You dont have javascript enabled! Please download Google Chrome!

ਪਿਤਾ ਮੁਸਲਮਾਨ, ਮਾਂ ਈਸਾਈ ਹੈ, ਤੇ ਧੀ ਬਣੀ ‘ਸਿੰਘਣੀ’ … ਸਾਰੇ ਸ਼ੇਅਰ ਜਰੂਰ ਕਰ ਦਿਓ ..

ਹਰ ਧਰਮ ਸਾਨੂੰ ਏਕਤਾ ਦਾ ਸੰਦੇਸ਼ ਦਿੰਦਾ ਹੈ। ਮੰਦਰ, ਮਸਜਿਦ, ਗੁਰਦੁਆਰਾ ਜਿੱਥੇ ਵੀ ਇਨਸਾਨ ਜਾਂਦਾ ਹੈ, ਸਿਰ ਆਪਣੇ-ਆਪ ਝੁੱਕ ਜਾਂਦਾ ਹੈ। ਰੱਬ ਹਰ ਥਾਂ ਵੱਸਦਾ ਹੈ ਪਰ ਉਸ ਦੇ ਰੂਪ ਅਨੇਕ ਹਨ। ਕੋਈ ਈਸਾਈ ਹੈ ਤੇ ਕੋਈ ਮੁਸਲਿਮ। ਟੈਕਸਾਸ ‘ਚ ਇਕ ਅਜਿਹੀ ਹੀ ਲੜਕੀ ਹੈ, ਜਿਸ ਨੇ ਸਿੱਖੀ ਨੂੰ ਅਪਣਾਇਆ। ਖਾਸ ਗੱਲ ਇਹ ਹੈ ਕਿ ਉਸ ਦੀ ਮਾਂ ਈਸਾਈ ਹੈ ਅਤੇ ਪਿਤਾ ਮੁਸਲਮਾਨ ਹਨ। ਬਸ ਇੰਨਾ ਹੀ ਨਹੀਂ ਲੜਕੀ ਨੇ ਆਪਣਾ ਨਾਂ ਸਿੱਖ ਧਰਮ ‘ਚ ਪ੍ਰਚਲਿਤ ਨਾਂਵਾਂ ਮੁਤਾਬਕ ਹਰਸੰਗਤ ਰਾਜ ਕੌਰ ਰੱਖਿਆ ਹੈ। ਅਜਿਹਾ ਬਹੁਤ ਘੱਟ ਪਰਿਵਾਰਾਂ ‘ਚ ਹੁੰਦਾ ਹੈ ਕਿ ਬੱਚਾ ਜਾਂ ਬੱਚੀ ਸਿੱਖੀ ਸਰੂਪ ਨੂੰ ਧਾਰਨ ਕਰਨ। ਰਾਜ ਕੌਰ ਦਾ ਜਨਮ ਟੈਕਸਾਸ ‘ਚ ਹੋਇਆ। ਉਹ ਇਕ ਨਿਹੰਗ ਸਿੱਖ ਤੋਂ ਪ੍ਰਭਾਵਿਤ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਸਿੱਖ ਧਰਮ ਨੂੰ ਅਪਣਾਇਆ ਅਤੇ ਇਕ ਨਿਹੰਗ ਸਿੰਘਣੀ ਬਣਨ ਲਈ ਉਸ ਨੇ ਸਿੱਖ ਧਰਮ ਦੀ ਰਸਮ ਨੂੰ ਪੂਰਾ ਕੀਤਾ। ਸਿੱਖ ਪਰਿਵਾਰ ਵਿਚ ਜਨਮ ਲੈ ਕੇ ਸਿੱਖੀ ਤੋਂ ਮੁਨਕਰ ਹੋਣ ਵਾਲੇ ਸਿੱਖ ਬੱਚਿਆਂ ਲਈ ਇਹ ਸਿੰਘਣੀ ਪ੍ਰੇਰਨਾਸਰੋਤ ਹੈ ਜਿਹੜੇ ਸਿੱਖੀ ਤਿਆਗ ਕੇ ਪਤਿਤ ਹੋ ਜਾਂਦੇ ਹਨ ਜਾਂ ਸਿੱਖੀ ਛੱਡ ਦਿੰਦੇ ਹਨ। ਪਿਉ ਮੁਸਲਮਾਨ ਤੇ ਮਾਂ ਈਸਾਈ ਦੀ ਧੀ ਕਿਉਂ ਬਣੀ ਨਿਹੰਗ ਸਿੰਘਣੀ? ਆਖਿਰ ਕਿਉਂ ਉਸਨੇ ਨਿਹੰਗ ਸਿੰਘਾਂ ਦਾ ਬਾਣਾ ਅਪਣਾਇਆਂ? ਪਿਉ ਮੁਸਲਮਾਨ ਤੇ ਮਾਂ ਈਸਾਈ ਦੇ ਘਰ ਜਨਮੀ ਹਰਸੰਗਤ ਰਾਜ ਕੌਰ ਦੁਨੀਆਂ ਦੇ ਚੋਣਵੇਂ ਗੋਰਿਆਂ ਵਿਚੋਂ ਇਕ ਹੈ, ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾਣਾ ਅਪਣਾਇਆ।
