You dont have javascript enabled! Please download Google Chrome!

ਨਵਜੋਤ ਸਿੱਧੂ ਦੇ ਕਰੀਬੀ ਬਜ਼ੁਰਗ ਕਾਂਗਰਸ councilor ਨੂੰ ਮਾਰਿਆ ਥੱਪੜ, video viral

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪੈਂਦੇ ਵਾਰਡ ਨੰਬਰ 30 ਤੋਂ ਕੌਂਸਲਰ ਅਜੀਤ ਸਿੰਘ ਭਾਟੀਆ ‘ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਅਜੀਤ ਸਿੰਘ ਭਾਟੀਆ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬ ਮੰਨੇ ਜਾਂਦੇ ਹਨ। ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੌਂਸਲਰ ਅਜੀਤ ਸਿੰਘ ਭਾਟੀਆ ਆਪਣੇ ਵਾਰਡ ਦਾ ਜਾਇਜ਼ਾ ਲੈਣ ਗਏ ਸਨ। ਇਸ ਦੌਰਾਨ ਵਾਰਡ ਵਿਚ ਕੰਮ ਨਾ ਹੋਣ ਕਾਰਨ ਨਾਰਾਜ਼ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੇ ਨੌਜਵਾਨ ਉਨ੍ਹਾਂ ਦੇ ਹੀ ਵਾਰਡ ਦੇ ਦੱਸੇ ਜਾ ਰਹੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਜਿਸ ਨੌਜਵਾਨ ਨੇ ਕੌਂਸਲਰ ਦੇ ਥੱਪੜ ਮਾਰਿਆ ਉਸ ਦਾ ਚਿਹਰਾ ਢਕਿਆ ਹੋਇਆ ਸੀ ਜਦਕਿ ਬਾਕੀਆਂ ਦੇ ਚਿਹਰੇ ਨਹੀਂ ਢਕੇ ਸਨ.. ਪਤਨੀ ਨਵਜੋਤ ਕੌਰ ਸਿੱਧੂ ਦੀ ਵਾਇਰਲ ਹੋਈ ਆਡੀਓ ਕਲਿੱਪ ‘ਤੇ ਨਵਜੋਤ ਸਿੱਧੂ ਨੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਲਿਆ ਹੈ। ਸ਼ੁੱਕਰਵਾਰ ਨੂੰ ਕੇਂਦਰੀ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨਾਲ ਮੁਲਾਕਾਤ ਕਰਨ ਪਹੁੰਚੇ ਨਵਜੋਤ ਸਿੱਧੂ ਵਲੋਂ ਜਦੋਂ ਪੱਤਰਕਾਰਾਂ ਨੇ ਨਵਜੋਤ ਕੌਰ ਸਿੱਧੂ ਦੇ ਵਾਇਰਲ ਆਡੀਓ ਕਲਿੱਪ ‘ਤੇ ਸਵਾਲ ਕੀਤਾ ਤਾਂ ਸਿੱਧੂ ਨੇ ਇਸ ਨੂੰ ਛੋਟੀ-ਮੋਟੀ ਗੱਲ ਦੱਸਦੇ ਹੋਏ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਵੀ ਕਈ ਵੱਡੇ ਮੁੱਦੇ ਹਨ।navjot sidhu  audio  navjot kaur sidhuਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਨਵਜੋਤ ਕੌਰ ਸਿੱਧੂ ਦੀ ਇਕ ਅਧਿਆਪਕ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਦੀ ਆਡੀਓ ਕਲਿੱਪ ਵਾਇਰਲ ਹੋਈ ਸੀ। ਇਸ ਵਿਚ ਨਵਜੋਤ ਕੌਰ ਕੈਪਟਨ ਸਰਕਾਰ ‘ਤੇ ਜੰਮ ਕੇ ਭੜਾਸ ਕੱਢ ਰਹੇ ਹਨ। ਦਰਅਸਲ ਬਰਨਾਲਾ ਵਿਚ ਇਕ ਐੱਸ. ਐੱਸ. ਰਮਸਾ ਦੇ ਅਧਿਆਪਕ ਨੇ ਜਦੋਂ ਨਵਜੋਤ ਕੌਰ ਸਿੱਧੂ ਨੂੰ ਫੋਨ ਕਰਕੇ ਰਮਸਾ ਅਧਿਆਪਕਾਂ ਦੀ ਤਨਖਾਹ 42000 ਰੁਪਏ ਤੋਂ ਘੱਟ ਕਰਕੇ 15000 ਰੁਪਏ ਕਰਨ ਅਤੇ ਆਪਣੇ ਹਾਲਾਤ ਬਾਰੇ ਜਾਣੂੰ ਕਰਵਾਇਆ ਤਾਂ ਮੈਡਮ ਸਿੱਧੂ ਨੇ ਕਿਹਾ ਕਿ ਇਸ ਸਰਕਾਰ ਦਾ ਥੋੜਾ ਸਮਾਂ ਹੀ ਬਚਿਆ ਹੈ ਅਤੇ ਪਰਮਾਤਮਾ ਇਕ ਵਾਰ ਸਰਕਾਰ ਨੂੰ ਜ਼ਰੂਰ ਮੌਕਾ ਦੇਵੇਗਾ। navjot sidhu  audio  navjot kaur sidhuਨਵਜੋਤ ਕੌਰ ਸਿੱਧੂ ਨੇ ਇਹ ਖੁਲਾਸਾ ਵੀ ਕੀਤਾ ਸੀ ਕਿ ਕੈਪਟਨ ਸਰਕਾਰ ਵਿਚ ਨਵਜੋਤ ਸਿੱਧੂ ਦੀ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਨੂੰ ਦੱਸਿਆ ਸੀ ਕਿ ਕਿਵੇਂ ਪੰਜਾਬ ਨੂੰ ਅਮੀਰ ਬਣਾਇਆ ਜਾ ਸਕਦਾ ਹੈ ਅਤੇ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਖੁਦ ਪੈਸਾ ਖਾਣਾ ਬੰਦ ਕਰ ਦੇਣ ਤਾਂ ਪੰਜਾਬ ਕੋਲ ਪੈਸੇ ਦੀ ਕਮੀ ਨਹੀਂ ਰਹੇਗੀ

Leave a Reply

Your email address will not be published. Required fields are marked *

error: Alert: Content is protected !!