You dont have javascript enabled! Please download Google Chrome!

ਦੇਖੋ ਪੈਸਿਆਂ ਦਾ ਲਾਲਚ ਦੇਖੋ ਇਨਸਾਨ ਨੂੰ ਕਿਸ ਹੱਦ ਤੱਕ ਗਿਰਾ ਦਿੰਦਾ ਹੈ .. ਦੇਖੋ ਇਸ ਬੀਬੀ ਦੀ ਕਰਤੂਤ..

ਕਹਿੰਦੇ ਹਨ ਕਿ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ। ਇਹ ਇੱਕ ਅਜਿਹਾ ਦਰਵਾਜ਼ਾ ਹੈ ਜਿਸ ਦੇ ਅੰਦਰ ਜਾਣ ਦਾ ਰਸਤਾ ਤਾਂ ਹੁੰਦਾ ਹੈ ਪਰ ਬਾਹਰ ਨਿਕਲਣ ਦਾ ਨਹੀਂ। ਲਾਲਚੀ ਮਨੁੱਖ ਦੀ ਕਦੇ ਤਮਾ ਨਹੀਂ ਭਰਦੀ ਅਤੇ ਇਹੀ ਸਾਰੇ ਬੁਰੇ ਕੰਮਾਂ ਦੀ ਜੜ੍ਹ ਹੈ। ਲਾਲਚ ਨਾਲ ਸਬੰਧਤ ਪੁਰਾਣੇ ਸਮੇਂ ਦੀ ਇੱਕ ਕਹਾਣੀ ਹੈ ਕਿ ਇੱਕ ਰਾਜੇ ਦੇ ਰਾਜ ਵਿੱਚ ਇੱਕ ਦਿਓ ਰਹਿੰਦਾ ਸੀ। ਉਹ ਬਹੁਤ ਹੀ ਸ਼ਕਤੀਸ਼ਾਲੀ ਸੀ। ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸੀ। ਉਸ ਦਾ ਭੋਜਨ ਇਨਸਾਨੀ ਮਾਸ ਸੀ। ਉਹ ਆਪਣੀ ਭੁੱਖ ਮਿਟਾਉਣ ਲਈ ਕਾਫ਼ੀ ਇਨਸਾਨਾਂ ਨੂੰ ਮਾਰ ਦਿੰਦਾ ਸੀ।Image result for girl money greed ਵੱਧ ਇਨਸਾਨੀ ਜਾਨਾਂ ਦੇ ਨੁਕਸਾਨ ਕਾਰਨ ਰਾਜੇ ਦੇ ਫ਼ੈਸਲੇ ਅਤੇ ਹੁਕਮ ਅਨੁਸਾਰ ਰਾਜ ਦਾ ਇੱਕ ਵਿਅਕਤੀ ਹਰ ਰੋਜ਼ ਵਾਰੀ ਸਿਰ ਉਸ ਕੋਲ ਜਾ ਕੇ ਆਪਣੇ ਆਪ ਨੂੰ ਖ਼ਤਮ ਕਰਵਾ ਕੇ ਉਸ ਦੀ ਭੁੱਖ ਮਿਟਾਉਂਦਾ ਸੀ। ਇੱਕ ਦਿਨ ਰਾਜ ਦੇ ਇੱਕ ਬੁੱਧੀਮਾਨ ਵਿਅਕਤੀ ਦੀ ਵਾਰੀ ਆਉਣ ’ਤੇ ਉਸ ਨੇ ਅਕਲ ਤੋਂ ਕੰਮ ਲੈਂਦਿਆਂ ਦਿਓ ਨੂੰ ਸ਼ਰਾਬ ਪਿਆ ਕੇ ਮਾਰ ਦਿੱਤਾ। ਰਾਜਾ ਉਸ ਵਿਅਕਤੀ ਤੋਂ ਬਹੁਤ ਖ਼ੁਸ਼ ਹੋਇਆ। ਉਸ ਨੇ ਉਸ ਨੂੰ ਮੂੰਹ ਮੰਗਿਆ ਇਨਾਮ ਲੈਣ ਲਈ ਕਿਹਾ। ਮੂੰਹ ਮੰਗਿਆ ਇਨਾਮ ਸੁਣ ਕੇ ਉਸ ਵਿਅਕਤੀ ਦੇ ਮਨ ਵਿੱਚ ਲਾਲਚ ਆ ਗਿਆ ਕਿ ਉਸ ਨੂੰ ਮੰਗਣ ਦੀ ਕੋਈ ਸੀਮਾ ਦਿਖਾਈ ਨਾ ਦਿੱਤੀ। ਇਸ ਲਈ ਉਸ ਨੇ ਰਾਜੇ ਤੋਂ ਇਨਾਮ ਲੈਣ ਲਈ ਅਗਲਾ ਦਿਨ ਮੰਗਿਆ।
