ਪਟਨਾ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਕੇ ਹੋ ਜਾਵੇਗੀ ਰੂਹ ਖੁਸ਼,ਵੀਡੀਓ ਸ਼ੇਅਰ ਜਰੂਰ ਕਰੋ..!

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਦੇ ਗੁਰਦੁਆਰੇ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਘਰ ਵਿਚ ਬੈਠੇ ਲੋਕਾਂ ਲਈ ਦੇ ਦਰਬਾਰ ਦੇ ਅੰਦਰ ਦੇ ਦਰਸ਼ਨ ਕਰ ਸਕਦੇ ਹਨ। ਦਰਬਾਰ ਦੇ ਅੰਦਰ ਆਰਤੀ ਕੀਤੀ ਜਾ ਰਹੀ ਹੈ। ਗੁਰਦੁਆਰੇ ਦਾ ਨਜ਼ਾਰਾ ਮਨ ਨੂੰ ਮੋਹਿਤ ਕਰਨ ਵਾਲਾ ਹੈ। ਪਟਨਾ ਸਾਹਿਬ ‘ਚ ਮਨਾਇਆ ਜਾਣ ਵਾਲਾ ਸ੍ਰੀ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ‘ਚ ਪ੍ਰਸਿੱਧ ਹੈ। ਇਸ ਗੁਰਦੁਆਰੇ ‘ਚ ਗੁਰੂ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪ੍ਰਕਾਸ਼ ਪੁਰਬ ‘ਚ ਸਥਾਨਕ ਲੋਕਾਂ ਦੇ ਨਾਲ ਦੇਸ਼-ਵਿਦੇਸ਼ ਤੋਂ ਸੈਲਾਨੀ ਵੀ ਇੱਥੇ ਹਿੱਸਾ ਲੈਣ ਆਉਂਦੇ ਹਨ।ਗੁਰਦੁਆਰੇ ਅੰਦਰ ਲੱਗੀ ਰੰਗ ਬਦਲੀ ਰੋਸ਼ਨੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਖਾਸ ਗੱਲ ਇਹ ਹੈ ਕਿ ਜਿਸ ਦਿਨ ਤੋਂ ਪਟਨਾ ‘ਚ ਪਲਾਸਟਿਕ ਲਿਫਾਫੇ ਬੰਦ ਹੋਏ ਹਨ, ਉਸ ਦਿਨ ਤੋਂ ਸਿਨਥੈਟਿਕ ਲਿਫਾਫੇ ‘ਚ ਹੀ ਪ੍ਰਸਾਦ ਪੈੱਕ ਕਰ ਕੇ ਰੱਖਿਆ ਗਿਆ ਹੈ। ਲਿਫਾਫੇ ਬੈਨ ‘ਤ ਪ੍ਰਸ਼ਾਸਨ ਉਸ ਦਿਨ ਤੋਂ ਨਿਗਰਾਨੀ ਰੱਖ ਰਿਹਾ ਹੈ ਅਤੇ ਜ਼ੁਰਮਾਨੇ ਵੀ ਲਗਾ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਰੇਲਵੇ ਵਿਭਾਗ ਨੇ ਵੇ ਸਰਧਾਲੂਆਂ ਲਈ ਵਿਸੇਸ ਸਹੂਲਤ ਦਿੱਤੀ ਹੈ ਤਾਂ ਕਿ ਲੋਕਾਂ ਨੂੰ ਪਟਨਾ ਸਾਹਿਬ ਦਰਸਨ ਕਰਨ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਆ ਸਕੇ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 352ਵੇਂ ਪ੍ਰਕਾਸ਼ ਦਿਹਾੜੇ ਮੌਕੇ ਰੇਲਵੇ ਨੇ ਅਹਿਮ ਫੈਸਲਾ ਲੈਂਦੇ ਹੋਏ 5 ਤੋਂ 19 ਜਨਵਰੀ ਤਕ ਪਟਨਾ ਸਾਹਿਬ ਸਟੇਸ਼ਨ ‘ਤੇ 24 ਟ੍ਰੇਨਾਂ ਨੂੰ ਅਸਥਾਈ ਠਹਿਰਾਅ ਦਾ ਇੰਤਜ਼ਾਮ ਕੀਤਾ ਗਿਆ ਹੈ। ਰੇਲਵੇ ਅਧਿਕਾਰੀ ਰਾਜੇਸ਼ ਕੁਮਾਰ ਅਨੁਸਾਰ ਇਸ ਸਮੇਂ ਦੌਰਾਨ ਇਹ ਟ੍ਰੇਨਾਂ ਸ੍ਰੀ ਪਟਨਾ ਸਾਹਿਬ ਰੇਲਵੇ ਸਟੇਸ਼ਨ ‘ਤੇ 2 ਮਿੰਟ ਲਈ ਰੁਕਣਗੀਆਂ।ਰਾਜੇਸ਼ ਕੁਮਾਰ ਮੁਤਾਬਕ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਸੰਗਤ ਨੂੰ ਤਖਤ ਸਾਹਿਬ ਪਰਿਸਰ ‘ਚ ਹੀ ਪਟਨਾ ਸਾਹਿਬ ਅਤੇ ਪਟਨਾ ਜੰਕਸ਼ਨ ਤੋਂ ਲੰਘਣ ਵਾਲੀਆਂ ਟ੍ਰੇਨਾਂ ਦੀ ਜਾਣਕਾਰੀ ਮਿਲ ਜਾਵੇਗੀ। ਇਸ ਲਈ ਬਕਾਇਦਾ ਆਨਲਾਈਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ।ਆਨਲਾਈਨ ਸਿਸਟਮ ਦਾ ਉਦਘਾਟਨ ਤਖਤ ਪ੍ਰਬੰਧਕ ਕਮੇਟੀ ਦੇ ਸੱਕਤਰ ਸਰਦਾਰ ਮਹਿੰਦਰਪਾਲ ਸਿੰਘ ਢਿੱਲੋਂ, ਡੀ. ਆਰ. ਐੱਮ. ਆਰ. ਪੀ. ਠਾਕੁਰ ਵਲੋਂ ਕੀਤਾ ਗਿਆ ਹੈ। ਆਨਲਾਈਨ ਸਿਸਟਮ ਜੋੜਾ ਘਰ ਨੇੜੇ ਸਥਾਪਤ ਕੀਤਾ ਗਿਆ ਹੈ।ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *