You dont have javascript enabled! Please download Google Chrome!

ਬਾੲੀ ਸਾੲਿਕਲ ਤੇ ਹੀ ਅਮਰੀਕਾ ਪਹੁੰਚ ਗਿਅਾ 2016 ਚ ਚਲਿਅਾ ਸੀ ਭਾਰਤ ਤੋਂ ..

ਅਮਰੀਕਾ ਦੀ ਮਹਾਨਤਾ ਦਾ ਮੁੱਖ ਕਾਰਨ ਇੱਥੇ ਕੁਦਰਤੀ ਸੋਮਿਆਂ ਦੀ ਬਹੁਤਾਤ ਹੋਣਾ ਸੀ। ਦੂਜੇ ਪਾਸੇ ਯੂਰਪ ਦੇ ਦੇਸ਼ਾਂ ਕੋਲ ਸੀਮਿਤ ਕੁਦਰਤੀ ਵਸੀਲੇ ਸਨ ਅਤੇ ਉਥੋਂ ਦੀ ਵਸੋਂ ਜ਼ਿਆਦਾ ਸੀ। ਯੂਰਪ ਦੀ ਤੁਲਨਾ ਵਿੱਚ ਅਮਰੀਕੀ ਲੋਕਾਂ ਨੂੰ ਬਹੁਤ ਜ਼ਿਆਦਾ ਕਦਰਤੀ ਵਸੀਲੇ ਉਪਲਬਧ ਸਨ। ਅਜਿਹੀ ਹਾਲਤ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦਾ ਵੀ ਸਫ਼ਲ ਹੋਣਾ ਲਗਪਗ ਲਾਜ਼ਮੀ ਸੀ। ਅਮਰੀਕਾ ਦਾ ਇਹ ਪ੍ਰਚਾਰ ਕਿ ਯੂਰਪ ਦੇ ਮੁਕਾਬਲੇ ਅਮਰੀਕੀ ਲੋਕ ਬਹੁਤ ਮਿਹਨਤੀ ਅਤੇ ਸਮਰਪਿਤ ਸਨ ਤੱਥਾਂ ਦੀ ਕਸਵਟੀ ‘ਤੇ ਪੂਰਾ ਨਹੀਂ ਉਤਰਦਾ। ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਮਰੀਕੀ ਹੰਕਾਰ ਦਾ ਮੁੱਢ ਬੰਨਿ੍ਹਆ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਆਪਣੇ ਨਿਮਨ ਅਤੇ ਨਿਮਰ ਮੁੱਢ ਨੂੰ ਦੇਖਦੇ ਹੋਏ ਅਮੀਰਕੀ ਨਿਮਰਤਾ ਦਾ ਰਾਹ ਚੁਣਦੇ ਅਤੇ ਅਮਰੀਕਾ ਦੀ ਧਰਤੀ ਅਤੇ ਕੁਦਰਤ ਦਾ ਸ਼ੁਕਰ ਕਰਦੇ ਜਿਸ ਨੇ ਯੂਰਪ ਦੇ ਰਹੇ-ਖੁਹੇ, ਨਖਿੱਧ, ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਵੀ ਇੱਕ ਮਹਾਨ ਦੇਸ਼ ਦੇ ਵਾਸੀ ਬਣਾ ਦਿੱਤਾ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ।ਅਮਰੀਕਾ ਵਿੱਚ ਸਾਰੀਆਂ ਚੋਣਾਂ ਨਵੰਬਰ ਮਹੀਨੇ ਹੁੰਦੀਆਂ ਹਨ। ਅਖ਼ਬਾਰਾਂ ਵਿੱਚ ਸਰਕਾਰੀ ਇਸ਼ਤਿਹਾਰ ਬਹੁਤ ਹੀ ਘੱਟ ਆਉਂਦੇ ਹਨ। ਕੋਈ ਨੀਂਹ ਪੱਥਰ ਰੱਖਦਾ ਹੈ ਅਤੇ ਨਾ ਹੀ ਕੋਈ ਉਦਘਾਟਨ ਕਰਦਾ ਹੈ। ਇਹ ਲੋਕ ਸਮਾਂ ਬਰਬਾਦ ਨਹੀਂ ਕਰਦੇ ਅਤੇ ਨਾ ਹੀ ਇਸ਼ਤਿਹਾਰਬਾਜ਼ੀ ’ਤੇ ਪੈਸਾ ਖ਼ਰਚ ਕਰਦੇ ਹਨ। Image result for usa cycleਰਾਸ਼ਟਰਪਤੀ ਦੀ ਚੋਣ ਸਿੱਧੀ ਹੁੰਦੀ ਹੈ ਅਤੇ ਹੁੰਦੀ ਵੀ ਚਾਰ ਸਾਲ ਲਈ ਹੈ। ਉਹ ਸਾਰੀਆਂ ਸ਼ਕਤੀਆਂ ਜੋ ਸਾਡੇ ਪ੍ਰਧਾਨ ਮੰਤਰੀ ਕੋਲ ਹਨ, ਉਹ ਰਾਸ਼ਟਰਪਤੀ ਕੋਲ ਹਨ। ਸਿੱਧੀ ਚੋਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੇ ਸੂਬਿਆਂ ਦਾ ਧਿਆਨ ਰੱਖਣਾ ਪੈਂਦਾ ਹੈ। ਰਾਸ਼ਟਰਪਤੀ ਨੂੰ ਵੀਟੋ ਦਾ ਅਧਿਕਾਰ ਹੈ ਭਾਵ ਜੇ ਸੈਨੇਟ ਕੋਈ ਬਿੱਲ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਉਸ ਨੂੰ ਰੋਕ ਸਕਦਾ ਹੈ ਪਰ ਜੇ ਉਹ ਬਿੱਲ ਮੁੜ ਪਾਸ ਹੋ ਜਾਵੇ ਤਾਂ ਉਸ ਨੂੰ ਮੁੜ ਵੀਟੋ ਨਹੀਂ ਕਰ ਸਕਦਾ। ਸੰਵਿਧਾਨ ਵਿੱਚ ਸੋਧ ਕਰਨ ਲਈ ਲੋਕਾਂ ਕੋਲੋਂ ਵੋਟਾਂ ਪੁਆ ਕੇ ਪੁਸ਼ਟੀ ਕਰਵਾਈ ਜਾਂਦੀ ਹੈ। ਹੈ। ਅਮਰੀਕਾ ਵਿੱਚ ਕਿਸੇ ਵੀ ਮੈਂਬਰ ਨੂੰ ਨਾਮਜ਼ਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਅਮਰੀਕਾ ਵਿੱਚ ਵੀ ਦੋ ਹਾਊਸ ਹਨ। ਇੱਕ ਸੈਨੇਟ ਅਤੇ ਦੂਜਾ ਹਾਊਸ ਆਫ਼ ਰਿਪਰੀਜੈਨਟੇਟਿਵ, ਜਿਸਨੂੰ ਆਮ ਤੌਰ ’ਤੇ ਕਾਂਗਰਸ ਕਹਿ ਦਿੰਦੇ ਹਨ। ਅਮਰੀਕਾ ਦੇ 50 ਸੂਬੇ ਹਨ। ਸੈਨੇਟ ਵਿੱਚ ਹਰ ਸੂਬੇ ਦੀਆਂ 2 ਸੀਟਾਂ ਹਨ Image result for usa cycleਅਤੇ ਇੰਜ ਸੈਨੇਟ ਦੀਆਂ ਕੁੱਲ 100 ਸੀਟਾਂ ਹਨ। ਸੈਨੇਟਰ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਅਬਾਦੀ ਅਨੁਸਾਰ ਹੁੰਦੀ ਹੈ। ਇਸ ਸਮੇਂ ਇਸ ਦੀ ਗਿਣਤੀ 435 ਹੈ। ਇਸ ਦੇ ਮੈਂਬਰਾਂ ਨੂੰ ਕਾਂਗਰਸਮੈੱਨ ਕਿਹਾ ਜਾਂਦਾ ਹੈ। ਕੋਵੀ ਵੀ ਬਿੱਲ ਦਾ ਦੋਵਾਂ ਹਾਊਸਾਂ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਅਮਰੀਕਾ ਵਿੱਚ ਸੈਨੇਟਰ ਤੇ ਕਾਂਗਰਸਮੈੱਨ ਮੰਤਰੀ ਨਹੀਂ ਬਣ ਸਕਦੇ। ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜਿਸ ਸ਼ਹਿਰੀ ਨੂੰ ਚਾਹੇ ਮੰਤਰੀ ਨਾਮਜ਼ਦ ਕਰ ਸਕਦਾ ਹੈ, ਜਿਸ ਨੂੰ ‘ਸੈਕਟਰੀ ਆਫ਼ ਸਟੇਟ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਮੰਤਰੀ ਸਬੰਧਤ ਵਿਭਾਗ ਨਾਲ ਜੁੜੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ। ਚੋਣ ਭਾਵੇਂ ਰਾਸ਼ਟਰਪਤੀ, ਗਵਰਨਰ ਜਾਂ ਸੈਨੇਟ ਤੇ ਮੇਅਰ ਦੀ ਹੋਵੇ; ਮਈ/ਜੂਨ ਮਹੀਨੇ ਵਿੱਚ ਉਸ ਪਾਰਟੀ ਦੇ ਮੈਂਬਰ ਆਪਸ ਵਿੱਚ ਚੋਣ ਲੜਦੇ ਹਨ, Image result for usa cycleਜਿਸ ਨੂੰ ਪ੍ਰਾਇਮਰੀ ਕਿਹਾ ਜਾਂਦਾ ਹੈ। ਇਹ ਚੋਣ ਵੀ ਆਮ ਚੋਣਾਂ ਦੀ ਤਰ੍ਹਾਂ ਚੋਣ ਕਮਿਸ਼ਨ ਕਰਵਾਉਂਦਾ ਹੈ। ਪ੍ਰਾਇਮਰੀ ਚੋਣ ਵਿੱਚ ਜਿੱਤਣ ਵਾਲੇ ਹੀ ਨਵੰਬਰ ਵਿੱਚ ਹੋਣ ਵਾਲੀ ਚੋਣ ਲੜ ਸਕਦੇ ਹਨ। ਅਮਰੀਕਾ ਵਿੱਚ ਚੋਣ ਮੁੱਦਿਆਂ ’ਤੇ ਅਧਾਰਿਤ ਹੁੰਦੀ ਹੈ। ਵੱਡੇ-ਵੱਡੇ ਇਕੱਠਾਂ ਵਿੱਚ ਵਿਰੋਧੀ ਅਤੇ ਸੱਤਾਧਾਰੀ ਇੱਕ ਸਟੇਜ ’ਤੇ ਬਹਿਸ ਕਰਦੇ ਹਨ। ਮੀਡੀਆ ਤੋਂ ਇਲਾਵਾ ਉੱਥੇ ਹਾਜ਼ਰ ਲੋਕ ਸੁਆਲ ਪੁੱਛਦੇ ਹਨ। ਰਾਸ਼ਟਰਪਤੀ ਦੀ ਚੋਣ ਸਮੇਂ ਉਮੀਦਵਾਰ ਇੱਕੋ ਮੰਚ ’ਤੇ ਖਲੋਅ ਕੇ ਪੱਤਰਕਾਰਾਂ ਦੇ ਜੁਆਬ ਦਿੰਦੇ ਹਨ। ਬਹਿਸ ਉਸਾਰੂ ਹੁੰਦੀ ਹੈ। ਸਾਰਾ ਅਮਰੀਕਾ ਇਨ੍ਹਾਂ ਬਹਿਸਾਂ ਨੂੰ ਸੁਣ ਕੇ ਮਨ ਬਣਾਉਂਦਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਘਟੀਆ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਹੁੰਦੀ।

error: Alert: Content is protected !!