ਘਰ ਜਾ ਕੇ ਉਸ ਵਿਅਕਤੀ ਨੇ ਸੋਚਿਆ ਕਿ ਕਿਤੇ ਮੂੰਹ ਨਾਲ ਥੋੜ੍ਹਾ ਹੀ ਨਾ ਮੰਗਿਆ ਜਾਵੇ। ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਨੇ ਅਗਲੇ ਦਿਨ ਰਾਜੇ ਨੂੰ ਕਿਹਾ ਕਿ ਉਹ ਸਵੇਰ ਤੋਂ ਸ਼ਾਮ ਤਕ ਭੱਜ ਕੇ ਜਿੰਨੀ ਜ਼ਮੀਨ ਤਹਿ ਕਰ ਲਵੇਗਾ, ਉਹ ਜ਼ਮੀਨ ਉਸ ਨੂੰ ਦੇ ਦਿੱਤੀ ਜਾਵੇ। ਰਾਜੇ ਨੇ ਆਪਣੇ ਬਚਨ ਅਨੁਸਾਰ ਉਸ ਨੂੰ ਹਾਂ ਕਰ ਦਿੱਤੀ ਅਤੇ ਦੋ ਘੋੜ-ਸਵਾਰ ਜ਼ਮੀਨ ਮਾਪਣ ਲਈ ਉਸ ਦੇ ਮਗਰ ਲਾ ਦਿੱਤੇ। ਉਹ ਦੌੜਨ ਲੱਗ ਪਿਆ। ਕਾਫ਼ੀ ਦੌੜਨ ਤੋਂ ਬਾਅਦ ਉਸ ਨੂੰ ਘੋੜ ਸਵਾਰਾਂ ਨੇ ਕਿਹਾ ਕਿ ਉਹ ਕੁਝ ਆਰਾਮ ਕਰ ਲਵੇ ਅਤੇ ਪਾਣੀ/ਭੋਜਨ ਛਕ ਲਵੇ ਪਰ ਉਹ ਲਾਲਚ ਦੇ ਵੱਸ ਵਿੱਚ ਸੀ। ਉਸ ਨੇ ਸੋਚਿਆ ਕਿ ਜੇ ਉਹ ਆਰਾਮ ਕਰਨ, ਭੋਜਨ ਛਕਣ ਜਾਂ ਪਾਣੀ ਪੀਣ ਲਈ ਵੀ ਰੁਕ ਗਿਆ ਤਾਂ ਉਸ ਵੱਲੋਂ ਪ੍ਰਾਪਤ ਕੀਤੀ ਜਾਣ ਵਾਲੀ ਜ਼ਮੀਨ ਦੀ ਪੈਮਾਇਸ਼ ਘਟ ਜਾਵੇਗੀ। Image result for money girlsਇਸ ਲਈ ਉਸ ਨੇ ਘੋੜ ਸਵਾਰਾਂ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਉਹ ਸ਼ਾਮ ਤਕ ਵੱਧ ਤੋਂ ਵੱਧ ਜ਼ਮੀਨ ਹਾਸਲ ਕਰਨ ਲਈ ਏਨਾ ਭੱਜਿਆ ਕਿ ਬਿਨਾਂ ਆਰਾਮ ਕੀਤਿਆ, ਬਿਨਾਂ ਭੋਜਨ ਅਤੇ ਪਾਣੀ ਤੋਂ ਬੇਹੋਸ਼ ਹੋ ਕੇ ਧਰਤੀ ’ਤੇ ਡਿੱਗ ਪਿਆ ਅਤੇ ਡਿੱਗਣ ਸਾਰ ਹੀ ਉਸ ਦੇ ਪ੍ਰਾਣ ਪੰਖੇਰੂ ਉੱਡ ਗਏ। ਘੋੜ ਸਵਾਰਾਂ ਨੇ ਮੌਕੇ ’ਤੇ ਹੀ ਰਾਜੇ ਨੂੰ ਬੁਲਾ ਲਿਆ, ਰਾਜੇ ਨੂੰ ਉਸ ਬੁੱਧੀਮਾਨ ਵਿਅਕਤੀ ਦੀ ਮੌਤ ’ਤੇ ਬਹੁਤ ਅਫ਼ਸੋਸ ਹੋਇਆ ਅਤੇ ਸਭ ਤੋਂ ਵੱਧ ਦੁੱਖ ਉਸ ਦੇ ਲਾਲਚ ਕਾਰਨ ਬੁੱਧੀ ਭ੍ਰਿਸ਼ਟ ਹੋਣ ਦਾ ਹੋਇਆ। ਰਾਜੇ ਨੇ ਕਿਹਾ ਕਿ ਜਿੱਥੇ ਇਹ ਵਿਅਕਤੀ ਆਪਣੀ ਬੁੱਧੀ ਨਾਲ ਥੋੜ੍ਹੀ ਕਮਾਈ ਕਰਕੇ ਖ਼ੁਸ਼ ਅਤੇ ਸੰਤੁਸ਼ਟ ਸੀ, ਉੱਥੇ ਲਾਲਚ ਕਾਰਨ ਇਸ ਦੀ ਬੁੱਧੀ ਭ੍ਰਿਸ਼ਟ ਹੋਣ ਕਰਕੇ ਇਸ ਦੀ ਸੰਤੁਸ਼ਟੀ ਦੀ ਕੋਈ ਹੱਦ ਨਾ ਰਹੀ ਜਿਹੜੀ ਕਿ ਇਸ ਦੀ ਮੌਤ ਦਾ ਕਾਰਨ ਬਣੀ। Image result for money girlਅਸਲ ਵਿੱਚ ਇਸ ਵਿਅਕਤੀ ਨੂੰ ਇੰਨੀ ਜ਼ਮੀਨ ਨਹੀਂ ਚਾਹੀਦੀ ਸੀ ਜਿੰਨੀ ਇਸ ਨੇ ਤਹਿ ਕੀਤੀ ਹੈ, ਇਸ ਨੂੰ ਤਾਂ ਸਿਰਫ਼ ਇੰਨੀ ਕੁ ਹੀ ਜ਼ਮੀਨ ਚਾਹੀਦੀ ਸੀ ਜਿੰਨੀ ’ਚ ਇਹ ਇਸ ਵਕਤ ਪਿਆ ਹੈ।
ਇਸ ਕਹਾਣੀ ਤੋਂ ਇਹ ਸਬਕ ਮਿਲਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਜਿੰਨਾ ਮਿਲ ਰਿਹਾ ਹੋਵੇ, ਉਸ ਵਿੱਚ ਹੀ ਸੰਤੁਸ਼ਟੀ ਪ੍ਰਗਟ ਕਰਨੀ ਚਾਹੀਦੀ ਹੈ। ਵੱਧ ਪ੍ਰਾਪਤੀ ਦੀ ਤਾਂਘ ਲਾਲਚ ਨੂੰ ਜਨਮ ਦਿੰਦੀ ਹੈ ਅਤੇ ਲਾਲਚ ਹੀ ਮਨੁੱਖ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਬੁੱਧੀ ਭ੍ਰਿਸ਼ਟ ਹੋਣ ਕਾਰਨ ਹੀ ਇਨਸਾਨ ਬੁਰੇ ਕਰਮ ਕਰਦਾ ਹੈ ਅਤੇ ਬੁਰੇ ਕਰਮਾਂ ਦੀ ਬਦੌਲਤ ਹੀ ਇਸ ਸੰਸਾਰ ਵਿੱਚ ਬੁਰੀਆਂ ਘਟਨਾਵਾਂ ਹੁੰਦੀਆਂ ਹਨ। ਇਸ ਲਈ ਆਓ ਸਾਰੇ ਲਾਲਚ ਨੂੰ ਤਿਆਗ ਕੇ ਜਿੰਨਾ ਕੁਝ ਮਿਲ ਰਿਹਾ ਹੈ, ਉਸ ਵਿੱਚ ਸੰਤੁਸ਼ਟ ਹੋਈਏ।
– ਸੁਰਿੰਦਰ ਸ਼ਰਮਾ

error: Alert: Content is protected !!