ਅਮਰੀਕਾ ਦੇ ਟੈਕਸਾਸ ਸੂਬੇ ਨਾਲ ਸਬੰਧਤ ਹਰਸੰਗਤ ਰਾਜ ਕੌਰ ਅਪਣੇ ਆਪ ਨੂੰ ਪਰਸ਼ੀਅਨ-ਸਕੈਂਡੇਨੇਵੀਅਨ ਸਿੰਘਣੀ ਅਖਵਾ ਕੇ ਮਾਣ ਮਹਿਸੂਸ ਕਰਦੀ ਹੈ। Image result for harsangat raj kaurਹਰਸੰਗਤ ਰਾਜ ਕੌਰ ਨੇ ਸਿਰਫ਼ ਨਿਹੰਗ ਬਾਣਾ ਹੀ ਨਹੀਂ ਅਪਣਾਇਆ ਸਗੋਂ ਪੂਰਨ ਗੁਰਮਰਿਆਦਾ ਅਨੁਸਾਰ ਅੰਮ੍ਰਿਤ ਛਕਿਆ ਹੈ।
ਉਸ ਨੇ 2012 ਵਿਚ ਅਪਣੀ ਪਹਿਲੀ ਬਰਤਾਨੀਆ ਫੇਰੀ ਦੌਰਾਨ ਬਾਬਾ ਬੁੱਢਾ ਦਲ ਦੇ ਜਥੇਦਾਰ ਜੋਗਿੰਦਰ ਸਿੰਘ ਤੋਂ ਅੰਮ੍ਰਿਤ ਛਕਿਆ ਸੀ।ਤੀਰਅੰਦਾਜ਼ੀ ਅਤੇ ਘੋੜਸਵਾਰੀ ਵਿਚ ਪੂਰੀ ਤਰ੍ਹਾਂ ਮਾਹਰ ਹਰਸੰਗਤ ਰਾਜ ਕੌਰ ਨੇ ਦਸਿਆ ਕਿ ਉਸ ਨੂੰ ਨਿਹੰਗਾਂ ਦਾ ਬਾਣਾ ਅਤੇ ਰਹਿਣ-ਸਹਿਣ ਕੁਦਰਤ ਦੇ ਨੇੜੇ ਜਾਪਿਆ।Image result for harsangat raj kaur
ਤਖ਼ਤ ਦਮਦਮਾ ਸਾਹਿਬ ਵਿਖੇ ਗੁਰਮੁਖੀ ਵਿਚ ਮੁਹਾਰਤ ਹਾਸਲ ਕਰਨ ਪਿੱਛੋਂ ਉਹ ਗੁਰਬਾਣੀ ਉਚਾਰਣ ਵੀ ਕਰ ਲੈਂਦੀ ਹੈ।ਹਰਸੰਗਤ ਰਾਜ ਕੌਰ ਨੇ ਦਸਿਆ ਕਿ ਨਿਹੰਗ ਸਿੰਘ ਦੀ ਜ਼ਿੰਦਗੀ ਅਪਣਾਉਣ ਮਗਰੋਂ ਉਸ ਦੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਆਈਆਂ ਹਨ।
ਉਹ ਪੰਜ ਸਾਲ ਦੀ ਉਮਰ ਤੋਂ ਘੋੜਸਵਾਰੀ ਕਰ ਰਹੀ ਹੈ। Image result for harsangat raj kaurਹਰਸੰਗਤ ਰਾਜ ਕੌਰ ਮੁਤਾਬਕ ਉਸ ਦੇ ਪਿਤਾ ਈਰਾਨੀ ਮੂਲ ਦੇ ਹਨ ਅਤੇ ਉਨ੍ਹਾਂ ਨੂੰ ਫ਼ਾਰਸੀ ਆਉਂਦੀ ਹੋਣ ਕਾਰਨ ਗੁਰਮੁਖੀ ਸਿੱਖਣ ਵਿਚ ਜ਼ਿਆਦਾ ਦਿੱਕਤ ਨਹੀਂ ਆਈ। ਅਮਰੀਕਾ ਵਿਚ ਸਿੱਖਾਂ ‘ਤੇ ਹਮਲੇ ਦੀਆਂ ਘਟਨਾਵਾਂ ਬਾਰੇ ਸੁਣ ਕੇ ਉਸ ਨੂੰ ਹੈਰਾਨੀ ਨਹੀਂ ਹੁੰਦੀ ਕਿਉਂਕਿ ਉਹ ਜਾਣਦੀ ਹੈ ਕਿ ਸਿੱਖ ਪਹਿਰਾਵੇ ਨੂੰ ਲੋਕ ਗ਼ਲਤ ਸਮਝ ਲੈਂਦੇ ਹਨ।

error: Alert: Content is protected !!