You dont have javascript enabled! Please download Google Chrome!

ਦੇਖੋ ਪਰਾਲੀ (ਨਾੜ) ਸਾਂਭਣ ਦਾ ਸੌਖਾ ਤੇ ਵਧੀਆ ਤਰੀਕਾ .. ਕਿਸਾਨ ਵੀਰ ਵਿਚਾਰ ਦੇਣ ..

ਆਮ ਤੌਰ ‘ਤੇ ਜੇਕਰ ਕਿਸੇ ਥਾਂ ਉੱਤੇ ਅੱਗ ਲੱਗਦੀ ਹੈ ਤਾਂ ਲੋਕ ਇਕੱਠੇ ਹੋ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ, ਪੰਜਾਬ ‘ਚ ਸਥਿਤੀ ਉਲਟ ਹੋ ਰਹੀ ਹੈ।
ਇੱਥੇ ਕਿਸਾਨ ਖੇਤਾਂ ਵਿੱਚ ਅੱਗ ਲਾ ਰਹੇ ਹਨ। ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਅਗਲੀ ਫ਼ਸਲ ਲਈ ਖੇਤ ਨੂੰ ਤਿਆਰ ਕਰਨਾ ਮੌਜੂਦਾ ਕਿਸਾਨ ਲਈ ਸਭ ਤੋਂ ਵੱਡਾ ਮਸਲਾ ਹੈ। ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਪਈ ਪਰਾਲੀ ਨੂੰ ਆਮ ਤੌਰ ‘ਤੇ ਕਿਸਾਨ ਪਹਿਲਾਂ ਅੱਗ ਲਾ ਕੇ ਖ਼ਤਮ ਕਰਦਾ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਖ਼ਤ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਵਾਰ ਪਰਾਲੀ ਨੂੰ ਅੱਗ ਲਗਾਉਣ ‘ਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਹੈ। ਕਿਸਾਨ ਕਿਉਂ ਸਾੜਦੇ ਹਨ ਪਰਾਲੀ? ਪਰਾਲੀ ਨਾ ਸਾੜਨ ਦੇ ਹੁਕਮਾਂ ਕਰਕੇ ਸੂਬੇ ਦੇ ਬਾਕੀ ਕਿਸਾਨਾਂ ਵਾਂਗ ਜ਼ਿਲ੍ਹਾ ਮੁਹਾਲੀ ਦੇ ਪਿੰਡ ਭਾਗੋ ਮਾਜਰਾ ਦਾ ਬਜ਼ੁਰਗ ਕਿਸਾਨ ਸੰਤ ਸਿੰਘ ਵੀ ਪਰੇਸ਼ਾਨ ਹੈ। ਝੋਨੇ ਦੀ ਫ਼ਸਲ ਦੀ ਮਸ਼ੀਨੀ ਕਟਾਈ ਕਰਵਾ ਰਹੇ ਸੰਤ ਸਿੰਘ ਦਾ ਕਹਿਣਾ ਹੈ, “ਖੇਤ ਨੂੰ ਅਗਲੀ ਫ਼ਸਲ ਲਈ ਤਿਆਰ ਕਰਨ ਲਈ ਪਰਾਲੀ ਨੂੰ ਅੱਗ ਲਾਏ ਬਿਨਾਂ ਗੁਜ਼ਾਰਾ ਨਹੀਂ ਹੈ।”
ਪਰਾਲੀ ਦਾ ਮਸਲਾ ਕਿਸਾਨਾਂ ਲ਼ਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸਰਕਾਰ ਜਿਥੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਥਾਂ ਇਸ ਦਾ ਹੋਰ ਹੱਲ ਕਰਨ ਲਈ ਮਜਬੂਰ ਕਰ ਰਹੀ ਹੈ, ਉਥੇ ਕਿਸਾਨ ਸਰਕਾਰ ਦੀ ਇਸ ਅਪੀਲ ਨੂੰ ਅਣਸੁਣੀ ਕਰਦੇ ਹੋਏ ਸ਼ਰੇਆਮ ਪਰਾਲੀ ਨੂੰ ਫੂਕ ਰਹੇ ਹਨ।Image result for farmer paddy fire
ਸਰਕਾਰ ਕਿਸਾਨਾਂ ਦੇ ਇਸ ਮਸਲੇ ਦੇ ਛੇਤੀ ਹੱਲ ਦੇ ਦਾਅਵੇ ਕਰ ਰਹੀ ਹੈ ਤੇ ਇਸ ਲ਼ਈ ਕਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। Image result for farmer paddy fire ਪਰ ਸਰਕਾਰ ਦੀ ਨੀਅਤ ਉਤੇ ਸਵਾਲ ਇਹ ਉਠ ਰਹੇ ਹਨ ਕਿ ਮਸਲੇ ਬਾਰੇ ਵਿਚਾਰ-ਚਰਚਾ ਲਈ ਖੇਤਾਂ ਦੀ ਥਾਂ ਪੰਜ ਤਾਰਾ ਹੋਟਲਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ ਦੇ ਇਕ ਪੰਜ ਤਾਰਾ ਹੋਟਲ ਵਿਚ ਪਰਾਲੀ ਦੇ ਮਸਲੇ ਨੂੰ ਲੈ ਕੇ ਸੈਮੀਨਾਰ ਹੋਇਆ। ਜਿਸ ਵਿਚ ਵਾਤਾਵਰਣ ਪ੍ਰੇਮੀ ਉਮਿੰਦਰ ਦੱਤ ਵੀ ਪਹੁੰਚੇ ਸਨ। ਜਦੋਂ ਉਨ੍ਹਾਂ ਨੂੰ ਪੰਜ ਤਾਰਾ ਹੋਟਲਾਂ ਵਿਚ ਇਸ ਮਸਲੇ ਉਤੇ ਸੈਮੀਨਾਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਤਵਾਬ ਸੀ ਕਿ ਸਾਨੂੰ ਬੁਲਾਇਆ ਗਿਆ ਸੀ ਤੇ ਅਸੀਂ ਹਾਜ਼ਰ ਹੋ ਗਏ। ਜੇ ਖੇਤਾਂ ਵਿਚ ਬੁਲਾਉਣਗੇ ਤਾਂ ਉਥੇ ਵੀ ਜਾ ਪੁੱਜਾਂਗੇ।

Leave a Reply

Your email address will not be published. Required fields are marked *

error: Alert: Content is protected !!