You dont have javascript enabled! Please download Google Chrome!

ਨੌਕਰ ਵੀ ਤਾਂ ਇਨਸਾਨ ਨੇ .. ਸਾਰੀ ਦੁਨੀਆ ਹੀ ਇੱਕ ਦੂਜੇ ਦੀ ਨੌਕਰੀ ਕਰਦੀ ਹੈ ..

ਇਨਸਾਨ ਅਰਬੀ ਦਾ ਲਫਜ਼ ਹੈ, ਜਿਸ ਦਾ ਮਤਲਵ ਹੈ ਆਦਮੀ ਜਾਂ ਮਨੁੱਖ ਅਤੇ ਹੈਵਾਨ ਦਾ ਅਰਥ ਹੈ ਪਸ਼ੂ। ਇਨਸਾਨ ਅਤੇ ਹੈਵਾਨ ਸਾਰੀ ਕਾਇਨਾਤ ਪ੍ਰਮਾਤਮਾਂ ਦੀ ਰਚਨਾ ਹੈ। ਇਸ ਕਾਇਨਾਤ ਵਿੱਚ ਬਹੁਤ ਕੁਛ ਹੈ, ਅਨੇਕਾਂ ਪ੍ਰਕਾਰ ਦੇ ਜੀਵ ਜੰਤ ਹਨ। ਮੁੱਖ ਤੌਰ ਤੇ ਇਨਸਾਨ ਅਤੇ ਹੈਵਾਨ ਹੀ ਹਨ। ਇਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਇਨਸਾਨ ਕੋਲ ਵਿਕਸਤ ਦਿਮਾਗ ਹੈ, ਜਿਸ ਨੂੰ ਵਰਤ ਕੇ ਬਹੁਤ ਕੁੱਝ ਕਰ ਸਕਦਾ ਹੈ। Image result for human beingਪਸ਼ੂ ਮੋਟੇ ਦਿਮਾਗ ਦਾ ਹੋਣ ਕਰਕੇ ਬੁਰਾ ਭਲਾ ਨਹੀਂ ਸੋਚ ਸਕਦਾ ਪਰ ਕੁੱਝ ਗੁਣ ਦੋਹਾਂ ਦੇ ਬਰਾਬਰ ਹਨ, ਬੱਚੇ ਪੈਦਾ ਕਰਨਾ, ਖਾਣਾ, ਸੌਣਾ ਅਤੇ ਮਰਨਾ। ਕਾਦਰ ਨੇ ਕੁਦਰਤ ਵਿੱਚ ਹੈਵਾਨਾਂ ਤੋਂ ਇਨਸਾਨ ਬਣਾ ਦਿੱਤੇ ਜਾਂ ਇਉਂ ਕਹਿ ਲਉ ਕਿ ਹੈਵਾਨ ਤੋਂ ਵਿਕਸਤ ਹੋ ਇਨਸਾਨ ਬਣੇ। ਇਨਸਾਨ ਕੋਲ ਇਲਮ (ਵਿਦਿਆ) ਹੈ, ਇਸ ਲਈ ਉਹ ਪੜ੍ਹ, ਲਿਖ ਅਤੇ ਸੋਚ ਵਿਚਾਰ ਸਕਦਾ ਹੈ। ਹੈਵਾਨ ਕੋਲ ਇਹ ਇਲਮ ਨਹੀਂ ਪਰ ਪਾਲਤੂ ਹੈਵਾਨ ਸਿਖਾਇਆਂ ਕੁੱਝ ਨਾਂ ਕੁੱਝ ਇਸ਼ਾਰਿਆਂ ਨਾਲ ਸਿੱਖ ਜਾਂਦਾ ਹੈ।
