You dont have javascript enabled! Please download Google Chrome!

ਬਰਗਾੜ੍ਹੀ ਮੋਰਚੇ ਤੇ ਪਹੁੰਚੇ ਭਗਵੰਤ ਮਾਨ ਨੇ ਦੇਖੋ ਕੀ ਕਿਹਾ ..ਕਿਵੇਂ ਕੈਪਟਨ ਬਾਦਲ ਨੂੰ ਬਚਾ ਰਿਹਾ ?

ਕੋਟਕਪੂਰਾ ਤੋਂ ਬਰਗਾੜੀ ਤੱਕ ਇਨਸਾਫ ਰੋਸ ਮਾਰਚ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਤੇ ਹਰਪਾਲ ਚੀਮਾ ਵੀ ਪਹੁੰਚੇ। ਦਿਲਚਸਪ ਗੱਲ਼ ਹੈ ਕਿ ਦੋਵੇਂ ਲੀਡਰ ਬਾਗੀ ਸੁਖਪਾਲ ਖਹਿਰਾ ਦੇ ਆਉਣ ਤੋਂ ਪਹਿਲਾਂ ਹੀ ਚਲੇ ਗਏ। ਦਰਅਸਲ ਸੁਖਪਾਲ ਖਹਿਰਾ ਧੜੇ ਨੇ ਹੀ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਇਸ ਰੋਸ ਮਾਰਚ ਦੀ ਤਿਆਰੀ ਕੀਤੀ ਸੀ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਧੜੇ ਨੇ ਪਹਿਲਾਂ ਇਸ ਤੋਂ ਦੂਰੀ ਹੀ ਬਣਾਈ ਰੱਖੀ। ਇਸ ਦੇ ਉਲਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਘੇਰਾਓ ਦਾ ਐਲਾਨ ਕੀਤਾ ਸੀ। ਇਸ ਮਗਰੋਂ ਸੋਸ਼ਲ ਮੀਡੀਆ ‘ਤੇ ਮਾਨ ਧੜੇ ਦੇ ਪੈਂਤੜੇ ਦੀ ਅਲੋਚਨਾ ਵੀ ਹੋਈ ਸੀ। ਸੁਖਪਾਲ ਖਹਿਰਾ ਨੇ ਵੀ ‘ਆਪ’ ਵਿਧਾਇਕਾਂ ਨੂੰ ਰੋਸ ਮਾਰਚ ਵਿੱਚ ਪਹੁੰਚਣ ਦੀ ਅਪੀਲ ਕੀਤੀ ਸੀ। ਇਸ ਤਹਿਤ ਅੱਜ ਭਗਵੰਤ ਮਾਨ ਤੇ ਹਰਪਾਲ ਚੀਮਾ ਬਰਗਾੜੀ ਪਹੁੰਚੇ ਪਰ ਜਲਦੀ ਹੀ ਵਾਪਸ ਚਲੇ ਗਏ। ਮੰਨਿਆ ਜਾ ਰਿਹਾ ਹੈImage result for bhagwant mann
ਕਿ ਅੱਜ ਦੇ ਇਕੱਠ ਮਗਰੋਂ ਖਹਿਰਾ ਧੜੇ ਦੀ ਪੰਥਕ ਵੋਟ ਬੈਂਕ ਵਿੱਚ ਸਾਖ ਵਧੀ ਹੈ। ਬਰਗਾੜੀ ਵਿਚ ਹੋਏ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਰਵਾਇਤੀ ਸਿਆਸੀ ਧਿਰਾਂ (ਕਾਂਗਰਸ ਤੇ ਅਕਾਲੀ ਦਲ) ਤੋਂ ਮਨ ਭਰ ਗਿਆ ਹੈ। ਭਾਵੇਂ ਬਰਗਾੜੀ ਇਕੱਠ ਨੂੰ ਧਾਰਮਿਕ ਇਕੱਤਰਤਾ ਵਜੋਂ ਪ੍ਰਚਾਰਿਆ ਗਿਆ ਹੈ ਪਰ ਇਸ ਦੀ ਆਮ ਆਦਮੀ ਪਾਰਟੀ ਦੇ ਸਾਰੇ ਧੜਿਆਂ ਨੇ ਖੁੱਲ੍ਹ ਕੇ ਹਮਾਇਤ ਕੀਤੀ।Image result for bhagwant mann ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਨੇ ਵੀ ਇਕੱਠ ਵਿਚ ਖੁੱਲ੍ਹ ਕੇ ਹਾਜ਼ਰੀ ਭਰੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੌਕੇ ਇਕ ਲੱਖ ਲੋਕਾਂ ਦਾ ਇਕੱਠ ਹੋਇਆ ਹੈ। ਮੀਡੀਆ ਰਿਪੋਰਟਾਂ ਵੀ ਇਹੀ ਦੱਸ ਰਹੀਆਂ ਹਨ ਕਿ ਇਹ ਇਕੱਠ ਅਕਾਲੀ ਦਲ ਤੇ ਕਾਂਗਰਸ ਦੀਆਂ ਰੈਲੀਆਂ ਤੋਂ ਵੱਧ ਸੀ। ਦੱਸ ਦਈਏ ਕਿ ਅੱਜ ਕਾਂਗਰਸ ਤੇ ਅਕਾਲੀ ਦਲ ਵੀ ਰੈਲੀਆਂ ਰੱਖੀਆਂ ਸਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਨੇ ਬਾਦਲ ਦੇ ਗੜ੍ਹ ਵਿਚ ਰੈਲੀਆਂ ਕੀਤੀਆਂ ਸਨ। ਇਸੇ ਦਿਨ ਬਰਗਾੜੀ ਵਿਚ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ ਸੀ। ਹਰ ਧਿਰ ਵੱਧ ਇਕੱਠ ਦੇ ਦਾਅਵੇ ਕਰ ਰਹੀ ਸੀ ਪਰ ਬਰਗਾੜੀ ਵਿਚ ਧਾਰਮਿਕ ਜਥੇਬੰਦੀਆਂ ਦੇ ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ।

Leave a Reply

Your email address will not be published. Required fields are marked *

error: Alert: Content is protected !!