ਕਤਲ ਦੀ ਵਜ੍ਹਾ ਨਾਜਾਇਜ਼ ਸੰਬੰਧ ਤੇ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਐ…ਪੁਲਸ ਨੇ ਦੋਸ਼ੀਆਂ ਦੇ ਘਰੋਂ ਬਜ਼ੁਰਗ ਦੀ ਅੱਧਸੜੀ ਲਾਸ਼ ਵੀ ਬਰਾਮਦ ਕਰ ਲਈ ਐ… ਦਰਅਸਲ, ਰਾਮਚੰਦ ਛਾਬੜਾ ਦੇ ਦੋਸ਼ੀ ਮਹਿਲਾ ਰਣਜੀਤ ਕੌਰ ਨਾਲ ਨਾਜਾਇਜ਼ ਸੰਬੰਧ ਸਨ…ਤੇ ਰਣਜੀਤ ਕੌਰ ਨੇ ਰਾਮਚੰਦ ਦੇ 70 ਹਜ਼ਾਰ ਰੁਪਏ ਵੀ ਦੇਣੇ ਸਨ... ਇਕ ਦਿਨ ਰਣਜੀਤ ਦੇ ਬੇਟੇ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ‘ਚ ਵੇਖ ਲਿਆ…ਤੇ ਗੁੱਸੇ ‘ਚ ਆ ਕੇ ਉਸਦਾ ਕਤਲ ਕਰ ਦਿੱਤਾ… ਸਹੇਲੀ ਨੂੰ ਉਸ ਦੇ ਪਤੀ ਦੇ ਨਾਜਾਇਜ਼ ਸਬੰਧਾਂ ਬਾਰੇ ਦੱਸਣਾ ਇਕ ਗਰਭਵਤੀ ਔਰਤ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣਾ ਬੱਚਾ ਤੱਕ ਗੁਆਉਣਾ ਪਿਆ। ਮਾਮਲਾ ਅੰਮ੍ਰਿਤਸਰ ਦਾ ਹੈ ਜਿਥੇ ਇਕ ਪੁਲਸ ਵਾਲੇ ਦੀ ਪ੍ਰੇਮਿਕਾ ਨੇ ਇਕ ਗਰਭਵਤੀ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ। ਇਸ ਉਪਰੰਤ ਉਕਤ ਮੁਲਜ਼ਮ ਔਰਤ ਨੇ ਕੁੱਟਮਾਰ ਦੀ ਵੀਡੀਓ ਤੱਕ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਜਾਣਕਾਰੀ ਮੁਤਾਬਕ ਰੰਜਨਾ ਦਾ ਪਤੀ ਗਗਨਦੀਪ ਸਿੰਘ ਉਰਫ ਫੌਜੀ ਪੰਜਾਬ ਪੁਲਸ ‘ਚ ਨੌਕਰੀ ਕਰਦਾ ਹੈ। ਰੰਜਨਾ ਦੀ ਸਹੇਲੀ ਕੰਵਲਜੀਤ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਗਗਨਦੀਪ ਸਿੰਘ ਦੇ ਗੀਤਾ ਨਾਂ ਦੀ ਇਕ ਡਾਂਸਰ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਉਨ੍ਹਾਂ ਦੋਵਾਂ ਦੀ ਇਕ ਤਸਵੀਰ ਵੀ ਉਸ ਨੂੰ ਦਿਖਾਈ। ਇਸ ਉਪਰੰਤ ਗੁੱਸੇ ‘ਚ ਗਗਦੀਪ ਨੇ ਇਸ ਸਬੰਧੀ ਆਪਣੀ ਪ੍ਰੇਮਿਕਾ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪ੍ਰੇਮਿਕਾ ਨੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਕੰਵਲਜੀਤ ਕੌਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਵੀਡੀਓ ਬਣਾਈ ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਵਾਈਰਲ ਕਰ ਦਿੱਤਾ। ਕੁੱਟਮਾਰ ਦੌਰਾਨ ਕੰਵਲਜੀਤ ਕੌਰ ਦੇ ਗਰਭ ‘ਚ ਪਲ ਰਹੇ 4 ਮਹੀਨੇ ਦਾ ਬੱਚਾ ਡਿੱਗ ਗਿਆ। ਕੰਵਲਜੀਤ ਕੌਰ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਇੰਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਇਸ ਸਬੰਧੀ ਗਗਨਦੀਪ ਸਿੰਘ, ਗੀਤਾ ਤੇ ਉਸ ਦੀਆਂ ਬਾਕੀ ਸਹੇਲੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

error: Alert: Content is protected !!