You dont have javascript enabled! Please download Google Chrome!

ਬੱਚੇ ਦੇ ਦਿਲ ‘ਚ ਸੀ ਵੱਡਾ ਜਿਹਾ ਛੇਕ, 4 ਘੰਟੇ ਤੱਕ ਚੱਲੇ ਆੱਪਰੇਸ਼ਨ ਤੋਂ ਬਾਅਦ ਬਚਾਈ ਬੱਚੇ ਦੀ ਜਾਨ…

ਕੇਰਲ ਦੇ ਪਲਕੱੜ ਜ਼ਿਲੇ ਦੇ ਰਹਿਣ ਵਾਲੇ ਇਕ ਸਾਲਾ ਅਕਸਾਰ ਦੇ ਦਿਲ ‘ਚ ਵੱਡਾ ਜਿਹਾ ਛੇਕ ਸੀ। ਅਕਸਾਰ ਦੇ ਮਾਤਾ-ਪਿਤਾ ਦਿਹਾੜੀ ਮਜ਼ਦੂਰ ਹਨ ਅਤੇ ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਆਪਣੇ ਬੱਚੇ ਦਾ ਇਲਾਜ ਕਰਵਾ ਸਕਣ।

ਪੁਲਸ ਦੀ ਮਦਦ ਨਾਲ ਅਕਸਾਰ ਨੂੰ ਤਿਰੂਵੱਲਾ ਦੇ ਬਿਲੀਵਰਜ਼ ਚਰਚ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੀ ਇਕ ਟੀਮ ਨੇ 4 ਘੰਟਿਆਂ ਤੱਕ ਆਪਰੇਸ਼ਨ ਕੀਤਾ। ਇਹ ਆਪਰੇਸ਼ਨ ਸਫ਼ਲ ਰਿਹਾ ਅਤੇ ਅਕਸਾਰ ਨੂੰ ਫਿਰ ਤੋਂ ਜੀਵਨਦਾਨ ਮਿਲਿਆ। ਬੱਚੇ ਦੀ ਜਾਨ ਬਚਾਉਣ ਲਈ ਪੁਲਸ ਟੀਮ ਐਂਬੂਲੈਂਸ ਨਾਲ ਚੱਲੀ ਅਤੇ 5 ਘੰਟਿਆਂ ਦੇ ਸਫ਼ਰ ਨੂੰ ਸਿਰਫ ਢਾਈ ਘੰਟੇ ‘ਚ ਪੂਰਾ ਕਰ ਲਿਆ ਗਿਆ।

ਅਕਸਾਰ ਦਾ ਆਪਰੇਸ਼ਨ ਕਰਨ ਵਾਲੀ ਡਾਕਟਰਾਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਜਾਨ ਵਲੀਇਤੁ ਨੇ ਕਿਹਾ,”ਦਿਲ ‘ਚ ਵੱਡਾ ਜਿਹਾ ਛੇਕ ਹੋਣ ਕਾਰਨ ਉਸ ਦੇ ਦਿਲ ਨੇ ਲਗਭਗ ਕੰਮ ਕਰਨਾ ਬੰਦ ਕਰ ਦਿੱਤਾ ਸੀ। ਬੱਚੇ ਦੀ ਜਾਨ ਬਚਾਉਣ ਲਈ ਕਰੀਬ 4 ਘੰਟੇ ਤੱਕ ਆਪਰੇਸ਼ਨ ਚੱਲਿਆ।”
ਹਸਪਤਾਲ ਦੇ ਡਾਇਰੈਕਟਰ ਡਾਕਟਰ ਜਾਰਜ ਚਾਂਡੀ ਮਾਤੀਤਰਾ ਨੇ ਦੱਸਿਆ ਕਿ ਆਪਰੇਸ਼ਨ ਲਈ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਹ ਬੇਹੋਸ਼ ਸੀ ਪਰ ਡਾਕਟਰਾਂ ਨੇ ਮਿਹਨਤ ਤੋਂ ਬਾਅਦ ਉਸ ਨੂੰ ਬਚਾ ਲਿਆ ਗਿਆ।

ਅਜੇ ਅਕਸਾਰ ਨਿਗਰਾਨੀ ‘ਚ ਹੈ ਅਤੇ ਕੁਝ ਸਮੇਂ ਬਾਅਦ ਉਹ ਆਮ ਜੀਵਨ ਜੀ ਸਕੇਗਾ। ਦੂਜੇ ਪਾਸੇ ਸਫ਼ਲ ਆਪਰੇਸ਼ਨ ਤੋਂ ਉਤਸ਼ਾਹਤ ਬੱਚੇ ਦੇ ਪਿਤਾ ਮੰਸੂਰ ਅਤੇ ਮਾਂ ਸਬੀਰਾ ਨੇ ਡਾਕਟਰਾਂ ਅਤੇ ਕੇਰਲ ਪੁਲਸ ਨੂੰ ਧੰਨਵਾਦ ਦਿੱਤਾ ਹੈ। ਉਨ੍ਹਾਂ ਨੇ ਕਿਹਾ,”ਤਿੰਨ ਹੋਰ ਹਸਪਤਾਲਾਂ ‘ਚ ਇਲਾਜ ਤੋਂ ਬਾਅਦ ਅਸੀਂ ਆਸ ਹੀ ਗਵਾ ਦਿੱਤੀ ਸੀ ਪਰ ਆਧੁਨਿਕ ਹਸਪਤਾਲ ਅਤੇ ਡਾਕਟਰਾਂ ਦੀ ਸਖਤ ਮਿਹਨਤ ਕਾਰਨ ਸਾਡੇ ਬੱਚੇ ਨੂੰ ਬਚਾ ਲਿਆ ਗਿਆ। ਡਾਕਟਰਾਂ ਅਤੇ ਪੁਲਸ ਨੂੰ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਕਾਰਨ ਸਾਡੇ ਬੱਚੇ ਦੀ ਜਾਨ ਬਚਾਈ ਜਾ ਸਕੀ।” ਕੇਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਪਰੇਸ਼ਨ ਦਾ ਸਾਰਾ ਖਰਚ ਉਹ ਚੁਕੇਗੀ।

error: Alert: Content is protected !!