You dont have javascript enabled! Please download Google Chrome!

ਦੇਖੋ ਕਿਵੇਂ ਕੈਮੀਕਲਾਂ ਤੋਂ ਮਿੰਟਾਂ ਵਿੱਚ ਹੀ ਨਕਲੀ ਦੁੱਧ ਤਿਆਰ ਹੁੰਦਾ ਹੈ ….

ਪੰਜਾਬ ਵਿੱਚ ਦਸ ਦਿਨਾਂ ਦੌਰਾਨ ਭਰੇ ਗਏ ਦੁੱਧ ਅਤੇ ਦੁੱਧ ਵਸਤਾਂ ਦੇ 60 ਫ਼ੀਸਦੀ ਸੈਂਪਲ ਫੇਲ੍ਹ ਹੋਣਾ ਚਿੰਤਾ ਦਾ ਵਿਸ਼ਾ ਹੈ। ਦੁੱਧ ਤੋਂ ਤਿਆਰ ਜਿਨ੍ਹਾਂ ਵਸਤਾਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਵਿੱਚ ਪਨੀਰ, ਘੀ ਤੇ ਖੋਆ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ ਦਸ ਦਿਨਾਂ ਦੌਰਾਨ ਸਿਹਤ ਤੇ ਹੋਰ ਵਿਭਾਗਾਂ ਦੀਆਂ ਟੀਮਾਂ ਨੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਦੁਕਾਨਾਂ ਤੋਂ ਸੈਂਪਲ ਭਰੇ। 724 ਸੈਂਪਲ ਪਰਖ ਲਈ ਖਰੜ ਸਥਿਤ ਸਰਕਾਰੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ।ਇਨ੍ਹਾਂ ਵਿੱਚੋਂ 434 ਅਸ਼ੁੱਧ ਨਿਕਲੇ। ਜਿਨ੍ਹਾਂ ਦੁਕਾਨਾਂ ਜਾਂ ਕਾਰੋਬਾਰੀ ਅਦਾਰਿਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਖ਼ਿਲਾਫ਼ ਖੁਰਾਕੀ ਸੁਰੱਖਿਆ ਤੇ ਮਿਆਰੀਕਰਨ ਐਕਟ, 2006 ਦੇ ਤਹਿਤ ਸਖ਼ਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਪਰਖੇ ਗਏ ਨਮੂਨੇ ਕਿਉਂਕਿ, ਮੁੱਖ ਤੌਰ ’ਤੇ ਖੁੱਲ੍ਹੇ ਵਿਕਦੇ ਦੁੱਧ ਜਾਂ ਪਨੀਰ, ਖੋਏ ਆਦਿ ਦੇ ਸਨ ਅਤੇ ਕਿਸੇ ਬ੍ਰਾਂਡ ਦੇ ਨਹੀਂ ਸਨ, ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਘੱਟੋਘੱਟ ਬ੍ਰਾਂਡਾਂ ਵੱਲੋਂ ਸ਼ੁੱਧਤਾ ਦੇ ਮਿਆਰਾਂ ਨੂੰ ਕਾਇਮ ਰੱਖਿਆ ਜਾ ਰਿਹਾ ਹੈ। ਉਂਜ, ਸੈਂਪਲ ਉਨ੍ਹਾਂ ਦੇ ਉਤਪਾਦਾਂ ਦੇ ਵੀ ਪਰਖੇ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਵੱਲੋਂ ਮਿਆਰੀਕਰਨ ਲਈ ਅਪਣਾਈਆਂ ਜਾ ਰਹੀਆਂ ਵਿਧੀਆਂ ਦੇ ਸੱਚ ਦੀ ਵੀ ਨਿਰਖ-ਪਰਖ ਹੋ ਸਕੇ। ਪੰਜਾਬ ਵਿੱਚ ਦੁੱਧ ਦੀ ਕਮੀ ਨਹੀਂ। ਲਵੇਰੀਆਂ ਤੇ ਗਊਆਂ ਦੀ ਬਹੁਤਾਤ ਹੈ।Image result for milk ਪ੍ਰਤੀ ਵਿਅਕਤੀ ਉਪਲਬਧਤਾ ਪੱਖੋਂ ਇਹ ਦੇਸ਼ ਦਾ ਮੋਹਰੀ ਰਾਜ ਹੈ। 