You dont have javascript enabled! Please download Google Chrome!

ਦਿੱਲੀ ਤੋਂ ਬਾਅਦ ਹੁਣ ਹਰਿਆਣਾ ਦੇ ਵਿਚ ਵੀ ਨਹੀਂ ਦੌੜਨਗੇ ਇਹ ਵਾਹਨ..!

ਦਿਨ ਬ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫ਼ੈਸਲਾ ਲਿਆ ਹੈ ਕਿ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਤੇ ਪੈਟਰੋਲ ਵਾਲੇ ਵਾਹਨ ਹਰਿਆਣਾ ਦੀਆਂ ਸੜਕਾਂ ‘ਤੇ ਨਹੀਂ ਦੌੜਨਗੇ। ਬੋਰਡ ਵੱਲੋਂ 10 ਲੱਖ ਡੀਜ਼ਲ ਤੇ ਪੈਟਰੋਲ ਵਾਹਨਾਂ ਦੀ ਲਿਸਟ ਤਿਆਰ ਕੀਤੀ ਹੈ।

ਹੁਣ ਇਹ 10 ਲੱਖ ਵਾਹਨ ਹਰਿਆਣਾ ਦੀਆਂ ਸੜਕਾਂ ‘ਤੇ ਨਹੀਂ ਦੌੜ ਦੇ ਦਿਖਾਈ ਦੇਣਗੇ।ਇਸ ਲਿਸਟ ‘ਚ ਐੱਨ. ਸੀ. ਆਰ. ਦੇ ਸ਼ਹਿਰ ਗੁੜਗਾਓ, ਸੋਨੀਪਤ ਅਤੇ ਬਹਾਦੁਰਗੜ ਸਮੇਤ ਹਰਿਆਣਾ ਦੇ ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਗਿਣਤੀ, ਅਥਾਰਿਟੀ ਦਾ ਨਾਂ ਅਤੇ ਰਜਿਸਟ੍ਰੇਸ਼ਨ ਦੀ ਸੀਰੀਜ਼ ਵੀ ਦਿੱਤੀ ਗਈ ਹੈ।

ਕਾਰਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗਣ ਕਾਰਨ ਪੰਜਾਬ, ਤੇ ਚੰਡੀਗੜ੍ਹ ਵਿੱਚ ਲਗ਼ਜ਼ਰੀ ਗੱਡੀਆਂ ਉੱਪਰ ਭਾਰੀ ਛੋਟ ਮਿਲੇਗੀ। ਲੱਖਾਂ ਰੁਪਏ ਦੀ ਛੋਟ ਨਾਲ ਵੱਡੀਆਂ ਕਾਰਾਂ ਦੇ ਸ਼ੌਕੀਨ ਪੰਜਾਬੀਆਂ ਨੂੰ ਆਪਣੇ ਸ਼ੌਕ ਪੁਗਾਉਣ ਵਿੱਚ ਕਾਫੀ ਮਦਦ ਮਿਲੇਗੀ।

ਲਗ਼ਜ਼ਰੀ ਕਾਰਾਂ ਦੇ ਸ਼ੌਕੀਨਾਂ ਨੂੰ ਇਹ ਵਧੇਰੇ ਛੋਟ ਨੈਸ਼ਨਲ ਗਰੀਨ ਟ੍ਰਿਬੀਊਨਲ ਕਰਕੇ ਮਿਲ ਰਹੀ ਹੈ। ਐਨਜੀਟੀ ਨੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੇ ਚੱਲਣ ‘ਤੇ ਰੋਕ ਲਾ ਦਿੱਤੀ ਹੈ ਤਾਂ ਜੋ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾ ਸਕੇ।

ਮਿਲੀ ਜਾਣਕਾਰੀ ਅਨੁਸਾਰ ਸੀ. ਪੀ. ਸੀ. ਬੀ. ਨੇ 5 ਸਾਲ ਤੋਂ ਪੁਰਾਣੇ 2,87,613 ਪੈਟਰੋਲ ਵਾਹਨਾਂ ਜਦਕਿ 10 ਸਾਲ ਪੁਰਾਣੇ 3,07,453 ਡੀਜ਼ਲ ਵਾਹਨਾਂ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ। ਏਜੰਸੀ ਦੇ ਅੰਕੜਿਆਂ ਦੇ ਮੁਤਾਬਕ ਦਿੱਲੀ ‘ਚ ਹਵਾ ਦੀ ਕੁਆਲਿਟੀ ਖਰਾਬ ਚੱਲ ਰਹੀ ਹੈ।ਇੱਥੇ ਹਵਾ ਕੁਆਲਿਟੀ ਇੰਡੈਕਸ 323 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ‘ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬੋਰਡ ਵਲੋਂ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *

error: Alert: Content is protected !!