You dont have javascript enabled! Please download Google Chrome!

ਪਿੰਡਾਂ ਵਿੱਚ ਸਰਬਸੰਮਤੀ ਨਾਲ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਮਿਲੇਗਾ ਸਿਰਫ ਏਨਾ ਇਨਾਮ

ਪੰਚਾਇਤ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਕ ਨਿਜੀ ਚੈਨਲ ਦੇ ਵਿਚ ਇੰਟਰਵਿਊ ਦੌਰਾਨ ਕਿਹਾ ਹੈ । ਜੇਕਰ ਕਿਸੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈ ਤਾਂ ਸਰਕਾਰ ਵਲੋਂ ਉਸ ਪੰਚਾਇਤ ਨੂੰ 2 ਲੱਖ ਦਾ ਇਨਾਮ ਦਿੱਤਾ ਜਾਵੇਗਾ।

ਪਰ ਦੇਖਿਆ ਜਾਵੇ ਤਾਂ ਇਹ ਇਨਾਮ ਕਾਫੀ ਘੱਟ ਹੈ ਕਿਓਂਕਿ ਸਰਬਸੰਮਤੀ ਨਾਲ ਜਿਥੇ ਸਰਕਾਰ ਦਾ ਚੋਣਾਂ ਕਰਵਾਉਣ ਦਾ ਖਰਚਾ ਬਚਦਾ ਹੈ ਓਥੇ ਹੀ ਚੋਣਾਂ ਲੜ ਰਹੇ ਲੋਕਾਂ ਦਾ ਵੀ ਲੱਖਾਂ ਰੁਪਏ ਦੀ ਬਚਤ ਹੁੰਦੀ ਹੈ ਇਸ ਲਈ ਸਰਕਾਰ ਨੂੰ ਇਹ ਇਨਾਮ ਹੋਰ ਵਧਾਉਣਾ ਚਾਹੀਦਾ ਹੈ ।

ਉਹਨਾਂ ਨੇ ਕਿਹਾ ਕੀ ਉਹ ਚੋਣਾਂ ਨੂੰ ਬੰਗਾਲ ਨਹੀਂ ਬਣਨ ਦੇਣਗੇ ਤੇ ਪੰਜਾਬ ਵਿੱਚ ਚੋਣਾਂ ਬਿਨਾ ਕਿਸੇ ਖੂਨ ਖ਼ਰਾਬੇ ਤੋਂ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਹੋਣਗੀਆਂ।ਸੂਬੇ ‘ਚ 31 ਦਸੰਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ। ਇਸ ਬਾਰੇ ਪੰਚਾਇਤ ਵਿਭਾਗ ਵਲੋਂ ਚੋਣ ਕਮਿਸ਼ਨ ਨੂੰ ਨਵੀਂ ਤਰੀਕ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ‘ਚ 13 ਹਜ਼ਾਰ ਦੇ ਕਰੀਬ ਗ੍ਰਾਮ ਪੰਚਾਇਤਾਂ ਦੀ ਚੋਣ ਹੁੰਦੀ ਹੈ। ਸਰਕਾਰ ਵਲੋਂ 16 ਜੁਲਾਈ ਨੂੰ ਸਮੂਹ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਸ਼ਾਸਕ ਲਾ ਦਿੱਤੇ ਗਏ ਸਨ। ਸੰਵਿਧਾਨਕ ਤੌਰ ‘ਤੇ ਗ੍ਰਾਮ ਪੰਚਾਇਤਾਂ ਦੇ ਭੰਗ ਹੋਣ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਚੋਣਾਂ ਦਾ ਅਮਲ ਨੇਪਰੇ ਚਾੜ੍ਹਨਾ ਜ਼ਰੂਰੀ ਹੈ।

ਕੈਪਟਨ ਸਰਕਾਰ ਨੇ ਅਕਤੂਬਰ ਦੇ ਪਹਿਲੇ ਹਫਤੇ ‘ਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਦਾ ਐਲਾਨ ਕੀਤਾ ਸੀ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅਕਤੂਬਰ ‘ਚ ਪੰਚਾਇਤਾਂ ਦੀ ਰਾਖਵਾਂਕਰਨ ਦੀ ਪ੍ਰਕਿਰਿਆ ਨੇਪਰੇ ਨਾ ਚਡਞ੍ਹਨ ਕਾਰਨ ਇਹ ਚੋਣਾਂ ਮੁਲਤਵੀ ਕੀਤੀਆਂ ਗਈਆਂ ਸਨ ਪਰ ਹੁਣ ਇਨ੍ਹਾਂ ਚੋਣਾਂ ਨੂੰ 31 ਦਸੰਬਰ ਨੂੰ ਪਹਿਲਾਂ ਕਰਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

error: Alert: Content is protected !!