You dont have javascript enabled! Please download Google Chrome!

ਪੰਜਾਬੀ ਮੁੰਡੇ ਨੂੰ ਮਿਲਣ ਆਈ ਅਮਰੀਕਾ ਦੀ ਗੋਰੀ ਨੇ ਪਾਏ ਪੰਗੇ .. ਦੇਖੋ ਕੀ ਹੋਇਆ ..

ਸੋਸ਼ਲ ਮੀਡੀਆ ਨੇ ਹੁਣ ਤਕ ਜਿਥੇ ਕਈ ਰਿਸ਼ਤੇ ਬਣਾਏ ਨੇ ਉਥੇ ਹੀ ਕਈ ਰਿਸ਼ਤੇ ਉਜਾੜੇ ਵੀ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ‘ਚ ਸਾਹਮਣੇ ਆਇਆ ਹੈ, ਜਿਥੇ ਪੁਲਕਿਤ ਨਾਂ ਦੇ ਨੌਜਵਾਨ ਦੀ ਸੋਸ਼ਲ ਮੀਡੀਆ ‘ਤੇ ਅਮਰੀਕਾ ਦੀ ਇਕ ਲੜਕੀ ਦੋਸਤ ਬਣ ਗਈ। ਦੋਸਤੀ ਇੰਨੀ ਗਹਿਰੀ ਹੋ ਗਈ ਕਿ ਵਿਟਨੈਅ ਹੈਰਿਸ ਨਾਂ ਦੀ ਲੜਕੀ ਸੱਤ ਸਮੁੰਦਰ ਪਾਰ ਪੁਲਕਿਤ ਨੂੰ ਮਿਲਣ ਅੰਮ੍ਰਿਤਸਰ ਤਕ ਆ ਗਈ ਪਰ ਉਸ ਦੇ ਪਿੱਛੇ ਲੜਕੀ ਦੇ ਮਾਂ-ਬਾਪ ਨੇ ਅਮਰੀਕਾ ‘ਚ ਪੁਲਕਿਤ ਦੇ ਨਾਂ ‘ਤੇ ਅਫਵਾਹ ਫੈਲਾ ਦਿੱਤੀ ਕਿ ਉਨ੍ਹਾਂ ਦੀ ਲੜਕੀ ਨੂੰ ਜਾਲ ‘ਚ ਫੈਸਾਇਆ ਗਿਆ। ਮਾਮਲਾ ਇਨਾਂ ਵੱਧ ਗਿਆ ਕਿ ਪੁਲਕਿਤ ਤੇ ਹੈਰਿਸ ਨੂੰ ਏਅਰਪੋਰਟ ‘ਤੇ ਵੀ ਕਈ ਮੁਸ਼ਕਲਾਂ ਦਾ ਸਾਹਮਣੇ ਕਰਨਾ ਪਿਆ। ਗੱਲ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਲੜਕੀ ਦੇ ਮਾਪੇ ਭਾਰਤ ਉਸ ਵਾਪਸ ਲੈਣ ਲਈ ਆ ਗਏ ਸਨ। ਹੈਰਿਸ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਬਿਨਾਂ ਦੱਸੇ ਭਾਰਤ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਹੁਣ ਆਪਣੇ ਮਾਂ ਬਾਪ ਨਾਲ ਵਾਪਸ ਜਾ ਚੁੱਕੀ ਹੈ।
ਅੰਮ੍ਰਿਤਸਰ ਦੋਸਤ ਮਿਲਣ ਆਈ ਅਮਰੀਕੀ ਲੜਕੀ ਅਪਣੇ ਵਤਨ ਵਾਪਸ ਪਰਤ ਗਈ ਹੈ। ਇਨ੍ਹਾਂ ਦੋਵਾਂ ਦੀ ਦੋਸਤੀ ਫੇਸਬੁੱਕ ‘ਤੇ ਹੋਈ ਸੀ ਤੇ ਇਹ ਅਮਰੀਕੀ ਲੜਕੀ ਅਪਣੇ ਮਾਪਿਆਂ ਨੂੰ ਦੱਸੇ ਬਿਨਾਂ ਪੁਲਕਿਤ ਨੂੰ ਮਿਲਣ ਇਥੇ ਆ ਗਈ ਸੀ। ਜਾਣਕਾਰੀ ਮੁਤਾਬਕ ਵਿਨਟੇਅ ਹੈਰਿਸ (22) ਅਮਰੀਕਾ ਦੇ ਸ਼ਹਿਰ ਮੈਰੀਲੈਂਡ ‘ਚ ਜਿਮ ਟਰੇਨਰ ਵਜੋਂ ਕੰਮ ਕਰਦੀ ਹੈ। ਉਹ 19 ਸਤੰਬਰ ਨੂੰ ਅੰਮ੍ਰਿਤਸਰ ਆਈ ਸੀ। ਮਾਪਿਆਂ ਨੂੰ ਜਦੋਂ ਉਸ ਦੇ ਅੰਮ੍ਰਿਤਸਰ ਪੁੱਜਣ ਦੀ ਸੂਚਨਾ ਮਿਲੀ ਤਾਂ ਉਹ ਵੀ ਇਥੇ ਆ ਗਏ ਸਨ।
