ਪੰਜਾਬੀ ਕੁੜੀ ਨਾਲ ਵੱਜੀ ਅਜੀਬ ਠੱਗੀ – ਵੇਖੋ ਵਿਡਿਓ ਤੇ ਸ਼ੇਅਰ ਕਰੋ…!

ਅੱਜ ਦੀ ਪੀੜ੍ਹੀ ਭਾਵੇਂ ਬਹੁਤ ਜ਼ਿਆਦਾ ਪੜ੍ਹੀ ਲਿਖੀ ਹੈ ਪਰ ਉਨ੍ਹਾਂ ਵਿੱਚ ਬਾਹਰ ਜਾਣ ਦਾ ਰੁਝਾਣ ਇੰਨਾਂ ਵਧ ਗਿਆ ਹੈ ਕਿ ਹੁਣ ਉਨ੍ਹਾਂ ਤੋਂ ਚੰਗੇ ਅਤੇ ਮਾੜੇ ਦੀ ਕੋਈ ਪਰਖ ਨਹੀਂ ਹੁੰਦੀ। ਅੱਜਕਲ੍ਹ ਏਜੰਟਾਂ ਵਲੋਂ ਲੋਕਾਂ ਨੂੰ ਬਾਹਰ ਭੇਜਣ ਦੇ ਨਾਂਅ ਤੇ ਠੱਗੀ ਮਾਰਨ ਦਾ ਕੰਮ ਪੂਰੇ ਜੋਰਾਂ ਤੇ ਹੈ। ਪੰਜਾਬ ਵਿੱਚ ਆਏ ਦਿਨੀਂ ਅਜਿਹੇ ਹੀ ਮਾਮਲੇ ਸਾਹਮਣੇ ਆਉਂਦੇ ਹਨ। ਕਈਆਂ ਨੂੰ ਤਾਂ ਏਜੰਟ ਪੈਸੇ ਲੈ ਕੇ ਭੇਜਦੇ ਨਹੀਂ ਅਤੇ ਕਈਆਂ ਨੂੰ ਕਿਸੇ ਦੇਸ਼ ਦਾ ਕਹਿ ਕੇ ਕਿਸੇ ਹੋਰ ਦੇਸ਼ ਭੇਜ ਦਿੰਦੇ ਹਨ।

ਵੇਖੋ ਤਾਜਾ ਘਟਨਾ ਦੀ ਤਾਜਾ ਵਿਡਿਓ :- ਪੰਜਾਬ ਵਿੱਚ ਅਜਿਹੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਿਮਰਜੀਤ ਸਿੰਘ ਬੈਂਸ ਨੇ ਸਾਹਮਣੇ ਲੈ ਕੇ ਆਉਂਦਾ ਹੈ। ਇਸ ਮਾਮਲੇ ਵਿੱਚ ਜਿੰਨ੍ਹਾਂ ਨਾਲ ਠੱਗੀ ਵੱਜੀ ਹੁਣ ਦਾ ਨਾਮ ਕਰਮਜੀਤ ਕੌਰ ਅਤੇ ਓਹ ਮੁੱਲਾਂਪੁਰ ਦਾਖਾ ਤੋਂ ਹਨ ਕਰਮਜੀਤ ਕੌਰ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਦੱਸਿਆ ਕਿ ਉਨ੍ਹਾਂ ਨੇ ਏਜੰਟ ਨਾਲ ਛੇ ਲੱਖ ਰੁਪਏ ਵਿੱਚ ਗੱਲ ਕੀਤੀ ਸੀ, ਯੂ ਐਸ ਜਾਣ ਲਈ ਤਿੰਨ ਲੱਖ ਰੁਪਏ ਪਹਿਲਾਂ ਦੇਣੇ ਸਨ ਅਤੇ ਤਿੰਨ ਲੱਖ ਰੁਪਏ ਯੂ ਐੱਸ ਪਹੁੰਚ ਕੇ ਪਰ ਏਜੰਟ ਨੇ ਉਨ੍ਹਾਂ ਤੋਂ ਤਿੰਨ ਲੱਖ ਰੁਪਏ ਲੈ ਕੇ ਧੋਖੇ ਨਾਲ ਕੁਵੈਤ ਭੇਜ ਦਿੱਤਾ।
ਕੁਵੈਤ ਜਾ ਕੇ ਉਨ੍ਹਾਂ ਨਾਲ ਬਹੁਤ ਬਦਸਲੂਕੀ ਹੋਈ। ਉਨ੍ਹਾਂ ਦਾ ਫੋਨ ਖੋਲ੍ਹਿਆ ਗਿਆ ਅਤੇ ਉਨ੍ਹਾਂ ਨੂੰ ਘਰ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਹੋਰ ਵੀ ਬਹੁਤ ਤਸੀਹੇ ਦਿੱਤੇ ਗਏ। ਉਸ ਨੂੰ ਟਾਰਚਰ ਕੀਤਾ ਗਿਆ ਬਹੁਤ ਲੰਮੀਆਂ ਕੋਸ਼ਿਸ਼ਾਂ ਦੇ ਬਾਅਦ ਜਦੋਂ ਮਾਮਲਾ ਸਿਮਰਜੀਤ ਸਿੰਘ ਬੈਂਸ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਇਸਤੇ ਤੁਰੰਤ ਕਾਰਵਾਈ ਕਰਦਿਆਂ ਲੜਕੀ ਨੂੰ ਵਾਪਸ ਬੁਲਾਇਆ। ਲੜਕੀ ਨੇ ਮੀਡੀਆ ਨੂੰ ਆਪਣੀ ਸਾਰੀ ਹੱਡਬੀਤੀ ਸੁਣਾਈ ਜੋ ਜੋ ਉਸ਼ ਦੇ ਨਾਲ ਹੋਇਆ ਸਿਮਰਜੀਤ ਸਿੰਘ ਬੈਂਸ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਠੱਗੀ ਮਾਰਨ ਵਾਲੇ ਏਜੰਟ ਦੇ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ।

ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਰਹਿਣ ਲਈ ਕਿਹਾ। ਜਦੋਂ ਵੀ ਕੋਈ ਤੁਹਾਡਾ ਵੀਜ਼ਾ ਲਗਵਾਉਂਦਾ ਹੈ ਤਾਂ ਪੂਰੀ ਜਾਂਚ ਪਰਖ ਕਰ ਲਓ ਕਿ ਵੀਜ਼ਾ ਸਹੀ ਲੱਗਾ ਹੈ ਜਾ ਗਲਤ ਕਿਉਂਕਿ ਅੱਜ ਕੱਲ੍ਹ ਜਿਵੇਂ ਜਿਵੇਂ ਲੋਕਾਂ ਵਿੱਚ ਬਾਹਰ ਜਾਣ ਦਾ ਰੁਝਾਨ ਵੱਧ ਰਿਹਾ ਹੈ ਉਹ ਉਵੇਂ ਏਜੰਟਾਂ ਦੀ ਗਿਣਤੀ ਵੀ ਵੱਧ ਰਹੀ ਹੈ ਇਨ੍ਹਾਂ ਵਿੱਚੋਂ ਵੀਜ਼ੇ ਲਗਾਉਣ ਵਾਲੇ ਏਜੰਟ ਘੱਟ ਹਨ ਤੇ ਠੱਗੀ ਮਾਰਨ ਵਾਲੇ ਜ਼ਿਆਦਾ ਹਨ।

Leave a Reply

Your email address will not be published. Required fields are marked *