You dont have javascript enabled! Please download Google Chrome!

ਬੇਅਦਬੀਆਂ ਅਤੇ ਬਰਗਾੜੀ ਮੋਰਚੇ ਬਾਰੇ ਬੋਲੇ Rami Randhawa ਤੇ Prince Randhawa

Guru Granth Sahib Ji ਦੀਆਂ ਬੇਅਦਬੀਆਂ ਅਤੇ ਬਰਗਾੜੀ ਮੋਰਚੇ ਬਾਰੇ ਬੋਲੇ Rami Randhawa ਤੇ Prince Randhawa.. ਬਹੁਤ ਘੱਟ ਹੀ ਗਾਇਕ ਨੇ ਜੋ ਸਿੱਖੀ ਬਾਰੇ ਬੋਲਣ ਦੀ ਹਿੰਮਤ ਰੱਖਦੇ ਨੇ ਕਰੋ ਸਾਰੇ ਸ਼ੇਅਰ .. ਦੁਨੀਆ ਹੋਜੂ ਨਾਸ਼ ਹੁਣ .. ਜੋ ਕਲਯੁੱਗ ਸਿਰ ਤੇ ਚੜ੍ਹ ਗਿਆ ਹੈ .. ਬਰਗਾੜ੍ਹੀ ਮੋਰਚੇ ਬਾਰੇ ਸਾਥ ਦੇਣ ਦੀ ਅਪੀਲ ਕੀਤੀ ਪੰਜਾਬੀ ਗਾਇਕ Rami Randhawa ਤੇ Prince Randhawa ਨੇ .. ਬਹੁਤ ਵਧੀਆ ਵਿਚਾਰਾਂ ਨੇ .. ਗਵਾਂਡ ਵਾਲਿਆਂ ਦੇ ਲੱਗੀ ਅੱਗ ਆਪਣੇ ਘਰ ਵੀ ਜਲਦੀ ਆ ਜਾਵੇਗੀ .. ਪੰਜਾਬ ਦੀਆਂ ਸਿਆਸੀ ਧਿਰਾਂ ਪਿਛਲੇ ਦਿਨੀਂ ਰੈਲੀਆਂ ਰਾਹੀਂ ਇਕ-ਦੂਜੇ ਦੀ ਤਾਕਤ ਪਰਖ ਚੁੱਕੀਆਂ ਹਨ, ਦੋਵਾਂ ਰਵਾਇਤੀ ਧਿਰਾਂ (ਕਾਂਗਰਸ ਤੇ ਅਕਾਲੀ ਦਲ) ਨੇ ਇਨ੍ਹਾਂ ਰੈਲੀਆਂ ਵਿਚ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ਦਾ ਵੀ ਬਕਾਇਦਾ ਐਲਾਨ ਕੀਤਾ ਪਰ ਬਰਗਾੜੀ ਮੋਰਚੇ ਵਾਲੇ ਇਕੱਠ ਨੇ ਸਿਆਸੀ ਧਿਰਾਂ ਦੀਆਂ ਗਿਣਤੀਆਂ-ਮਿਣਤੀਆਂ ਹਿਲਾਈਆਂ ਹੋਈਆਂ ਹਨ। ਸਿਆਸੀ ਮਾਹਿਰ ਇਸ ਨੂੰ ਪੰਜਾਬ ਵਿਚ ਤੀਜੇ ਬਦਲ ਵਜੋਂ ਵੇਖ ਰਹੇ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬਰਗਾੜੀ ਵਿਚ ਲੋਕਾਂ ਦੇ ਆਪ ਮੁਹਾਰੇ ਇਕੱਠ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਗਾਮੀ ਚੋਣਾਂ ਵਿਚ ਪੰਜਾਬ ਦੇ ਲੋਕ ਰਵਾਇਤੀ ਧਿਰਾਂ ਨੂੰ ਦਰਕਿਨਾਰ ਕਰ ਕੇ ਤੀਜੇ ਬਦਲ ਦੀ ਭਾਲ ਵਿਚ ਜੁਟ ਗਏ ਹਨ। ਦਰਅਸਲ, ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਨੇ ਆਪਣੀ ਤਾਕਤ ਵਿਖਾਉਣ ਲਈ ਇਕ-ਦੂਜੇ ਦੇ ਜੱਦੀ ਹਲਕਿਆਂ ਵਿਚ ਰੈਲੀਆਂ ਰੱਖੀਆਂ ਸਨ। ਇਸੇ ਦਿਨ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਚ ਮੋਰਚਾ ਲਾਈ ਬੈਠੀਆਂ ਪੰਥਕ ਧਿਰਾਂ ਨੇ ਰੋਸ ਮਾਰਚ ਦਾ ਐਲਾਨ ਕੀਤਾ ਸੀ ਅਤੇ ਬਰਗਾੜੀ ਮੋਰਚੇ ਨੇ ਇਕੱਠ ਪੱਖੋਂ ਸਾਰੇ ਰਿਕਾਰਡ ਤੋੜ ਦਿੱਤੇ। ਸਿਆਸੀ ਮਾਹਿਰ ਪੰਜਾਬ ਵਿਚ ਇਸ ਨੂੰ ਤੀਜੇ ਬਦਲ ਵਜੋਂ ਵੇਖ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਰਚੇ ਨੂੰ ਆਮ ਆਦਮੀ ਪਾਰਟੀ ਸਮੇਤ ਲੋਕ ਇਨਸਾਫ ਪਾਰਟੀ ਦੀ ਖੁੱਲ੍ਹੀ ਹਮਾਇਤ ਰਹੀ। ਇਸ ਤੋਂ ਸਾਫ ਹੈ ਕਿ ਭਵਿਖ ਵਿਚ ਇਹ ਸਾਰੀਆਂ ਧਿਰਾਂ ਰਵਾਇਤੀ ਸਿਆਸਤ ਖਿਲਾਫ ਸਿਰ ਜੋੜ ਸਕਦੀਆਂ ਹਨ। ਬਰਗਾੜੀ ਇਕੱਠ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਲੋਕਾਂ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪਿਛਲੀ ਅਕਾਲੀ ਸਰਕਾਰ ਵਿਰੁਧ ਗੁੱਸਾ ਤੇ ਨਫਰਤ ਹੈ, ਉਥੇ ਸੱਤਾ ਧਿਰ ਕਾਂਗਰਸ ਪ੍ਰਤੀ ਵੀ ਕਾਫੀ ਨਾਰਾਜ਼ਗੀ ਹੈ। ਡੇਢ ਸਾਲ ਪਹਿਲਾਂ ਜਿਸ ਧਿਰ (ਕਾਂਗਰਸ) ਨੂੰ ਪੰਜਾਬ ਵਿਚ ਭਾਰੀ ਸਮਰਥਨ ਮਿਲਿਆ ਸੀ, ਉਸ ਤੋਂ ਹੁਣ ਮਨ ਭਰ ਗਿਆ ਹੈ। ਸਿਆਸੀ ਮਾਹਰਾਂ ਮੁਤਾਬਕ ਬਰਗਾੜੀ ਵਿਚ ਲੋਕਾਂ ਦਾ ਆਪ ਮੁਹਾਰੇ ਇਕੱਠਾ ਹੋਣਾ ਕਾਂਗਰਸ ਸਰਕਾਰ ਨਾਲੋਂ ਸ਼੍ਰੋਮਣੀ ਅਕਾਲੀ ਦਲ ਲਈ ਵਧੇਰੇ ਚਿੰਤਾ ਦਾ ਵਿਸ਼ਾ ਹੈ। ਇਹ ਇਕੱਠ ਨਾ ਸਿਰਫ ਲੋਕ ਸਭਾ ਚੋਣਾਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਅਕਾਲੀ ਦਲ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੋਲੀਬਾਰੀ ਵਿਚ ਦੋ ਸਿੱਖਾਂ ਦੀ ਮੌਤ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਪਹਿਲਾਂ ਹੀ ਤਿੱਖੇ ਮਤਭੇਦ ਜਨਤਕ ਹੋ ਚੁੱਕੇ ਹਨ।

Leave a Reply

Your email address will not be published. Required fields are marked *

error: Alert: Content is protected !!