ਉਹ ਅਪਣੀ ਧੀ ਨੂੰ ਵਾਪਸ ਲਿਜਾਣਾ ਚਾਹੁੰਦੇ ਸਨ ਪਰ ਹੈਰਿਸ ਕੁੱਝ ਸਮਾਂ ਹੋਰ ਇਥੇ ਅਪਣੇ ਦੋਸਤ ਅਤੇ ਉਸ ਦੇ ਪਰਵਾਰ ਕੋਲ ਰਹਿਣਾ ਚਾਹੁੰਦੀ ਸੀ। ਅਮਰੀਕੀ ਪਰਵਾਰ ਬੀਤੀ ਰਾਤ ਅਪਣੀ ਧੀ ਨੂੰ ਵਾਪਸ ਲੈ ਕੇ ਗਿਆ। 12ਵੀਂ ਦੇ ਵਿਦਿਆਰਥੀ ਪੁਲਕਿਤ ਨੇ ਦਸਿਆ ਕਿ ਕੁੜੀ ਦੇ ਆਉਣ ਬਾਰੇ ਸੋਸ਼ਲ ਮੀਡੀਆ ‘ਤੇ ਹੋਏ ਗਲਤ ਪ੍ਰਚਾਰ ਕਾਰਨ ਉਸ ਦੇ ਮਾਪੇ ਡਰੇ ਹੋਏ ਸਨ ਉਹ ਉਸ ਨੂੰ ਵਾਪਸ ਲੈ ਗਏ। ਉਹ ਦੋਵੇਂ ਅਪਣੇ ਮਾਪਿਆਂ ਨੂੰ ਪ੍ਰੇਸ਼ਾਨੀ ‘ਚ ਨਹੀਂ ਪਾਉਣਾ ਚਾਹੁੰਦੇ ਸਨ, ਇਸ ਦੋਵਾਂ ਨੇ ਇਕ ਦੂਜੇ ਨੂੰ ਅਲਵਿਦਾ ਆਖ ਦਿਤਾ।An American girl arrives at Amritsar to meet her friend without informing her parentsਉਸ ਨੇ ਕਿਹਾ ਕਿ ਉਂਝ ਵੀ ਹੈਰਿਸ ਇਥੇ ਉਸ ਨੂੰ ਸਿਰਫ਼ ਮਿਲਣ ਦੇ ਇਰਾਦੇ ਨਾਲ ਆਈ ਸੀ ਤੇ ਦੋਵਾਂ ਦਾ ਫਿਲਹਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਵੀ ਨਹੀਂ ਸੀ। ਦਸਿਆ ਜਾ ਰਿਹਾ ਹੈ ਕਿ ਲੜਕੀ ਦੇ ਮਾਪੇ ਕੁੱਝ ਦਿਨ ਇਥੇ ਅੰਮ੍ਰਿਤਸਰ ਰਹੇ ਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਪੁਲਕਿਤ ਦੇ ਮਾਪਿਆਂ ਨੇ ਇਥੇ ਪੰਜ ਤਾਰਾ ਹੋਟਲ ‘ਚ ਕੀਤਾ ਸੀ। ਇਸ ਦੌਰਾਨ ਪੁਲਕਿਤ ਤੇ ਵਿਟਨੇਅ ਹੈਰਿਸ ਨੇ ਇਕੱਠੇ ਹਰਿਮੰਦਰ ਸਾਹਿਬ ਵੀ ਮੱਥਾ ਟੇਕਿਆ।

Leave a Reply

Your email address will not be published. Required fields are marked *

error: Alert: Content is protected !!