You dont have javascript enabled! Please download Google Chrome!

ਪੰਜਾਬ ‘ਚ ਅੱਤਵਾਦ ਫੈਲਾਉਣ ਦੀ ਸਾਜਿਸ਼ ਨਾਕਾਮ … CT Institute ਦੇ ਵਿਦਿਆਰਥੀ AK47 ਸਮੇਤ ਗ੍ਰਿਫਤਾਰ

ਸਿਟੀ ਇੰਸਟੀਚਿਊਟ ਦੇ ਡਾਇਰੈਕਟਰ ਮਨਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 12 ਵਜੇ ਦੇ ਕਰੀਬ ਡੀ. ਸੀ. ਪੀ. ਗੁਰਮੀਤ ਸਿੰਘ ਦਾ ਫੋਨ ਆਇਆ ਸੀ ਅਤੇ ਉਨ੍ਹਾਂ ਨੂੰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਫਤਰ ਬੁਲਾਇਆ ਗਿਆ। ਇਥੇ ਉਨ੍ਹਾਂ ਨੇ ਅੱਤਵਾਦੀ ਸਾਜਿਸ਼ ਹੋਣ ਦਾ ਸ਼ੱਕ ਜਤਾਉਂਦੇ ਹੋਏ ਹੋਸਟਲ ਦਾ ਦਰਵਾਜ਼ਾ ਖੁੱਲ੍ਹਵਾਉਣ ਦੀ ਗੱਲ ਕਹੀ। ਉਨ੍ਹਾਂ ਨੇ ਸਿਟੀ ਇੰਸਟੀਚਿਊਟ ‘ਚ ਪੜ੍ਹਦੇ 2 ਲੜਕਿਆਂ ਦੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਬਾਰੇ ਸਾਨੂੰ ਦੱਸਿਆ। ਤਕਰੀਬਨ ਇਕ ਘੰਟਾ ਇਥੇ ਬੈਠ ਕੇ ਪਲਾਨਿੰਗ ਕੀਤੀ ਗਈ ਕਿ ਕਿਹੜੀ ਪੁਲਸ ਕਿੱਥੇ ਲਗਾਉਣੀ ਹੈ। ਮਾਮਲਾ ਦੇਸ਼ ਦੀ ਸੁੱਰਖਿਆ ਦੇ ਨਾਲ ਜੁੜਿਆ ਹੋਣ ਕਰਕੇ ਸਿਟੀ ਇੰਸਟੀਚਿਊਟ ਦੀ ਮੈਨੇਜਮੈਂਟ ਨੇ ਪੁਲਸ ਦਾ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਜੇ. ਐਂਡ. ਕੇ ਅਤੇ ਪੰਜਾਬ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ 2 ਵਿਦਿਆਰਥੀਆਂ ਦੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਗੱਲ ਕਹੀ ਸੀ ਪਰ ਹੋਸਟਲ ਦੇ ਕਮਰਾ ਨੰਬਰ- 94 ‘ਚੋਂ 3 ਮੁਸਲਮਾਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਮਨਬੀਰ ਨੇ ਦੱਸਿਆ ਕਿ ਦੋ ਨੌਜਵਾਨ ਇਥੇ ਹੀ ਪੜ੍ਹਦੇ ਸੀ ਜਦਕਿ ਇਕ ਕਿਸੇ ਹੋਰ ਇੰਸਟੀਚਿਊਟ ‘ਚ ਪੜ੍ਹਦਾ ਸੀ ਅਤੇ ਉਹ ਇਨ੍ਹਾਂ ਦੇ ਕੋਲ ਹੀ ਆਇਆ ਹੋਇਆ ਸੀ। 30 ਮਿੰਟਾਂ ‘ਚ ਪੁਲਸ ਮੌਕੇ ‘ਤੇ ਉਨ੍ਹਾਂ ਨੂੰ ਬੈਗਾਂ ਸਮੇਤ ਕਾਬੂ ਕਰਕੇ ਲੈ ਗਈ। ਡਾਇਰੈਕਟਰ ਮਨਬੀਰ ਸਿੰਘ ਨੇ ਵੀ ਦੱਸਿਆ ਕਿ ਸਿਟੀ ਇੰਸਟੀਚਿਊਟ ‘ਚ 300 ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ‘ਚੋਂ 100 ਸ਼ਾਹਪੁਰ ਕੈਂਪਸ, 100 ਮਕਸੂਦਾਂ ਕੈਂਪਸ, 100 ਲੁਧਿਆਣਾ ਇੰਸਟੀਚਿਊਟ ‘ਚ ਸ਼ਾਮਲ ਹਨ

error: Alert: Content is protected !!