You dont have javascript enabled! Please download Google Chrome!

ਪੂਰੀ ਸਿਰਾ ਗੱਲਬਾਤ …ਜਦੋਂ ਪੰਜਾਬੀ ਵਿੱਚ ਹਿੰਦੀ Mix ਹੋ ਜੇ ਫਿਰ ਦੇਖੋ ਖੀ ਹੁੰਦਾ ..

ਹੁਣ ਤੱਕ ਇਹ ਗੱਲ ਨਿਖਰ ਚੁੱਕੀ ਹੈ ਕਿ ਲੋਕ ਬੋਲੀ ਤੋਂ ਸੰਸਕ੍ਰਿਤ , ਪਾਲੀ , ਸਾਹਿਤਿਕ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਆਦਿ ਸਾਹਿਤਿਕ ਭਾਸ਼ਾਵਾਂ ਬਣੀਆਂ , ਵਿਗਸੀਆਂ । ਆਧੁਨਿਕ ਭਾਰਤੀ ਭਾਸ਼ਾਵਾਂ ਦੇ ਨਿਕਾਸ ਦੀ ਆਖ਼ਰੀ ਕੜੀ ਅਪਭ੍ਰੰਸ਼ ਹੈ । ਕੁਝ ਭਾਸ਼ਾ ਚਿੰਤਕਾਂ ਦਾ ਖ਼ਿਆਲ ਹੈ ਕਿ ਸਾਰੇ ਉੱਤਰੀ ਭਾਰਤ ਵਿੱਚ ਇੱਕ ਹੀ ਅਪਭ੍ਰੰਸ਼ ਪ੍ਰਚਲਿਤ ਸੀ ਪਰ ਇਹ ਗੱਲ ਸਹੀ ਨਹੀਂ ਜਾਪਦੀ । ਬੋਲੀ ਤਾਂ ‘ ਬਾਰਾਂ ਕੋਹਾਂ’ ਤੇ ਬਦਲ ਜਾਂਦੀ ਹੈ । ਇਸ ਲਈ ਵੱਖ-ਵੱਖ ਸੂਬਿਆਂ ਦੀਆਂ ਅਪਭ੍ਰੰਸ਼ ਭਾਸ਼ਾਵਾਂ ਵਿੱਚ ਸਥਾਨਿਕ ਰੰਗਣ ਜ਼ਰੂਰ ਹੋਵੇਗੀ । ਸ਼ਾਇਦ ਇਸੇ ਕਰ ਕੇ ਬਹੁਤੇ ਭਾਸ਼ਾ ਚਿੰਤਕਾਂ ਨੇ ਸ਼ੌਰਸ਼ੇਨੀ , ਮਹਾਂਰਾਸ਼ਟਰੀ , ਮਾਗਧੀ , ਅਰਧ ਮਾਗਧੀ , ਪੈਸ਼ਾਚੀ ਅਤੇ ਕੈਕੇਈ ਆਦਿ ਅਪਭ੍ਰੰਸ਼ਾਂ ਦੀ ਹੋਂਦ ਤਸੱਵਰ ਕੀਤੀ ਹੈ । ਇਹਨਾਂ ਤੋਂ ਹੀ ਆਧੁਨਿਕ ਆਰੀਆ ਭਾਸ਼ਾਵਾਂ ਪੰਜਾਬੀ , ਹਿੰਦੀ , ਗੁਜਰਾਤੀ , ਮਰਾਠੀ , ਉੜੀਆ ਅਤੇ ਮੈਥਿਲੀ ਆਦਿ ਦਾ ਨਿਕਾਸ ਹੋਇਆ । ਇਹਨਾਂ ਵਿੱਚੋਂ ਪੰਜਾਬੀ ਨੂੰ ਛੱਡ ਕੇ , ਬਾਕੀ ਭਾਸ਼ਾਵਾਂ ਦੇ ਨਿਕਾਸ ਬਾਰੇ ਕਾਫ਼ੀ ਠੋਸ ਸਿਧਾਂਤ ਸਥਾਪਿਤ ਹੋ ਚੁੱਕੇ ਹਨ ਪਰ ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਵਿਦਵਾਨਾਂ ਵਿੱਚ ਕਾਫ਼ੀ ਮੱਤ-ਭੇਦ ਹੈ । ਹੁਣ ਬਹੁਤੇ ਭਾਸ਼ਾ ਸ਼ਾਸਤਰੀਆਂ ਦੀ ਰਾਇ ਇਹ ਬਣੀ ਹੋਈ ਹੈ ਕਿ ਪੰਜਾਬੀ ਦਾ ਸ੍ਰੋਤ ਕੈਕੇਈ ਅਪਭ੍ਰੰਸ਼ ਹੈ । ਸਾਡੇ ਪੁਰਾਣੇ ਸਾਹਿਤ ਵਿੱਚ ਪੱਛਮੀ ਇਲਾਕੇ ਦਾ ਨਾਂ ਕੈਕਬ ਲਿਖਿਆ ਮਿਲਦਾ ਹੈ । ਇਸ ਇਲਾਕੇ ਦਾ ਭੂਗੋਲਿਕ ਖੇਤਰ ਮੁਲਤਾਨ ਤੋਂ ਪਿਸ਼ਾਵਰ ਅਤੇ ਤਕਸ਼ਿਲਾ ਤੱਕ ਦਾ ਸੀ । ਇੱਥੋਂ ਦੇ ਗਣਰਾਜ ਦੀ ਪੁੱਤਰੀ ਦਾ ਨਾਂ ਕੈਕੇਈ ਸੀ ਜਿਹੜੀ ਰਾਮ ਚੰਦਰ ਦੇ ਪਿਤਾ ਦਸ਼ਰਥ ਦੀ ਪਤਨੀ ਸੀ । ਕੈਕਬ ਪ੍ਰਦੇਸ਼ ਦੀ ਬੋਲੀ ਕੈਕੇਈ ਸੀ ਜਿਹੜੀ ਪੰਜਾਬੀ ਭਾਸ਼ਾ ਦੀ ਇੱਕ ਸ੍ਰੋਤ ਦੇ ਤੌਰ ਤੇ ਸਥਾਪਿਤ ਹੁੰਦੀ ਹੈ । ਪੰਜਾਬੀ ਦਾ ਨਿਕਾਸ ਇਸੇ ਅਪਭ੍ਰੰਸ਼ ਤੋਂ ਹੋਇਆ ।Image result for punjabism
ਪੰਜਾਬੀ ਦਾ ਵਿਕਾਸ : ਪੰਜਾਬੀ ਭਾਸ਼ਾ ਆਪਣੇ ਆਧੁਨਿਕ ਸਰੂਪ ਵਿੱਚ ਲਗਪਗ ਇੱਕ ਹਜ਼ਾਰ ਸਾਲ ਪਹਿਲਾਂ ( 10ਵੀਂ-11ਵੀਂ ਸਦੀ ) ਹੀ ਨਿਖਰ ਕੇ ਨਜ਼ਰ ਆਉਂਦੀ ਹੈ । ਇਸ ਦਾ ਨਿਕਾਸ ਉਸ ਵੇਲੇ ਦੀਆਂ ਲੋਕ ਬੋਲੀਆਂ ਅਪਭ੍ਰੰਸ਼ਾਂ ਤੋਂ ਹੋਇਆ । ਪਰ ਕਿਸੇ ਭਾਸ਼ਾ ਨੂੰ ਆਪਣੀ ਨਵੇਕਲੀ ਸ਼ਕਲ-ਸੂਰਤ ਅਖ਼ਤਿਆਰ ਕਰਨ ਵਿੱਚ ਦੋ ਤਿੰਨ ਸਦੀਆਂ ਸਹਿਜੇ ਹੀ ਲੱਗ ਜਾਂਦੀਆਂ ਹਨ । ਇਸ ਲਈ ਗਿਆਰ੍ਹਵੀਂ , ਬਾਰ੍ਹਵੀਂ ਸਦੀ ਦੀ ਪੰਜਾਬੀ ਭਾਸ਼ਾ ਦਾ ਸਰੂਪ ਏਨਾ ਨਿਖਰਵਾਂ ਨਹੀਂ ਕਿ ਜਣਾ-ਖਣਾ ਇਸ ਨੂੰ ਸਮਝ ਲਵੇ । ਅਸਲ ਵਿੱਚ ਇਹ ਸੰਕ੍ਰਾਂਤੀ ਕਾਲ ਦੀ ਭਾਸ਼ਾ ਹੈ ਜਿਸ ਨੂੰ ਵਿਦਵਾਨਾਂ ਨੇ ‘ ਅਵੱਹਠ’ ਦਾ ਨਾਂ ਦਿੱਤਾ ਹੈ । ਇਸ ਤੋਂ ਬਾਅਦ ਪੰਜਾਬੀ ਆਪਣੇ ਅਪਭ੍ਰੰਸ਼ ਪ੍ਰਭਾਵ ਹੇਠੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਿਧਾਂ- ਨਾਥਾਂ ਦੀਆਂ ਧੂਣੀਆਂ ਦੀ ਅੱਗ ਸੇਕਦੀ ਹੋਈ ਪੰਜਾਬੀਪੁਣੇ ਵੱਲ ਝੁਕਦੀ ਹੈ । ਸ਼ੇਖ਼ ਫ਼ਰੀਦ ਪੰਜਾਬੀ ਦਾ ਪਹਿਲਾ ਅਜਿਹਾ ਕਵੀ ਹੈ ਜਿਸ ਦੀ ਬਾਣੀ ਵਿੱਚ ਪੰਜਾਬੀ ਦਾ ਸਰੂਪ ਸਪਸ਼ਟ ਤੋਂ ਸਪਸ਼ਟਤਰ ਹੁੰਦਾ ਨਜ਼ਰ ਆਉਂਦਾ ਹੈ । Image result for punjabismਇਸ ਬਾਣੀ ਰੂਪ ਭਾਸ਼ਾਈ ਸ਼ੀਸ਼ੇ ਵਿੱਚੋਂ ਸਾਨੂੰ ਪਹਿਲੀ ਵਾਰ ਪੰਜਾਬੀ ਦਾ ਨਿਖਰਵਾਂ ਚਿਹਰਾ ਸਾਫ਼-ਸਾਫ਼ ਦਿਸਦਾ ਹੈ । ਫ਼ਰੀਦ ਤੋਂ ਬਾਅਦ ਗੁਰੂ ਨਾਨਕ ਕਾਲ ਤੱਕ ਦੇ ਦਰਮਿਆਨੇ ਸਮੇਂ ਦੀ ਕੋਈ ਰਚਨਾ ਸਾਨੂੰ ਹਾਸਲ ਨਹੀਂ ਹੁੰਦੀ । ਇਸ ਲਈ ਚੌਦ੍ਹਵੀਂ , ਪੰਦ੍ਹਰਵੀਂ ਸਦੀ ਦੀ ਪੰਜਾਬੀ ਭਾਸ਼ਾ ਬਾਰੇ ਕੋਈ ਲੱਖਣ ਲਾਉਣਾ ਸੰਭਵ ਨਹੀਂ । ਹਾਂ , ਏਨੀ ਗੱਲ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਭਾਗ ਦਾ ਸਿਤਾਰਾ ਪੰਦ੍ਹਰਵੀਂ ਸਦੀ ਤੱਕ ਚਮਕ ਉੱਠਿਆ ਸੀ ।
ਸੋਲ੍ਹਵੀਂ ਸਦੀ ਦਾ ਅਮਨ ਦਾ ਜ਼ਮਾਨਾ ਭਾਰਤੀ ਭਾਸ਼ਾਵਾਂ ਦੇ ਲਿਸ਼ਕਣ ਪੁਸ਼ਕਣ ਦਾ ਜ਼ਮਾਨਾ ਹੈ । ਇਸ ਲਈ ਪੰਜਾਬੀ ਭਾਸ਼ਾ ਵੀ ਇਸ ਵੇਲੇ ਨਵੀਂ ਦਿੱਖ ਅਤੇ ਨਵਾਂ ਨਿਖਾਰ ਫੜਦੀ ਹੈ । ਭਾਵੇਂ ਇਸ ਵੇਲੇ ਇੱਕ ਪਾਸੇ ਵਿਦੇਸ਼ੀ ਹਾਕਮਾਂ ਦੀ ਭਾਸ਼ਾ ਫ਼ਾਰਸੀ ਲੋਕ ਬੋਲੀਆਂ ਨੂੰ ਮਾਰਨ ਦੇ ਆਹਰ ਵਿੱਚ ਸੀ ਅਤੇ ਦੂਜੇ ਪਾਸੇ ਸੰਸਕ੍ਰਿਤ ਨੂੰ ਦੇਵ ਬਾਣੀ ਮੰਨਣ ਵਾਲੇ ਬ੍ਰਾਹਮਣ ਲੋਕ ਬੋਲੀਆਂ ਨੂੰ ‘ ਗਵਾਰੂ’ ਆਖ ਕੇ ਤ੍ਰਿਸਕਾਰ ਰਹੇ ਸਨ ਪਰ ਅਜਿਹੀ ਦੁਰਦਸ਼ਾ ਦੇ ਸਮੇਂ ਗੁਰੂ ਸਾਹਿਬਾਨ ਨੇ ਲੋਕਾਂ ਦੀ ਭਾਸ਼ਾ ਦਾ ਪੱਖ ਲਿਆ ।Image result for punjabi language ਉਹਨਾਂ ਨੇ ਆਪਣੇ ਅਧਿਆਤਮਿਕ ਵਿਚਾਰ ਅਤੇ ਸਮਾਜ ਸੁਧਾਰ ਦੇ ਸੁਨੇਹੜੇ ਲੋਕਾਂ ਦੀ ਭਾਸ਼ਾ ਵਿੱਚ ਦੇਣੇ ਬਿਹਤਰ ਸਮਝੇ । ਗੁਰੂ ਸਾਹਿਬ ਦੇ ਇਸ ਰੂਹਾਨੀ ਨਾਦ ਨਾਲ ਪੰਜਾਬੀ ਭਾਸ਼ਾ ਦੀ ਕਾਇਆ ਜਗਮਗਾ ਉੱਠੀ । 1601 ਵਿੱਚ ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰ ਕੇ , ਪੰਜਾਬੀ ਭਾਸ਼ਾ ਨੂੰ ਇੱਕ ਅਮੋਲਕ ਖ਼ਜ਼ਾਨਾ ਦਿੱਤਾ ।
ਸਤਾਰ੍ਹਵੀਂ ਸਦੀ ਦਾ ਸ਼੍ਰੋਮਣੀ ਕਵੀ ਭਾਈ ਗੁਰਦਾਸ ਹੈ ਉਸ ਨੇ 40 ਦੇ ਕਰੀਬ ਵਾਰਾਂ ਲਿਖੀਆਂ ਜਿਨ੍ਹਾਂ ਦੀ ਭਾਸ਼ਾ ਪੰਜਾਬੀ ਦੇ ਬਹੁ-ਭਾਂਤੇ ਸ਼ਬਦ ਭੰਡਾਰ ਦਾ ਮਹਾਕੋਸ਼ ਹੈ । ਇਸ ਸਦੀ ਦਾ ਬੀਰ-ਰਸੀ ਸਾਹਿਤ ਵੀ ਪੰਜਾਬੀ ਭਾਸ਼ਾ ਦੀ ਭਾਸ਼ਾਈ ਸਮਰੱਥਾ ਨੂੰ ਦ੍ਰਿੜ੍ਹ ਕਰਾਉਂਦਾ ਹੈ । ਅਠਾਰ੍ਹਵੀਂ ਸਦੀ ਦੀ ਚੜ੍ਹਤ ਨਾਲ ਪੰਜਾਬੀ ਭਾਸ਼ਾ ਦਾ ਇੱਕ ਹੋਰ ਨਵਾਂ ਦੌਰ ਸ਼ੁਰੂ ਹੁੰਦਾ ਹੈ । ਇਸ ਦੀ ਸ਼ਾਹਕਾਰ ਰਚਨਾ ‘ ਹੀਰ’ ਦੀ ਭਾਸ਼ਾ ਫ਼ਾਰਸੀ ਪ੍ਰਧਾਨ ਹੈ । Image result for punjabi languageਇਸ ਸਦੀ ਦੇ ਸਮੂਹ ਕਿੱਸਾਕਾਰਾਂ ਦੀ ਭਾਸ਼ਾ ਫ਼ਾਰਸੀ ਪ੍ਰਧਾਨ ਹੈ । ਉਨ੍ਹੀਵੀਂ ਸਦੀ ਦੇ ਅੱਧ ਵਿੱਚ ਅੰਗਰੇਜ਼ੀ ਹਕੂਮਤ ਕਾਇਮ ਹੋ ਗਈ । ਇਸ ਸਮੇਂ ਪੰਜਾਬੀ ਭਾਸ਼ਾ ਉੱਤੇ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ । ਸਾਹਿਤ ਦੇ ਖੇਤਰ ਵਿੱਚ ਪੱਛਮੀ ਸਾਹਿਤ ਰੂਪ-ਨਾਵਲ , ਕਵਿਤਾ , ਕਹਾਣੀ , ਇਕਾਂਗੀ , ਨਾਟਕ ਆਦਿ ਦੀ ਰਚਨਾ ਹੋਣ ਲੱਗੀ । ਪੰਜਾਬੀ ਵਿੱਚ ਨਵੀਂ ਕਿਸਮ ਦੀ ਭਾਸ਼ਾ ਸ਼ੈਲੀ ਨੇ ਜਨਮ ਲਿਆ ।
1947 ਵਿੱਚ ਭਾਰਤ ਅਜ਼ਾਦ ਹੋ ਗਿਆ । ਅਜ਼ਾਦੀ ਦਾ ਦਿਨ ਭਾਰਤੀ ਇਤਿਹਾਸ ਵਿੱਚ ਬੜਾ ਅਹਿਮ ਮੋੜ ਹੈ । ਪੰਜਾਬੀ ਭਾਸ਼ਾ ਇਸ ਦਿਨ ਤੋਂ ਨਵੇਂ ਦੌਰ ਵਿੱਚ ਪ੍ਰਵੇਸ਼ ਕਰਦੀ ਹੈ । ਪੰਜਾਬੀ ਨੂੰ ਰਾਜ ਪ੍ਰਬੰਧ ਅਤੇ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਮਾਨਤਾ ਮਿਲ ਗਈ । ਗਿਆਨ-ਵਿਗਿਆਨ ਅਤੇ ਹੋਰ ਗੰਭੀਰ ਵਿਸ਼ਿਆਂ ਦੇ ਸੂਖਮ ਵਿਚਾਰਾਂ ਨੂੰ ਪ੍ਰਗਟਾਉਣ ਲਈ ਪੰਜਾਬੀ ਨੂੰ ਸਮਰੱਥ ਬਣਾਉਣ ਦੀ ਜ਼ੋਰਦਾਰ ਗੱਲ ਛਿੜ ਪਈ ।Image result for punjabi language ਇਉਂ ਪਿਛਲੇ ਇੱਕ ਹਜ਼ਾਰ ਸਾਲ ਵਿੱਚ ਪੰਜਾਬੀ ਭਾਸ਼ਾ ਨੇ ਆਪਣੇ ਵਿਕਾਸ ਦੀਆਂ ਅਨੇਕਾਂ ਮੰਜ਼ਲਾਂ ਮੁਕਾਈਆਂ ਹਨ । ਅੱਜ ਪੰਜਾਬੀ ਭਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਦਸ ਕਰੋੜ ਤੋਂ ਵੱਧ ਹੈ ਅਤੇ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਇਸ ਦਾ ਦੁਨੀਆ ਦੀਆਂ ਭਾਸ਼ਾਵਾਂ ਵਿੱਚ ਬਾਰਵਾਂ ਨੰਬਰ ਹੈ ।

error: Alert: Content is protected !!