You dont have javascript enabled! Please download Google Chrome!

ਦੇਖੋ ਅਦਭੁੱਤ ਨਜਾਰਾ .. ਜਦ ਕੰਗਾਰੂ ਦਾ ਮੁਕਾਬਲਾ ਇੱਕ ਖਿਡਾਰਰੀ ਨਾਲ ਹੋਇਆ .. ਦੇਖੋ Video

ਕੰਗਾਰੂ : ਇਹ ਆਸਟ੍ਰੇਲੀਆ ਵਿਚ ਮਿਲਨ ਵਾਲੇ ਮਾਰਸੂਪੀਏਲੀਆ ਵਰਗ ਅਤੇ ਮੈਕ੍ਰੋਪੋਡਿਡੀ ਕੁਲ ਦੇ ਥਣਧਾਰੀ ਪ੍ਰਾਣੀ ਹਨ । ਇਸ ਕੁਲ ਦੀਆਂ ਲਗਭਗ 20 ਪ੍ਰਜਾਤੀਆਂ ਹਨ । ਆਸਟ੍ਰੇਲੀਆ ਵਿਚ ਇਨ੍ਹਾਂ ਦੀਆਂ 47 ਜਾਤੀਆਂ ਮਿਲਦੀਆਂ ਹਨ । ਇਨ੍ਹਾਂ ਦੇ ਸਰੀਰ ਵਿਚ ਇਕ ਥੈਲੀ ਹੁੰਦੀ ਹੈ ਜਿਸ ਵਿਚ ਜਨਮ ਤੋਂ ਬਾਅਦ ਕੁਝ ਚਿਰ ਲਈ ਬੱਚਾ ਰਹਿੰਦਾ ਹੈ । ਇਨ੍ਹਾਂ ਦੀਆਂ ਪਿਛਲੀਆਂ ਲੱਤਾ ਪਤਲੀਆਂ , ਲੰਬੀਆਂ ਅਤੇ ਮਜ਼ਬੂਤ ਹੁੰਦੀਆਂ ਹਨ ਜਿਹੜੀਆਂ ਛਾਲਾਂ ਮਾਰਨ ਵਿਚ ਸਹਾਇਤਾ ਕਰਦੀਆਂ ਹਨ । ਪੂਛ ਲੰਬੀ ਅਤੇ ਮੁੱਢ ਤੋਂ ਮੋਟੀ ਹੁੰਦੀ ਹੈ । ਇਹ ਸਿੱਧੇ ਬੈਠਦੇ ਹਨ ਅਤੇ ਤੁਰਨ ਵੇਲੇ ਅਗਲੇ ਪੈਰ ਧਰਤੀ ਨੂੰ ਨਹੀਂ ਲਾਉਂਦੇ , ਸਿਰਫ਼ ਪਿਛਲੇ ਪੈਰਾ ਨਾਲ ਹੀ ਚਲਦੇ ਹਨ ਅਤੇ ਪੂਛ ਇਨ੍ਹਾਂ ਨੂੰ ਸਹਾਰਾ ਦੇ ਕੇ ਸਰੀਰ ਦਾ ਸੰਤੁਲਨ ਕਾਇਮ ਰਖਦੀ ਹੈ । ਵਖ ਵਖ ਜਾਤੀਆਂ 23 ਸੈਂ. ਮੀ. ਤੋਂ ਲੈ ਕੇ 2.5 ਮੀ. ਤਕ ਲੰਬੀਆਂ ਹੁੰਦੀਆਂ ਹਨ । ਪਿਛਲੇ ਪੈਰਾਂ ਦੀ ਚੌਥੀ ਉਂਗਲ ਪੰਜਵੀਂ ਨਾਲੋਂ ਲੰਬੀ ਹੁੰਦੀ ਹੈ ਅਤੇ ਇਸ ਉਤੇ ਸਭ ਤੋਂ ਵੱਡੀ ਨਹੁੰਦਰ ਹੁੰਦੀ ਹੈ । ਦੂਜੀ ਅਤੇ ਤੀਜੀ ਉਂਗਲ ਆਪਸ ਵਿਚ ਜੁੜੀਆਂ ਹੋਈਆ ਅਤੇ ਤਕਰੀਬਨ ਅਵਸ਼ੇਸ਼ ਦੀ ਹਾਲਤ ਵਿਚ ਹੁੰਦੀਆਂ ਹਨ । ਇਕ ਜਾਤੀ ਨੂੰ ਛੱਡ ਕੇ ਬਾਕੀ ਸਾਰੀਆਂ ਵਿਚ ਪਿਛਲੇ ਪੈਰਾਂ ਦੀ ਅੰਦਰਲੀ ਉਂਗਲ ਨਹੀਂ ਹੁੰਦੀ । ਅਗਲੀਆਂ ਲੱਤਾਂ ਛੋਟੀਆਂ ਹੁੰਦੀਆਂ ਹਨ ਅਤੇ ਮਨੁੱਖੀ ਬਾਹਾਂ ਵਾਂਗ ਕੰਮ ਕਰਦੀਆਂ ਹਨ ਪਰ ਸਾਰੀਆਂ ਉਂਗਲਾਂ ਅੱਗੇ ਤਿੱਖੀਆਂ ਨਹੁੰਦਰਾਂ ਹੁੰਦੀਆਂ ਹਨ । ਕੰਗਰੂ ਦਾ ਸਿਰ ਅਤੇ ਮੂੰਹ ਛੋਟਾ , ਅੱਖਾਂ ਦਰਮਿਆਨੇ ਆਕਾਰ ਅਤੇ ਗੂੜ੍ਹੇ ਭੂਰੇ ਰੰਗ ਦੀਆਂ ਅਤੇ ਕੰਨ ਵੱਡੇ ਵੱਡੇ ਹੁੰਦੇ ਹਨ , ਜਿਹੜੇ ਅੱਗੇ ਪਿੱਛੇ ਹਿਲਾਏ ਜਾ ਸਕਦੇ ਹਨ । ਇਨ੍ਹਾਂ ਦੀ ਜੱਤ ਨਰਮ ਹੁੰਦੀ ਹੈ । ਸਾਰੇ ਕੰਗਾਰੂਆਂ ਵਿਚ ਥੈਲੀ ਜ਼ਰੂਰ ਹੁੰਦੀ ਹੈ ਜਿਹੜੀ ਅਗਲੇ ਪਾਸੇ ਤੋਂ ਖੁੱਲ੍ਹਦੀ ਹੈ ਅਤੇ ਇਸ ਵਿਚ ਚਾਰ ਥਣ ਹੁੰਦੇ ਹਨ । ਇਕ ਸਾਲ ਵਿਚ ਸਿਰਫ਼ ਇਕ ਹੀ ਬੱਚੇ ਨੂੰ ਜਨਮ ਦਿਤਾ ਜਾਂਦਾ ਹੈ ਜਿਹੜਾ ਅਗੇਤਾ ਹੀ ਜਨਮ ਲੈਂ ਲੈਂਦਾ ਹੈ । ਉਹ ਘਿਸਰ ਕੇ ਮਾਂ ਦੀ ਥੈਲੀ ਵਿਚ ਚਲਾ ਜਾਂਦਾ ਹੈ , ਜਿੱਥੇ ਉਸ ਨੂੰ ਆਸਰਾ , ਨਿੱਘ ਅਤੇ ਖ਼ੁਰਾਕ ਮਿਲਦੀ ਹੈ । ਭੂਰੇ ਕੰਗਰੂ ਦੀ ਮਾਦਾ ਦਾ ਗਰਭ-ਕਾਲ 29-38 ਦਿਨ ਹੁੰਦਾ ਹੈ । ਬੱਚੇ 10 ਮਹੀਨੇ ਤਕ ਮਾਂ ਦੀ ਥੈਲੀ ਵਿਚ ਰਹਿੰਦੇ ਹਨ ਅਤੇ ਫਿਰ 6 ਮਹੀਨੇ ਹੋਰ ਤਕ ਦੁੱਧ ਚੁੰਘਦੇ ਹਨ । ਲਾਲ ਕੰਗਰੂ ਦਾ ਗਰਭ-ਕਾਲ 33 ਦਿਨ ਹੈ । ਇਸ ਦਾ ਨਵਾਂ ਜੰਮਿਆਂ ਬੱਚਾ ਤਕਰੀਬਨ 2 ਸੈਂ. ਮੀ. ਲੰਬਾ ਹੁੰਦਾ ਹੈ । ਕੰਗਰੂ ਆਸਟ੍ਰੇਲੀਆ , ਤਸਮਾਨੀਆ , ਨਿਊਗਿਨੀ ਅਤੇ ਬਿਸਮਾਰਕਸ ਦੇ ਪੂਰਬ ਦੇ ਟਾਪੂਆਂ ਵਿਚ ਮਿਲਦੇ ਹਨ । ਇਹ ਜਾਤੀ ਨਿਊਜ਼ੀਲੈਂਡ ਵਿਚ ਵੀ ਮਿਲਣ ਲੱਗੀ ਹੈ । ਬਹੁਤ ਕੰਗਰੂ ਸਥਲੀ ਪ੍ਰਾਣੀ ਹਨ ਅਤੇ ਸਾਰੇ ਹੀ ਬਨਸਪਤੀ ਆਹਾਰੀ ਹਨ । ਇਨ੍ਹਾਂ ਦੇ ਦੁਸ਼ਮਣ ਵੱਡੇ ਸ਼ਿਕਾਰੀ ਪੰਛੀ , ਗੋਆਨਾ ( ਇਕ ਛੱਤੀ ਛਿਪਕਲੀ ) , ਪਾਈਥਨ , ਡਿੰਗੋ ਅਤੇ ਮਨੁੱਖ ਹਨ , ਜਿਹੜੇ ਇਨ੍ਹਾਂ ਨੂੰ ਮਾਸ , ਜੱਤ ਆਦਿ ਲਈ ਮਾਰਦੇ ਹਨ ।
ਵੱਡੇ ਕੰਗਰੂ ਗਰੁੱਪਾਂ ਵਿਚ ਇਕੱਠੇ ਤੁਰਦੇ ਹਨ । ਇਨ੍ਹਾਂ ਵਿਚੋਂ ਸਭ ਤੋਂ ਵੱਡਾ ਨਰ ਕੰਗਰੂ ਇਸ ਗਰੁੱਪ ਦਾ ਲੀਡਰ ਹੁੰਦਾ ਹੈ ।
ਇਸ ਗਰੁੱਪ ਦੇ ਦਰਮਿਆਨੇ ਅਤੇ ਛੋਟੇ ਕੱਦ ਦੇ ਪ੍ਰਾਣੀ ਜਿਨ੍ਹਾਂ ਦੀ ਸ਼ਕਲ ਕੰਗਰੂ ਨਾਲ ਮਿਲਦੀ ਜੁਲਦੀ ਹੁੰਦੀ ਹੈ , ਨੂੰ ਵਾਲਬੀਜ਼ ਆਖਦੇ ਹਨ ।Image result for kangaroo ਪਟਰਾਗਲੀ ਅਤੇ ਪੈਰਾਡਾੱਰਕਸ ਰਾੱਕ ਵਾਲਬੀਜ਼ ਦੀ ਪੂਛ ਸਿੱਧੀ ਅਤੇ ਜੱਤ ਵਾਲੀ ਹੁੰਦੀ ਹੈ । ਪਰ ਹੇਅਰ ਵਾਲਬੀਜ਼ ਲੈਗਾੱਰਕੈੱਸਟੀਜ਼ ਛੋਟੇ ਕੱਦ ਦੇ ਪ੍ਰਾਣੀ ਹਨ ਜਿਨ੍ਹਾਂ ਦੀ ਪੂਛ ਉਤੇ ਜੱਤ ਕਿਤੇ ਕਿਤੇ ਹੁੰਦੀ ਹੈ । ਦਰਖ਼ਤਾਂ ਉਤੇ ਰਹਿਣ ਵਾਲੇ ਕੰਗਰੂ , ਡੈੱਨਡ੍ਰੋਲਾਗਸ ਦੀਆਂ ਪਿਛਲੀਆਂ ਲੱਤਾਂ ਦਰਮਿਆਨੇ ਕੱਦ ਦੀਆਂ ਅਤੇ ਪੂਛ ਲੰਬੀ ਹੁੰਦੀ ਹੈ । ਪੂਛ ਉਤੇ ਕਿਤੇ ਕਿਤੇ ਜੱਤ ਹੁੰਦੀ ਹੈ । ਆਸਟ੍ਰੇਲੀਆ ਦੇ ਚੂਹਾ ਕੰਗਰੂ ਅਤੇ ਤਸਮਾਨੀਆ ਦੇ ਜਿਰਬੋਆ ਕੰਗਰੂ ਦੀ ਸ਼ਕਲ ਉਨ੍ਹਾਂ ਪ੍ਰਾਣੀਆਂ ਨਾਲ ਮਿਲਦੀ ਜੁਲਦੀ ਹੁੰਦੀ ਹੈ ਜਿਨ੍ਹਾਂ ਦੇ ਨਾਂ ਉਤੇ ਇਨ੍ਹਾਂ ਦੇ ਨਾਂ ਰਖੇ ਗਏ ਹਨ ।

error: Alert: Content is protected !!