You dont have javascript enabled! Please download Google Chrome!

ਬਟਾਲਾ ‘ਚ ਬੇਅਦਬੀ:. ਗੰਦਗੀ ਦੇ ਢੇਰ ‘ਚੋਂ ਮਿਲੇ ਗੁਟਕਾ ਸਾਹਿਬ ਤੇ ਗੁਰੂ ਸਾਹਿਬ ਦੀ ਫ਼ੋਟੋ ..

ਬਟਾਲਾ ਦੇ ਪਿੰਡ ਉਧਮਪੁਰ ਵਿੱਚ ਬੇਅਦਬੀ ਦੀ ਘਟਨਾ ਹੋਈ ਹੈ। ਇਸ ਘਟਨਾ ਵਿੱਚ ਗੁਰੂ ਸਾਹਿਬ ਦੀ ਫ਼ੋਟੋ. ਗੁਟਕਾ ਸਾਹਿਬ ਨੂੰ ਇੱਕ ਗਠੜੀ ਵਿੱਚ ਬੰਦ ਕੇ ਸਾਈਕਲ ਸਵਾਰ ਅਣਪਛਾਤੇ ਵਿਅਕਤੀ ਗੰਦਗੀ ਦੇ ਢੇਰ ਵਿੱਚ ਸੁੱਟ ਗਿਆ। ਪੁਲਿਸ ਨੇ ਫ਼ਿਲਹਾਲ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇੜੇ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਘਟਨਾ ਦੇ ਬਾਅਦ ਲੋਕਾਂ ਵਿੱਚ ਰੋਸ ਹੈ।sri gutka sahib  batala  sri guru granth sahib beadbi
ਕਸਬਾ ਊਧਨਵਾਲ ਨੇੜੇ ਬਿਜਲੀ ਘਰ ਵਿਖੇ ਬੀਤੇ ਦਿਨ 10 ਵਜੇ ਦੇ ਕਰੀਬ ਇਕ ਅਣਪਛਾਤੇ ਵਿਅਕਤੀ ਵਲੋਂ ਇਕ ਗਠੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬੰਨ੍ਹ ਕੇ ਘਾਹ-ਫੂਸ ਤੇ ਬੂਟੀ ਆਦਿ ਉੱਗੀ ਹੋਈ ਸੀ, ਸੁੱਟ ਦਿੱਤਾ ਗਿਆ। ਜਿਥੇ ਚਸ਼ਮਦੀਦਾਂ ਮੁਤਾਬਕ ਉਕਤ ਵਿਅਕਤੀ ਇਕ ਸਾਈਕਲ ਉੱਪਰ ਆਇਆ ਸੀ ਅਤੇ ਗੁਰੂ ਮਹਾਰਾਜ ਦਾ ਸਰੂਪ ਅਤੇ ਗੁਰਬਾਣੀ ਦੀਆਂ ਸੈਂਚੀਆਂ ਸੁੱਟ ਕੇ ਤੁਰਦਾ ਬਣਿਆ।Image may contain: 4 people, beard and hat ਜਦੋਂ ਸ਼ਾਮ 5 ਵਜੇ ਦੇ ਕਰੀਬ ਕਸ਼ਮੀਰ ਸਿੰਘ ਸਾਬਕਾ ਸਰਪੰਚ ਕਸਬਾ ਊਧਨਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਗਠੜੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਗੁਰੂ ਸਾਹਿਬ ਦੀ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਸਰੂਪ ਮੌਜੂਦ ਸਨ। ਇਸ ਘਟਨਾ ਦਾ ਪਤਾ ਲਗਦਿਆਂ ਹੀ ਇਲਾਕੇ ਦੇ ਲੋਕਾਂ ‘ਚ ਰੋਸ ਦੀ ਲਹਿਰ ਦੌੜ ਗਈ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈਆਂ। Image may contain: sky and outdoorਇਸ ਮਗਰੋਂ ਸਮੂਹ ਜਥੇਬੰਦੀਆਂ ਦੇ ਮੁਖੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਸੈਂਚੀਆਂ ਸਤਿਕਾਰ ਸਹਿਤ ਲਿਜਾ ਕੇ ਨਜ਼ਦੀਕ ਗੁਰਦੁਆਰਾ ਸ੍ਰੀ ਬੋਹੜੀ ਸਾਹਿਬ ਵਿਖੇ ਰੱਖ ਦਿੱਤੇ ਗਏ। ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੇ ਦੋਸ਼ੀਆਂ ਨੂੰ ਲੱਭ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਕੀ ਕਹਿੰਦੇ ਹਨ ਡੀ. ਐੱਸ. ਪੀ. ਦਾ …sri gutka sahib  batala  sri guru granth sahib beadbi
ਜਦੋਂ ਇਸ ਸਬੰਧ ਵਿਚ ਡੀ. ਐੱਸ. ਪੀ. ਵਰਿੰਦਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਸਿੱਖ ਸੰਗਤਾਂ ਦੀ ਆਸਥਾ ਨਾਲ ਜੁੜਿਆ ਹੈ ਅਤੇ ਬੜੀ ਬਾਰੀਕੀ ਨਾਲ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟਜ ਦੇਖੀ ਜਾ ਰਹੀ ਹੈ ਅਤੇ ਉਕਤ ਹੁਲੀਏ ਦਾ ਅਣਪਛਾਤਾ ਵਿਅਕਤੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਉਹ ਸਾਈਕਲ ‘ਤੇ ਆਇਆ, ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਫੜੇ ਜਾਣ ‘ਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

error: Alert: Content is protected !!