ਇਨਸਾਨ ਪਹਿਲੇ ਜੰਗਲਾਂ ਵਿੱਚ ਰਹਿੰਦਾ ਸੀ, ਫਿਰ ਤਰੱਕੀ ਕਰਕੇ ਝੁੱਗੀਆਂ ਝੌਂਪੜੀਆਂ, ਕੱਚੇ ਕੋਠਿਆਂ ਅਤੇ ਪਿੰਡਾਂ ਵਿੱਚ ਰਹਿਣ ਲੱਗਾ। ਕਬੀਲੇ ਬਣਾ ਲੈ, ਫਿਰ ਪਿੰਡਾਂ ਤੋਂ ਸ਼ਹਿਰ ਵੱਲ ਵਧਿਆ, ਪੱਕੇ ਮਕਾਨ ਬਣ ਲਏ, ਸਭਾ ਸੁਸਾਇਟੀਆਂ ਪੈਦਾ ਹੋ ਗਈਆਂ। ਇਨਸਾਨ ਪਹਿਲੇ ਪੈਦਲ ਚਲਦਾ ਸੀ ਅਤੇ ਜੰਗਲੀ ਅਨਾਜ ਖਾਂਦਾ ਸੀ। ਹੌਲੀ ਹੌਲੀ ਇਸ ਨੇ ਕਾਦਰ ਦੀ ਕੁਦਰਤ ਵਿੱਚੋਂ ਕਈ ਸੁਖ ਸਹੂਲਤਾਂ ਖੋਜ ਲਈਆਂ। ਪੈਦਲ ਤੋਂ ਘੋੜਾ, ਖੋਤਾ, ਊਠ ਅਤੇ ਹਾਥੀ ਦੀ ਸਵਾਰੀ ਕਰਨ ਲੱਗਾ। ਬੈਲ ਗੱਡੀਆਂ ਅਤੇ ਤਾਂਗੇ ਪੈਦਾ ਕਰ ਲਏ। ਸਾਈਕਲ, ਮੋਟਰ ਸਾਈਕਲ, ਰੇਲ ਗੱਡੀਆਂ, ਬੱਸਾਂ, ਮੋਟਰ ਕਾਰਾਂ ਅਤੇ ਹਵਾਈ ਜਹਾਜ਼ ਪੈਦਾ ਕਰ ਲਏ। ਵੱਖ ਵੱਖ ਬੋਲ ਚਾਲ ਤੋਂ ਵੱਖ-ਵੱਖ ਭਾਸ਼ਾ ਪੈਦਾ ਕਰ ਲਈਆਂ, ਜਿਨ੍ਹਾਂ ਵਿੱਚ ਪੁਸਤਕਾਂ ਅਤੇ ਗ੍ਰੰਥ ਲਿਖੇ। Image result for human beingਵਿਦਿਆਲੇ ਮਦਰੱਸੇ ਬਣ ਗਏ, ਜਿੱਥੇ ਵਿਦਿਆ ਪੜ੍ਹਨ ਪੜ੍ਹਾਉਣ ਦਾ ਸਿਲਸਲਾ ਸ਼ੁਰੂ ਹੋ ਗਿਆ। ਦੂਰ ਦੁਰਾਡੇ ਸੁਨੇਹੇ ਲਈ ਚਿੱਠੀ ਪੱਤਰ ਸ਼ੁਰੂ ਹੋ ਗਏ। ਵਿਦਿਆਲਿਆਂ ਤੋਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੈਦਾ ਹੋ ਗਈਆਂ। ਰਸਾਲੇ ਅਤੇ ਅਖਬਾਰਾਂ ਸ਼ੁਰੂ ਹੋਈਆਂ, ਰੇਡੀਓ ਅਤੇ ਟੀ ਵੀ ਪੈਦਾ ਹੋ ਗਏ, ਸੁਨੇਹਿਆਂ ਅਤੇ ਚਿੱਠੀ ਪੱਤਰਾਂ ਦੀ ਥਾਂ ਫੋਨ, ਈਮੇਲਾਂ ਨੇ ਲੈ ਲਈ। ਅੱਜ ਇਨਸਾਨ ਸਾਰੇ ਸੰਸਾਰ ਵਿੱਚ ਘੁੰਮ ਫਿਰ ਸਕਦਾ ਹੈ। ਚੰਦ, ਮੰਗਲ ਅਤੇ ਕਈ ਹੋਰ ਧਰਤੀਆਂ ਤੇ ਵੀ ਜਾ ਚੁੱਕਾ ਹੈ।Image result for human being
