You dont have javascript enabled! Please download Google Chrome!

ਪਾਠੀ ਸਿੰਘਾਂ ਲਈ ਪਰਿਵਾਰ ਪਾਲਣਾ ਹੋਇਆ ਮੁਸ਼ਕਿਲ..!

ਗੁਰੂ ਘਰ ਦੇ ਵਜੀਰ ਪਾਠੀ ਸਿੰਘਾਂ ਦੀ ਹਾਲਾਤ ਕਾਫ਼ੀ ਮਾੜੀ ਹੈ, ਕਿਉਂਕਿ ਉਨ੍ਹਾਂ ਨੂੰ ਇਕ ਦਿਹਾੜੀਦਾਰ ਮਜ਼ਦੂਰ ਨਾਲੋਂ ਵੀ ਘੱਟ ਮਿਹਨਤਾਨਾ ਮਿਲ ਰਿਹਾ ਹੈ, ਜਿਸ ਨਾਲ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਹੇ ਹਨ |

ਜਾਣਕਾਰੀ ਅਨੁਸਾਰ ਸ਼ੋ੍ਮਣੀ ਕਮੇਟੀ ਅਧੀਨ ਗੁਰਦੁਆਰਿਆਂ ‘ਚ ਲਗਪਗ 8 ਹਜ਼ਾਰ ਪਾਠੀ ਸਿੰਘ ਨੂੰ ਪਹਿਲਾਂ ਪ੍ਰਤੀ ਅਖੰਡ ਪਾਠ 600 ਰੁਪਏ ਮਿਹਨਤਾਨਾ ਦਿੱਤਾ ਜਾਂਦਾ ਸੀ ਪਰ ਸ਼ੋ੍ਮਣੀ ਅਖੰਡ ਪਾਠੀ ਵੈਲਫ਼ੇਅਰ ਸੁਸਾਇਟੀ ਵਲੋਂ ਸੰਘਰਸ਼ ਕਰਨ ਤੋਂ ਬਾਅਦ 31 ਜੁਲਾਈ 2017 ਤੋਂ ਬਾਅਦ ਪਾਠੀ ਸਿੰਘ ਨੂੰ ਪ੍ਰਤੀ ਅਖੰਡ ਪਾਠ ਦਾ 800 ਰੁਪਏ ਮਿਹਨਤਾਨਾ ਦਿੱਤਾ ਜਾ ਰਿਹਾ ਹੈ |

ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਅਖੰਡ ਪਾਠਾਂ ‘ਚ ਸੇਵਾ ਨਿਭਾਉਣ ਵਾਲੇ ਪਾਠੀ ਸਿੰਘਾਂ ਨੂੰ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਕਮਾ ਲੈਂਦੇ ਹਨ | ਜਦਕਿ ਸ਼੍ਰੋਮਣੀ ਕਮੇਟੀ ਕਮੇਟੀ ਦੇ ਹੋਰਨਾਂ ਗੁਰੂ ਘਰਾਂ ‘ਚ ਪ੍ਰਤੀ ਮਹੀਨਾ 5 ਤੋਂ 8 ਸ੍ਰੀ ਅਖੰਡ ਪਾਠ ਕਰਵਾਏ ਜਾਂਦੇ ਹਨ, ਜਿਨ੍ਹਾਂ ‘ਚ ਸੇਵਾ ਨਿਭਾਉਣ ਵਾਲੇ ਪਾਠੀ ਸਿੰਘ ਨੂੰ 4 ਹਜ਼ਾਰ ਰੁਪਏ ਤੋਂ 6400 ਰੁਪਏ ਤੱਕ ਹੀ ਮਿਹਨਤਾਨਾ ਮਿਲਦਾ ਹੈ |

ਸ਼੍ਰੋਮਣੀ ਕਮੇਟੀ ਅਧੀਨ ਸੇਵਾ ਨਿਭਾਉਣ ਵਾਲੇ ਪਾਠੀ ਸਿੰਘਾਂ ਨੂੰ ਜੋ ਪ੍ਰਤੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੇਟਾ ਦਿੱਤੀ ਜਾਂਦੀ ਹੈ, ਉਹ ਭੇਟਾ ਸ਼੍ਰੋਮਣੀ ਕਮੇਟੀ ਆਪਣੇ ਕੋਲੋਂ ਦੇਣ ਦੀ ਬਜਾਏ ਗੁਰੂ ਘਰਾਂ ‘ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀ ਸੰਗਤ ਵਲੋਂ ਪ੍ਰਤੀ ਸ੍ਰੀ ਅਖੰਡ ਪਾਠ ਸਾਹਿਬ ਜੋ 7500 ਰੁਪਏ ਭੇਟਾ ਦਿੱਤੀ ਜਾਂਦੀ ਹੈ, ਉਸ ਵਿਚੋਂ ਦਿੱਤੀ ਜਾਂਦੀ ਹੈ |

ਪਾਠੀ ਸਿੰਘਾਂ ਨੂੰ ਜੋ ਸੇਵਾ ਮਿਲਦੀ ਹੈ, ਉਸ ਵਿਚੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ‘ਚ ਹੋਣ ਵਾਲੇ ਪਾਠਾਂ ਵਿਚ ਸੇਵਾ ਨਿਭਾਉਣ ਵਾਲੇ 8 ਪਾਠੀਆਂ ਨੂੰ 800 ਰੁਪਏ ਪ੍ਰਤੀ ਪਾਠੀ ਅਦਾ ਕਰਕੇ 1100 ਰੁਪਏ ਬਚਾ ਲੈਂਦੀ ਹੈ | ਜਦ ਕਿ ਹੋਰਨਾਂ ਗੁਰੂ ਘਰਾਂ ‘ਚ ਪਾਠਾਂ ਵਿੱਚ ਸੇਵਾ ਨਿਭਾਉਣ ਵਾਲੇ 6 ਪਾਠੀਆਂ ਨੂੰ ਪ੍ਰਤੀ ਪਾਠੀ 800 ਰੁਪਏ ਅਦਾ ਕਰਕੇ 2700 ਰੁਪਏ ਬਚਾ ਲੈਂਦੀ ਹੈ |

ਸ਼੍ਰੋਮਣੀ ਕਮੇਟੀ ਤੋਂ ਇਲਾਵਾ ਪੰਜਾਬ ਦੇ ਸਾਰੇ ਪਿੰਡਾਂ, ਕਸਬਿਆਂ, ਮੁਹੱਲਿਆਂ ਤੇ ਸ਼ਹਿਰਾਂ ‘ਚ ਗੁਰੂ ਘਰਾਂ ਵਿਚ ਪਾਠੀ ਸਿੰਘਾਂ ਨੂੰ 5 ਹਜ਼ਾਰ ਰੁਪਏ ਤੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਮਿਲਦਾ ਹੈ | ਪੰਜਾਬ ਵਿਚ ਜੇਕਰ ਇਕ ਮਜ਼ਦੂਰ ਦਿਹਾੜੀ ‘ਤੇ ਕੰਮ ਕਰਨ ਲਈ ਬੁਲਾਇਆ ਜਾਵੇ, ਤਾਂ ਉਹ 300 ਰੁਪਏ ਤੋਂ 400 ਰੁਪਏ ਰੋਜ਼ਾਨਾ ਲੈਂਦਾ ਹੈ | ਪਰ ਇਸ ਦੇ ਮੁਕਾਬਲੇ ਪਾਠੀ ਸਿੰਘਾਂ ਨੂੰ 267 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਿਲਦੇ ਹਨ |

Leave a Reply

Your email address will not be published. Required fields are marked *

error: Alert: Content is protected !!