You dont have javascript enabled! Please download Google Chrome!

ਬੁਰੇ ਫਸੇ ਮਨਜੀਤ ਸਿੰਘ ਜੀਕੇ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ .. ਦੇਖੋ ਸਾਰੇ ਸਬੂਤ

Dsgmc ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਮਨਜੀਤ ਸਿੰਘ ਜੀ ਕੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ। ਸ਼ੰਟੀ ਨੇ ਦਸਤਾਵੇਜ ਪੇਸ਼ ਕਰਕੇ ਕਿਹਾ ਕਿ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਅਤੇ ਦਾਮਾਦ ਨੂੰ ਕਮੇਟੀ ਦੇ ਕਰਮਚਾਰੀਆਂ ਦੇ ਕੱਪੜਿਆਂ ਦੇ ਲਈ 4,43000 ਦੀ ਕੰਪਨੀ ਦੇ ਆਡਰ ਦਿੱਤੇ। ਕੰਪਨੀ ਦਾ ਪਤਾ ਮਨਜੀਤ ਸਿੰਘ ਜੀ ਕੇ ਦੇ ਘਰ ਦਾ ਪਤਾ ਲਿਖਿਆ ਹੈ।
ਇਸ ਸਬੰਧ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਕਹਿੰਦਾ ਹੈ ਕਿ ਆਪਣੇ ਬਲੱਡ ਰਿਲੇਸ਼ਨ ਵਿੱਚ ਕੋਈ ਡੀਲ ਨਹੀਂ ਕੀਤੀ ਜਾ ਸਕਦੀ। ਸ਼ੰਟੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਕੂਲ ਦੇ ਲਈ ਫਰਜੀ ਬਿੱਲ ਬਣਾਏ ਹਨ। ਹਰਿਕ੍ਰਿਸ਼ਨ ਪਬਲਿਕ ਸਕੂਲ ਦੀ 82,000 ਕਿਤਾਬ ਛੱਪਣ ਦੇ ਆਡਰ ਦਿੱਤੇ ਹਨ ਜਦਕਿ ਸਕੂਲ ਵਿੱਚ ਇੰਨ੍ਹੇ ਬੱਚੇ ਨਹੀਂ ਹਨ।
ਸ਼ੰਟੀ ਦਾ ਇਲਜ਼ਾਮ ਹੈ ਕਿ ਵਿਦੇਸ਼ ਵਿੱਚ 51 ਲੱਖ ਡੋਨੇਸ਼ਨ ਆਈ ਹੈ। ਉਸੇ ਦਿਨ ਯਾਨੀ 30 ਜੂਨ 2016 ਨੂੰ ਦਿੱਲੀ ਕਮੇਟੀ 51 ਲੱਖ ਦਾ ਕੈਸ਼ ਗੁਰਦੁਆਰਾ ਤੋਂ ਕਢਵਾਇਆ ਹੈਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ 15 ਦਿਨ ਦਿੱਲੀ ‘ਚ ਨਾ ਹੋਣ ਕਾਰਨ ਉਨ੍ਹਾਂ ਦਫ਼ਤਰ ਦੇ ਚਾਰਜ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੀਕੇ ਪਿਛਲੇ ਚਾਰ ਦਿਨਾਂ ਤੋਂ ਦਫ਼ਤਰ ਨਹੀਂ ਆ ਰਹੇ।
ਜੀਕੇ ਨੇ ਕਿਹਾ ਕਿ ਉਹ ਅਗਲੇ ਦੋ ਹਫ਼ਤੇ ਨਿੱਜੀ ਕੰਮਾਂ ‘ਚ ਰੁੱਝੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਵੀ ਇਹ ਪੁਸ਼ਟੀ ਕੀਤੀ ਕਿ ਜੀਕੇ ਨੇ ਸਿਰਫ ਚਾਰਜ ਸੌਂਪਿਆ ਹੈ। ਉਨ੍ਹਾਂ ਦੇ ਅਕਾਲੀ ਦਲ ਨਾਲ ਵਿਵਾਦ ਬਾਰੇ ਪੁੱਛੇ ਸਵਾਲ ‘ਤੇ ਜੀਕੇ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ।
ਜੀਕੇ ਨੇ ਸਪਸ਼ਟ ਕੀਤਾ ਕਿ ਮੇਰੇ ਪਿਤਾ ਦਾ ਕਤਲ ਹੋਇਆ, ਮੇਰੇ ‘ਤੇ ਹਮਲੇ ਹੋਏ ਮੈਂ ਤਾਂ ਵੀ ਪਿੱਛੇ ਨਹੀਂ ਹਟਿਆ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ‘ਚ ਟਕਸਾਲੀ ਲੀਡਰਾਂ ਤੇ ਅੱਜ ਦੇ ਲੀਡਰਾਂ ‘ਚ ਆਪਸੀ ਤਾਲਮੇਲ ਦੀ ਕਮੀ ਹੈ। ਇਸ ‘ਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਵੇਗਾ।
ਜੀਕੇ ਨੇ ਕਿਹਾ ਭਾਵੇਂ ਬੀਜੇਪੀ ਖਿਲਾਫ ਬੋਲਣਾ ਪਿਆ, ਭਾਵੇ ਕਾਂਗਰਸ ਖਿਲਾਫ, ਮੈਂ ਜ਼ਿੰਮੇਵਾਰੀ ਤੋਂ ਕਦੇ ਨਹੀਂ ਹਟਿਆ। ਉਨ੍ਹਾਂ ਇਹ ਵੀ ਮੰਨਿਆ ਕਿ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ ਹੈ।

Leave a Reply

Your email address will not be published. Required fields are marked *

error: Alert: Content is protected !!