You dont have javascript enabled! Please download Google Chrome!

ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣ ਕਿਸਾਨਾਂ ਨੇ ਲਗਾਈ ਪਰਾਲੀ ਨੂੰ ਅੱਗ ..

ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਕੀਤੇ ਗਏ ਹੁਕਮਾਂ ਅਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਕੀਤੀਆਂ ਗਈਆਂ ਅਪੀਲਾਂ ਨੂੰ ਟਿੱਚ ਜਾਣਦਿਆਂ ਸਾਦਿਕ ਨੇ ਪਿੰਡ ਕਾਉਣੀ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਾਰਕੁੰਨਾਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ।PunjabKesari
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਖਾਲਸਾ, ਮੇਜਰ ਸਿੰਘ ਸਾਬਕਾ ਸਰਪੰਚ, ਇਕਾਈ ਪ੍ਰਧਾਨ ਭਜਨ ਸਿੰਘ ਅਤੇ ਸਾਥੀਆਂ ਨੇ ਦੱਸਿਆ ਕਿ ਪਰਾਲੀ ਦੀ ਅੱਗ ਮਾਮਲੇ ਨੂੰ ਲੈ ਕੇ ਪਿੰਡ ਵਾਸੀ ਗੁਰੂ ਘਰ ਵਿਚ ਇਕੱਤਰ ਹੋਏ ਅਤੇ ਵਿਚਾਰਾਂ ਉਪਰੰਤ ਫੈਸਲਾ ਕੀਤਾ ਕਿ ਅੱਜ ਦੋ ਕਿਸਾਨਾਂ ਹਰਨੇਕ ਸਿੰਘ, farmer  fire  punjab governmentਸੁਖਮੰਦਰ ਸਿੰਘ ਦੇ ਖੇਤਾਂ ਵਿਚ ਜਾ ਕੇ ਪਰਾਲੀ ਨੂੰ ਅੱਗ ਲਾਈ ਜਾਵੇਗੀ ਅਤੇ ਹਫਤੇ ਵਿਚ ਦੋ ਵਾਰ ਕਿਸਾਨ ਇਕੱਤਰ ਹੋ ਕੇ ਪਰਾਲੀ ਨੂੰ ਅੱਗ ਲਗਾਉਣਗੇ। ਜੇਕਰ ਜ਼ਿਲਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਪਰਾਲੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰਾ ਪਿੰਡ ਉਕਤ ਕਿਸਾਨਾਂ ਦੀ ਹਮਾਇਤ ‘ਤੇ ਉਤਰੇਗਾ ਅਤੇ ਸਖਤ ਐਕਸ਼ਨ ਲਿਆ ਜਾਵੇਗਾ।PunjabKesari
ਉਨ੍ਹਾਂ ਕਿਹਾ ਕਿ ਅਸੀਂ ਪਰਾਲੀ ਨੂੰ ਅੱਗ ਲਾ ਕੇ ਬਹਾਦਰੀ ਨਹੀਂ ਕਰ ਰਹੇ ਪਰ ਸਾਡੀ ਮਜਬੂਰੀ ਹੈ ਕਿਉਂਕਿ ਇਸ ਦਾ ਕੋਈ ਬਦਲ ਸਰਕਾਰ ਵੱਲੋਂ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਹਿ ਰਹੀ ਹੈ ਅਤੇ 8000 ਨੋਡਲ ਅਫਸਰ ਨਿਯੁਕਤ ਕਰ ਕੇ ਕਿਸਾਨਾਂ ਨੂੰ ਡੰਡੇ ਦਾ ਜ਼ੋਰ ਦਿਖਾ ਰਹੀ ਹੈ। PunjabKesariਜਦਕਿ ਗਰੀਨ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਕਿਸਾਨਾਂ ਨੂੰ ਪਰਾਲੀ ਦੇ ਬਦਲਵੇਂ ਪ੍ਰਬੰਧ ਲਈ ਮੁਫਤ ਸੰਦ ਦਿੱਤੇ ਜਾਣ। ਜੇਕਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣਾ ਹੈ ਤਾਂ 200 ਪ੍ਰਤੀ ਕੁਇੰਟਲ ਜਾਂ 10 ਹਜ਼ਾਰ ਪ੍ਰਤੀ ਏਕੜ ਬੋਨਸ ਦਿੱਤਾ ਜਾਵੇ ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਰਾਲੀ ਨੂੰ ਅੱਗ ਲਾਈ ਜਾਂਦੀ ਰਹੇਗੀ।

error: Alert: Content is protected !!