You dont have javascript enabled! Please download Google Chrome!

ਬਾਦਲਾਂ ਤੋਂ ਬਾਅਦ ਹੁਣ ਮਸ਼ਹੂਰ ਸਿੱਖ ਪ੍ਰਚਾਰਕਾਂ ਤੇ ਵਰੇ ਬਾਬਾ ਦਾਦੂਵਾਲ !!

ਬਰਗਾੜੀ ਮੋਰਚੇ ਤੇ ਬੈਠੇ ਭਾਈ ਧਿਆਨ ਸਿੰਘ ਮੰਡ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਜਿਥੇ ਮੋਰਚੇ ਸਬੰਧੀ ਵਿਚਾਰਾਂ ਕੀਤੀਆਂ ਓਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਣੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਤੇ ਵੀ ਸ਼ਬਦੀ ਵਾਰ ਕੀਤੇ। ਦੱਸ ਦਈਏ ਕਿ ਇਹ ਦੋਵੇਂ ਪ੍ਰਚਾਰਕ ਅਜੇ ਤੱਕ ਬਰਗਾੜੀ ਮੋਰਚੇ ਵਿਚ ਨਹੀਂ ਪਹੁੰਚੇ। ਬਰਗਾੜੀ ਵਿਖੇ 1 ਜੂਨ ਤੋਂ ਸਿੱਖ ਪੰਥ ਦੀਆਂ ਕੁਝ ਹੱਕੀ ਮੰਗਾਂ ਨੂੰ ਮਨਵਾਉਣ ਲਈ ਸਿੱਖ ਸੰਗਤਾਂ ਵੱਲ਼ੋਂ ਮੋਰਚਾ ਲਗਾਇਆ ਹੋਇਆ ਹੈ। ਸਰਬੱਤ ਖਾਲਸਾ ਵੱਲ਼ੋਂ ਥਾਪੇ ਹੋਏ ਤਖਤ ਸਾਹਿਬਾਨ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਇਹ ਮੋਰਚਾ ਨਿਰੰਤਰ ਚੱਲ ਰਿਹਾ ਹੈ। ਸਵੇਰ ਤੋਂ ਸ਼ਾਮ ਤੱਕ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੁੰਦੀਆਂ ਹਨ।ਸਿੱਖ ਕੌਮ ਦੇ ਪਰਚਾਰਕ, ਢਾਡੀ ਅਤੇ ਕਵੀਸ਼ਰੀ ਜਿੱਥੇ ਸਿੱਖ ਇਤਿਹਾਸ ਦਾ ਗਾਇਨ ਕਰਦੇ ਹਨ ਉਥੇ ਪੰਥਕ ਬੁਲਾਰੇ ਇਸ ਮੋਰਚੇ ਦੀਆਂ ਮੰਗਾਂ ਬਾਰੇ ਅਤੇ ਸਰਕਾਰਾਂ ਦੇ ਰਵੱਈਏ ਬਾਰੇ ਆਪਣਾਂ ਪੱਖ ਰੱਖਦੇ ਹਨ। Image result for bhai panthpreet singh khalsaਬਰਗਾੜੀ ਵਿਖੇ ਚੱਲ ਰਹੇ ਮੋਰਚੇ ਦੀਆਂ ਤਿੰਨ ਪ੍ਰਮੁੱਖ ਮੰਗਾਂ ਹਨ-ਪਹਿਲੀ ਤਾਂ ਇਹ ਕਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਦੂਜੀ ਇਹ ਕਿ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਿੰਘਾਂ ਤੇ ਗੋਲੀਆਂ ਚਲਾਉਣ ਵਾਲੇ ਗ੍ਰਿਫਤਾਰ ਕੀਤੇ ਜਾਣ ਅਤੇ ਤੀਜਾ ਕਿ ਲੰਬੇ ਸਮੇਂ ਤੋਂ ਜੇਲ਼੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਕੀਤੀ ਜਾਵੇ। Image result for dhadrianwaleਮੋਰਚੇ ਦੇ ਪਹਿਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਨੇ ਕੁਝ ਸਰਗਰਮੀ ਦਿਖਾਈ ਸੀ ਅਤੇ ਕੁਝ ਇੱਕੜ-ਦੁੱਕੜ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਪਰ ਹੁਣ ਜਾਪਦਾ ਹੈ ਕਿ ਉਪਰੋਂ ਪਈ ਘੂਰ ਦੇ ਡਰ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੈਰ ਪਿਛਾਂਹ ਖਿੱਚ ਲਏ ਹਨ। Image result for baba daduwal bargariਜਿਸ ਤੇਜ਼ੀ ਨਾਲ ਕੁਝ ਕੁ ਗ੍ਰਿਫਤਾਰੀਆਂ ਹੋਈਆਂ ਸਨ ਹੁਣ ਉਹ ਕਾਰਵਾਈ ਖਤਮ ਹੋ ਗਈ ਹੈ। ਸਿਰਫ ਦੋ ਚਾਰ ਬੰਦੇ ਫੜ ਕੇ ਖਾਨਾਪੂਰਤੀ ਕੀਤੀ ਜਾਣ ਲੱਗੀ ਹੈ। ਉਸ ਘਿਨਾਉਣੇ ਕਾਂਡ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸਨ ਇਸ ਬਾਰੇ ਕੋਈ ਖੁਲਾਸਾ ਨਹੀ ਕੀਤਾ ਜਾ ਰਿਹਾ।

error: Alert: Content is protected !!