1035 ਮਿਲੀਲਿਟਰ ਭਾਵ ਪ੍ਰਤੀ ਵਿਅਕਤੀ ਇੱਕ ਲਿਟਰ ਤੋਂ ਵੱਧ ਉਪਲਬਧਤਾ ਡੇਅਰੀ ਖੇਤਰ ਦੀ ਸਿਹਤਮੰਦੀ ਦਾ ਪ੍ਰਤੀਕ ਹੈ। ਇਸ ਦੇ ਬਾਵਜੂਦ ਜੇਕਰ ਹਲਵਾਈ ਜਾਂ ਦੁੱਧ ਵਿਕਰੇਤਾ ਸਿੰਥੈਟਿਕ ਜਾਂ ਨਕਲੀ ਦੁੱਧ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦਾ ਲਿਹਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਪੰਜਾਬ ਵਿੱਚ ਪਨੀਰ ਤੇ ਖੋਆ ਬਾਹਰੋਂ ਆਉਂਦੇ ਹਨ। ਦਰਅਸਲ, ਇਹ ਦੋਵੇਂ ਉਤਪਾਦ ਰੇਲ ਗੱਡੀਆਂ ਜਾਂ ਮੋਟਰ ਗੱਡੀਆਂ ਰਾਹੀਂ ਸਵੇਰ ਵੇਲੇ ਪੱਛਮੀ ਉੱਤਰ ਪ੍ਰਦੇਸ਼ ਤੋਂ ਪੰਜਾਬ ਪੁੱਜਦੇ ਹਨ। Image result for milkਇੰਜ ਹੀ, ਸਿੰਥੈਟਿਕ ਦੁੱਧ ਤੇ ਇਸ ਤੋਂ ਵੱਖ ਵੱਖ ਪਦਾਰਥ ਤਿਆਰ ਕਰਨ ਵਾਲੀਆਂ ਯੂਨਿਟਾਂ ਪੰਜਾਬ-ਹਰਿਆਣਾ ਦੀ ਸਰਹੱਦ ਨੇੜਲੇ ਖੇਤਰਾਂ ਵਿੱਚ ਲੱਗੀਆਂ ਹੋਈਆਂ ਹਨ। ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਐੱਫਡੀਏ) ਨੂੰ ਇਨ੍ਹਾਂ ਸਪਲਾਇਰਾਂ ਜਾਂ ਉਤਪਾਦਕਾਂ ਖ਼ਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ। ਸਿੰਥੈਟਿਕ ਦੁੱਧ ਇਨਸਾਨੀ ਸਿਹਤ ਲਈ ਅਤਿਅੰਤ ਖ਼ਤਰਨਾਕ ਮੰਨਿਆ ਜਾਂਦਾ ਹੈ। ਇਹ ਗੁਰਦਿਆਂ ਨੂੰ ਗਾਲਣ ਅਤੇ ਪਾਚਨ ਪ੍ਰਣਾਲੀ ਤੇ ਜਿਗਰ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਕਈ ਪ੍ਰਕਾਰ ਦੇ ਕੈਂਸਰਾਂ ਦਾ ਕਾਰਨ ਵੀ ਮੰਨਿਆ ਜਾਂਦਾ ਹੈ। ਦਮੇ ਤੇ ਮਧੂਮੇਹ ਦੇ ਮਰੀਜ਼ਾਂ ਲਈ ਵੀ ਇਹ ਘਾਤਕ ਮੰਨਿਆ ਜਾਂਦਾ ਹੈ।Image result for milk ਇਹ ਤਸੱਲੀ ਦੀ ਗੱਲ ਹੈ ਕਿ ਪੰਜਾਬ ਸਿਹਤ ਵਿਭਾਗ ਤੇ ਖੁਰਾਕੀ ਸੁਰੱਖਿਆ ਏਜੰਸੀਆ ਨੇ ਅਜਿਹੀ ਮਿਲਾਵਟ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਪਰ ਇਸ ਮੁਹਿੰਮ ਨੂੰ ਭ੍ਰਿਸ਼ਟ ਵਸੂਲੀਆਂ ਦਾ ਸਰੋਤ ਬਣਨ ਤੋਂ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਪਟਿਆਲਾ ਜ਼ਿਲ੍ਹੇ ਵਿੱਚ ਅਜਿਹਾ ਵਿਵਾਦ ਸਾਹਮਣੇ ਆ ਚੁੱਕਾ ਹੈ। ਸਮੁੱਚੀ ਮੁਹਿੰਮ ਨੂੰ ਅਜਿਹੇ ਵਿਵਾਦਾਂ ਕਾਰਨ ਦਾਗ਼ਦਾਰ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ।

error: Alert: Content is protected !!