You dont have javascript enabled! Please download Google Chrome!

ਦੇਖੋ ਹੁਣ ਕਾਰਾਂ ‘ਚ ਹੀ ਭਰੂਣ ਹੱਤਿਆ ਕੇਂਦਰ ਖੁੱਲ ਗਏ !!

ਕੁੱਖ ‘ਚ ਕੁੜੀਆਂ ਦਾ ਕਤਲ ਕਰਨ ਵਾਲੇ ਸਰਕਾਰ ਦੀ ਸਖ਼ਤੀ ਤੋਂ ਬਾਅਦ ਹੋਰ ਵੀ ਅਗਾਂਹਵਧੂ ਹੋ ਗਏ ਹਨ। ਸੋਨੀਪਤ ਵਿੱਚ ਅਜਿਹੇ ਅਗਾਂਹਵਧੂ ਕੁੜੀ ਮਾਰ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੀ ਕਾਰ ਵਿੱਚ ਭਰੂਣ ਜਾਂਚ ਤੇ ਹੱਤਿਆ ਕੇਂਦਰ ਸਥਾਪਤ ਕੀਤਾ ਹੋਇਆ ਸੀ। ਜ਼ਿਲ੍ਹੇ ਦੀ ਸਿਹਤ ਵਿਭਾਗ ਦੀ ਟੀਮ ਨੂੰ ਡਾਕਟਰ ਸੁਭਾਸ਼ ਜੈਨ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇੱਕ ਮਹਿਲਾ ਨੂੰ ਤਿਆਰ ਕਰ ਉਸ ਕੋਲ ਲਿੰਗ ਜਾਂਚ ਲਈ ਭੇਜਿਆ। ਸੌਦਾ 30,000 ਰੁਪਏ ਵਿੱਚ ਤੈਅ ਹੋ ਗਿਆ।ਫਰਜ਼ੀ ਗਾਹਕ ਬਣੀ ਇਸ ਮਹਿਲਾ ਨੂੰ ਡਾਕਟਰ ਕੁੰਡਲੀ ਬਾਰਡਰ ਕੋਲ ਸੁੰਨਸਾਨ ਥਾਂ ‘ਤੇ ਲੈ ਗਏ। ਉਹ ਜਾਂਚ ਸ਼ੁਰੂ ਹੀ ਕਰਨ ਲੱਗੇ ਸੀ ਕਿ ਸਿਹਤ ਵਿਭਾਗ ਦੀ ਟੀਮ ਨੇ ਰੰਗੇ ਹੱਥੀਂ ਫੜ ਲਿਆ। ਵਿਭਾਗ ਦੇ ਡਾਕਟਰ ਆਦਰਸ਼ ਨੇ ਦੱਸਿਆ ਕਿ ਡਾਕਟਰ ਸੁਭਾਸ਼ ਨੇ ਆਪਣੀ ਕਾਰ ਵਿੱਚ ਅਲਟ੍ਰਾਸਊਂਡ ਕੇਂਦਰ ਸਥਾਪਤ ਕੀਤਾ ਹੋਇਆ ਸੀ। ਉਹ ਸੁੰਨਸਾਨ ਥਾਂ ‘ਤੇ ਜਾ ਕੇ ਲਿੰਗ ਜਾਂਚ ਕਰਦਾ ਸੀ ਤੇ ਭਰੂਣ ਹੱਤਿਆ ਨੂੰ ਵੀ ਅੰਜਾਮ ਦਿੰਦਾ ਸੀ।ਪੁਲਿਸ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਡਾਕਟਰ ਸੁਭਾਸ਼ ਜੈਨ, ਇੱਕ ਦਲਾਲ ਤੇ ਉਨ੍ਹਾਂ ਦੇ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਉਨ੍ਹਾਂ ਕੋਲੋਂ 30 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਜੋ ਉਨ੍ਹਾਂ ਸਿਹਤ ਵਿਭਾਗ ਵੱਲੋਂ ਫਰਜ਼ੀ ਗਾਹਕ ਵਜੋਂ ਭੇਜੀ ਗਈ ਮਹਿਲਾ ਤੋਂ ਲਏ ਸਨ। ਪੁਲਿਸ ਨੇ ਉਨ੍ਹਾਂ ਦਾ ਸਾਰਾ ਸਮਾਨ ਤੇ ਮਸ਼ੀਨਾਂ ਆਦਿ ਜ਼ਬਤ ਕਰ ਲਈਆਂ ਹਨ। ਹੁਣ ਪੁਲਿਸ ਇਨ੍ਹਾਂ ਦਾ ਰਿਮਾਂਡ ਲੈ ਕੇ ਪੂਰੇ ਗਿਰੋਹ ਦਾ ਪਤਾ ਲਾਉਣ ਲਈ ਪੜਤਾਲ ਕਰੇਗੀ।

error: Alert: Content is protected !!