ਨਿਊਜ਼ੀਲੈਂਡ ਦੇ ਇਸ ਗੁਰੂਦਵਾਰਾ ਸਾਹਿਬ ਚ ਸਿੱਖਾਂ ਦੀ ਸ਼ਰਧਾ ਤੇ ਸੇਵਾ ਭਾਵਨਾਂ ਦੇਖ ਕੇ ਅੰਗਰੇਜ ਵੀ ਹੈਰਾਨ..!

ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ ਪੰਜਾਬੀਆਂ ਨੇ ਇਹ ਗੱਲਾਂ ਸਾਬਤ ਕੀਤੀਆਂ ਹਨ। ਭਾਰਤ ਤੋਂ ਇਲਾਵਾ ਬਾਹਰਲੇ ਦੇਸ਼ਾਂ ਵਿੱਚ ਵੀ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਅਤੇ ਉਥੋਂ ਦੇ ਸਥਾਨਕ ਲੋਕਾਂ ਤੋਂ ਵੀ ਵਾਹ ਵਾਹ ਕਰਵਾਈ ਹੈ। ਅੱਜ ਤੁਹਾਨੂੰ ਅਸੀਂ ਦੱਸਾਂਗੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਪੰਜਾਬੀਆਂ ਵੱਲੋਂ ਕਰਵਾਈ ਜਾ ਰਹੀ ਬੱਲੇ ਬੱਲੇ ਬਾਰੇ। ਆਕਲੈਂਡ ਤੋਂ 30 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਟਾਕਾਨੀਨੀ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖਾਂ ਦੁਆਰਾ ਬਹੁਤ ਸਲਾਹੁਤ ਅਤੇ ਪਿਆਰ ਖੱਟਿਆ ਜਾ ਰਿਹਾ ਹੈ। ਕਿਉਂਕਿ ਇਸ ਗੁਰਦੁਆਰਾ ਸਾਹਿਬ ਵਿੱਚ ਤਿੰਨ ਟਾਈਮ ਲੰਗਰ ਤਿਆਰ ਹੁੰਦਾ ਹੈ। ਲੰਗਰ ਲਈ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਤੇ ਅਨਾਜ ਗੁਰਦੁਆਰੇ ਦੇ ਖੇਤਾਂ ਵਿੱਚ ਹੀ ਉਗਾਇਆ ਜਾਂਦਾ ਹੈ। ਸਥਾਨਕ ਮੌਸਮ ਦੇ ਹਿਸਾਬ ਨਾਲ ਬ੍ਰੋਕਲੀ, ਗੋਭੀ, ਬਤਾਊਂ, ਮਿਰਚਾਂ, ਪਾਲਕ, ਸਾਗ, ਚੁਕੰਦਰ, ਗੰਢੇ, ਆਲੂ ਤੇ ਗਾਜਰਾਂ ਆਦਿ ਦੀ ਪੈਦਾਵਾਰ ਕੀਤੀ ਜਾਂਦੀ ਹੈ। ਗੁਰੂ ਘਰ ਦੇ ਲਾਂਗਰੀ ਸ਼ੇਰ ਸਿੰਘ ਨੇ ਲੇਖਕ ਨੂੰ ਦੱਸਿਆ ਕਿ ਰੋਜ਼ਾਨਾ ਤਿੰਨ ਸਮੇਂ ਭੋਜਨ ਤਿਆਰ ਹੁੰਦਾ ਹੈ ਤੇ ਲੰਗਰ ਤਿਆਰ ਕਰਨ ਤੋਂ ਲੈ ਕੇ ਸਾਫ਼ ਸਫ਼ਾਈ ਤਕ ਹਰ ਕੰਮ ਵਾਲੰਟੀਅਰਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ। ਸ਼ੇਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਚਾਰ ਵਜੇ ਤੋਂ 40 ਔਰਤਾਂ ਗੁਰੂ ਘਰ ਦੀ ਰਸੋਈ ਵਿੱਚ ਆਉਂਦੀਆਂ ਹਨ ਤੇ ਰੋਟੀ ਪਕਾਉਂਦੀਆਂ ਹਨ ਅਤੇ 20 ਮਰਦ ਦਾਲ ਤੇ ਸਬਜ਼ੀ ਪਕਾਉਂਦੇ ਹਨ। ਲੇਖਕ ਵੌਂਗ ਲਿੰਗ ਦੇ ਆਧਾਰ ‘ਤੇ ਕੰਮ ਦੀ ਵੰਡ ਵਿੱਚ ਇਸ ‘ਭੇਦਭਾਵ’ ਬਾਰੇ ਪੁੱਛਦੇ ਹਨ ਤਾਂ ਸ਼ੇਰ ਸਿੰਘ ਹੱਸ ਕੇ ਕਹਿੰਦੇ ਹਨ ਕਿ ਇਹ ਭੇਦਭਾਵ ਨਹੀਂ ਬਲਕਿ ਦਾਲ-ਸਬਜ਼ੀ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਭਾਰੀ ਭਾਂਡਿਆਂ ਨੂੰ ਵਰਤਣਾ ਤੇ ਚੁੱਕਣਾ ਔਰਤਾਂ ਲਈ ਔਖਾ ਹੁੰਦਾ ਹੈ। ਉਹ ਵੀ ਘਰੇਲੂ ਸਬਜ਼ੀਆਂ ਦਾ ਅਤੇ ਖਾਸ ਗੱਲ ਇਸ ਲਈ ਹੈ ਕਿਉਂਕਿ ਇਹ ਸਾਰਾ ਲੰਗਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚ ਉਗਾਈਆਂ ਜਾ ਰਹੀਆਂ ਸਬਜ਼ੀਆਂ ਤੋਂ ਪਕਾਇਆ ਜਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚ ਸਬਜ਼ੀਆਂ ਤੇ ਫਲਾ ਦੀ ਖੇਤੀ ਕੀਤੀ ਜਾਦੀ ਹੈ ਅਤੇ ਇੱਥੋਂ ਪੈਦਾ ਹੋਣ ਵਾਲੇ ਫਲ ਅਤੇ ਸਬਜ਼ੀਆਂ ਗੁਰੂ ਘਰ ਵਿੱਚ ਹੀ ਲੰਗਰ ਲਗਾਏ ਜਾਂਦੇ ਹਨ। ਸਬਜ਼ੀਆਂ ਤੋਂ ਲੰਗਰ ਪਕਾ ਲਿਆ ਜਾਂਦਾ ਹੈ ਤੇ ਫਲ ਸੰਗਤ ਨੂੰ ਵਰਤਾ ਦਿੱਤੇ ਜਾਂਦੇ ਹਨ। ਗੁਰੂ ਘਰ ਦੇ ਲਾਂਗਰੀ ਨੇ ਦੱਸਿਆ ਕਿ ਇੱਥੇ ਤਿੰਨ ਟਾਈਮ ਵੱਖ ਵੱਖ ਤਰਾਂ ਦਾ ਲੰਗਰ ਪੱਕਦਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਪੰਗਤ ਵਿੱਚ ਬਿਠਾ ਕੇ ਸਿੱਖ ਪਰੰਪਰਾ ਅਨੁਸਾਰ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਦੀ ਦੇਖ ਰੇਖ ਲਈ ਇੱਕ ਟੀਮ ਦੀ ਤਰ੍ਹਾਂ ਲੋਕਾਂ ਨੂੰ ਤੈਨਾਤ ਕੀਤਾ ਗਿਆ ਹੈ। ਜਿਨ੍ਹਾਂ ਦੇ ਵਿੱਚ ਸੁਪਰਵਾਈਜ਼ਰ, ਵਾਇਸ ਸੁਪਰਵਾਈਜ਼ਰ ਅਤੇ ਕੰਮ ਕਰਨ ਵਾਲੇ ਵਰਕਰ ਹਨ। ਉਨ੍ਹਾਂ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਸਵੇਰੇ ਚਾਰ ਵਜੇ ਬੀਬੀਆਂ ਅਤੇ ਭਾਈ ਗੁਰਦੁਆਰਾ ਸਾਹਿਬ ਸੇਵਾ ਕਰਨ ਪਹੁੰਚ ਜਾਂਦੇ ਹਨ ਅਤੇ ਲੰਗਰ ਪਕਾਉਣ ਵਿੱਚ ਵੀ ਮਦਦ ਕਰਦੇ ਹਨ। ਸਿੱਖਾਂ ਦੀ ਇਨ੍ਹਾਂ ਸੇਵਾ ਭਾਵਨਾ ਤੋਂ ਉੱਥੋਂ ਦੇ ਸਥਾਨਕ ਲੋਕ ਬਹੁਤ ਖੁਸ਼ ਹਨ ਅਤੇ ਉਹ ਸਿੱਖਾਂ ਦੀ ਬਹੁਤ ਵਾਹਵਾ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ।ਗੁਰੂ ਘਰ ਦੇ ਸੇਵਾਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਲੰਗਰ ਤਿਆਰ ਕਰਨ ਲਈ 200 ਲੀਟਰ ਤਕ ਦੇ ਸਨਅਤੀ ਪੱਧਰ ‘ਤੇ ਭੋਜਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਦੀਵਾਲੀ ਮੌਕੇ 25,000 ਤੋਂ ਵੱਧ ਲੋਕਾਂ ਨੇ ਲੰਗਰ ਛੱਕਿਆ, ਜਿਸ ਨੂੰ ਤਿਆਰ ਕਰਨ ਲਈ 700 ਕਿੱਲੋ ਆਟਾ, 600 ਕਿੱਲੋ ਚੌਲ ਤੇ 8,000 ਸ਼ਾਕਾਹਾਰੀ ਬਰਗਰ ਵੀ ਲੱਗੇ। ਇੰਨਾ ਹੀ ਨਹੀਂ ਗੁਰਦੁਆਰੇ ਦੇ ਖੇਤਾਂ ਵਿੱਚ 11 ਏਕੜ ਵਿੱਚ ਫੈਲਿਆ ਵੱਖਰਾ ਬਾਗ਼ ਵੀ ਹੈ ਜਿਸ ਵਿੱਚ 500 ਫਲਾਂ ਤੇ ਮੇਵਿਆਂ ਦੇ ਦਰੱਖ਼ਤ ਹਨ। ਇਨ੍ਹਾਂ ਵਿੱਚੋਂ ਨਿੰਬੂ ਤੇ ਹੋਰ ਖਟਾਸ ਵਾਲੇ ਫਲ, ਪਲੱਮ ਤੇ ਸੇਬ ਆਦਿ ਉਗਾਏ ਜਾਂਦੇ ਹਨ। ਹਾਲੇ ਪਿਛਲੇ ਹੀ ਹਰ ਤਰ੍ਹਾਂ ਦੇ ਮੇਵਿਆਂ ਦੇ ਦਰੱਖ਼ਤ ਲਾਏ ਹਨ, ਜਿਨ੍ਹਾਂ ਤੋਂ ਜਲਦੀ ਹੀ ਫਲ ਪ੍ਰਾਪਤ ਕੀਤਾ ਜਾਣ ਲੱਗੇਗਾ। ਖੇਤਾਂ ਤੋਂ ਸਾਰੀ ਪੈਦਵਾਰ ਦਾ ਧਿਆਨ ਰੱਖਣ ਲਈ ਸੀਨੀਅਰ ਸੁਪਰਵਾਈਜ਼ਰ ਡੇਵਿਡ ਚੰਦਰ ਤੇ ਉਨ੍ਹਾਂ ਦੇ ਸਹਾਇਕ ਵਿੱਲਮੀ ਤੁਈਪੁਲੋਟੂ ਵੀ ਹਾਜ਼ਰ ਰਹਿੰਦੇ ਹਨ। ਹਰ ਧਰਮ ਦੇ ਲੋਕਾਂ ਵੀ ਸ਼ਮੂਲੀਅਤ ਨਾਲ ਤਿਆਰ ਲੰਗਰ ਸਿੱਖੀ ਸਿਧਾਂਤਾਂ ਦੇ ਮੁਤਾਬਕ ਬਗ਼ੈਰ ਕਿਸੇ ਭੇਦਭਾਵ ਦੇ ਪ੍ਰੇਮ ਭਾਵ ਨਾਲ ਛਕਾਇਆ ਜਾਂਦਾ ਹੈ। ਇਸ ਵਰਤਾਰੇ ਨੂੰ ਦੇਖ ਸਥਾਨਕ ਲੋਕ ਅਕਸਰ ਅਚੰਭੇ ਵਿੱਚ ਆ ਜਾਂਦੇ ਹਨ।

Leave a Reply

Your email address will not be published. Required fields are marked *