ਗੁਰਬਾਣੀ ਦੇ ਮਹਾਂਵਾਕ-ਕਰਤੂਤਿ ਪਸੂ ਕੀ ਮਾਨਸ ਜਾਤਿ॥ (267) ਅਨੁਸਾਰ ਇਨਸਾਨ ਹੋ ਕੇ ਅਤੇ ਇਤਨੀ ਤਰੱਕੀ ਕਰਕੇ ਵੀ ਕਰਤੂਤਾਂ (ਕਾਰਵਾਈਆਂ) ਪਸ਼ੂਆਂ (ਹੈਵਾਨਾਂ) ਵਾਲੀਆਂ ਬਲਕਿ ਉਨ੍ਹਾਂ ਤੋਂ ਵੀ ਬਦਤਰ ਕਰ ਰਿਹਾ ਹੈ। ਜਿਵੇਂ ਪਸ਼ੂ ਬੇਗਾਨੀ ਖੁਰਲੀ ਵਿੱਚ ਮੂੰਹ ਮਾਰਦੇ ਹਨ, ਇਵੇਂ ਹੀ ਅਜੋਕਾ ਇਨਸਾਨ ਵੀ, ਦੂਜਿਆਂ ਦੇ ਹੱਕ ਖੋਹ ਕੇ ਖਾ ਰਿਹਾ ਹੈ। ਪਸ਼ੂ ਨੂੰ ਤਾਂ ਮਾਂ, ਧੀ ਅਤੇ ਭੈਣ ਦਾ ਗਿਆਨ ਨਹੀਂ ਪਰ ਇਨਸਾਨ ਗਿਆਨ ਹੁੰਦੇ ਹੋਏ ਵੀ ਪਰਾਈਆਂ ਧੀਆਂ ਭੈਣਾਂ ਨਾਲ ਦੁਰ ਵਿਹਾਰ ਕਰ ਰਿਹਾ ਹੈ। ਪਸ਼ੂਆਂ ਦਾ ਤਾਂ ਕਾਮ ਤੇ ਕੰਟਰੋਲ ਹੈ, ਬਿਨਾ ਮੌਸਮ ਉਹ ਕਾਮਕ੍ਰੀੜਾ ਨਹੀਂ ਕਰਦੇ ਪਰ ਇਨਸਾਨ ਇਹ ਕੰਟਰੋਲ ਗਵਾ ਰਿਹਾ ਹੈ। ਪਸ਼ੂ ਭੁੱਖ ਲੱਗਣ ਤੇ ਹੀ ਖਾਂਦਾ ਹੈ ਪਰ ਇਹ ਹਰ ਵੇਲੇ ਮੂੰਹ ਦੇ ਸਵਾਦ ਲਈ ਪੇਟ ਦੀ ਤੁੰਨ-ਮਤੁੰਨ ਕਰ ਰਿਹਾ ਹੈ। ਵਿਦਿਆ ਦਾ ਦੀਵਾ ਲੈ ਹਨੇਰੇ ਖੱਡਿਆਂ ਵਿੱਚ ਡਿੱਗ ਰਿਹਾ ਹੈ। Image result for human beingਨਸ਼ੇ ਜੋ ਮਨੁੱਖਤਾ ਦੇ ਵੈਰੀ ਹਨ, ਉਨ੍ਹਾਂ ਦੀ ਨਾਜਾਇਜ ਵਰਤੋਂ ਕਰਕੇ ਮਨੁੱਖਤਾ ਵਿਰੋਧੀ ਹਾਦਸੇ ਅਤੇ ਕਾਰਵਾਈਆਂ ਕਰ ਰਿਹਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿੱਚ ਇਤਨਾ ਗਲਤਾਨ ਹੋ ਚੁੱਕਾ ਹੈ ਕਿ ਬੁਰਾ ਭਲਾ ਵੀ ਨਹੀਂ ਸੋਚਦਾ। ਇਹ ਵਿਸ਼ੇ ਤਾਂ ਘੋੜੇ ਸਨ, ਜਿਨ੍ਹਾਂ ਨੂੰ ਗਿਆਨ ਦੀ ਲੁਗਾਂਮ ਦੇ ਕੇ, ਇਉਂ ਚਲਾਉਣਾ ਸੀ, ਜਿਵੇਂ ਇੱਕ ਰਥਵਾਹੀ ਘੋੜੇ ਨੂੰ ਚਲਾਉਂਦਾ ਹੈ। ਰੱਬ ਨੂੰ ਭੁੱਲ ਕੇ ਇਨਸਾਨ ਨੇ ਧ੍ਰਿਗ ਕਰਮ ਕਰਨੇ ਸ਼ੁਰੂ ਕਰ ਦਿੱਤੇ ਪਰ ਪਸ਼ੂ ਤਾਂ ਘਾਹ ਪੱਠਾ ਖਾ ਕੇ ਵੀ ਮਨੁੱਖਤਾ ਦੇ ਕੰਮ ਆਉਂਦਾ ਹੈ-ਪਸੂ ਮਿਲਹਿ ਚੰਗਿਆਈਆਂ ਖੜੁ ਖਾਵਹਿ ਅੰਮ੍ਰਿਤੁ ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਨ ਕਰਮ ਕਰੇਹਿ॥ 3॥ (489)Image result for human being ਪੀਣ ਲਈ ਦੁੱਧ, ਖੇਤਾਂ ਵਿੱਚ ਹਲਾਂ ਅੱਗੇ ਜੁਪਣਾ, ਸਵਾਰੀਆਂ ਢੋਣਾਂ ਅਤੇ ਗੱਡੀਆਂ ਖਿਚਣਾ, ਖੇਤੀ ਲਈ ਗੋਬਰ ਖਾਦ ਅਤੇ ਕਈ ਹੋਰ ਦੇਣਾਂ ਤੋਂ ਬਾਅਦ ਮਰਨ ਉਪ੍ਰੰਤ ਵੀ ਪਸ਼ੂਆਂ ਦੀ ਚਮੜੀ ਜੁੱਤੀਆਂ, ਬੈਲਟਾਂ ਅਤੇ ਪਰਸਾਂ ਆਦਿਕ ਲਈ ਵਰਤੀ ਜਾਂਦੀ ਹੈ।
ਸਾਰੀ ਕਾਇਨਾਤ ਨੂੰ ਰੱਬ ਨੇ ਹੀ ਪੈਦਾ ਕੀਤਾ ਹੈ। ਇਹ ਕਰਤੇ ਦੀ ਕੁਦਰਤੀ ਰਚਨਾ ਹੈ-ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ 3॥ (1403) ਵੱਖ ਜੀਵ ਜੰਤ ਆਪਣੇ ਸੁਭਾ ਅਤੇ ਸੋਝੀ ਅਨੁਸਾਰ ਚਲ ਰਹੇ ਹਨ। ਪਸ਼ੂਆਂ ਵਿੱਚੋਂ ਵੀ ਕਈ ਸ਼੍ਰੇਣੀਆਂ ਵਿਗਸਤ ਹੋ ਗਈਆਂ ਹਨ ਪਰ ਸਾਰੀਆਂ ਜੀਵ ਜੋਨ-ਜਾਤੀਆਂ ਇਨਸਾਨ ਦੀ ਸੇਵਾ ਕਰ ਰਹੀਆਂ ਹਨ-ਅਵਰ ਜੋਨਿ ਤੇਰੀ ਪਨਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (374) Image result for human beingਸਿਕਦਾਰ ਫਾਰਸੀ ਦਾ ਲਫਜ਼ ਹੈ ਭਾਵ ਸਿੱਕਾ ਚਲਾਉਣ ਵਾਲਾ ਰਾਜਾ ਅਤੇ ਸਿਕਦਾਰੀ ਭਾਵ ਹਕੂਮਤ ਸਰਕਾਰ ਅਤੇ ਸਰਦਾਰੀ। ਸਿਕਦਾਰ (ਸਰਦਾਰ) ਰਾਜੇ ਨੇ ਕਰਮ ਤਾਂ ਸਰਦਾਰਾਂ ਵਾਲੇ ਕਰਨੇ ਸੀ ਤੇ ਕਰਨ ਬੇਜਾਨ ਹੈਵਾਨਾਂ ਨਾਲੋਂ ਵੀ ਬਦਤਰ ਲੱਗ ਪਿਆ। ਰੱਬ ਨੇ ਜਦ ਪੈਦਾ ਕੀਤਾ, ਸਭ ਇਨਸਾਨਾਂ ਨੂੰ, ਤਾਂ ਇਨਸਾਨੀਅਤ ਵਾਲਾ ਇੱਕੋ ਧਰਮ ਦਿੱਤਾ-ਏਕੋ ਧਰਮੁ ਦ੍ਰਿੜੈ ਸਚੁ ਸੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188) ਪਰ ਚਾਤਰ ਇਨਸਾਨ ਨੇ ਇਸ ਧਰਮ ਨੂੰ ਵੀ ਕਈ ਮਜ਼ਹਬਾਂ ਅਤੇ ਫਿਰਕਿਆਂ ਜਿਵੇਂ ਈਸਾਈ, ਮੁਸਾਈ, ਮੁਸਲਿਮ, ਹਿੰਦੂ, ਬੋਧੀ ਅਤੇ ਸਿੱਖ ਆਦਿਕ ਵਿੱਚ ਵੰਡ ਦਿੱਤਾ। ਫਿਰ ਆਪਣੇ ਧਰਮ ਨੂੰ ਚੰਗਾ ਅਤੇ ਦੂਜੇ ਨੂੰ ਮੰਦਾ ਕਹਿ ਕੇ, ਆਪਸੀ ਲੜਾਈ ਝਗੜੇ ਸ਼ੁਰੂ ਕਰ ਲਏ। ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਲੜਾਈਆਂ Image result for human beingਧਰਮ ਦੇ ਨਾਂ ਤੇ ਹੀ ਹੋਈਆਂ ਅਤੇ ਹੋ ਰਹੀਆਂ ਮਿਲਦੀਆਂ ਹਨ। ਇਹ ਲੜਾਈਆਂ ਵੀ ਇੱਕ ਰੋਗ ਹੀ ਹਨ-ਪਰਮੇਸ਼ਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ (135) ਆਪਣੇ ਪਿਤਾ ਪਰਮੇਸ਼ਰ ਨੂੰ ਭੁੱਲਣ ਕਰਕੇ ਹੀ ਐਸਾ ਭਾਣਾ ਵਰਤਿਆ ਹੈ। ਜੇ ਇਨਸਾਨ ਨੂੰ ਇਹ ਯਾਦ ਹੁੰਦਾ ਕਿ ਸਾਡਾ ਸਭ ਦਾ ਪੈਦਾ ਕਰਨ ਵਾਲਾ ਪਿਤਾ ਇੱਕ ਹੀ ਹੈ-ਏਕੁ ਪਿਤਾ ਏਕਸ ਕੇ ਹਮ ਬਾਰਿਕ. .॥ (611) ਫਿਰ ਵੱਖ-ਵੱਖ ਧਰਮਾਂ, ਮਜ਼ਹਬਾਂ, ਫਿਰਕਿਆਂ ਅਤੇ ਦੇਸ਼ਾਂ ਦੀ ਲੜਾਈ ਕਿਸ ਲਈ ਹੈ, ਬਾਰੇ ਗੰਭੀਰਤਾ ਨਾਲ ਸੋਚਦਾ!

error: Alert: Content is protected !!